ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਰੋਨਾਵਾਇਰਸ ਦੇ ਖ਼ਤਰੇ ਬਾਰੇ ਵਾਰਾਣਸੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਸੰਜਮ, ਸੰਕਲਪ ਅਤੇ ਸੰਵੇਦਨਸ਼ੀਲਤਾ ਦਾ ਸੱਦਾ ਦਿੱਤਾ ਪ੍ਰਧਾਨ ਮੰਤਰੀ ਨੇ ਕੋਰੋਨਾਵਾਇਰਸ ਬਾਰੇ ਹੈਲਪ ਡੈਸਕ ਨੰਬਰ ਦਾ ਐਲਾਨ ਕੀਤਾ

Posted On: 25 MAR 2020 6:33PM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਆਪਣੇ ਚੋਣ ਹਲਕੇ- ਵਾਰਾਣਸੀ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਰਾਣਸੀ ਦੇ ਸਾਂਸਦ ਹੋਣ ਦੇ ਨਾਤੇ ਉਨ੍ਹਾਂ ਨੂੰ ਇਸ ਸਮੇਂ ਵਿੱਚ ਉਨ੍ਹਾਂ ਦਰਮਿਆਨ ਰਹਿਣਾ ਚਾਹੀਦਾ ਸੀ ਲੇਕਿਨ ਜੋ ਚੀਜ਼ਾਂ ਦਿੱਲੀ ਵਿੱਚ ਚਲ ਰਹੀਆਂ ਹਨ, ਉਨ੍ਹਾਂ ਕਾਰਨ ਇਹ ਸੰਭਵ ਨਹੀਂ ਹੋ ਸਕਿਆ।  ਉਨ੍ਹਾਂ ਨੇ ਕਿਹਾ ਕਿ ਵਿਅਸਤ ਹੋਣ ਦੇ ਬਾਵਜੂਦ, ਉਹ ਆਪਣੇ ਸਹਿਯੋਗੀਆਂ ਤੋਂ ਵਾਰਾਣਸੀ ਬਾਰੇ ਨਿਯਮਿਤ ਅੱਪਡੇਟ ਲੈਂਦੇ ਰਹਿੰਦੇ ਹਨ।  ਦੇਸ਼ ਵਿੱਚ ਕੋਰੋਨਾਵਾਇਰਸ ਫੈਲਣ ਦੇ ਬਾਅਦ ਵਾਰਾਣਸੀ ਦੇ ਲੋਕਾਂ ਨਾਲ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਗੱਲਬਾਤ ਸੀ।
ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਕਿ ਉਨ੍ਹਾਂ ਨੇ ਸਾਡੇ ਦੇਸ਼ ਨੂੰ ਕੋਰੋਨਾਵਾਇਰਸ ਦੇ ਖ਼ਿਲਾਫ਼ ਲੜਾਈ ਲੜਨ ਦੀ ਪੂਰੀ ਸ਼ਕਤੀ ਮਿਲਣ ਲਈ ਦੇਵੀ ਸ਼ੈਲਪੁੱਤਰੀ ਨੂੰ ਪ੍ਰਾਰਥਨਾ ਅਤੇ ਅਨੁਸ਼ਠਾਨ (ਪੂਜਾ-ਪਾਠ) ਕੀਤੇ। ਉਨ੍ਹਾਂ ਕਿਹਾ, "ਕਈ ਵਾਰ ਲੋਕ ਅਜਿਹੀਆਂ ਗੱਲਾਂ ‘ਤੇ ਧਿਆਨ ਨਹੀਂ ਦਿੰਦੇ ਹਨ ਜੋ ਕਿ ਬਹੁਤ ਮਹੱਤਵਪੂਰਨ ਹੁੰਦੀਆਂ ਹਨ,  ਉਹੀ ਭਾਰਤ ਵਿੱਚ ਹੋ ਰਿਹਾ ਹੈ।" ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਤੱਥਾਂ ਨੂੰ ਸਮਝਣ ਅਤੇ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਅਮੀਰ ਅਤੇ ਗ਼ਰੀਬ ਦਰਮਿਆਨ ਕੋਈ ਭੇਦ-ਭਾਵ ਨਹੀਂ ਕਰਦਾ ਹੈ ਅਤੇ ਇਹ ਕਿਸੇ ‘ਤੇ ਵੀ ਦਇਆ ਨਹੀਂ ਦਿਖਾਏਗਾ।  ਉਨ੍ਹਾਂ ਨੇ ਕਾਬੁਲ ਦੇ ਗੁਰਦੁਆਰੇ ਵਿੱਚ ਹੋਏ ਆਤੰਕੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕੀਤੀ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਦੁਆਰਾ ਕੋਰੋਨਾ ਵਾਇਰਸ ਬਾਰੇ ਸਹੀ ਜਾਣਕਾਰੀ ਉਪਲੱਬਧ ਕਰਵਾਉਣ ਲਈ ਵਟਸਐਪ ਨਾਲ ਮਿਲ ਕੇ ਇੱਕ ਹੈਲਪ ਡੈਸਕ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਗਰੇਜ਼ੀ ਜਾਂ ਹਿੰਦੀ ਵਿੱਚ ‘ਨਮਸਤੇ’ ਲਿਖ ਕੇ ਵਟਸਐਪ ਨੰਬਰ ਰਾਹੀਂ ਇਸ 9013151515 ਨੰਬਰ ਤੱਕ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਭਾਰਤ ਦੇ ਯੁੱਧ ਨੂੰ ਜਿੱਤਣ ਵਿੱਚ 18 ਦਿਨ ਦਾ ਸਮਾਂ ਲਗਿਆ ਸੀ ਅਤੇ ਭਾਰਤ ਨੂੰ ਨੋਵਲ ਕੋਰੋਨਾਵਾਇਰਸ ਦੇ ਖ਼ਿਲਾਫ਼ ਯੁੱਧ ਜਿੱਤਣ ਵਿੱਚ 21 ਦਿਨ ਲਗਣਗੇ ।
ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਅਗਰ ਉਹ ਕੋਈ ਅਜਿਹੀ ਕੋਈ ਘਟਨਾ ਦੇਖਣ,  ਜਿੱਥੇ ਡਾਕਟਰਾਂ ਅਤੇ ਨਰਸਾਂ ਜਿਹੇ ਪੇਸ਼ੇਵਰਾਂ ਨਾਲ ਕਿਸੇ ਪ੍ਰਕਾਰ ਦਾ ਦੁਰਵਿਵਹਾਰ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਅਜਿਹਾ ਕਰਨ ਵਾਲੇ ਲੋਕਾਂ ਨੂੰ ਸਮਝਾਉਣ ਲਈ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਗਲਤ ਕਰ ਰਹੇ ਹਨ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਅਤੇ ਡੀਜੀਪੀ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ,  ਜੋ ਇਸ ਨਾਜ਼ੁਕ ਸਮੇਂ ਵਿੱਚ ਸਾਡੀ ਸੇਵਾ ਕਰ ਰਹੇ ਡਾਕਟਰਾਂ, ਨਰਸਾਂ ਅਤੇ ਹੋਰ ਪੇਸ਼ੇਵਰਾਂ ਦਾ ਸਮਰਥਨ ਜਾਂ ਸਹਿਯੋਗ ਨਹੀਂ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਇਸ ਦੇਸ਼ ਦਾ ਆਮ ਆਦਮੀ ਸਹੀ ਸਮੇਂ ‘ਤੇ ਸਹੀ ਕਦਮ ਉਠਾਉਣ ਵਿੱਚ ਵਿਸ਼ਵਾਸ ਰੱਖਦਾ ਹੈ । ਉਨ੍ਹਾਂ ਕਿਹਾ ਕਿ 22 ਮਾਰਚ ਨੂੰ ਇਹ ਸਪਸ਼ਟ ਰੂਪ ਵਿੱਚ ਦਿਖਾਈ ਦਿੱਤਾ ਕਿ ਕਿਵੇਂ ਸਾਰੇ ਨਾਗਰਿਕਾਂ ਨੇ ਜਨਤਾ ਕਰਫਿਊ ਦਾ ਸਮਰਥਨ ਕੀਤਾ ਅਤੇ ਫਿਰ ਸ਼ਾਮ 5 ਵਜੇ ਜ਼ਰੂਰੀ ਸੇਵਾਵਾਂ ਵਿੱਚ ਆਪਣੇ ਕਰਤੱਵ ਨਿਭਾਉਣ ਵਾਲੇ ਪੇਸ਼ੇਵਰਾਂ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਫੈਦ ਪੋਸ਼ਾਕ ਵਿੱਚ ਕੰਮ ਕਰਨ ਵਾਲੇ ਹੈਲਥਕੇਅਰ ਪੇਸ਼ੇਵਰ ਅੱਜ ਸਾਡੇ ਲਈ ਭਗਵਾਨ ਦੇ ਸਮਾਨ ਹਨ,  ਉਹ ਆਪਣੀ ਜਾਨ ਨੂੰ ਜੋਖ਼ਿਮ ਵਿੱਚ ਪਾਕੇ ਇਸ ਬਿਮਾਰੀ ਤੋਂ ਸਾਡੀ ਰੱਖਿਆ ਕਰ ਰਹੇ ਹਨ।  ਉਨ੍ਹਾਂ ਨੇ ਆਪਣੇ ਚੋਣ ਹਲਕੇ ਵਿੱਚ ਜੀਵਨ ਦੇ ਕਈ ਖੇਤਰਾਂ ਦੇ ਲੋਕਾਂ ਦੇ ਪ੍ਰਸ਼ਨਾਂ ਅਤੇ ਸ਼ੰਕਿਆਂ ਦੇ ਜਵਾਬ ਵੀ ਦਿੱਤੇ।
***
ਵੀਆਰਆਰਕੇ/ਏਕੇ

 



(Release ID: 1608271) Visitor Counter : 143


Read this release in: English