ਸਿੱਖਿਆ ਮੰਤਰਾਲਾ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਦੇ ਹੋਏ ਔਨਲਾਈਨ ਸਿੱਖਿਆ ਵਿੱਚ ਸਮੇਂ ਦਾ ਸਦਉਪਯੋਗ ਕਰਨ ਦੀ ਬੇਨਤੀ ਕੀਤੀ

Posted On: 25 MAR 2020 10:26PM by PIB Chandigarh

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ)  ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਅਸੀਂ ਮਿਲ ਕੇ ਕੋਵਿਡ-19 ਦਾ ਮੁਕਾਬਲਾ ਨਿਵਾਰਕ ਅਤੇ ਅਹਿਤਿਹਾਤੀ ਉਪਾਅ ਕਰਕੇ, ਸਮਾਜਿਕ ਦੂਰੀ ਬਣਾ ਕੇ,  ਆਪਣੇ ਘਰਾਂ ਜਾਂ ਹੋਸਟਲਾਂ ਵਿੱਚ ਅਲਹਿਦਾ ਰਹਿ ਕੇ, ਆਪਣੇ ਇਸ ਸਮੇਂ ਦਾ ਸਦਉਪਯੋਗ ਔਨਲਾਈਨ ਸਿੱਖਿਆ ਵਿੱਚ ਲਗਾ ਕੇ ਕਰ ਸਕਦੇ ਹਾਂ ਡਿਜੀਟਲ ਪਲੇਟਫਾਰਮ ਦੇ ਰੂਪ ਵਿੱਚ, ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਯੂਜੀਸੀ ਅਤੇ ਇਸ ਦੇ ਇੰਟਰ ਯੂਨੀਵਰਸਿਟੀ ਸੈਂਟਰਾਂ (ਆਈਯੂਸੀਜ਼)- ਸੂਚਨਾ ਅਤੇ ਲਾਇਬ੍ਰੇਰੀ ਨੈੱਟਵਰਕ (ਆਈਐੱਨਐੱਫਲੀਬੀਐੱਨਈਟੀ) ਅਤੇ ਕੰਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀਈਸੀ) ਦੇ ਕਈ ਆਈਸੀਟੀ ਪਹਿਲ ਹਨ, ਜਿਨ੍ਹਾਂ ਦਾ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਦੁਆਰਾ ਆਪਣੇ ਗਿਆਨ ਨੂੰ ਵਧਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ

 

ਆਈਸੀਟੀ ਪਹਿਲਾਂ ਦੀ ਉਨ੍ਹਾਂ ਦੇ ਪਹੁੰਚ ਲਿੰਕਾਂ ਸਮੇਤ ਸੂਚੀ ਨਿਮਨਲਿਖਿਤ ਹੈ

 

1.        ਐੱਸਡਬਲਿਊਏਵਾਈਏਐੱਮ ਔਨਲਾਈਨ ਕੋਰਸ (SWAYAM On-line Courses): https://storage.googleapis.com/uniquecourses/online.html 

ਇਹ ਪੜ੍ਹਾਈ ਦਾ ਬਿਹਤਰੀਨ ਐਜੂਕੇਸ਼ਨਲ ਸੰਸਾਧਨ ਉਪਲੱਬਧ ਕਰਵਾਉਂਦਾ ਹੈ, ਜੋ ਪਹਿਲਾਂ ਐੱਸਡਬਲਿਊਏਵਾਈਏਐੱਮ (ਸਵਯੰ) ਪਲੇਟਫਾਰਮ 'ਤੇ ਦਿੱਤੇ ਗਏ ਸੀ, ਹੁਣ ਕੋਈ ਵੀ ਵਿਅਕਤੀ ਬਿਨਾ ਕਿਸੇ ਰਜਿਸਟ੍ਰੇਸ਼ਨ ਦੇ ਮੁਫਤ ਦੇਖ ਸਕਦਾ ਹੈ ਵਿਦਿਆਰਥੀ / ਲਰਨਰ ਜੋ ਕਿ ਸਵਯੰ (swayam.gov.in) ਕੋਲ ਜਨਵਰੀ, 2020 ਦੇ ਸਮੈਸਟਰ ਵਿੱਚ ਰਜਿਸਟਰ ਹੋਏ ਸਨ, ਉਹ ਆਪਣੀ ਪੜ੍ਹਾਈ ਪਹਿਲਾਂ ਦੀ ਤਰ੍ਹਾਂ ਜਾਰੀ ਰੱਖ ਸਕਦੇ ਹਨ

 

2. ਯੂਜੀ/ਪੀਜੀ ਐੱਮਓਓਸੀ (UG/PG MOOCs): http://ugcmoocs.inflibnet.ac.in/ugcmoocs/moocs_courses.php ਉੱਤੇ ਸਵਯੰ ਯੂਜੀ ਅਤੇ ਪੀਜੀ (ਗ਼ੈਰ-ਤਕਨੀਕੀ) ਆਰਕਾਈਵਡ ਕੋਰਸਾਂ ਦੀ ਪੜ੍ਹਾਈ ਸਮੱਗਰੀ ਉਪਲੱਬਧ ਹੈ

 

3. ਈ-ਪੀਜੀ ਪਾਠਸ਼ਾਲਾ (e-PG Pathshala) :  epgp.inflibnet.ac.in  ਉੱਤੇ ਸੋਸ਼ਲ ਸਾਇੰਸਿਜ਼, ਆਰਟਸ, ਫਾਈਨ ਆਰਟਸ, ਹਿਊਮੈਨਟੀਜ਼, ਨੈਚੁਰਲ ਅਤੇ ਮੈਥੇਮੈਟੀਕਲ ਸਾਇੰਸਿਜ਼ ਦੇ 70 ਪੋਸਟ ਗ੍ਰੈਜੂਏਟ ਡਿਸਿਪਲਨਜ਼ ਦੇ ਉੱਚ ਗੁਣਵੱਤਾ ਦੇ ਸਿਲੇਬਸ ਅਧਾਰਿਤ ਸੰਵਾਦਾਤਮਕ ਈ-ਕੰਟੈਂਟ 23,000 ਮਾਡਿਊਲਜ਼ (ਈ-ਟੈਕਸਟ ਅਤੇ ਵੀਡੀਓ) ਵਿੱਚ ਉਪਲੱਬਧ ਹਨ

 

4. ਯੂਜੀ ਵਿਸ਼ਿਆਂ ਦੀ ਈ-ਸਮੱਗਰੀ (e-Content courseware in UG subjects) :  ਸੀਈਸੀ ਦੀ ਵੈੱਬਸਾਈਟ   http://cec.nic.in/   ਉੱਤੇ 87 ਅੰਡਰ ਗ੍ਰੈਜੂਏਟ ਕੋਰਸਾਂ ਦੇ ਈ-ਕੰਟੈਂਟ  ਕੋਰਸਵੇਅਰ ਸਮੇਤ 24110 ਈ-ਕੰਟੈਂਟ ਮਾਡਿਊਲ ਉਪਲੱਬਧ ਹਨ

 

5. ਐੱਸਡਬਲਿਊਏਵਾਈਏਐੱਮਪੀਆਰਏਬੀਐੱਚਏ (ਸਵਯੰਪ੍ਰਭਾ-SWAYAMPRABHA):  https://www.swayamprabha.gov.in/  ਇਹ 32 ਡੀਟੀਐੱਚ ਚੈਨਲਾਂ ਦਾ ਇੱਕ ਗਰੁੱਪ ਹੈ ਜੋ ਕਿ ਉੱਚ ਕੁਆਲਿਟੀ ਦਾ ਵਿੱਦਿਅਕ ਕੋਰਸ ਮੁਹੱਈਆ ਕਰਵਾਉਂਦਾ ਹੈ ਜਿਸ ਵਿੱਚ ਆਰਟਸ, ਸਾਇੰਸ, ਕਾਮਰਸ, ਪ੍ਰਫਾਰਮਿੰਗ ਆਰਟਸ, ਸੋਸ਼ਲ ਸਾਇੰਸਿਜ਼ ਅਤੇ ਹਿਊਮੈਨਟੀਜ਼ ਜਿਹੇ ਵਿਭਿੰਨ ਡਿਸਿਪਲਨ ਨੂੰ ਕਵਰ ਕੀਤਾ ਗਿਆ ਹੈ ਇਸ ਵਿੱਚ ਇੰਜੀਨੀਅਰਿੰਗ, ਟੈਕਨੋਲੋਜੀ, ਲਾਅ, ਮੈਡੀਸਿਨ, ਐਗਰੀਕਲਚਰ ਆਦਿ ਦੇ ਵਿਸ਼ੇ ਸ਼ਾਮਲ ਹਨ ਇਹ ਅਧਿਆਪਕਾਂ, ਵਿਦਿਆਰਥੀਆਂ ਅਤੇ ਦੇਸ਼ ਭਰ ਦੇ ਉਨ੍ਹਾਂ ਆਮ ਨਾਗਰਿਕਾਂ ਲਈ ਹੈ ਜੋ ਕਿ ਜ਼ਿੰਦਗੀ ਭਰ ਲਈ ਅਨੁਭਵ ਹਾਸਲ ਕਰਨ ਦੇ ਚਾਹਵਾਨ ਹਨ ਇਹ ਚੈਨਲ ਮੁਫ਼ਤ ਹਨ ਅਤੇ ਇਨ੍ਹਾਂ ਤੱਕ ਕੇਬਲ ਅਪ੍ਰੇਟਰ ਰਾਹੀਂ ਵੀ ਪਹੁੰਚ ਕੀਤੀ ਜਾ ਸਕਦੀ ਹੈ ਟੈਲੀਕਾਸਟ ਕੀਤੀਆਂ ਵੀਡੀਓ, ਲੈਕਚਰ, ਪੁਰਾਤੱਤਵ ਵੀਡੀਓ ਵੀ ਹਨ ਜੋ ਕਿ ਸਵਯੰਪ੍ਰਭਾ ਪੋਰਟਲ ’ਤੇ ਉਪਲੱਬਧ ਹਨ

 

6. ਸੀਈਸੀ-ਯੂਜੀਸੀ ਯੂਟਿਊਬ ਚੈਨਲ (CEC-UGC YouTube channel) : https://www.youtube.com/user/cecedusat ਇਹ ਬਿਲਕੁਲ ਮੁਫਤ ਵਿੱਦਿਅਕ ਪਾਠਕ੍ਰਮ ਅਧਾਰਿਤ ਅਸੀਮਿਤ ਲੈਕਚਰ ਉਪਲੱਬਧ ਕਰਵਾਉਂਦਾ ਹੈ

 

7. ਨੈਸ਼ਨਲ ਡਿਜੀਟਲ ਲਾਇਬ੍ਰੇਰੀ (National Digital Library):  https://ndl.iitkgp.ac.in/   ਵੱਡੀ ਮਾਤਰਾ ਵਾਲਾ ਵਿੱਦਿਅਕ ਕੰਟੈਂਟ ਵਾਲਾ ਇਹ ਇੱਕ ਡਿਜੀਟਲ ਪਹੁੰਚ ਵਾਲਾ ਕੋਰਸ ਹੈ ਜੋ ਕਿ ਵੱਖ-ਵੱਖ ਫਾਰਮੈਟਾਂ ਵਿੱਚ ਉਪਲੱਬਧ ਹੈ ਅਤੇ ਪ੍ਰਮੁੱਖ ਭਾਰਤੀ ਭਾਸ਼ਾਵਾਂ ਲਈ ਸਾਰੇ ਵਿੱਦਿਅਕ ਪੱਧਰਾਂ ’ਤੇ ਇੰਟਰਫੇਸ ਮਦਦ ਉਪਲੱਬਧ ਕਰਵਾਉਂਦਾ ਹੈ ਜਿਨ੍ਹਾਂ ਵਿੱਚ ਖੋਜਾਰਥੀ ਅਤੇ ਲੰਬੀ ਮਿਆਦ ਦੇ ਲਰਨਰ ਸ਼ਾਮਲ ਹੁੰਦੇ ਹਨ

 

8. ਸ਼ੋਧਗੰਗਾ (Shodhganga) : https://shodhganga.inflibnet.ac.in/

ਇਹ ਇੱਕ 2,60,000 ਭਾਰਤੀ ਇਲੈਕਟ੍ਰੌਨਿਕ ਡਿਜੀਟਲ ਭੰਡਾਰਨ ਪਲੇਟਫਾਰਮ ਹੈ ਇਹ ਖੋਜ ਦੇ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਆਪਣੇ ਪੀਐੱਚਡੀ ਥੀਸਿਸ ਜਮ੍ਹਾਂ ਕਰਵਾਉਣੇ ਹਨ ਅਤੇ ਇਹ ਖੁਲ੍ਹੀ ਪਹੁੰਚ ਰਾਹੀਂ ਸਾਰੇ ਵਿਦਵਾਨ ਭਾਈਚਾਰੇ ਲਈ ਉਪਲੱਬਧ ਹੈ

 

9. ਈ-ਸ਼ੋਧ ਸਿੰਧੂ (e-Shodh Sindhu) : https://ess.inflibnet.ac.in/ ਇਹ 15 ਹਜ਼ਾਰ ਕਰੋੜ ਤੋਂ ਜ਼ਿਆਦਾ ਲੋਕਾਂ ਤੱਕ ਪੁਰਾਤੱਤਵ ਅਤੇ ਚਲੰਤ ਪਹੁੰਚ ਉਪਲੱਬਧ ਕਰਵਾਉਂਦਾ ਹੈ ਇਸ ਤੋਂ ਇਲਾਵਾ ਇਹ ਉੱਘੇ ਰਸਾਲਿਆਂ ਅਤੇ ਕਈ ਸੰਦਰਭ ਗ੍ਰੰਥਾਂ ਅਤੇ ਤੱਤਾਂ ਸਬੰਧੀ ਡਾਟਾ ਬੇਸਾਂ ਤੱਕ ਵੀ ਪਹੁੰਚ ਉਪਲੱਬਧ ਕਰਵਾਉਂਦਾ ਹੈ ਜੋ ਕਿ ਬਹੁਤ ਸਾਰੇ ਪ੍ਰਕਾਸ਼ਕਾਂ ਅਤੇ ਐਗਰੀਗੇਟਰਾਂ ਦੁਆਰਾ ਤਿਆਰ ਕੀਤੇ ਗਏ ਹਨ ਇਹ ਕੇਂਦਰੀ ਫੰਡਾਂ ਵਾਲੇ ਟੈਕਨੀਕਲ ਸੰਸਥਾਨਾਂ, ਯੂਨੀਵਰਸਿਟੀਆਂ ਅਤੇ ਕਾਲਜਾਂ ਤੱਕ ਵੀ ਯੂਜੀਸੀ ਐਕਟ ਦੀ ਧਾਰਾ 2(ਐੱਫ) ਅਤੇ 12(ਬੀ) ਤਹਿਤ ਉਪਲੱਬਧ ਹੈ 

 

10.ਵਿਦਵਾਨ (Vidwan) : https://vidwan.inflibnet.ac.in/  ਇਹ ਮਾਹਿਰਾਂ ਦਾ ਇੱਕ ਡਾਟਾਬੇਸ ਹੈ ਜੋ ਮਾਹਿਰਾਂ ਬਾਰੇ ਦੇਸ਼ ਵਿੱਚ ਸਾਥੀਆਂ, ਭਾਵੀ ਸਹਿਯੋਗੀਆਂ, ਫੰਡਿੰਗ ਏਜੰਸੀਆਂ ਦੇ ਨੀਤੀ ਨਿਰਮਾਤਿਆਂ ਅਤੇ ਰਿਸਰਚ ਸਕਾਲਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ

 

ਇਹ ਉਮੀਦ ਕੀਤੀ ਜਾਂਦੀ ਹੈ ਕਿ ਆਈਸੀਟੀ ਦੀਆਂ ਇਹ ਪਹਿਲਾਂ, ਜਿਨ੍ਹਾਂ ਵਿੱਚ ਵਿਸ਼ਾਲ ਵਿਸ਼ਿਆਂ ਅਤੇ ਕੋਰਸਾਂ ਨੂੰ, ਜੋ ਮਾਹਿਰਾਂ ਵੱਲੋਂ ਤਿਆਰ ਕੀਤੇ ਗਏ ਹਨ, ਸ਼ਾਮਲ ਕੀਤਾ ਗਿਆ ਹੈ ਅਤੇ ਉਹ ਸਾਰਿਆਂ ਨੂੰ ਸਿੱਖਿਆ ਦਾ ਬਿਹਤਰੀਨ ਅਨੁਭਵ ਪ੍ਰਦਾਨ ਕਰਨਗੀਆਂ

 

ਯੂਜੀਸੀ, ਇਨਫਲਿਬਨੈੱਟ ਅਤੇ ਸੀਈਸੀ ਬਾਰੇ ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਜਾਂ ਸਪਸ਼ਟੀਕਰਨ ਲਈ ਕ੍ਰਮਵਾਰ eresource.ugc[at]gmail[dot]com, eresource.inflibnet[at]gmail[dot]com ਅਤੇ eresource.cec[at]gmail[dot]com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ

 

*****

 

ਐੱਨਬੀ /ਏਕੇਜੇ /ਏਕੇ


(Release ID: 1608380) Visitor Counter : 157


Read this release in: English