ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਸਿੱਧ ਸੀਰੀਅਲ ਰਾਮਾਇਣ ਦਾ ਦੁਬਾਰਾ ਦੂਰਦਰਸ਼ਨ ਨੈਸ਼ਨਲ ‘ਤੇ ਪ੍ਰਸਾਰਣ
Posted On:
27 MAR 2020 6:27PM by PIB Chandigarh
ਦੇਸ਼ ਵਿੱਚ ਵਰਤਮਾਨ ਕੋਰੋਨਾਵਾਇਰਸ ਦੀ ਸਥਿਤੀ ਅਤੇ 21 ਦਿਨ ਦੇ ਲੌਕਡਾਊਨ ਦੌਰਾਨ ਘਰ ਵਿੱਚ ਰਹਿਣ ਵਾਲੇ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਪ੍ਰਸਾਰ ਭਾਰਤੀ ਨੇ ਸ਼ਨੀਵਾਰ, 28 ਮਾਰਚ 2020 ਤੋਂ ਰਾਮਾਨੰਦ ਸਾਗਰ ਦੇ ਰਾਮਾਇਣ ਸੀਰੀਅਲ ਦਾ ਦੂਰਦਰਸ਼ਨ ਉੱਤੇ ਦੁਬਾਰਾ ਪ੍ਰਸਾਰਣ ਕਰਨ ਦਾ ਫੈਸਲਾ ਕੀਤਾ ਹੈ ।
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵੜੇਕਰ ਨੇ ਇਹ ਐਲਾਨ ਕਰਦੇ ਹੋਏ ਖੁਸ਼ੀ ਪ੍ਰਗਟਾਈ ਕਿ ਰਾਮਾਇਣ ਦਾ ਦੁਬਾਰਾ ਪ੍ਰਸਾਰਣ ਕੀਤਾ ਜਾ ਰਿਹਾ ਹੈ ।
ਪ੍ਰਸਾਰਣ ਰੋਜ਼ਾਨਾ 2 ਵਾਰ ਹੋਵੇਗਾ, ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ। ਸ਼ਾਮ ਦੇ ਨੂੰ ਲੜੀ ਦਾ ਅਗਲਾ ਐਪੀਸੋਡ ਦਿਖਾਇਆ ਜਾਵੇਗਾ ।
ਇਸ ਸੀਰੀਅਲ ਵਿੱਚ ਲੋਕਾਂ ਦੀ ਭਾਰੀ ਰੁਚੀ ਅਤੇ ਇਸ ਦੇ ਦੁਬਾਰਾ ਪ੍ਰਸਾਰਣ ਦੀ ਜਨਤਾ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ। ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਸ਼ਸ਼ੀ ਸ਼ੇਖਰ ਵੈਂਪਤੀ ਨੇ ਦੂਰਦਰਸ਼ਨ ਦੀ ਟੀਮ ਨੂੰ ਵਧਾਈ ਦਿੱਤੀ ਜਿਸ ਨੇ ਇਸ ਦੇ ਲਈ ਯੁੱਧ ਪੱਧਰ ਉੱਤੇ ਕੰਮ ਕੀਤਾ। ਸ਼੍ਰੀ ਵੈਂਪਤੀ ਨੇ ਸਾਗਰ ਪਰਿਵਾਰ ਦਾ ਦੂਰਦਰਸ਼ਨ ਲਈ ਸਮੱਗਰੀ ਉਪਲੱਬਧ ਕਰਵਾਉਣ ਵਾਸਤੇ ਧੰਨਵਾਦ ਕੀਤਾ ।
ਪ੍ਰਸਾਰ ਭਾਰਤੀ ਕੋਵਿਡ - 19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕਰ ਰਿਹਾ ਹੈ। ਨਿਊਜ਼ ਸਰਵਿਸਜ਼ ਡਿਵੀਜ਼ਨ (ਸਮਾਚਾਰ ਸੇਵਾ ਪ੍ਰਭਾਗ) ਹਿੰਦੀ ਅਤੇ ਅੰਗਰੇਜ਼ੀ ਵਿੱਚ ਸਵੇਰੇ 8 ਤੋਂ 9 ਵਜੇ ਅਤੇ ਸ਼ਾਮ 8 ਵਜੇ ਤੋਂ 9 ਵਜੇ ਤੱਕ ਵਿਸ਼ੇਸ਼ ਬੁਲੇਟਿਨ ਪ੍ਰਸਾਰਿਤ ਕਰ ਰਿਹਾ ਹੈ। ਡੀਡੀ ਨਿਊਜ਼ ਅਤੇ ਡੀਡੀ ਇੰਡੀਆ ਦੁਆਰਾ ਅਨੇਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ ।
****
ਐੱਸਐੱਸ
(Release ID: 1608913)