ਵਣਜ ਤੇ ਉਦਯੋਗ ਮੰਤਰਾਲਾ

ਡੀਪੀਆਈਆਈਟੀ ਨੇ ਜ਼ਰੂਰੀ ਵਸਤਾਂ ਦੇ ਨਿਰਮਾਣ, ਟ੍ਰਾਂਸਪੋਰਟੇਸ਼ਨ ਅਤੇ ਡਿਲਿਵਰੀ ਦੀ ਨਿਗਰਾਨੀ ਲਈ ਇੱਕ ਕੰਟਰੋਲ ਰੂਮ ਕਾਇਮ ਕੀਤਾ

Posted On: 26 MAR 2020 10:24AM by PIB Chandigarh


ਵਣਜ ਅਤੇ ਉਦਯੋਗ ਮੰਤਰਾਲਾ ਤਹਿਤ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਵ੍ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ (ਡੀਪੀਆਈਆਈਟੀ) ਨੇ ਲੌਕਡਾਊਨ ਦੇ ਸਮੇਂ 25 ਮਾਰਚ, 2020 ਤੋਂ 14 ਅਪ੍ਰੈਲ, 2020 ਦੌਰਾਨ ਵਸਤਾਂ ਦੇ ਨਿਰਮਾਣ, ਟ੍ਰਾਂਸਪੋਰਟੇਸ਼ਨ ਅਤੇ ਡਿਲਿਵਰੀ ਦੀ ਆਮ ਆਦਮੀ ਤੱਕ ਪਹੁੰਚਾਉਣ ਅਤੇ ਹਿਤਧਾਰਕਾਂ ਨੂੰ ਇਸ ਦੌਰਾਨ ਆਉਂਦੀਆਂ ਮੁਸ਼ਕਿਲਾਂ ਦੀ ਨਿਗਰਾਨੀ ਇੱਕ ਕੰਟਰੋਲ ਰੂਮ ਕਾਇਮ ਕੀਤਾ ਹੈ। ਨਿਰਮਾਤਾ, ਟ੍ਰਾਂਸਪੋਰਟਰ, ਡਿਸਟ੍ਰੀਬਿਊਟਰ, ਹੋਲ-ਸੇਲਰ ਜਾਂ ਈ-ਵਣਜ ਕੰਪਨੀਆਂ ਨੂੰ ਜ਼ਮੀਨੀ ਪੱਧਰ ਉੱਤੇ ਜੇ ਕੋਈ ਮੁਸ਼ਕਿਲਾਂ ਆਉਣ ਤਾਂ ਉਹ ਉਨ੍ਹਾਂ ਬਾਰੇ ਵਿਭਾਗ ਨੂੰ ਹੇਠ ਲਿਖੇ ਟੈਲੀਫੋਨ ਨੰਬਰ ਜਾਂ ਈ-ਮੇਲ ਉੱਤੇ ਸੂਚਿਤ ਕਰਨ –

ਟੈਲੀਫੋਨ - + 91  11 23062487

ਈਮੇਲ -   controlroom-dpiit@gov.in

ਇਹ ਟੈਲੀਫੋਨ ਨੰਬਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰੇਗਾ। ਕਈ ਹਿਤਧਾਰਕਾਂ ਦੁਆਰਾ ਜੋ ਮੁੱਦੇ ਸਾਹਮਣੇ ਰੱਖੇ ਜਾਣਗੇ ਉਨ੍ਹਾਂ ਬਾਰੇ ਵਿਭਾਗ ਸਬੰਧਿਤ ਰਾਜ ਸਰਕਾਰ, ਜ਼ਿਲ੍ਹਾ ਅਤੇ ਪੁਲਿਸ ਅਧਿਕਾਰੀਆਂ ਅਤੇ ਹੋਰ ਸਬੰਧਿਤ ਏਜੰਸੀਆਂ ਨਾਲ ਗੱਲ ਕਰੇਗਾ।

*****

ਵਾਈਬੀ(Release ID: 1608273) Visitor Counter : 97


Read this release in: English