ਪ੍ਰਧਾਨ ਮੰਤਰੀ ਦਫਤਰ

ਕੋਰੋਨਾਵਾਇਰਸ ਦੇ ਖ਼ਤਰੇ ਨੂੰ ਲੈ ਕੇ ਵਾਰਾਣਸੀ ਦੇ ਲੋਕਾਂ ਨਾਲ ਹੋਏ ਪ੍ਰਧਾਨ ਮੰਤਰੀ ਦੇ ਸੰਵਾਦ ਦਾ ਮੂਲ - ਪਾਠ

Posted On: 25 MAR 2020 9:35PM by PIB Chandigarh

ਹਰ - ਹਰ ਮਹਾਦੇਵ  !!

ਕਾਸ਼ੀ  ਦੇ ਸਾਰੇ ਭੈਣਾਂ - ਭਾਈਆਂ ਨੂੰ ਮੇਰਾ ਪ੍ਰਣਾਮ ।

ਅੱਜ ਕਾਬੁਲ ਵਿੱਚ ਗੁਰਦੁਆਰੇ ਵਿੱਚ ਹੋਏ ਆਤੰਕੀ ਹਮਲੇ ਤੋਂ ਮਨ ਕਾਫ਼ੀ ਦੁਖੀ ਹੈ ।  ਮੈਂ ਇਸ ਹਮਲੇ ਵਿੱਚ ਮਾਰੇ ਗਏ ਸਾਰੇ ਲੋਕਾਂ ਦੇ ਪਰਿਵਾਰਾਂ  ਦੇ ਪ੍ਰਤੀ ਸੰਵੇਦਨਾ ਵਿਅਕਤ ਕਰਦਾ ਹਾਂ ।

ਸਾਥੀਓ,

ਅੱਜ ਨਵੇਂ ਵਰ੍ਹੇ ਦਾ ਪਹਿਲਾ ਦਿਨ ਹੈ ।  ਚੇਤ ਦੇ ਨਵਰਾਤ੍ਰਿਆਂ  ਦੇ ਪਾਵਨ ਪੁਰਬ ਦਾ ਪਹਿਲਾ ਦਿਨ ਹੈ ।  ਤੁਸੀਂ ਸਾਰੇ ਪੂਜਾ - ਅਰਚਨਾ ਵਿੱਚ ਵਿਅਸਤ ਹੋਵੋਗੇ ।  ਇਸੇ ਦੌਰਾਨ ਤੁਸੀਂ ਇਸ ਪ੍ਰੋਗਰਾਮ ਲਈ ਸਮਾਂ ਕੱਢਿਆ ਮੈਂ ਤੁਹਾਡਾ ਬਹੁਤ - ਬਹੁਤ ਆਭਾਰੀ ਹਾਂ ।

ਸਾਥੀਓ,

ਤੁਸੀਂ ਜਾਣਦੇ ਹੋ ਨਵਰਾਤ੍ਰਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ।  ਮਾਂ ਸ਼ੈਲਪੁੱਤਰੀ ਸਨੇਹ ਕਰੁਣਾ (ਦਇਆ)ਅਤੇ ਮਮਤਾ ਦਾ ਸਰੂਪ ਹਨ।   ਉਨ੍ਹਾਂ ਨੂੰ  ਪ੍ਰਕਿਰਤੀ ਦੀ ਦੇਵੀ ਵੀ ਕਿਹਾ ਜਾਂਦਾ ਹੈ ।

ਅੱਜ ਦੇਸ਼ ਜਿਸ ਸੰਕਟ  ਦੇ ਦੌਰ ਤੋਂ ਗੁਜਰ ਰਿਹਾ ਹੈ ਉਸ ਵਿੱਚ ਸਾਨੂੰ ਸਾਰਿਆਂ ਨੂੰ ਮਾਂ ਸ਼ੈਲਸੁਤੇ  ਦੇ ਅਸ਼ੀਰਵਾਦ ਦੀ ਬਹੁਤ ਜ਼ਰੂਰਤ ਹੈ ।  ਮੇਰੀ ਮਾਂ ਸ਼ੈਲਪੁੱਤਰੀ ਨੂੰ ਪ੍ਰਾਰਥਨਾ ਹੈ ਕਾਮਨਾ ਹੈ corona ਮਹਾਮਾਰੀ  ਦੇ ਵਿਰੁੱਧ ਜੋ ਯੁੱਧ ਦੇਸ਼ ਨੇ ਛੇੜਿਆ ਹੈ ਉਸ ਵਿੱਚ ਹਿੰਦੁਸਤਾਨ ਨੂੰ ਇੱਕ ਸੌ ਤੀਹ ਕਰੋੜ ਦੇਸ਼ਵਾਸੀਆਂ ਨੂੰ ਵਿਜੈ (ਜਿੱਤ)ਪ੍ਰਾਪਤ ਹੋਵੇ ।

ਕਾਸ਼ੀ ਦਾ ਸਾਂਸਦ ਹੋਣ  ਦੇ ਨਾਤੇ ਮੈਨੂੰ ਅਜਿਹੇ ਸਮੇਂ ਵਿੱਚ ਤੁਹਾਡੇ ਦਰਮਿਆਨ ਹੋਣਾ ਚਾਹੀਦਾ ਸੀ ।  ਲੇਕਿਨ ਤੁਸੀਂ ਇੱਥੇ ਦਿੱਲੀ ਵਿੱਚ ਜੋ ਗਤੀਵਿਧੀਆਂ ਹੋ ਰਹੀਆਂ ਹਨ ਉਸ ਤੋਂ ਵੀ ਜਾਣੂ ਹੋ ।  ਇੱਥੇ  ਦੇ ਰੁਝੇਵਿਆਂ ਦੇ ਬਾਵਜੂਦ ਮੈਂ ਵਾਰਾਣਸੀ ਬਾਰੇ ਨਿਰੰਤਰ ਆਪਣੇ ਸਾਥੀਆਂ ਤੋਂ update ਲੈ ਰਿਹਾ ਹਾਂ ।

ਸਾਥੀਓ ,

ਯਾਦ ਕਰੋ ਮਹਾਭਾਰਤ ਦਾ ਯੁੱਧ 18 ਦਿਨ ਵਿੱਚ ਜਿੱਤਿਆ ਗਿਆ ਸੀ ।  ਅੱਜ corona  ਦੇ ਖ਼ਿਲਾਫ਼ ਜੋ ਯੁੱਧ ਪੂਰਾ ਦੇਸ਼ ਲੜ ਰਿਹਾ ਹੈ ਉਸ ਵਿੱਚ 21 ਦਿਨ ਲੱਗਣ ਵਾਲੇ ਹਨ ।  ਸਾਡਾ ਯਤਨ ਹੈ ਇਸ ਨੂੰ 21 ਦਿਨ ਵਿੱਚ ਜਿੱਤ ਲਿਆ ਜਾਵੇ ।

ਮਹਾਭਾਰਤ  ਦੇ ਯੁੱਧ  ਦੇ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਥੀ ਸਨ ਸਾਰਥੀ ਸਨ ।  ਅੱਜ 130 ਕਰੋੜ ਮਹਾਰਥੀਆਂ ਦੇ ਬਲਬੂਤੇ ਉੱਤੇ ,   ਸਾਨੂੰ corona  ਦੇ ਖ਼ਿਲਾਫ਼ ਇਸ ਲੜਾਈ ਨੂੰ ਜਿੱਤਣਾ ਹੈ ।  ਇਸ ਵਿੱਚ ਕਾਸ਼ੀ ਵਾਸੀਆਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ ।

 ਕਾਸ਼ੀ  ਦੇ ਬਾਰੇ ਕਿਹਾ ਗਿਆ ਹੈ -

ਮੁਕਤਿ ਜਨਮ ਮਹਿ ਜਾਨਿ ਗਿਆਨ ਖਾਨਿ ਅਘ ਹਾਨਿ ਕਰ ।

ਜਹਾਂ ਬਸ ਸੰਭੁ ਭਵਾਨਿ ਸੋ ਕਾਸੀ ਸੇਇਅ ਕਸ ਨ?

(मुक्ति जन्म महि जानि, ज्ञान खानि अघ हानि कर।

जहां बस संभु भवानि, सो कासी सेइअ कस न?)

ਅਰਥਾਤ ਇਹ ਗਿਆਨ ਦੀ ਖਾਨ ਹੈ ਪਾਪ ਅਤੇ ਸੰਕਟ ਦਾ ਨਾਸ਼ ਕਰਨ ਵਾਲੀ ਹੈ ।

ਸੰਕਟ ਦੀ ਇਸ ਘੜੀ ਵਿੱਚ ਕਾਸ਼ੀ ਸਭ ਦਾ ਮਾਰਗਦਰਸ਼ਨ ਕਰ ਸਕਦੀ ਹੈ ਸਭ ਦੇ ਲਈ ਉਦਾਹਰਣ ਪੇਸ਼ ਕਰ ਸਕਦੀ ਹੈ ।

ਕਾਸ਼ੀ ਦਾ ਅਨੁਭਵ ਸਦੀਵੀ ਸਨਾਤਨ ਸਮੇਂ ਤੋਂ ਅਤੀਤ ਹੈ ।

 

ਅਤੇ ਇਸ ਲਈ ਅੱਜ ਲੌਕਡਾਊਨ ਦੀ ਪਰਿਸਥਿਤੀ ਵਿੱਚ ਕਾਸ਼ੀ ਦੇਸ਼ ਨੂੰ ਸਿਖਾ ਸਕਦੀ ਹੈ -   ਸੰਜਮ , ਤਾਲਮੇਲ ਅਤੇ ਸੰਵੇਦਨਸ਼ੀਲਤਾ ।

ਕਾਸ਼ੀ ਦੇਸ਼ ਨੂੰ ਸਿਖਾ ਸਕਦੀ ਹੈ -  ਸਹਿਯੋਗ ਸ਼ਾਂਤੀ ਸਹਿਨਸ਼ੀਲਤਾ ।

ਕਾਸ਼ੀ ਦੇਸ਼ ਨੂੰ ਸਿਖਾ ਸਕਦੀ ਹੈ -  ਸਾਧਨਾ ਸੇਵਾ ਸਮਾਧਾਨ

ਸਾਥੀਓ ,

ਕਾਸ਼ੀ ਦਾ ਤਾਂ ਅਰਥ ਹੀ ਹੈ ਸ਼ਿਵ ।

ਸ਼ਿਵ ਯਾਨੀ ਕਿ ਕਲਿਆਣ ।

ਸ਼ਿਵ ਦੀ ਨਗਰੀ ਵਿੱਚ ਮਹਾਕਾਲ ਮਹਾਦੇਵ ਦੀ ਨਗਰੀ ਵਿੱਚ ਸੰਕਟ ਨਾਲ ਜੂਝਣ ਦੀ , ਸਭ ਨੂੰ ਮਾਰਗ ਦਿਖਾਉਣ ਦੀ ਸਮਰੱਥਾ ਨਹੀਂ ਹੋਵੇਗੀ ਤਾਂ ਫਿਰ ਕਿਸ ਵਿੱਚ ਹੋਵੇਗੀ ?

ਸਾਥੀਓ ,

corona ਆਲਮੀ ਮਹਾਮਾਰੀ ਨੂੰ ਦੇਖਦੇ ਹੋਏ ਦੇਸ਼ ਭਰ ਵਿੱਚ ਵਿਆਪਕ ਤਿਆਰੀ ਕੀਤੀ ਜਾ ਰਹੀ ਹੈ ।

ਲੇਕਿਨ ਸਾਨੂੰ ਇਹ ਸਭ ਲਈ ਮੇਰੇ ਲਈ ਵੀ ਅਤੇ ਤੁਹਾਡੇ ਲਈ ਵੀ ਧਿਆਨ ਰੱਖਣਾ ਹੈ ਕਿ Social Distancing ,  ਘਰਾਂ ਵਿੱਚ ਬੰਦ ਰਹਿਣਾ ਇਸ ਸਮੇਂ ਇੱਕਮਾਤਰ ਸਭ ਤੋਂ ਬਿਹਤਰ ਉਪਾਅ ਹੈ ।

ਮੈਨੂੰ ਅਹਿਸਾਸ ਹੈ ਕਿ ਤੁਹਾਡੇ ਸਭ ਦੇ ਬਹੁਤ ਸਾਰੇ ਪ੍ਰਸ਼ਨ ਹੋਣਗੇ ਕੁਝ ਚਿੰਤਾਵਾਂ ਵੀ ਹੋਣਗੀਆਂ ਅਤੇ ਮੇਰੇ ਲਈ ਕੁਝ ਸੁਝਾਅ ਵੀ ਹੋਣਗੇ ।

ਤਾਂ ਆਓ ਅਸੀਂ ਆਪਣੇ ਸੰਵਾਦ ਦੀ ਸ਼ੁਰੂਆਤ ਕਰਦੇ ਹਾਂ ।  ਤੁਸੀਂ ਆਪਣਾ ਸਵਾਲ ਪੁੱਛੋਗੇ ਮੈਂ ਜ਼ਰੂਰ ਆਪਣੀ ਗੱਲ ਰੱਖਣ ਦਾ ਯਤਨ ਰੱਖਾਂਗਾ ।

 

ਨਮਸਕਾਰ ਪ੍ਰਧਾਨ ਮੰਤਰੀ ਜੀ

ਨਮਸਕਾਰ

ਪ੍ਰਸ਼ਨ -  ਮੈਂ ਪ੍ਰੋਫੈਸਰ ਕ੍ਰਿਸ਼ਣਕਾਂਤ ਬਾਜਪੇਈ ਹਾਂ ।  ਮੈਂ ਵਾਰਾਣਸੀ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਇਨਿੰਗ ਟੈਕਨੋਲੋਜੀ ਦਾ ਡਾਇਰੈਕਟਰ ਹਾਂ ਨਾਲ ਹੀ , ਬਲੌਗਰ ਹਾਂ ਰਾਈਟਰ ਹਾਂ ਅਤੇ ਵਰਤਮਾਨ ਵਿੱਚ ਜੋ ਤੁਸੀਂ corona  ਦੇ ਖ਼ਿਲਾਫ਼ ਯੁੱਧ ਛੇੜਿਆ ਹੈ ਉਸ ਵਿੱਚ ਇੱਕ ਸੈਨਿਕ ਹਾਂ ਅਤੇ ਸੈਨਿਕ ਹੋਣ  ਦੇ ਨਾਤੇ ਅਸੀਂ ਲੋਕ ਕੁਝ ਦਿਨਾਂ ਤੋਂ ਕੰਮ ਕਰ ਰਹੇ ਹਾਂ ।  ਜਾਗਰੂਕਤਾ ਵੀ ਕਰ ਰਹੇ ਹਾਂ।  ਅਤੇ ਉਸ ਵਿੱਚ ਪਤਾ ਚਲਦਾ ਹੈ ਜਦੋਂ ਕਈ ਲੋਕਾਂ ਨਾਲ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਅਜਿਹਾ ਕਹਿੰਦੇ ਹਨ ਕਿ ਇਹ ਬਿਮਾਰੀ ਸਾਨੂੰ ਨਹੀਂ ਹੋ ਸਕਦੀ ਹੈ ਕਿਉਂਕਿ ਸਾਡਾ ਖਾਨ  - ਪਾਨ ਜਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਸਾਡਾ ਪਰਿਵੇਸ਼ ਹੈ ਜਿਸ ਤਰ੍ਹਾਂ ਦੇ ਸਾਡੇ ਰੀਤੀ - ਰਿਵਾਜ ਅਤੇ ਪਰੰਪਰਾਵਾਂ ਹਨ ਅਤੇ ਵਾਤਾਵਰਣ ਵੀ ਕਿ ਗਰਮੀ ਆਉਣ ਵਾਲੀ ਹੈ ਜ਼ਿਆਦਾ ਗਰਮੀ ਹੋ ਜਾਵੇਗੀ ਹੈ ਤਾਂ ਇਹ virus ਖਤਮ ਹੋ ਜਾਵੇਗਾ ਸਾਨੂੰ ਲੋਕਾਂ ਨੂੰ ਨਹੀਂ ਹੋਵੇਗਾ ਤਾਂ ਇਸ ਲਈ ਕਈ ਚੀਜ਼ਾਂ ਨੂੰ ਲੈ ਕੇ ਉਦਾਸੀਨਤਾ ਹੋ ਜਾਂਦੀ ਹੈ ਉਸ ਵਿੱਚ ਮਾਰਗਦਰਸ਼ਨ ਕਰੋ ।

ਕ੍ਰਿਸ਼ਣਕਾਂਤ ਜੀ  ਮੈਨੂੰ ਬਹੁਤ ਗਰਵ(ਮਾਣ) ਹੁੰਦਾ ਹੈ ਜਦੋਂ ਤੁਹਾਡੇ ਜਿਹੇ ਪ੍ਰਬੁੱਧ ਨਾਗਰਿਕਾਂ ਨੂੰ ਆਪਣੇ ਵਿਅਕਤੀਗਤ ਕਾਰਜਾਂ ਆਪਣੇ ਪੇਸ਼ੇ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਹੱਤਵਪੂਰਨ ਕੰਮ ਨੂੰ ਕਰਦੇ ਹੋਏ ਦੇਖਦਾ ਹਾਂ । 

ਤੁਹਾਡਾ ਇਹ ਸੇਵਾ ਭਾਵ ਅਤੇ ਸਮਾਜ  ਦੇ ਪ੍ਰਤੀ ਇਹ ਸੰਵੇਦਨਾ ਜ਼ਰੂਰ ਨਤੀਜੇ ਲਿਆਵੇਗੀਜ਼ਰੂਰ ਸਾਨੂੰ corona  ਦੇ ਖ਼ਿਲਾਫ਼ ਇਸ ਲੜਾਈ ਵਿੱਚ ਵਿਜੈ (ਜਿੱਤ) ਦਿਵਾਏਗੀ ।

ਤੁਸੀਂ ਜੋ ਗੱਲ ਕਹੀ ਉਹ ਸਹੀ ਹੈ ਕਿ ਕਈ ਲੋਕਾਂ ਨੂੰ ਇਸ ਬਾਰੇ ਕੁਝ ਗਲਤਫਹਿਮੀ ਹੈ ਦੇਖੋ ਮਨੁੱਖ ਦਾ ਸੁਭਾਅ ਹੁੰਦਾ ਹੈ ਕਿ ਜੋ ਕੁਝ ਵੀ ਸਰਲ ਹੋਵੇ ਖੁਦ ਨੂੰ ਜਰਾ ਭਾਉਂਦਾ  ਹੋਵੇ ਅਨੁਕੂਲ ਹੋਵੇ ਉਸ ਨੂੰ ਬਸ ਤੁਰੰਤ ਸਵੀਕਾਰ ਕਰ ਲੈਂਦਾ ਹੈ ਕੋਈ ਗੱਲ ਤੁਹਾਨੂੰ ਆਪਣੇ ਪਸੰਦ ਦੀ ਲਗਦੀ ਹੈ ਤੁਹਾਨੂੰ ਸੂਟ ਕਰਦੀ ਹੈ ਤਾਂ ਤੁਸੀਂ ਉਸ ਨੂੰ ਤੁਰੰਤ ਸੱਚ ਮੰਨ ਲੈਂਦੇ ਹੋ ਅਜਿਹੇ ਵਿੱਚ ਕਈ ਵਾਰ ਹੁੰਦਾ ਇਹ ਹੈ ਕਿ ਕਈ ਅਹਿਮ ਗੱਲ ਜੋ ਪ੍ਰਮਾਣਿਕ ਹੁੰਦੀ ਹੈ ਅਧਿਕ੍ਰਿਤ ਹੁੰਦੀ ਹੈ ਉਸ ਉੱਤੇ ਲੋਕਾਂ ਦਾ ਧਿਆਨ ਜਾਂਦਾ ਹੀ ਨਹੀਂ ਹੈ ਸਾਡੇ ਇੱਥੇ ਵੀ ਕੁਝ ਲੋਕਾਂ ਦੇ ਨਾਲ ਇਹੀ ਹੋ ਰਿਹਾ ਹੈ ਮੇਰੀ ਅਜਿਹੇ ਲੋਕਾਂ ਨੂੰ ਤਾਕੀਦ ਹੈ ਕਿ ਜਿੰਨੀ ਜਲਦੀ ਹੋ ਸਕੇ ਆਪਣੀ ਲਤਫਹਿਮੀ ਤੋਂ ਬਾਹਰ ਨਿਕਲੋ ਸਚਾਈ ਨੂੰ ਸਮਝੋ ਦੇਖੋ ਇਸ ਬਿਮਾਰੀ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਹਨ ਉਸ ਵਿੱਚ ਸਭ ਤੋਂ ਵੱਡੀ ਸਚਾਈ ਇਹ ਹੈ ਕਿ ਇਹ ਬਿਮਾਰੀ ਕਿਸੇ ਨਾਲ ਵੀ ਭੇਦ - ਭਾਵ ਨਹੀਂ ਕਰਦੀ ਹੈ ।  ਇਹ ਸਮ੍ਰਿੱਧ ਦੇਸ਼ ਉੱਤੇ ਵੀ ਕਹਿਰ ਵਰਸਾਉਂਦੀ ਹੈ ਅਤੇ ਗ਼ਰੀਬ  ਦੇ ਘਰ ਉੱਤੇ ਵੀ ਕਹਿਰ ਵਰਸਾਉਂਦੀ ਆਉਂਦੀ ਹੈ । ਇੱਥੋਂ ਤੱਕ ਕਿ ਲੋਕ ਕਸਰਤ ਕਰਦੇ ਹਨ,.................   

ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਹਨ ਇਹ virus ਉਨ੍ਹਾਂ ਨੂੰ  ਵੀ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ ।  ਇਸ ਲਈ ਕੌਣ ਕੀ ਹੈਕਿੱਥੇ ਹੈ ਕੀ ਕੰਮ ਕਰਦਾ ਹੈ ਕੀ ਨਹੀਂ ਕਰਦਾ ਇਸ ਦਾ ਕੋਈ ਮਹੱਤਵ ਨਹੀਂ ਹੈ ।  ਇਸ ਸਭ ਵਿੱਚ ਦਿਮਾਗ ਲਗਾਉਣ  ਦੇ ਬਜਾਏ ਬਿਮਾਰੀ ਕਿੰਨੀ ਭਿਆਨਕ ਹੈ ਕਿੰਨੀ ਖਤਰਨਾਕ ਹੈ ਇਸ ਗੱਲ ਉੱਤੇ ਹੀ ਧਿਆਨ ਕੇਂਦਰਿਤ ਕੀਤਾ ਜਾਵੇ ਇਹ ਸਮਝਣਾ ਚਾਹੀਦਾ ਹੈ ।  ਤੁਹਾਡੀ ਗੱਲ ਵੀ ਸਹੀ ਹੈ ਕਿ ਕੁਝ ਲੋਕ ਅਜਿਹੇ ਹਨ ਜੋ ਆਪਣੇ ਕੰਨਾਂ ਤੋਂ ਸੁਣਦੇ ਹਨ ਆਪਣੀਆਂ ਅੱਖਾਂ ਨਾਲ ਦੇਖਦੇ ਹਨ ਅਤੇ ਆਪਣੀ ਬੁੱਧੀ ਨਾਲ ਸਮਝਦੇ  ਵੀ ਹਨ ਲੇਕਿਨ ਅਮਲ ਨਹੀਂ ਕਰਦੇ ਹਨ ਉਨ੍ਹਾਂ ਨੂੰ  ਇਨ੍ਹਾਂ ਖਤਰਿਆਂ ਦਾ ਪਤਾ ਹੀ ਨਹੀਂ ਹੁੰਦਾ ਇਹ ਬੇਫਿਕਰ ਹੁੰਦੇ ਹਨ ਕੀ ਸਾਵਧਾਨੀ ਵਰਤਣੀ ਹੈ ਉਨ੍ਹਾਂ ਨੂੰ  ਇਹ ਵੀ ਪਤਾ ਨਹੀਂ ਲੇਕਿਨ ਉਹ ਉਸ ਨੂੰ ਕਦੇ ਅਮਲ ਵਿੱਚ ਲੈਣਾ ਹੀ ਨਹੀਂ ਚਾਹੁੰਦੇ ਟੀਵੀ ਉੱਤੇ ਤੁਸੀਂ ਕਿੰਨੀ ਵਾਰ ਦੇਖਿਆ ਹੋਵੇਗਾ ਸਿਗਰਟ ਪੀਣ ਨਾਲ ਕੈਂਸਰ ਹੁੰਦਾ ਹੈ ਗੁਟਖਾ ਖਾਣ  ਨਾਲ ਕੈਂਸਰ ਹੁੰਦਾ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਸਿਗਰਟ ਪੀਂਦੇ ਪੀਂਦੇ ਹੀ ਇਸ ਤਰ੍ਹਾਂ  ਦੇ advertisement ਦੇਖਦੇ ਰਹਿੰਦੇ ਹਨ.............

...........ਲੇਕਿਨ ਇਸ ਦਾ ਉਨ੍ਹਾਂ  ਦੇ  ਮਨ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ ਇਹੀ ਜੋ ਗੱਲਾਂ ਮੈਂ ਕਹਿ ਰਿਹਾ ਹਾਂ ਲੋਕ ਕਈ ਵਾਰ ਜਾਣਦੇ ਬੁੱਝਦੇ ਹੋਏ ਵੀ ਸਾਵਧਾਨੀ ਨਹੀਂ ਵਰਤਦੇ ਹਨ ਲੇਕਿਨ ਹਾਂ ਨਾਗਰਿਕ  ਦੇ ਰੂਪ ਵਿੱਚ ਸਾਨੂੰ ਆਪਣੇ ਕਰਤੱਵ ਕਰਦੇ ਰਹਿਣਾ ਚਾਹੀਦਾ ਹੈ ।  ਸਾਨੂੰ social distancing ਉੱਤੇ ਧਿਆਨ ਦੇਣਾ ਚਾਹੀਦਾ ਹੈ ।  ਸਾਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ ਅਤੇ ਆਪਸ ਵਿੱਚ ਦੂਰੀ ਬਣਾਈ ਰੱਖਣੀ ਚਾਹੀਦੀ ਹੈ ।  corona ਜਿਹੀ ਮਹਾਮਾਰੀ ਤੋਂ ਦੂਰ ਰਹਿਣ ਦਾ ਹਾਲੇ ਇਹੀ ਇੱਕਮਾਤਰ ਉਪਾਅ ਹੈ । ਅਗਰ ਵਿਅਕਤੀ ਸੰਜਮ ਨਾਲ ਰਹੇ ਅਤੇ ਨਿਰਦੇਸ਼ਾਂ ਦਾ ਪਾਲਣ ਕਰੇ ਤਾਂ ਉਹ ਤਾਂ ਉਸ ਦੇ ਇਸ virus  ਦੇ ਆਉਣ ਦੀ ਚਪੇਟ ਵਿੱਚ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ।  ਤੁਸੀਂ ਇਹ ਵੀ ਧਿਆਨ ਰੱਖੋ ਕਿ corona ਤੋਂ ਸੰਕ੍ਰਮਿਤ ਇਹ ਬਹੁਤ ਮਹੱਤਵਪੂਰਨ ਗੱਲ ਹੈ corona ਤੋਂ ਸੰਕ੍ਰਮਿਤ ਦੁਨੀਆ ਵਿੱਚ ਇੱਕ ਲੱਖ ਤੋਂ ਅਧਿਕ ਲੋਕ ਠੀਕ ਵੀ ਹੋ ਚੁੱਕੇ ਹਨ ਅਤੇ ਭਾਰਤ ਵਿੱਚ ਵੀ ਦਰਜਨਾਂ ਲੋਕ corona  ਦੇ ਸ਼ਿਕੰਜੇ ਤੋਂ ਬਾਹਰ ਨਿਕਲੇ ।

 ਕੱਲ੍ਹ ਤਾਂ ਇੱਕ ਖ਼ਬਰ ਮੈਂ ਦੇਖ ਰਿਹਾ ਸੀ ਕਿ ਇਟਲੀ ਵਿੱਚ 90 ਸਾਲ ਤੋਂ ਵੀ ਜ਼ਿਆਦਾ ਉਮਰ ਦੀ ਮਾਤਾ ਜੀ ਵੀ ਤੰਦਰੁਸਤ ਹੋਈ ਹੈ ।

ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ corona ਨਾਲ ਜੁੜੀ ਸਹੀ ਅਤੇ ਸਟੀਕ ਜਾਣਕਾਰੀ ਲਈ ਸਰਕਾਰ ਨੇ Whatsapp  ਦੇ ਨਾਲ ਮਿਲ ਕੇ ਇੱਕ ਹੈਲਪ ਡੈਸਕ ਵੀ ਬਣਾਇਆ ਹੈ ਅਗਰ ਤੁਹਾਡੇ ਕੋਲ Whatsapp ਦੀ ਸੁਵਿਧਾ ਹੈ ਤਾਂ ਮੈਂ ਇੱਕ ਨੰਬਰ ਲਿਖਵਾਉਂਦਾ ਹਾਂ ਲਿਖ ਲਓ ਇਹ ਨੰਬਰ ਹਰ ਇੱਕ ਨੂੰ ਕੰਮ ਆਵੇਗਾ ਅਗਰ ਤੁਸੀਂ Whatsapp ਉੱਤੇ ਹੋ ਤਾਂ ਇਸ ਦਾ ਉਪਯੋਗ ਕਰੋ ਨੰਬਰ ਮੈਂ ਲਿਖਵਾਉਂਦਾ ਹਾਂ 9013 51 51 51 ਉੱਤੇ Whatsapp ਕਰਕੇ ਤੁਸੀਂ ਇਸ ਸੇਵਾ ਨਾਲ ਜੁੜ ਸਕਦੇ  ਹੋ ਅਗਰ ਤੁਸੀਂ Whatsapp ਉੱਤੇ ਨਮਸਤੇ ਲਿਖੋਗੇ ਤਾਂ ਤੁਰੰਤ ਤੁਹਾਨੂੰ ਉਚਿਤ ਜਵਾਬ ਆਉਣਾ ਸ਼ੁਰੂ ਹੋ ਜਾਵੇਗਾ ।

ਸਾਥੀਓ ਜੋ ਵੀ ਲੋਕ ਮੈਨੂੰ ਸੁਣ ਰਹੇ ਸਾਡੇ ਕਾਸ਼ੀ  ਦੇ ਭਾਈ - ਭੈਣ ਅਤੇ ਹਿੰਦੁਸਤਾਨ  ਦੇ ਅਤੇ ਕੋਈ ਵੀ ਲੋਕ ਵੀ ਸੁਣ ਰਹੇ ਹਨ ਤਾਂ ਜ਼ਰੂਰ ਤੁਸੀਂ ਇਸ Whatsapp ਉੱਤੇ ਨਮਸਤੇ ਲਿਖੋਗੇ ਅੰਗਰੇਜ਼ੀ ਵਿੱਚ ਜਾਂ ਹਿੰਦੀ ਵਿੱਚ ਤਾਂ ਤੁਹਾਨੂੰ ਤੁਰੰਤ ਤੁਹਾਨੂੰ ਉਹ respond ਕਰਨਗੇ ਤਾਂ ਆਓ  ਮੈਂ ਕ੍ਰਿਸ਼ਣਕਾਂਤ ਜੀ  ਦਾ ਧੰਨਵਾਦ ਕਰਦੇ ਹੋਏ ਅੱਗੇ ਚਲਦਾ ਹਾਂ ।

ਨਮਸਕਾਰ ਪ੍ਰਧਾਨ ਮੰਤਰੀ ਜੀ

ਨਮਸਤੇ ਜੀ

ਪ੍ਰਸ਼ਨ  -  ਮੇਰਾ ਨਾਮ ਮੋਹਣੀ ਝੰਵਰ ਹੈ ਮੈਂ ਸਮਾਜਿਕ ਕਾਰਜਕਰਤਾ ਹਾਂ ਅਤੇ ਮਹਿਲਾਵਾਂ ਲਈ ਕੰਮ ਕਰਦੀ ਹਾਂ ।  ਸਰ social distancing ਦਾ ਪਤਾ ਤਾਂ ਸਾਰਿਆਂ ਨੂੰ ਹੈ ਲੇਕਿਨ ਇਸ ਤੋਂ ਕੁਝ ਆਸ਼ੰਕਾਵਾਂ ਵੀ ਪੈਦਾ ਹੋ ਰਹੀਆਂ ਹਨ ਜਿਵੇਂ media ਤੋਂ ਪਤਾ ਚਲਿਆ ਕਿ ਦੇਸ਼ ਦੇ ਕੁਝ ਥਾਵਾਂ `ਤੇ ਡਾਕਟਰ ਅਤੇ ਹਸਪਤਾਲ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਏਅਰਲਾਈਨਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਉਨ੍ਹਾਂ ਦੇ  ਨਾਲ corona  ਦੇ ਸ਼ੱਕ  ਦੇ ਨਾਲ ਵਿਵਹਾਰ ਕੀਤਾ ਜਾਂਦਾ ਹੈ ਇਹ ਸਭ ਗੱਲਾਂ ਪਤਾ ਚਲਣ ਉੱਤੇ ਸਾਨੂੰ ਬਹੁਤ ਠੇਸ ਪਹੁੰਚਦੀ ਹੈ ।  ਬਸ ਇਹ ਜਾਣਨਾ ਚਾਹੁੰਦੀ ਹਾਂ ਕਿ ਸਰਕਾਰ ਉਸ ਦੇ ਲਈ ਕੀ ਕਦਮ ਉਠਾ ਰਹੀ ਹੈ ।

ਮੋਹਿਨੀ ਜੀ  ਤੁਹਾਡੀ ਪੀੜਾ ਸਹੀ ਹੈ ਮੇਰੀ ਵੀ ਪੀੜਾ ਇਹੀ ਹੈ ਕੱਲ੍ਹ ਮੈਂ nurses  ਦੇ ਨਾਲ ਡਾਕਟਰ  ਦੇ ਨਾਲ lab technicians  ਦੇ ਨਾਲ ਇਨ੍ਹਾਂ ਵਿਸ਼ਿਆਂ ਉੱਤੇ ਵਿਸਤਾਰ ਨਾਲ ਗੱਲ ਕੀਤੀ ਹੈ ।  ਇਸ ਦੇਸ਼  ਦੇ ਸਧਾਰਨ ਮਾਨਵੀ ਦਾ ਮਨ ਅਗਰ ਅਸੀਂ ਆਮ ਤੌਰ ਤੇ ਦੇਖੀਏ ।  ਮੈਂ ਇੱਕ ਸਧਾਰਨ ਜੀਵਨ ਦੀ ਗੱਲ ਕਰਦਾ ਹਾਂ ਤਾਂ ਸਹੀ ਸਮੇਂ ਤੇ ਸਹੀ ਕੰਮ ਕਰਨ ਅਤੇ ਜ਼ਰੂਰੀ ਕਦਮ  ਉਠਾਉਣ ਵਿੱਚ ਸਾਰੇ ਲੋਕ ਸਾਰੇ ਦੇਸ਼  ਦੇ ਲੋਕ ਬਹੁਤ ਵਿਸ਼ਵਾਸ ਰੱਖਦੇ ਹਨ ਤੁਸੀਂ ਦੇਖਿਆ ਹੋਵੇਗਾ ਕਿ 22 ਮਾਰਚ ਨੂੰ ਕਿਸ ਤਰ੍ਹਾਂ ਪੂਰੇ ਦੇਸ਼ ਨੇ ਜਨਤਾ ਕਰਫਿਊ ਵਿੱਚ ਵੱਧ - ਚੜ੍ਹ ਕੇ  ਆਪਣੀ ਭਾਗੀਦਾਰੀ ਨਿਭਾਈ ਅਤੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਅਤੇ ਫਿਰ ਸ਼ਾਮ ਨੂੰ ਸਹੀ 5 : 00 ਵਜੇ 5 ਮਿੰਟ ਤੱਕ ਕਿਵੇਂ ਦੇਸ਼ਭਰ ਦੇ ਲੋਕ ਅਭਿਵਾਦਨ ਲਈ ਸਾਹਮਣੇ ਆਏ ।  ਨਾਲ ਹੀ ਅਲੱਗ-ਅਲੱਗ ਥਾਵਾਂ ਤੋਂ ਇਕੱਠੇ ਇੱਕ ਮਨ ਹੋ ਕੇ corona  ਦੇ ਖ਼ਿਲਾਫ਼ ਸਾਡੀ ਜੋ ਨਰਸੇਜ ਲੜ ਰਹੀਆਂ ਹਨ ਡਾਕਟਰ ਲੜ ਰਹੇ ਹਨ ਲੈਬ ਟੇਕੈਨੀਸ਼ੀਅਨ ਲੜ ਰਹੇ ਹਨ....................

ਪੈਰਾਮੈਡੀਕਲ ਸਟਾਫ ਲੜ ਰਹੇ ਹਨ ਉਨ੍ਹਾਂ ਸਭ  ਦੇ ਪ੍ਰਤੀ ਧੰਨਵਾਦ ਦਾ ਇੱਕ ਬੇਮਿਸਾਲ ਦ੍ਰਿਸ਼ ਪੇਸ਼ ਕੀਤਾ ਹੈ ਇਹ ਪੂਰੇ ਦੇਸ਼ ਨੇ ਕੀਤਾ ਹੈ ਇਹ ਸਨਮਾਨ ਦਾ ਇੱਕ ਪ੍ਰਗਟ ਰੂਪ ਸੀ ਲੇਕਿਨ ਬਹੁਤ ਘੱਟ ਲੋਕ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਇਸ ਛੋਟੇ ਜਿਹੇ ਪ੍ਰੋਗਰਾਮ ਦੇ ਦੁਆਰਾ ਹੋਰ ਵੀ ਕੁਝ ਹੋਇਆ ਹੈ ਇਸ ਦੇ ਤਹਿਤ ਇੱਕ ਅਪ੍ਰਗਟ ਗੱਲ ਹੋਈ ਸੀ ਅਤੇ ਤੁਸੀਂ ਤਾਂ ਮੋਹਿਨੀ ਜੀ  ਸਮਾਜ ਸੇਵਾ ਵਿੱਚ ਲੱਗੇ ਹੋਏ ਹੋ ਇਸ ਗੱਲ ਨੂੰ ਵੱਡੀਆਂ ਗੱਲਾਂ ਸਮਝ ਸਕਦੇ ਹੋ ਸਮਾਜ ਦੇ ਮਨ ਵਿੱਚ ਇਨ੍ਹਾਂ ਸਭ ਦੇ ਮਨ ਲਈ ਆਦਰ ਸਨਮਾਨ ਦਾ ਭਾਵ ਹੁੰਦਾ ਹੀ ਹੈ ਡਾਕਟਰ ਜ਼ਿੰਦਗੀ ਬਚਾਉਂਦੇ ਹਨ ਅਤੇ ਅਸੀਂ ਉਨ੍ਹਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ  ਹਾਂ ।  ਜਿਨ੍ਹਾਂ ਲੋਕਾਂ ਨੇ ਵੁਹਾਨ ਵਿੱਚ ਰੈਸਕਿਊ ਅਪਰੇਸ਼ਨ ਕੀਤਾ ਮੈਂ ਉਨ੍ਹਾਂ ਨੂੰ  ਪੱਤਰ ਲਿਖਿਆ ਮੇਰੇ ਲਈ ਉਹ ਪਲ ਬਹੁਤ ਭਾਵੁਕ ਸੀ ਉਹ ਸਿਰਫ ਲਿਖਣ ਲਈ ਲਿਖਿਆ ਗਿਆ ਪੱਤਰ ਨਹੀਂ ਸੀ ਹੁਣ ਇਟਲੀ ਤੋਂ ਲੋਕਾਂ ਨੂੰ ਲਿਆਉਣ ਵਾਲਾ ਏਅਰਇੰਡੀਆ ਦੇ ਕਰੂ ਜਿਨ੍ਹਾਂ ਵਿੱਚ ਸਾਰੀਆਂ ਮਹਿਲਾਵਾਂ ਸਨ ਮੈਂ ਉਨ੍ਹਾਂ ਦੀ ਤਸਵੀਰ ਨੂੰ ਵੀ social media ਉੱਤੇ ਸਾਂਝਾ ਕੀਤਾ ਸੀ ਸ਼ਾਇਦ ਤੁਸੀਂ ਲੋਕਾਂ ਨੇ ਦੇਖਿਆ ਵੀ ਹੋਵੇ ।  ਹਾਂ ਕੁਝ ਸਥਾਨਾਂ ਤੋਂ ਅਜਿਹੀਆਂ ਘਟਨਾਵਾਂ ਦੀ ਜਾਣਕਾਰੀ ਵੀ ਮਿਲੀ ਹੈ ਜਿਸ ਵਿੱਚ ਹਿਰਦੇ ਨੂੰ ਗਹਿਰੀ ਚੋਟ ਪਹੁੰਚੀ ਹੈ ਬਹੁਤ ਦਰਦ ਹੁੰਦਾ ਹੈ ਪੀੜਾ ਹੁੰਦੀ ਹੈ ਮੇਰੀ ਸਾਰੇ ਨਾਗਰਿਕਾਂ ਨੂੰ ਅਪੀਲ ਹੈ...............

ਕਿ ਅਗਰ ਕੋਈ ਗਤੀਵਿਧੀ ਅਜਿਹੀ ਕਿਤੇ ਦਿਖਾਈ ਦੇ ਰਹੀ ਹੈ ਇਸ ਸੇਵਾ ਵਿੱਚ ਰਤ ਇਸ ਮਹਾਮਾਰੀ ਤੋਂ ਬਚਾਉਣ ਲਈ ਜੋ ਸਾਨੂੰ ਸਾਡੇ ਕੰਮ ਵਿੱਚ ਲੱਗੇ ਹਨ ਡਾਕਟਰ ਹਨ ਨਰਸ ਹੈ ਮੈਡੀਕਲ ਦੇ ਲੋਕ ਹਨ ਸਫਾਈ ਦੇ ਲੋਕ ਹਨ ਅਗਰ ਉਨ੍ਹਾਂ ਦੇ ਨਾਲ ਬੁਰਾ ਵਰਤਾਓ ਹੁੰਦਾ ਹੈ ਤਾਂ ਤੁਸੀਂ ਵੀ ਅਗਰ ਉੱਥੇ ਉਸ ਇਲਾਕੇ  ਦੇ ਲੋਕਾਂ ਨੂੰ ਜਾਣਦੇ ਹੋ ਤਾਂ ਉਨ੍ਹਾਂ ਨੂੰ ਚਿਤਾਵਨੀ ਦਿਓ ਉਨ੍ਹਾਂ ਨੂੰ ਸਮਝਾਓ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਅਜਿਹਾ ਨਹੀਂ ਕਰ ਸਕਦੇ  ਹਨ ਅਤੇ ਜੋ ਵੀ ਸੇਵਾ ਕਰ ਰਹੇ ਹਨ ਉਨ੍ਹਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ ਅਤੇ ਮੈਂ ਤੁਹਾਨੂੰ ਦੱਸ ਦੇਵਾਂ ਜਦੋਂ ਕੱਲ੍ਹ ਸਭ ਡਾਕਟਰਾਂ ਨਾਲ ਗੱਲ ਕਰ ਰਿਹਾ ਸੀ ਮੈਨੂੰ ਪਤਾ ਚਲਿਆ ਘਟਨਾਵਾਂ ਭਲੇ ਹੀ ਕਿਤੇ ਛੁਟਪੁਟ ਹੋਣਗੀਆਂ ਲੇਕਿਨ ਮੇਰੇ ਲਈ ਗੰਭੀਰ ਹਨ ਅਤੇ ਇਸ ਲਈ ਮੈਂ ਤਤਕਾਲ ਗ੍ਰਹਿ ਵਿਭਾਗ ਨੂੰ ਰਾਜਾਂ  ਦੇ ਸਾਰੇ ਡੀਜੀਪੀ ਨੂੰ ਸਖ਼ਤੀ ਨਾਲ ਕੰਮ ਕਰਨ ਲਈ ਕਿਹਾ ਹੈ ਕਿ ਅਜਿਹੇ ਕੋਈ ਵੀ ਵਿਅਕਤੀ ਡਾਕਟਰਾਂ  ਦੇ ਨਾਲ ਨਰਸਾਂ  ਦੇ ਨਾਲ ਸੇਵਾ ਕਰਨ ਵਾਲੇ ਪੈਰਾਮੈਡੀਕਲ  ਦੇ ਨਾਲ ਅਗਰ ਇਸ ਪ੍ਰਕਾਰ ਦਾ ਕੁਝ ਵੀ ਕਰਨਗੇ ਉਨ੍ਹਾਂ ਨੂੰ  ਬਹੁਤ ਮਹਿੰਗਾ ਪਵੇਗਾ ਅਤੇ ਸਰਕਾਰ ਸਖ਼ਤ ਕਦਮ  ਉਠਾਵੇਗੀ ਸੰਕਟ ਦੀ ਇਸ ਘੜੀ ਵਿੱਚ ਮੈਂ ਦੇਸ਼ਵਾਸੀਆਂ ਦਾ ਧਿਆਨ ਆਕਰਸ਼ਿਤ ਕਰਨਾ ਚਾਹਾਂਗਾ ਕਿਸ ਘੜੀ ਵਿੱਚ ਹਸਪਤਾਲਾਂ ਵਿੱਚ ਇਹ ਸਫੇਦ ਕੱਪੜਿਆਂ ਵਿੱਚ ਦਿਖ ਰਹੇ ਡਾਕਟਰ ਅਤੇ ਨਰਸ ਈਸ਼ਵਰ ਦਾ ਹੀ ਰੂਪ ਹੈ ।  ਅੱਜ ਇਹੀ ਸਾਨੂੰ ਮੌਤ ਤੋਂ ਬਚਾ ਰਹੇ ਹਨ ਆਪਣੇ ਜੀਵਨ ਨੂੰ ਖ਼ਤਰੇ ਵਿੱਚ ਪਾ ਕੇ ਇਹ ਲੋਕ ਸਾਡਾ ਜੀਵਨ ਬਚਾ ਰਹੇ ਹਨ ।

 

ਸਾਥੀਓ ਸਾਡੇ ਸਮਾਜ ਵਿੱਚ ਇਹ ਸੰਸਕਾਰ ਦਿਨੋਂ ਦਿਨ ਪ੍ਰਬਲ ਹੁੰਦਾ ਹੈ ।  ਇਹ ਸਾਡਾ ਸਭ ਦਾ ਫਰਜ਼ ਹੈ ਕਿ ਜੋ ਲੋਕ ਦੇਸ਼ ਦੀ ਸੇਵਾ ਕਰਦੇ ਹਨ ਦੇਸ਼ ਲਈ ਖੁਦ ਨੂੰ ਖਪਾਉਂਦੇ ਹਨ ਉਨ੍ਹਾਂ ਦਾ ਜਨਤਕ ਸਨਮਾਨ ਹਰ ਪਲ ਹੁੰਦੇ ਰਹਿਣਾ ਚਾਹੀਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਬੀਤੇ ਕੁਝ ਵਰ੍ਹਿਆਂ ਵਿੱਚ ਇੱਕ ਪਰੰਪਰਾ ਸਾਡੇ ਸਾਹਮਣੇ ਆਉਂਦੀ ਹੈ ਦੇਖਣ ਨੂੰ ਮਿਲਦੀ ਹੈ ਏਅਰਪੋਰਟ ਉੱਤੇ ਜਦੋਂ ਫੌਜ ਦੇ ਜਵਾਨ ਜਾਂਦੇ ਹਨ ਤਾਂ ਉਨ੍ਹਾਂ  ਦੇ  ਸਨਮਾਨ ਵਿੱਚ ਲੋਕ ਖੜ੍ਹੇ ਹੋ ਜਾਂਦੇ ਹਨ ਤਾਲੀਆਂ ਵੀ ਵਜਾਉਂਦੇ ਹਨ ਇਹ ਆਭਾਰ ਪ੍ਰਗਟ ਕਰਨ ਦਾ ਤਰੀਕਾ ਹੈ ਸਾਡੇ ਸੰਸਕਾਰਾਂ ਵਿੱਚ ਇਹ ਦਿਨੋ- ਦਿਨ ਵਧਦਾ ਹੀ ਜਾਣਾ ਚਾਹੀਦਾ ਹੈ ।  ਮੋਹਿਨੀ ਜੀ ਤੁਸੀਂ ਤਾਂ ਬਹੁਤ ਸੇਵਾ ਦੇ ਕਾਰਜ ਵਿੱਚ ਲੱਗੇ ਹੋਏ ਹੋ ਇਨ੍ਹੀਂ ਦਿਨੀਂ ਤੁਸੀਂ ਵੀ ਜ਼ਰੂਰ ਕੁਝ ਨਾ ਕੁਝ ਕਰਦੇ ਹੋਵੋਗੇ ਮੈਂ ਫਿਰ ਤੁਹਾਡਾ ਇੱਕ ਵਾਰ ਆਭਾਰ ਵਿਅਕਤ ਕਰਦਾ ਹਾਂ ਆਓ ਕਾਸ਼ੀ  ਦੇ ਕਿਸੇ ਹੋਰ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ

ਪ੍ਰਸ਼ਨ  -  ਪ੍ਰਣਾਮ ਮੈਂ ਅਖਿਲੇਸ਼ ਪ੍ਰਤਾਪ ਮੈਂ ਕੱਪੜੇ ਦਾ ਵਪਾਰੀ ਹਾਂ ਅਤੇ ਮੈਂ ਆਪਣੇ ਇਸ ਕੰਮ  ਦੇ ਨਾਲ - ਨਾਲ ਸਮਾਜ ਸੇਵਾ ਵੀ ਕਰਦਾ ਹਾਂ ।  ਮੇਰੇ ਮਨ ਵਿੱਚ ਇਹ ਪ੍ਰਸ਼ਨ ਸੀ ਕਿ ਅੱਜ ਦੇ ਦਿਨ ਜੋ ਲੌਕਡਾਊਨ ਹੋ ਗਿਆ ਹੈ ਇਸ ਵਜ੍ਹਾ ਨਾਲ ਬਹੁਤ ਸਾਰੇ ਸਾਡੇ ਸਾਥੀ ਲੋਕ ਘਰ ਹੀ  ਅਟਕ ਗਏ ਹਨ ਅਤੇ ਸਾਡੇ ਜੋ ਗ਼ਰੀਬ ਲੋਕ ਹਨ ਪ੍ਰਤੀਦਿਨ ਮਿਹਨਤ ਕਰਕੇ ਕਮਾਉਂਦੇ ਹਨ ਉਨ੍ਹਾਂ ਲੋਕਾਂ  ਦੇ ਸਾਹਮਣੇ ਸਮੱਸਿਆ ਆਈ ਹੈ ਅਗਰ ਸਾਡੇ ਬਨਾਰਸ ਸਹਿਤ ਵਾਰਾਣਸੀ ਤੋਂ ਪੂਰੇ ਦੇਸ਼ ਵਿੱਚ ਜੋ ਗ਼ਰੀਬ ਭਰ  ਦੇ ਲੋਕ ਹਨ ਇਨ੍ਹਾਂ  ਉੱਪਰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਮੈਂ ਆਪ ਲੋਕਾਂ ਨੂੰ  ਬੇਨਤੀ ਕਰਦਾ ਹਾਂ ਕਿ ਸਾਨੂੰ ਲੋਕਾਂ ਨੂੰ ਮਾਰਗਦਰਸ਼ਨ ਦਿਓ ਜੋ ਰਾਸ਼ਟਰ  ਦੇ ਯੁਵਾ ਅਤੇ ਸਮਾਜ  ਦੇ ਜੋ ਲੋਕ ਹਨ ਉਹ ਕਿਸ ਤਰ੍ਹਾਂ ਨਾਲ ਇਸ ਸੰਕਟ ਦੀ ਘੜੀ ਵਿੱਚ ਇਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ  ਹਨ।

ਕਾਸ਼ੀ ਵਿੱਚ ਗੱਲ ਅਤੇ ਕੱਪੜੇ ਵਾਲੇ ਨਾਲ ਗੱਲ ਨਾ ਹੋਵੇ ਤਾਂ ਗੱਲ ਅਧੂਰੀ ਰਹਿ ਜਾਂਦੀ ਹੈ ਅਤੇ ਅਖਿਲੇਸ਼ ਜੀ  ਮੈਨੂੰ ਖੁਸ਼ੀ ਹੈ ਕਿ ਤੁਸੀਂ ਵਪਾਰੀ ਹੋ ਲੇਕਿਨ ਤੁਸੀਂ ਸਵਾਲ ਗ਼ਰੀਬਾਂ ਦਾ ਪੁੱਛਿਆ।  ਮੈਂ ਬਹੁਤ ਆਭਾਰੀ ਹਾਂ ਤੁਹਾਡਾ।  corona ਨੂੰ ਹਰਾਉਣ ਲਈ ਇੱਕ ਰਣਨੀਤੀ  ਤਹਿਤਮਾਹਿਰਾਂ ਤੋਂ ਮਿਲੇ ਦਿਸ਼ਾ-ਨਿਰਦੇਸ਼ਾਂ  ਦੇ ਅਨੁਸਾਰ ਹੀ ਇਹ ਕਿਹਾ ਜਾ ਰਿਹਾ ਹੈ ਕਿ ਹਰ ਵਿਅਕਤੀ ਦੂਜੇ ਤੋਂ ਘੱਟ ਤੋਂ ਘੱਟ ਇੱਕ ਡੇਢ  ਮੀਟਰ ਦੀ ਦੂਰੀ ਉੱਤੇ ਰਹੇ।  ਇਹ corona  ਦੇ ਖ਼ਿਲਾਫ਼ ਲੜਾਈ ਦੀ ਮਿਲਿਟਰੀ (ਸੈਨਿਕ) ਨੀਤੀ ਹੈ।  ਮੈਂ ਇਸ ਨੂੰ ਮਿਲਿਟਰੀ (ਸੈਨਿਕ)  ਨੀਤੀ ਕਹਾਂਗਾ।

ਸਾਥੀਓ ਅਸੀਂ ਇਸ ਗੱਲ ਉੱਤੇ ਵਿਸ਼ਵਾਸ ਕਰਨ ਵਾਲੇ ਲੋਕ ਹਾਂ ਜੋ ਮੰਨਦੇ ਹਨ ਕਿ ਮਨੁੱਖ ਈਸ਼ਵਰ ਦਾ ਹੀ ਅੰਸ਼ ਹੈ ਵਿਅਕਤੀ ਮਾਤਰ ਵਿੱਚ ਈਸ਼ਵਰ ਦਾ ਵਾਸ ਹੈ ਇਹੀ ਸਾਡੇ ਸੰਸਕਾਰ ਹਨ ਇਹੀ ਸਾਡਾ ਸੱਭਿਆਚਾਰ ਹੈ corona virus ਨਾ ਸਾਡੇ ਸੱਭਿਆਚਾਰ ਨੂੰ ਮਿਟਾ ਸਕਦਾ ਹੈ ਅਤੇ ਨਾ ਹੀ ਸਾਡੇ ਸੰਸਕਾਰਾਂ ਨੂੰ ਮਿਟਾ ਸਕਦਾ ਹੈ ਅਤੇ ਇਸ ਲਈ ਸੰਕਟ  ਦੇ ਸਮੇਂ ਸਾਡੀਆਂ ਸੰਵੇਦਨਾਵਾਂ ਹੋਰ ਜਾਗ੍ਰਿਤ ਹੋ ਜਾਂਦੀਆਂ ਹਨ।  corona  ਨੂੰ ਜਵਾਬ ਦੇਣ ਦਾ ਦੂਜਾ ਇੱਕ ਤਾਕਤਵਰ ਤਰੀਕਾ ਹੈ ਅਤੇ ਉਹ ਤਰੀਕਾ ਹੈ ਕਰੁਣਾ (ਦਇਆ)।  corona ਦਾ ਜਵਾਬ ਕਰੁਣਾ ਨਾਲ ਹੈ।  ਅਸੀਂ ਗ਼ਰੀਬਾਂ  ਦੇ ਪ੍ਰਤੀ ਜ਼ਰੂਰਤਮੰਦਾਂ  ਦੇ ਪ੍ਰਤੀ ਕਰੁਣਾ (ਦਇਆ) ਦਿਖਾ ਕੇ ਵੀ corona ਨੂੰ ਹਰਾਉਣ ਦਾ ਇੱਕ ਕਦਮ  ਇਹ ਵੀ ਲੈ ਸਕਦੇ  ਹਾਂ ਸਾਡੇ ਸਮਾਜ ਵਿੱਚ ਸਾਡੀ ਪਰੰਪਰਾ ਵਿੱਚ ਦੂਸਰਿਆਂ ਦੀ ਮਦਦ ਦੀ ਇੱਕ ਸਮ੍ਰਿੱਧ ਪਰਿਪਾਟੀ ਰਹੀ ਹੈ।  ਸਾਡੇ ਇੱਥੇ ਤਾਂ ਕਿਹਾ ਜਾਂਦਾ ਹੈ ਸਾਈਂ  ਇਤਨਾ ਦੀਜਿਏਜਾਮੇ ਕੁਟੁਮ ਸਮਾਯ ਮੈਂ ਭੀ ਭੂਖਾ ਨਾ ਰਹੂੰ ਸਾਧੁ ਭੀ ਨਾ ਭੂਖਾ ਰਹ ਜਾਏ ।

 

ਹੁਣੇ ਨਵਰਾਤ੍ਰੇ ਸ਼ੁਰੂ ਹੋਏ ਹਨਅਗਰ ਅਸੀਂ ਅਗਲੇ 21 ਦਿਨ ਤੱਕ ਅਤੇ ਮੈਂ ਇਹ ਗੱਲ ਆਪਣੇ ਕਾਸ਼ੀ ਦੇ ਸਾਰੇ ਭਾਈ ਭੈਣਾਂ ਨੂੰ ਕਹਿਣਾ ਚਾਹਾਂਗਾ ਕਿ ਜਿਨ੍ਹਾਂ  ਦੇ ਕੋਲ ਜਿੰਨੀ ਸ਼ਕਤੀ ਹੈ ਦੇਸ਼ ਵਿੱਚ ਵੀ ਜਿਸ ਦੇ ਕੋਲ ਇਹ ਸ਼ਕਤੀ ਹੈ ਉਨ੍ਹਾਂ ਨੂੰ ਇਹੀ ਕਹਾਂਗਾ ਦੀ ਨਵਰਾਤ੍ਰਿਆਂ ਦਾ ਜਦੋਂ ਅਰੰਭ ਹੋਇਆ ਹੈ ਤਦ ਅਗਲੇ 21 ਦਿਨ ਤੱਕ ਪ੍ਰਤੀਦਿਨ 9 ਗ਼ਰੀਬ ਪਰਿਵਾਰਾਂ  ਦੀ ਮਦਦ ਕਰਨ ਦਾ ਪ੍ਰਣ ਲਓ।  21 ਦਿਨ ਤੱਕ 9 ਪਰਿਵਾਰਾਂ  ਨੂੰ ਤੁਸੀਂ ਸੰਭਾਲ਼ੋ।  ਮੈਂ ਮੰਨਦਾ ਹਾਂ ਕਿ ਅਗਰ ਇੰਨਾ ਵੀ ਅਸੀਂ ਕਰ ਲਈਏ ਤਾਂ ਮਾਂ ਦੀ ਇਸ ਤੋਂ ਵੱਡੀ ਅਰਾਧਨਾ ਕੀ ਹੋ ਸਕਦੀ ਹੈ ।  ਇਹ ਸੱਚਾ ਅਤੇ ਪੱਕਾ ਨਵਰਾਤ੍ਰਾ ਹੋ ਜਾਵੇਗਾ ਇਸ ਦੇ ਇਲਾਵਾ ਤੁਹਾਡੇ ਆਸਪਾਸ ਜੋ ਪਸ਼ੂ ਹਨ ਉਨ੍ਹਾਂ ਦੀ ਵੀ ਚਿੰਤਾ ਕਰਨੀ ਹੈ ਲੌਕਡਾਊਨ ਦੀ ਵਜ੍ਹਾ ਨਾਲ ਅਨੇਕ ਪਸ਼ੂਆਂ  ਦੇ ਸਾਹਮਣੇ ਜਾਨਵਰਾਂ  ਦੇ ਸਾਹਮਣੇ ਵੀ ਭੋਜਨ ਦਾ ਸੰਕਟ ਆ ਗਿਆ ਹੈ ਮੇਰੀ ਲੋਕਾਂ ਨੂੰ ਪ੍ਰਾਰਥਨਾ ਹੈ ਕਿ ਆਪਣੇ ਆਸਪਾਸ  ਦੇ ਪਸ਼ੂਆਂ ਦਾ ਵੀ ਧਿਆਨ ਰੱਖੋ ।  ਅਖਿਲੇਸ਼ ਜੀ  ਅਗਰ ਮੈਂ ਕਹਾਂ ਸਭ ਕੁਝ ਸਹੀ ਹੈ ਸਭ ਕੁਝ ਸਹੀ ਹੈ ਤਾਂ ਮੈਂ ਮੰਨਦਾ ਹਾਂ ਕਿ ਮੈਂ ਖੁਦ ਨੂੰ ਵੀ ਧੋਖਾ ਦੇਣ ਵਾਲੀ ਗੱਲ ਕਰ ਰਿਹਾ ਹਾਂ ।

ਇਸ ਸਮੇਂ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰਾਂ ਹੋਣ, ਜਿਤਨਾ ਜ਼ਿਆਦਾ ਹੋ ਸਕੇ, ਜਿਤਨਾ ਅੱਛਾ ਹੋ ਸਕੇ ਇਸ ਦੇ ਲਈ ਭਰਪੂਰ ਪ੍ਰਯਤਨ ਕਰ ਰਹੀਆਂ ਹਨ ਮੈਨੂੰ ਰਾਜ ਸਰਕਾਰਾਂ ਤੇ ਪੂਰਾ ਭਰੋਸਾ ਹੈ ਕਿ ਉਹ ਆਪਣੇ ਰਾਜਾਂ ਦੇ ਹਰ ਇੱਕ ਨਾਗਰਿਕ ਦੀਆਂ ਚਿੰਤਾਵਾਂ ਨੂੰ ਸਮਝਦੇ ਹੋਏ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਉਨ੍ਹਾਂ ਦੀ ਦੇਖਭਾਲ ਕਰਨਗੀਆਂ ਲੇਕਿਨ ਸਾਥੀਓ ਅਸੀਂ ਇਹ ਵੀ ਜਾਣਦੇ ਹਾਂ ਕਿ ਆਮ ਪਰਿਸਥਿਤੀ ਵਿੱਚ ਯਾਨੀ ਕੋਈ ਤਕਲੀਫ ਨਹੀਂ ਹੈ ਕੋਈ ਆਪਦਾ ਨਹੀਂ ਕੋਈ ਮੁਸੀਬਤ ਨਹੀਂ ਹੈ ਆਮ ਪਰਿਸਥਿਤੀ ਵਿੱਚ ਵੀ ਕਦੇ ਬਿਜਲੀ ਚਲੀ ਜਾਂਦੀ ਹੈ ਕਦੇ ਪਾਣੀ ਆਉਣਾ ਬੰਦ ਹੋ ਜਾਂਦਾ ਹੈ ਕਦੇ ਸਾਡੀ ਮਦਦ ਲਈ ਆਉਣ ਵਾਲੇ ਕਰਮਚਾਰੀ ਹਨ ਉਹ ਅਚਾਨਕ ਲੰਬੀ ਛੁੱਟੀ ਲੈ ਲੈਂਦੇ ਹਨ ਤਮਾਮ ਤਰ੍ਹਾਂ ਦੀ ਮੁਸ਼ਕਿਲਾਂ ਹਨ ਬਿਨਾ ਦੱਸੇ ਬਿਨਾ ਕਿਸੇ ਪਹਿਲਾਂ ਸੂਚਨਾ ਦੇ ਸਾਡੇ ਜੀਵਨ ਵਿੱਚ ਆਉਂਦੀਆਂ ਰਹਿੰਦੀਆਂ ਹਨ ਇਹ ਸਾਨੂੰ ਸਭ ਹਿੰਦੁਸਤਾਨੀਆਂ ਨੂੰ ਅਨੁਭਵ ਹੈ ਅਜਿਹੇ ਵਿੱਚ ਅਤੇ ਉਹ ਤਾਂ ਮੈਂ ਸੰਕਟ ਦੇ ਸਮੇਂ ਨਹੀਂ ਆਮ ਸਥਿਤੀ ਵਿੱਚ ਵੀ ਆਉਂਦੀਆਂ ਹਨ।

ਅਜਿਹੇ ਵਿੱਚ ਜਦੋਂ ਦੇਸ਼ ਦੇ ਸਾਹਮਣੇ ਜਦੋਂ ਇੰਨਾ ਵੱਡਾ ਸੰਕਟ ਹੋਵੇ ਪੂਰੇ ਵਿਸ਼ਵ ਦੇ ਸਾਹਮਣੇ ਇੰਨੀ ਵੱਡੀ ਚੁਣੌਤੀ ਹੋਵੇ ਤਦ ਮੁਸ਼ਕਿਲਾਂ ਨਹੀਂ ਆਉਣਗੀਆਂ ਸਭ ਕੁਝ ਅੱਛੀ ਤਰ੍ਹਾਂ ਹੋਵੇਗਾ ਇਹ ਕਹਿਣਾ ਆਪਣੇ ਨਾਲ ਧੋਖਾ ਕਰਨ ਜਿਹਾ ਹੋਵੇਗਾ ਮੈਂ ਮੰਨਦਾ ਹਾਂ ਕਿ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਕਿ ਵਿਵਸਥਾ ਠੀਕ ਹੈ ਜਾਂ ਨਹੀਂ, ਸਭ ਕੁਝ ਸਹੀ  ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਹੈ ਲੇਕਿਨ ਜਰਾ ਪਲਭਰ ਸੋਚੋ ਇਸ ਤੋਂ ਵੀ ਮਹੱਤਵਪੂਰਨ ਜ਼ਿਆਦਾ ਸਵਾਲ ਇਹ ਹੈ ਕਿ corona ਜਿਹੇ ਸੰਕਟ ਵਿੱਚ ਸਾਨੂੰ ਤਕਲੀਫਾਂ ਸਹਿਣ ਕਰਕੇ ਵੀ ਸਾਨੂੰ ਵਿਜਈ (ਜੇਤੂ) ਹੋਣਾ ਹੈ ਜਾਂ ਨਹੀਂ ਹੋਣਾ ਹੈ,ਜੋ ਤਕਲੀਫਾਂ ਅੱਜ ਅਸੀਂ ਉਠਾ ਰਹੇ ਹਾਂ ਜੋ ਮੁਸ਼ਕਿਲਾਂ ਅੱਜ ਹੋ ਰਹੀਆਂ ਹਨ ਉਨ੍ਹਾਂ ਦੀ ਉਮਰ ਫਿਲਹਾਲ 21 ਦਿਨ ਹੀ ਹੈ ਲੇਕਿਨ corona ਦਾ ਸੰਕਟ ਖ਼ਤਮ ਨਹੀਂ ਹੋਇਆ ਤਾਂ ਇਸਦਾ ਫੈਲਣਾ ਨਾ ਰੁਕਿਆ ਤਾਂ ਫਿਰ ਇਹ ਸੰਕਟ ਇਹ ਤਕਲੀਫ਼ਾਂ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ

ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਅਜਿਹੇ ਕਠਿਨ ਸਮੇਂ ਵਿੱਚ ਪ੍ਰਸ਼ਾਸਨ ਦੁਆਰਾ ਨਾਗਰਿਕਾਂ ਦੇ ਦੁਆਰਾ ਸਿਵਲ ਸੋਸਾਇਟੀ ਦੇ ਦੁਆਰਾ ਸਮਾਜਿਕ ਸੰਗਠਨ ਸੱਭਿਆਚਾਰਕ ਸੰਗਠਨ ਧਾਰਮਿਕ ਸੰਗਠਨ ਰਾਜਨੀਤਕ ਸੰਗਠਨ ਸਾਰਿਆਂ ਨੂੰ ਜੋ ਵੀ ਕਾਰਜ ਕਰ ਰਹੇ ਹਨ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਤਸਾਹਿਤ ਕੀਤੇ ਜਾਣ ਦੀ ਜ਼ਰੂਰਤ ਹੈ। ਤੁਸੀਂ ਸੋਚੋ ਹਸਪਤਾਲਾਂ ਵਿੱਚ ਲੋਕ 18 - 18 ਘੰਟੇ ਕੰਮ ਕਰ ਰਹੇ ਹਨ ਕਈ ਜਗ੍ਹਾ ਹਸਪਤਾਲਾਂ ਵਿੱਚ ਹੈਲਥ ਸੈਕਟਰ ਨਾਲ ਜੁੜੇ ਲੋਕਾਂ ਨੂੰ 2 ਜਾਂ 3 ਘੰਟੇ ਤੋਂ ਜ਼ਿਆਦਾ ਸੌਣ ਨੂੰ ਨਹੀਂ ਮਿਲ ਰਿਹਾ ਹੈ ਸੋਸਾਇਟੀ ਦੇ ਲੋਕ ਹਨ ਜੋ ਗ਼ਰੀਬਾਂ ਦੀ ਮਦਦ ਲਈ ਦਿਨ ਰਾਤ ਇੱਕ ਕੀਤੇ ਹੋਏ ਹਨ ਇਸ ਕਠਿਨ ਪਰਿਸਥਿਤੀ ਵਿੱਚ ਅਜਿਹੇ ਲੋਕਾਂ ਨੂੰ ਸਾਨੂੰ ਨਮਨ ਕਰਨਾ ਚਾਹੀਦਾ ਹੈ। ਹਾਂ, ਹੋ ਸਕਦਾ ਹੈ ਕੁਝ ਥਾਵਾਂ ਤੇ ਕਮੀਆਂ ਹੋਣ ਕਿਸੇ ਨੇ ਲਾਪਰਵਾਹੀ ਕੀਤੀ ਹੋਵੇ,ਲੇਕਿਨ ਅਜਿਹੀਆਂ ਘਟਨਾਵਾਂ ਨੂੰ ਖੋਜ-ਖੋਜ ਕੇ ਉਨ੍ਹਾਂ ਤੇ ਧਿਆਨ ਕੇਂਦਰਿਤ ਕਰਕੇ ਉਨ੍ਹਾਂ ਨੰਪ ਅਧਾਰ ਬਣਾਕੇ ਉਸੇ ਨੂੰ ਪ੍ਰਚਾਰਿਤ ਕਰਨਾ, ਉਸ ਸੈਕਟਰ ਨੂੰ ਬਦਨਾਮ ਕਰਨਾ, ਉਨ੍ਹਾਂ ਨੂੰ ਹਤਾਸ਼ ਕਰ ਦੇਣਾ ਇਸ ਤੋਂ ਅਜਿਹੇ ਸਮੇਂ ਵਿੱਚ ਕਦੇ ਲਾਭ ਨਹੀਂ ਹੁੰਦਾ ਮੈਂ ਤਾਂ ਤਾਕੀਦ ਕਰਾਂਗਾ ਅਸੀਂ ਸਮਝੀਏ ਨਿਰਾਸ਼ਾ ਫੈਲਾਉਣ ਲਈ ਹਜ਼ਾਰਾਂ ਕਾਰਨ ਹੋ ਸਕਦੇ ਹਨ।

ਮੈਂ ਇਹ ਨਹੀਂ ਕਹਿ ਰਿਹਾ ਸਭ ਗਲਤ ਹੁੰਦੇ ਹਨ ਹਜ਼ਾਰਾਂ ਕਾਰਨ ਹੋ ਸਕਦੇ ਹਨ ਲੇਕਿਨ ਜੀਵਨ ਤਾਂ ਆਸ ਅਤੇ ਵਿਸ਼ਵਾਸ ਨਾਲ ਹੀ ਚਲਦਾ ਹੈ ਨਾਗਰਿਕ ਦੇ ਨਾਤੇ ਕਾਨੂੰਨ ਅਤੇ ਪ੍ਰਸ਼ਾਸਨ ਨੂੰ ਜਿਤਨਾ ਜ਼ਿਆਦਾ ਸਹਿਯੋਗ ਕਰਾਂਗੇ ਓਨੇ ਹੀ ਬਿਹਤਰ ਨਤੀਜੇ ਨਿਕਲਣਗੇ ਸਾਡੇ ਸਾਰਿਆਂ ਦਾ ਪ੍ਰਯਤਨ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਤੇ ਘੱਟ ਤੋਂ ਘੱਟ ਦਬਾਅ ਪਾਈਏ। ਪ੍ਰਸ਼ਾਸਨ ਦਾ ਸਹਿਯੋਗ ਕਰੀਏ।  ਹਸਪਤਾਲ ਵਿੱਚ ਕੰਮ ਕਰਨ ਵਾਲੇ ਲੋਕ, ਪੁਲਿਸਕਰਮੀ ਸਰਕਾਰੀ ਦਫ਼ਤਰਾਂ ਵਿੱਚ ਹਾਲੇ ਜੋ ਲੋਕ ਕੰਮ ਕਰ ਰਹੇ ਹਨ, ਜੋ ਸਾਡੇ media ਕਰਮੀ ਹਨ ਇਹ ਕੋਈ ਬਾਹਰ ਦੇ ਲੋਕ ਹਨ ਕੀਬਾਹਰ ਤੋਂ ਆਏ ਹਨ ਕੀ, ਇਹ ਸਾਡੇ ਹੀ ਲੋਕ ਹਨ ਜੀ, ਇੰਨਾ ਵੱਡਾ ਬੋਝ ਉਨ੍ਹਾਂ ਤੇ ਆਇਆ ਹੈ ਤਾਂ ਕੁਝ ਬੋਝ ਸਾਨੂੰ ਵੀ ਉਠਾਉਣਾ ਚਾਹੀਦਾ ਹੈ ਸਾਨੂੰ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਜੋ ਇਸ ਕਠਿਨ ਪਰਿਸਥਿਤੀ ਵਿੱਚ ਕੰਮ ਕਰ ਰਹੇ ਹਨ। ਅਖਿਲੇਸ਼ ਜੀ ਵਪਾਰ ਜਗਤ ਵਿੱਚ ਰਹਿੰਦੇ ਹੋਏ ਗ਼ਰੀਬਾਂ ਦੀ ਇਹ ਚਿੰਤਾ ਕਰਨ ਦੀ ਤੁਹਾਡੀ ਇਹ ਭਾਵਨਾ ਅਤੇ ਦੇਸ਼ ਅਜਿਹੇ ਅਖਿਲੇਸ਼ਾਂ ਨਾਲ ਭਰਿਆ ਹੋਇਆ ਹੈ ਜੀ  ਦੇਸ਼ ਵਿੱਚ ਅਜਿਹੇ ਅਖਿਲਾਂ ਦੀ ਕਮੀ ਨਹੀਂ ਹੈ ਆਓ ਅਸੀਂ ਮਿਲਕੇ ਗ਼ਰੀਬਾਂ ਦਾ ਵੀ ਭਲਾ ਕਰੀਏ, ਜਿੰਮਾ ਉਠਾਈਏ ਅਤੇ ਇਸ ਲੜਾਈ ਨੂੰ ਜਿੱਤੀਏ, ਆਓ ਹੋਰ ਵੀ ਕੋਈ ਸਵਾਲ ਹੋਣਗੇ।

ਪ੍ਰਸ਼ਨ -  ਨਮਸਕਾਰ ਪ੍ਰਧਾਨ ਮੰਤਰੀ ਜੀ, ਮੈਂ ਡਾਕਟਰ ਗੋਪਾਲ ਨਾਥ,  ਪ੍ਰੋਫੈਸਰ ਮਾਇਕਰੋਬਾਇਓਲੋਜੀ ਡਿਪਾਰਟਮੈਂਟ ਚਿਕਿਤਸਾ ਵਿਗਿਆਨ ਸੰਸਥਾਨ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਾਂ। corona  ਦੇ ਡਾਇਗਨੌਸਿਸ ਲੈਬ ਦਾ ਇੰਚਾਰਜ ਵੀ ਹਾਂ ਤਾਂ 16 ਜ਼ਿਲ੍ਹਿਆਂ ਦੀ ਜ਼ਿੰਮੇਦਾਰੀ ਸੰਭਾਲ ਰਿਹਾ ਹਾਂ ਅਤੇ ਨਾਲ ਹੀ ਮਾਂ ਗੰਗਾ ਦੇ ਜਲ ਤੋਂ bacteriophages... ਜਿਸ ਸਮੱਸਿਆ ਤੇ ਮੈਂ ਸਵਾਲ ਪੁੱਛਣ ਜਾ ਰਿਹਾ ਹਾਂ ਮੈਂ ਉਸ ਦੀ ਵਿਕਲਪਿਕ ਵਿਵਸਥਾ ਤੇ ਰਿਸਰਚ ਕਰ ਰਿਹਾ ਹਾਂ। ਪ੍ਰਧਾਨ ਮੰਤਰੀ ਜੀ ਸਾਡੇ ਇੱਥੇ ਆਮਤੌਰ ਤੇ ਲੋਕਾਂ ਦੀ ਆਦਤ ਹੈ ਕਿ ਉਹ ਖ਼ੁਦ ਹੀ ਡਾਕਟਰੀ ਕਰਨ ਲਗ ਜਾਂਦੇ ਹਨ, ਉਨ੍ਹਾਂ ਨੇ ਕਿਤੇ ਪੜ੍ਹ ਲਿਆ ਕਿਤੇ ਸੁਣ ਲਿਆ, ਖ਼ੁਦ ਤੋਂ ਇਲਾਜ ਕਰਨ ਲਗ ਜਾਂਦੇ ਹਨ, ਜੋ ਇੱਕ ਬਹੁਤ ਹੀ ਖਤਰਨਾਕ ਸਥਿਤੀ ਵੱਲ ਲੈ ਜਾਂਦਾ ਹੈ। ਇਹ ਮੈਂ ਇੱਕ ਮਾਇਕਰੋਬਾਇਓਲੌਜਿਸਟ ਹੋਣ ਦੇ ਨਾਤੇ ਕਹਿ ਸਕਦਾ ਹਾਂ corona ਦੀ ਇਸ ਬਿਮਾਰੀ ਵਿੱਚ ਇਹ ਇੱਕ ਸਥਿਤੀ ਹੋਰ ਭਿਆਨਕ ਹੋ ਜਾਂਦੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਨਾ ਤਾਂ ਹਾਲੇ ਵੈਕਸੀਨ ਬਣ ਸਕਿਆ ਹੈ ਨਾ ਹੀ ਕੋਈ ਸਪੈਸਿਫਿਕ ਦਵਾਈ ਡਿਵੈਲਪ ਹੋਈ ਹੈ ਫਿਰ ਵੀ ਤਰ੍ਹਾਂ-ਤਰ੍ਹਾਂ ਦੀਆਂ ਭ੍ਰਾਂਤੀਆਂ ਸਮਾਜ ਵਿੱਚ ਫੈਲੀਆਂ ਹੋਈਆਂ ਹਨ ਕੀ ਸਾਨੂੰ ਸਮਾਜ ਨੂੰ ਇਸ ਦਿਸ਼ਾ ਵਿੱਚ ਹੋਰ ਅਧਿਕ ਜਾਗਰੂਕ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਪ੍ਰੋਫੈਸਰ ਸਾਹਿਬ ਤੁਸੀਂ ਤਾਂ ਖ਼ੁਦ ਇਸ ਖੇਤਰ ਦੇ ਮਾਹਿਰ ਹੋ ਅਤੇ ਇਸ ਲਈ ਅਤੇ ਤੁਸੀਂ ਸੱਚ ਕੀ ਹੈ ਝੂਠ ਕੀ ਹੈ ਭਲੀ-ਭਾਂਤੀ ਪਕੜ ਸਕਦੇ ਹੋ ਇਸ ਵਿਸ਼ੇ ਵਿੱਚ ਸਾਡੇ ਤੋਂ ਜ਼ਿਆਦਾ ਗਿਆਨ ਤੁਹਾਡੇ ਕੋਲ ਹੈ ਅਤੇ ਉਸ ਦੇ ਬਾਅਦ ਵੀ ਤੁਹਾਨੂੰ ਚਿੰਤਾ ਹੋਣਾ ਬਹੁਤ ਜਾਇਜ਼ ਹੈ। ਸਾਡੇ ਇੱਥੇ ਡਾਕਟਰਾਂ ਨੂੰ ਪੁੱਛੇ ਬਿਨਾ ਹੀ ਸਰਦੀ, ਜੁਕਾਮ ਬੁਖਾਰ ਦੀ ਦਵਾਈ ਲੈਣ ਦੀ ਆਦਤ ਹੈ। ਰੇਲ ਦੇ ਡਿੱਬੇ ਵਿੱਚ ਅਗਰ ਅਸੀਂ ਟ੍ਰੈਵਲ ਕਰਦੇ ਹਾਂ ਅਤੇ ਇੱਕ ਬੱਚਾ ਰੋਣ ਲਗ ਜਾਵੇ ਅਤੇ ਲੰਬੇ ਸਮੇਂ ਤੱਕ ਰੋਂਦਾ ਹੈ ਅਤੇ ਬੰਦ ਨਾ ਕਰੇ ਤਾਂ ਸਾਰਿਆਂ ਡਿੱਬਿਆਂ ਤੋਂ ਲੋਕ ਆਕੇ ਸਲਾਹ ਦੇਣਗੇ ਕਿ ਇਹ ਲੈ ਲਓ ਇਹ ਲੈ ਲਓ ਇਹ ਦੇ ਦਿਓ ਇਹ ਖਿਲਾ ਦਿਓ ਇਹ ਅਸੀਂ ਰੇਲ ਦੇ ਡਿੱਬਿਆਂ ਵਿੱਚ ਦੇਖਿਆ ਹੋਵੇਗਾ ਮੈਨੂੰ ਲਗਦਾ ਹੈ ਕਿ ਸਾਨੂੰ ਇਨ੍ਹਾਂ ਆਦਤਾਂ ਤੋਂ ਬਚਣਾ ਹੈ corona  ਦੇ ਸੰਕਰਮਣ ਦਾ ਇਲਾਜ ਆਪਣੇ ਪੱਧਰ ਤੇ ਬਿਲਕੁਲ ਨਹੀਂ ਕਰਨਾ ਹੈ ਘਰ ਵਿੱਚ ਰਹਿਣਾ ਹੈ ਅਤੇ ਜੋ ਕਰਨਾ ਹੈ ਸਿਰਫ਼ ਅਤੇ ਸਿਰਫ਼ ਡਾਕਟਰਾਂ ਦੀ ਸਲਾਹ ਨਾਲ ਕਰਨਾ ਹੈ।

ਟੈਲੀਫੋਨ ਤੇ ਆਪਣੇ ਡਾਕਟਰ ਨਾਲ ਗੱਲ ਕਰੋ ਉਸ ਤੋਂ ਪੁੱਛੋ ਆਪਣੀ ਤਕਲੀਫ਼ ਦੱਸੋ ਕਿਉਂਕਿ ਕਰੀਬ -ਕਰੀਬ ਸਾਰੇ ਪਰਿਵਾਰਾਂ ਵਿੱਚ ਕਿਸੇ ਨਾ ਕਿਸੇ ਡਾਕਟਰ ਦੀ ਜਾਣ-ਪਹਿਚਾਣ ਹੁੰਦੀ ਹੈ।  ਸਾਨੂੰ ਇਹ ਧਿਆਨ ਰੱਖਣਾ ਹੈ ਕਿ ਹੁਣ ਤੱਕ corona  ਦੇ ਖ਼ਿਲਾਫ਼ ਕੋਈ ਵੀ ਦਵਾਈ ਕੋਈ ਵੀ ਵੈਕਸੀਨ ਪੂਰੀ ਦੁਨੀਆ ਵਿੱਚ ਨਹੀਂ ਬਣੀ ਹੈ ਇਸ ਤੇ ਸਾਡੇ ਦੇਸ਼ ਵਿੱਚ ਵੀ ਅਤੇ ਦੂਜੇ ਦੇਸ਼ਾਂ ਵਿੱਚ ਵੀ ਸਾਡੇ ਜਿੰਨੇ ਸਾਇੰਟਿਸਟ ਹਨ ਵਿਗਿਆਨੀ ਹਨ ਖੋਜ ਕਰਨ ਵਾਲੇ ਲੋਕ ਹਨ ਉਹ ਤੇਜ਼ੀ ਨਾਲ ਕੰਮ ਕਰ ਰਹੇ ਹਨ ਕੰਮ ਚਲ ਰਿਹਾ ਹੈ ਅਤੇ ਇਸ ਲਈ ਮੈਂ ਕਹਾਂਗਾ ਦੇਸ਼ਵਾਸੀਓ ਅਗਰ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਸੁਝਾਅ ਦੇਵੇ ਕਿਰਪਾ ਕਰਕੇ ਆਪਣੇ ਡਾਕਟਰ ਨਾਲ ਪਹਿਲਾਂ ਗੱਲ ਕਰ ਲਓ ਸਿਰਫ਼ ਡਾਕਟਰ ਤੋਂ ਸਲਾਹ ਲੈਣ ਦੇ ਬਾਅਦ ਹੀ ਤੁਸੀਂ ਦਵਾਈ ਖਾਓ ਤੁਸੀਂ ਖ਼ਬਰਾਂ ਵਿੱਚ ਵੀ ਦੇਖਿਆ ਹੋਵੇਗਾ ਕਿ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਆਪਣੀ ਮਰਜ਼ੀ ਨਾਲ ਦਵਾਈ ਲੈਣ ਦੇ ਕਾਰਨ ਕਿਵੇਂ ਜੀਵਨ ਸੰਕਟ ਵਿੱਚ ਪੈ ਗਏ ਹਨ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ, ਅੰਧਵਿਸ਼ਵਾਸਾਂ ਤੋਂ ਬਚਣਾ ਹੈ।  ਡਾਕਟਰ ਗੋਪਾਲ ਜੀ ਤੁਹਾਡਾ ਅਹਿਸਾਨਮੰਦ ਹਾਂ ਕਿ ਕਿਉਂਕਿ ਤੁਸੀਂ ਤਾਂ ਵਿਗਿਆਨ ਦੇ ਨਾਲ ਜੁੜੇ ਹੋਏ ਹੋ ਅਤੇ ਗੰਗਾ ਜੀ ਦੀ ਵੀ ਚਿੰਤਾ ਕਰ ਰਹੇ ਹੋ ਅਤੇ ਇਹ ਸਮਾਜ ਜੀਵਨ ਵਿੱਚ ਜੋ ਚਲ ਰਿਹਾ ਹੈ ਉਸ ਦੀ ਚਿੰਤਾ ਕਰ ਰਹੇ ਹੋ। ਜੋ ਤੁਹਾਨੂੰ ਚਿੰਤਾ ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਸਾਨੂੰ ਲੋਕਾਂ ਨੂੰ ਸਮਝਾਉਣਾ ਹੋਵੇਗਾ।  ਆਓ ਗੋਪਾਲ ਜੀ ਦਾ ਧੰਨਵਾਦ ਕਰਦੇ ਹੋਏ ਅਗਲਾ ਇੱਕ ਸਵਾਲ ਲੈ ਲੈਂਦੇ ਹਾਂ।

ਪ੍ਰਸ਼ਨ  -  ਨਮਸਕਾਰ ਪ੍ਰਧਾਨ ਮੰਤਰੀ ਜੀ ਮੇਰਾ ਨਾਮ ਅੰਕਿਤਾ ਖਤਰੀ  ਹੈ ਅਤੇ ਮੈਂ ਇੱਕ ਗ੍ਰਹਿਣੀ ਹੋਣ ਦੇ ਨਾਲ-ਨਾਲ ਵਿਭਿੰਨ ਰਚਨਾਤਮਕ ਕਾਰਜਾਂ ਵਿੱਚ ਸਰਗਰਮ ਹਾਂ ।ਇਸ ਸਮੇਂ ਤੁਹਾਡੀ ਪ੍ਰੇਰਣਾ ਨਾਲ social media ’ਤੇ ਕੁਝ ਕ੍ਰਿਏਟਿਵ ਕਰੋ ਨਾ ਦੇ ਹੈਸ਼ਟੈਗ ਦੇ ਨਾਲ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਮੈਂ ਜਿਸ ਵਿੱਚ ਕਾਸ਼ੀ ਦੇ ਵਿਭਿੰਨ ਰਚਨਾਕਾਰਾਂ ਕਲਾਕਾਰਾਂ ਨੂੰ ਸੱਦਾ ਦੇ ਰਹੀ ਹਾਂ ,

ਅੱਛਾ ਤੁਸੀਂ ਵੀ ਮੇਰੀ ਤਰ੍ਹਾਂ ਪੋਸਟਰ ਦਿਖਾ ਦਿੱਤਾ।

ਸਭ ਤੁਹਾਡੀ ਪ੍ਰੇਰਣਾ ਨਾਲ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਤੁਹਾਡੀ ਪ੍ਰੇਰਣਾ ਨਾਲ ਹੀ ਇੱਥੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਹਮੇਸ਼ਾ ਹੀ ਰਚਨਾਤਮਕਤਾ ਹੀ ਕੰਮ ਆਉਂਦੀ ਹੈ, ਤੁਸੀਂ ਖ਼ੁਦ ਇਤਨੇ ਰਚਨਾਤਮਕ ਸਕਾਰਾਤਮਕ ਹੋ, ਅਜਿਹੀ ਨਕਾਰਾਤਮਕ ਪਰਿਸਥਿਤੀ ਵਿੱਚ ਵੀ, ਮੈਂ ਕਿਤੇ ਸੁਣਿਆ ਸੀ ਕਿ ਜੋ ਰਚਦਾ ਹੈ, ਉਹੀ ਬਚਦਾ ਹੈ ਤੁਹਾਡੀ ਪ੍ਰੇਰਣਾ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਤਹਿਤ ਕਾਸ਼ੀ ਦੇ ਵਿਭਿੰਨ ਰਚਨਾਕਾਰਾਂ ਨੂੰ ਲੇਖਕਾਂ ਨੂੰ ਕਵੀਆਂ ਨੂੰ ਚਿੱਤਰਕਾਰਾਂ ਨੂੰ ਸੱਦਾ ਦਿੰਦੀ ਹਾਂ ਅਤੇ ਪ੍ਰਯਤਨ ਰਹੇਗਾ ਕਿ 21 ਦਿਨਾਂ ਦਾ ਇਹ ਜੋ ਕਾਲ ਹੈ ਉਸ ਵਿੱਚ ਉਸ ਦਾ ਸੰਕਲਨ ਹੋਵੇ, ਉਸ ਦਾ ਪ੍ਰਕਾਸ਼ਨ ਹੋਵੇ ਅਤੇ ਕਾਸ਼ੀ ਦੀ ਤਰਫੋਂ ਅਸੀਂ ਤੁਹਾਨੂੰ ਸਮਰਪਿਤ ਕਰ ਸਕੀਏ। ਪਰ ਇੱਕ ਗ੍ਰਹਿਣੀ ਦੇ ਰੂਪ ਵਿੱਚ ਮੇਰਾ ਸਵਾਲ ਹੈ ਅਤੇ ਇੱਕ ਚਿੰਤਾ ਹੈ ਜਿਸ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਲੌਕਡਾਊਨ ਦੀ ਇਸ ਮਿਆਦ ਵਿੱਚ ਸਾਰੇ ਬੱਚੇ ਘਰ ਹੀ ਹਨ ਅਤੇ ਬੱਚਿਆਂ ਨੂੰ ਸੰਭਾਲ਼ਣਾ ਸਾਡੇ ਲਈ ਦੂਰ ਹੋ ਕਾਰਜ ਹੋ ਰਿਹਾ ਹੈ ਚੁਣੌਤੀਪੂਰਨ ਕਾਰਜ ਹੋ ਰਿਹਾ ਹੈ ਅਜਿਹੇ ਵਿੱਚ ਬੱਚੇ ਅਜਿਹੇ ਵੀ ਹਨ ਜੋ ਜਿਨ੍ਹਾਂ ਦੇ ਐਗਜ਼ਾਮ ਪ੍ਰਭਾਵਿਤ ਹੋਏ ਹਨ ਮੇਰਾ ਖ਼ੁਦ ਦਾ ਬੇਟਾ ਬਾਰ੍ਹਵੀਂ ਦੇ ਬੋਰਡ ਦੇ ਐਗਜ਼ਾਮ ਦੇ ਰਿਹਾ ਸੀ ਅਤੇ ਉਸ ਦਾ ਇੱਕ ਪੇਪਰ ਮੁਲਤਵੀ ਹੋ ਗਿਆ ਹੈ ਤਾਂ ਘਰ ਵਾਲਿਆਂ ਨੂੰ ਥੋੜ੍ਹੀ ਜਿਹੀ ਚਿੰਤਾ ਬਣੀ ਹੋਈ ਹੈ।  ਤਾਂ ਕੀ ਕੀਤਾ ਜਾਵੇ।

ਮੋਹਿਨੀ ਜੀ  ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਰਚਨਾਤਮਕ ਕੰਮ ਨੂੰ ਬਹੁਤ ਚੰਗੇ ਤਰੀਕੇ ਨਾਲ ਕਰ ਰਹੇ ਹੋ ਅਤੇ ਉਸ ਦੇ ਕਾਰਨ ਜੀਵਨ ਵਿੱਚ ਊਰਜਾ ਰਹਿੰਦੀ ਹੈ ਲੇਕਿਨ ਤੁਸੀਂ ਕਿਹਾ ਕਿ ਸਭ ਰਚਨਾਕਾਰਾਂ ਨੂੰ ਇਕੱਠਾ ਕਰ ਰਹੇ ਹੋ ਮੇਰੀ ਪ੍ਰਾਰਥਨਾ ਹੈ ਕਿ ਕਿਸੇ ਨੂੰ ਇਕੱਠਾ ਨਾ ਕਰੋ,  social distancing social ਡਿਸਟੈਂਸ ਇਹ ਸਭ ਤੋਂ ਪਹਿਲੀ ਗੱਲ ਹੈ ਹਾਂ ਹਾਂ ਤੁਸੀਂ ਔਨਲਾਈਨ ਸਭ ਤੋਂ ਮੰਗੋ, ਉਨ੍ਹਾਂ ਦੀ ਕਲਾ ਦਾ ਸੰਕਲਨ ਕਰੋ ਅਤੇ ਕਲਪਨਾ ਚੰਗੀ ਹੈ ਜੋ ਇਸ ਭਾਵ ਦੇ ਲੋਕ ਹਨ ਉਨ੍ਹਾਂ ਦੀਆਂ ਰਚਨਾਵਾਂ ਉਨ੍ਹਾਂ ਦੀਆਂ ਚੀਜ਼ਾਂ ਜ਼ਰੂਰ ਦੇਸ਼ ਦੇ ਕੰਮ ਆਉਣਗੀਆਂ ਅਤੇ ਇਹ ਸਹੀ ਹੈ ਕਿ ਤੁਸੀਂ ਇਹ ਆਪਣਾ ਬਹੁਤ ਵਧੀਆ ਹੈ ਲੇਕਿਨ ਆਪਦਾ ਨੂੰ ਅਵਸਰ ਵਿੱਚ ਬਦਲਣਾ ਹੀ ਮਾਨਵ ਜੀਵਨ ਦੀ ਵਿਸ਼ੇਸ਼ਤਾ ਹੈ ਇਨ੍ਹੀਂ ਦਿਨੀਂ social media ਵਿੱਚ ਤੁਹਾਨੂੰ ਲੌਕਡਾਊਨ ਦਾ ਇੱਕ ਹੋਰ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਲੋਕ ਟਵਿੱਟਰ ਤੇ ਫੇਸਬੁਕ ਤੇ ਇੰਸਟਾਗ੍ਰਾਮ ਤੇ ਵਿਸਤਾਰ ਨਾਲ ਦੱਸ ਰਹੇ ਹਨ ਕਿ ਕਿਵੇਂ ਉਹ ਆਪਣੇ ਬੱਚਿਆਂ ਦੇ ਨਾਲ ਜ਼ਿਆਦਾ ਸਮਾਂ ਬਿਤਾ ਰਹੇ ਹਨ ਇਹ ਠੀਕ ਹੈ ਕਿ ਪਹਿਲਾਂ ਸੰਯੁਕਤ ਪਰਿਵਾਰ ਹੁੰਦਾ ਸੀ ਤਾਂ ਬੱਚਿਆਂ ਨੂੰ ਸੰਭਾਲਣ ਦਾ ਕੰਮ ਦਾਦਾ-ਦਾਦੀ ਕਰ ਲੈਂਦੇ ਸਨ ਅੱਜ ਜਰਾ ਛੋਟੇ ਪਰਿਵਾਰ ਹੋਏ ਤਾਂ ਮੁਸ਼ਕਿਲ ਹੋਣਾ ਸੁਭਾਵਿਕ ਹੈ ਲੇਕਿਨ ਤੁਸੀਂ ਦੇਖਿਆ ਹੋਵੇਗਾ ਕਿ ਟੀਵੀ ਵਿੱਚ ਇਲੈਕਟੌਨਿਕ media ਵਿੱਚ ਰੇਡੀਓ ਤੇ ਇਸ ਨੂੰ ਲੈ ਕੇ ਕਈ ਨਵੇਂ-ਨਵੇਂ ਸ਼ੋਅ ਬਣ ਰਹੇ ਹਨ ਸਾਡੇ ਦੇਸ਼  ਦੇ media ਵਿੱਚ ਵੀ ਕ੍ਰਿਏਟੀਵਿਟੀ ਹੈ ਉਨ੍ਹਾਂ ਨੇ ਲੋਕਾਂ ਨੂੰ ਇੰਗੇਜ ਰੱਖਣ ਲਈ ਲੋਕਾਂ ਨੂੰ ਘਰਾਂ ਵਿੱਚ ਹਨ ਤਾਂ ਕੀ ਕਰਨਾ ਚਾਹੀਦਾ ਹੈ ਬਹੁਤ ਚੰਗੇ ਢੰਗ ਨਾਲ ਇਤਨੇ ਵੱਡੇ ਸਮੇਂ ਵਿੱਚ ਜੋ ਕੀਤਾ ਅਤੇ ਇਸ ਲੌਕਡਾਊਨ ਵਿੱਚ ਨਵੀਆਂ-ਨਵੀਆਂ ਗੱਲਾਂ ਉਹ ਦਿਖਾ ਰਹੇ ਹਨ, ਸਿਖਾ ਰਹੇ ਹਨ ।

ਇਸ ਸਭ ਦੇ ਦਰਮਿਆਨ ਮੇਰੇ ਮਨ ਨੂੰ ਕੁਝ ਹੋਰ ਗੱਲਾਂ ਨੇ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਮੈਂ ਦੇਖ ਰਿਹਾ ਹਾਂ ਕਿ ਮਾਨਵ ਜਾਤੀ ਕਿਵੇਂ ਇਸ ਗਲੋਬਲ ਸੰਕਟ ਨਾਲ ਜਿੱਤਣ ਲਈ ਇਕੱਠੀ ਆ ਗਈ ਹੈ। ਅਤੇ ਇਸ ਵਿੱਚ ਵੀ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੀ ਹੈ ਸਾਡੀ ਬਾਲ ਸੈਨਾ, ਸਾਡੀ ਬਾਲਕਾਂ ਦੀ ਸੈਨਾ, ਮੈਂ ਅਜਿਹੇ ਵੀਡੀਓ ਦੇਖੇ ਹਨ ਜਿਸ ਵਿੱਚ ਚਾਰ-ਚਾਰ ਪੰਜ ਸਾਲ  ਦੇ ਬੱਚੇ ਮਾਤਾ-ਪਿਤਾ ਨੂੰ ਸਮਝਾ ਰਹੇ ਹਨ ਕਿ ਕਿਵੇਂ ਹੱਥ ਧੋਣੇ ਹਨ ਬਾਹਰ ਨਹੀਂ ਨਿਕਲਣਾ ਹੈ ਐਸਾ ਨਹੀਂ ਕਰਨਾ ਹੈ ਵੈਸਾ ਨਹੀਂ ਕਰਨਾ ਹੈ ਬਾਲਕ ਸਮਝਾ ਰਹੇ ਹਨ ਛੋਟੇ-ਛੋਟੇ ਬਾਲਕ ਬਾਲਿਕਾਵਾਂ ਇਸ ਸੰਕਟ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।

ਮੈਂ ਅਜਿਹੇ ਵੀਡੀਓ social media ਵਿੱਚ ਕਾਫ਼ੀ ਏਂਗੇਜ ਰਹਿੰਦਾ ਹਾਂ ਕਦੇ - ਕਦੇ ਮੈਨੂੰ ਅੱਛਾ ਲਗਦਾ ਹੈ ਕਿ ਆਮ ਜਨ ਨਾਲ ਜੁੜਦਾ ਹਾਂ। ਤਾਂ ਇਨ੍ਹੀਂ ਦਿਨੀਂ ਮੈਂ ਦੇਖਿਆ ਕਈ ਪਰਿਵਾਰਾਂ ਨੇ ਆਪਣੇ ਪਰਿਵਾਰ ਦੇ ਬੱਚਿਆਂ ਦੀਆਂ ਚੀਜ਼ਾਂ ਨੂੰ social media ’ਤੇ ਰੱਖਿਆ ਹੈ ਅਤੇ ਘਰ ਵਿੱਚ ਬੱਚਿਆਂ ਦੀ ਵੀਡੀਓ ਬਣਾ-ਬਣਾ ਕੇ ਅਤੇ ਹੁਣ ਤਾਂ ਮੋਬਾਈਲ ਫੋਨ ਤੇ ਬਣ ਜਾਂਦੀ ਹੈ ਵੀਡੀਓ। ਮੈਂ ਜੋ ਵੀਡੀਓ ਦੇਖੀ ਹੈ ਅਗਰ ਡਿਲੀਟ ਨਹੀਂ ਹੋ ਗਈ ਹੋਵੇ ਤਾਂ ਮੈਂ ਉਨ੍ਹਾਂ ਨੂੰ ਇਕੱਠਾ ਕਰਕੇ ਜ਼ਰੂਰ ਸ਼ੇਅਰ ਕਰ ਦੇਵਾਂਗਾ ਅਗਰ ਅੱਜ ਮੌਕਾ ਮਿਲ ਗਿਆ ਤਾਂ ਅੱਜ ਹੀ ਕਰਾਂਗਾ ਅਤੇ ਤੁਸੀਂ ਸਭ ਦੇਖਿਓ ਜ਼ਰੂਰ ਦੇਖਿਓ ਅਤੇ ਜ਼ਰੂਰ ਦੇਖਿਓ ਕਿ ਬੱਚਿਆਂ ਨੇ ਕਿੰਨਾ ਕਮਾਲ ਕਰ ਦਿੱਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਸਵੱਛਤਾ ਦੀ ਗੱਲ ਕੀਤੀ ਸੀ, ਸਵੱਛ ਭਾਰਤ ਅਭਿਯਾਨ ਸ਼ੁਰੂ ਕੀਤਾ ਸੀ, ਤਾਂ ਤੁਸੀਂ ਹਰ ਘਰ ਵਿੱਚ ਦੇਖਿਆ ਹੋਵੇਗਾ, ਬੱਚਿਆਂ ਨੇ ਇੱਕ ਤਰ੍ਹਾਂ ਨਾਲ ਇਸ ਅਭਿਯਾਨ ਦੀ ਕਮਾਨ ਸੰਭਾਲ਼ੀ ਸੀ, ਅਜੋਕੇ ਬੱਚਿਆਂ ਦੀ ਅੱਜ ਦੀ ਨੌਜਵਾਨ ਪੀੜ੍ਹੀ ਦੀ ਸ਼ਕਤੀ ਮੈਨੂੰ ਤਾਂ ਬਹੁਤ ਪ੍ਰਭਾਵਿਤ ਕਰਦੀ ਹੈ , ਮੈਂ ਉਨ੍ਹਾਂ ਦੇ  ਟੈਲੇਂਟ, ਉਨ੍ਹਾਂ ਦੇ ਸੋਚਣ ਦਾ ਤਰੀਕਾ ਮੈਨੂੰ ਬਹੁਤ ਆਨੰਦ ਆਉਂਦਾ ਹੈ ਅਤੇ ਹਾਂ ਕੁਝ ਮਾਤਾ-ਪਿਤਾ ਨੂੰ ਇਹ ਚਿੰਤਾ ਸਤਾ ਰਹੀ ਹੋਵੋਗੀ ਕਿ ਇਤਨੇ ਲੰਮੇ ਸਮੇਂ ਤੱਕ ਘਰ ਵਿੱਚ ਰਹਿਣ ਤੇ ਕਿਤੇ ਬੱਚੇ ਹੀ ਉਨ੍ਹਾਂ ਨੂੰ ਬਿਠਾਕੇ ਪੜ੍ਹਾਉਣਾ ਨਾ ਸ਼ੁਰੂ ਕਰ ਦੇਣ ਉਨ੍ਹਾਂ ਨੂੰ ਇਹ ਡਰ ਲਗ ਰਿਹਾ ਹੈ ਵੈਸੇ ਮੈਨੂੰ ਪੱਕਾ ਵਿਸ਼ਵਾਸ ਹੈ ਬੱਚੇ ਆਪਣੇ ਮਾਂ ਬਾਪ ਨੂੰ ਕੁਝ ਨਾ ਕੁਝ ਪੜ੍ਹਾ ਕੇ ਰਹਿਣਗੇ 21 ਦਿਨ ਵਿੱਚ ਬਹੁਤ ਕੁਝ ਸਿਖਾ ਦੇਣਗੇ।

ਵੈਸੇ ਸਾਥੀਓ ਨਮੋ ਐਪ ਤੇ ਤੁਹਾਡੇ ਸਾਰਿਆਂ ਦੇ ਸੁਝਾਅ ਅਤੇ ਫੀਡਬੈਕ ਵੀ ਪੜ੍ਹ ਰਿਹਾ ਹਾਂ ।  ਸ਼੍ਰੀ ਓਮ ਪ੍ਰਕਾਸ਼ ਠਾਕੁਰ  ਜੀ, ਮੁਕੇਸ਼ ਦਾਸ ਜੀ, ਪ੍ਰਭਾਂਸ਼ੁ ਜੀ, ਅਮਿਤ ਪਾਂਡੇ ਜੀ ਕਵਿਤਾ ਜੀ  ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਅਲੱਗ-ਅਲੱਗ ਲੋਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਅਲੱਗ-ਅਲੱਗ ਸੁਝਾਅ ਦਿੱਤੇ ਹਨ ਕਿ ਲੌਕਡਾਊਨ ਨੂੰ ਸਖਤੀ ਦੇ ਨਾਲ ਹੋਰ ਲੰਮੇ ਸਮੇਂ ਲਈ ਲਾਗੂ ਕੀਤਾ ਜਾਵੇ ਕੇਵਲ ਤੁਸੀਂ ਹੀ ਨਹੀਂ ਪੂਰੇ ਦੇਸ਼ ਤੋਂ ਆਪ ਹੀ ਦੀ ਤਰ੍ਹਾਂ ਹਜ਼ਾਰਾਂ ਪ੍ਰਬੁੱਧ ਨਾਗਰਿਕਾਂ ਨੇ ਵੀ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਅਤੇ ਯੂ ਟਿਊਬ ਤੇ ਇਸ ਮਹਾਮਾਰੀ ਨਾਲ ਨਿਪਟਣ ਲਈ ਇਹੀ ਸਲਾਹ ਦਿੱਤੀ ਹੈ, ਅਪੀਲ ਕੀਤੀ ਹੈ ਜਦੋਂ ਸਾਡੇ ਦੇਸ਼ਵਾਸੀਆਂ ਵਿੱਚ ਖ਼ੁਦ ਤੋਂ ਹੀ ਇਹ ਸੰਕਲਪ ਅਤੇ ਇਹ ਸਮਝਦਾਰੀ ਹੋਵੇ ਕਿ ਇਸ ਚੁਣੌਤੀ ਨਾਲ ਜੂਝਣ ਦੀ ਇਹ ਦ੍ਰਿੜ੍ਹ ਇੱਛਾਸ਼ਕਤੀ ਹੋਵੇ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਦੇਸ਼ ਇਸ ਮਹਾਮਾਰੀ ਨੂੰ ਜ਼ਰੂਰ-ਜ਼ਰੂਰ ਹਰਾਏਗਾ।

ਅੰਤ ਵਿੱਚ ਫਿਰ ਤੁਹਾਨੂੰ ਕਹਾਂਗਾ ਕਿ ਤੁਸੀਂ ਸਾਰੇ, ਮੇਰੇ ਕਾਸ਼ੀਵਾਸੀ ਮੈਂ ਥੋੜ੍ਹਾ ਨਹੀਂ ਆ ਸਕਿਆ ਹਾਂ ਤੁਹਾਡੇ ਦਰਮਿਆਨ ਮੈਨੂੰ ਖਿਮਾ ਕਰਿਓ। ਲੇਕਿਨ ਤੁਸੀਂ ਖ਼ੁਦ ਨੂੰ ਸੁਰੱਖਿਅਤ ਰੱਖੋ, ਦੇਸ਼ ਨੂੰ ਵੀ ਸੁਰੱਖਿਅਤ ਰੱਖੋ ਇੱਕ ਵੱਡੀ ਲੜਾਈ ਹੈ ਜਿਸ ਵਿੱਚ ਬਨਾਰਸ ਦੇ ਲੋਕਾਂ ਨੂੰ ਵੀ ਆਪਣਾ ਪੂਰਾ ਯੋਗਦਾਨ ਦੇਣਾ ਹੋਵੇਗਾ।  ਪੂਰੇ ਦੇਸ਼ ਨੂੰ ਮਾਰਗ ਦਿਖਾਉਣਾ ਹੋਵੇਗਾ ਸਾਰੇ ਕਾਸ਼ੀਵਾਸੀਆਂ ਨੂੰ ਅੱਜ ਫਿਰ ਇੱਕ ਵਾਰ ਦਿੱਲੀ ਤੋਂ ਪ੍ਰਣਾਮ ਕਰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਹਮੇਸ਼ਾ ਕਾਸ਼ੀ ਨੂੰ ਸੰਭਾਲ਼ਿਆ ਹੈ ਅੱਗੇ ਵੀ ਤੁਸੀਂ ਕਾਸ਼ੀ ਨੂੰ ਸੰਭਾਲ਼ੋਗੇ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ।

 

                                                              ******

ਵੀਆਰਆਰਕੇ/ਕੇਪੀ/ਐੱਚਜੇ


(Release ID: 1608765) Visitor Counter : 247


Read this release in: English