ਬਿਜਲੀ ਮੰਤਰਾਲਾ
ਬਿਜਲੀ ਮੰਤਰੀ ਨੇ ਬਿਜਲੀ ਖੇਤਰ ਲਈ ਪ੍ਰਮੁੱਖ ਰਾਹਤ ਉਪਾਅ ਪ੍ਰਵਾਨ ਕੀਤੇ ਕੇਂਦਰੀ ਬਿਜਲੀ ਮੰਤਰਾਲਾ ਲੌਕਡਾਊਨ ਦੌਰਾਨ 24×7 ਬਿਜਲੀ ਸਪਲਾਈ ਸੁਨਿਸ਼ਚਿਤ ਕਰੇਗਾ ਪੇਮੈਂਟ ਸਕਿਓਰਿਟੀ 50 ਪ੍ਰਤੀਸ਼ਤ ਤੱਕ ਘਟਾਈ ਜਾਵੇਗੀ
Posted On:
28 MAR 2020 10:40AM by PIB Chandigarh
ਡਿਸਟ੍ਰੀਬਿਊਸ਼ਨ ਕੰਪਨੀਆਂ ਦੇ ਜੈਨਰੇਸ਼ਨ ਕੰਪਨੀਆਂ ਅਤੇ ਟ੍ਰਾਂਸਮਿਸ਼ਨ ਲਾਇਸੈਂਸੀਆਂ ਨੂੰ ਪੇਮੈਂਟ ਕਰਨ ’ਤੇ 3 ਮਹੀਨੇ ਲਈ ਰੋਕ
ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦੇ ਬਾਵਜੂਦ, ਬਿਜਲੀ ਜੈਨਰੇਸ਼ਨ, ਟ੍ਰਾਂਸਮਿਸ਼ਨ, ਡਿਸਟ੍ਰੀਬਿਊਸ਼ਨ ਅਤੇ ਸਿਸਟਮ ਅਪ੍ਰੇਸ਼ਨ ਵਾਲੀ ਬਿਜਲੀ ਖੇਤਰ ਦੀ ਸਮੁੱਚੀ ਵਰਕਫੋਰਸ - ਸਭ ਘਰਾਂ ਅਤੇ ਅਦਾਰਿਆਂ ਨੂੰ ਪ੍ਰਕਾਸ਼ਿਤ ਰੱਖਣ ਲਈ 24 ਘੰਟੇ ਕੰਮ ਕਰ ਰਹੀ ਹੈ । ਸ਼੍ਰੀ ਆਰ.ਕੇ. ਸਿੰਘ, ਕੇਂਦਰੀ ਬਿਜਲੀ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਬਿਜਲੀ ਮੰਤਰਾਲਾ ਸਾਰੇ ਖਪਤਕਾਰਾਂ ਨੂੰ 24 ਘੰਟੇ ਬਿਜਲੀ ਸਪਲਾਈ ਕਰਨ ਲਈ ਪ੍ਰਤੀਬੱਧ ਹੈ।
ਕਰੀਬ 70% ਬਿਜਲੀ ਕੋਇਲਾ ਅਧਾਰਿਤ ਬਿਜਲੀ ਪਲਾਂਟਾਂ ਤੋਂ ਪੈਦਾ ਹੁੰਦੀ ਹੈ। ਕੋਇਲੇ ਦੀ ਸਪਲਾਈ ਦੀ ਨਿਰੰਤਰਤਾ ਬਣਾਈ ਰੱਖਣ ਲਈ ਮੰਤਰਾਲਾ ਘਰੇਲੂ ਕੋਇਲਾ ਕੰਪਨੀਆਂ ਅਤੇ ਟਰਾਂਸਪੋਰਟੇਸ਼ਨ ਲਈ ਕੋਇਲਾ ਅਤੇ ਰੇਲ ਮੰਤਰਾਲੇ ਨਾਲ ਸੰਪਰਕ ਵਿੱਚ ਹੈ।
ਲੌਕਡਾਊਨ ਕਰਕੇ, ਖਪਤਕਾਰ ਡਿਸਟ੍ਰੀਬਿਊਸ਼ਨ ਕੰਪਨੀਆਂ (ਡਿਸਕਾਮਸ) ਨੂੰ ਬਕਾਏ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿ ਰਹੇ ਹਨ। ਇਸ ਨਾਲ ਡਿਸਕਾਮ ਦੀ ਨਕਦੀ ਦੀ ਸਥਿਤੀ ਪ੍ਰਭਾਵਿਤ ਹੋਈ ਹੈ ਅਤੇ ਉਹ ਬਿਜਲੀ ਪੈਦਾ ਕਰਨ ਵਾਲੀਆਂ ਅਤੇ ਟ੍ਰਾਂਸਮਿਸ਼ਨ ਕਰਨ ਵਾਲੀਆਂ ਕੰਪਨੀਆਂ ਨੂੰ ਭੁਗਤਾਨ ਕਰਨ ਵਿੱਚ ਅਸਫਲ ਰਹਿ ਰਹੀਆਂ ਹਨ। ਇਸ ਸੰਦਰਭ ਵਿੱਚ, ਕੇਂਦਰੀ ਬਿਜਲੀ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਬਿਜਲੀ ਖੇਤਰ ਲਈ ਪ੍ਰਮੁੱਖ ਰਾਹਤ ਉਪਾਅ ਪ੍ਰਵਾਨ ਕੀਤੇ ਹਨ। ਡਿਸਟ੍ਰੀਬਿਊਸ਼ਨ ਕੰਪਨੀਆਂ (ਡਿਸਕਾਮਸ) ਦੀ ਤਰਲਤਾ ਸਮੱਸਿਆਵਾਂ ਨੂੰ ਘੱਟ ਕਰਨ ਲਈ ਹੇਠ ਦਿੱਤੇ ਫੈਸਲੇ ਲਏ ਗਏ ਹਨ -
(ਓ) ਸੀਪੀਐੱਸਯੂ ਜੈਨਰੇਸ਼ਨ/ ਟ੍ਰਾਂਸਮਿਸ਼ਨ ਕੰਪਨੀਆਂ ਡਿਸਕਾਮਸ ਨੂੰ ਵੀ ਬਿਜਲੀ ਦੀ ਸਪਲਾਈ ਟ੍ਰਾਂਸਮਿਸ਼ਨ ਜਾਰੀ ਰੱਖਣਗੀਆਂ ਜਿਨ੍ਹਾਂ ਜਨਰੇਸ਼ਨ / ਟ੍ਰਾਂਸਮਿਸ਼ਨ ਕੰਪਨੀਆਂ ਦੇ ਵੱਡੇ ਬਕਾਏ ਹਨ । ਮੌਜੂਦਾ ਸੰਕਟਕਾਲ ਦੌਰਾਨ ਕਿਸੇ ਵੀ ਡਿਸਕਾਮ ਨੂੰ ਬਿਜਲੀ ਸਪਲਾਈ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।
(ਅ) 30 ਜੂਨ, 2020 ਤੱਕ ਪੇਮੈਂਟ ਸਕਿਓਰਿਟੀ ਤੰਤਰ ਡਿਸਕਾਮ ਕੰਪਨੀਆਂ ਦੁਆਰਾ ਕਾਇਮ ਰੱਖਿਆ ਜਾਵੇਗਾ ਅਤੇ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਬਿਜਲੀ ਦੀ ਡਿਸਪੈਚ ਵਿੱਚ 50% ਕਮੀ ਕਰਨਗੀਆਂ।
(ੲ) ਸੈਂਟਰਲ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਬਿਜਲੀ ਉਤਪਾਦਨ ਕੰਪਨੀਆਂ ਅਤੇ ਬਿਜਲੀ ਟ੍ਰਾਂਸਮਿਸ਼ਨ ਲਾਇਸੈਂਸੀਆਂ ਨੂੰ ਡਿਸਕਾਮਸ ਦੁਆਰਾ ਭੁਗਤਾਨ ’ਤੇ 3 ਮਹੀਨਿਆਂ ਦੀ ਰੋਕ ਲਗਾਵੇ ਅਤੇ ਦੇਰ ਨਾਲ ਹੋਏ ਭੁਗਤਾਨ ਲਈ ਕੋਈ ਸਰਚਾਰਜ ਨਾ ਲਗਾਇਆ ਜਾਵੇ। ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਨੂੰ ਇਸੇ ਤਰ੍ਹਾਂ ਦੇ ਨਿਰਦੇਸ਼ ਜਾਰੀ ਕਰਨ।
*******
ਆਰਸੀਜੇ /ਐੱਮ
(Release ID: 1608916)
Visitor Counter : 190