ਰੱਖਿਆ ਮੰਤਰਾਲਾ

ਆਰਡਨੈਂਸ ਫੈਕਟਰੀ ਬੋਰਡ ਨੇ ਕੋਵਿਡ-19 ਆਈਸੋਲੇਸ਼ਨ ਵਾਰਡਾਂ ਲਈ 285 ਬੈੱਡਾਂ ਦੀ ਵਿਵਸਥਾ ਕੀਤੀ

Posted On: 25 MAR 2020 1:53PM by PIB Chandigarh

ਆਰਡਨੈਂਸ  ਫੈਕਟਰੀ ਬੋਰਡ (ਓਐੱਫਬੀ) ਨੇ ਕੋਰੋਨਾਵਾਇਰਸ (ਕੋਵਿਡ-19) ਮਾਮਲਿਆਂ ਦੀਆਂ ਆਈਸੋਲੇਸ਼ਨ ਵਾਰਡਾਂ ਲਈ  285 ਬੈੱਡਾਂ ਦੀ ਵਿਵਸਥਾ ਕੀਤੀ ਹੈ ਜਬਲਪੁਰ ਵਿਖੇ ਸਥਿਤ ਵਾਹਨ ਫੈਕਟਰੀ ਦੇ ਹਸਪਤਾਲਾਂ ਵਿੱਚ 40 ਬੈੱਡ, ਮੈਟਲ ਐਂਡ ਸਟੀਲ ਫੈਕਟਰੀ ਈਸ਼ਾਪੁਰ, ਗੰਨ ਐਂਡ ਸ਼ੈੱਲ ਫੈਕਟਰੀ ਕੋਸੀਪੁਰ, ਅਸਲਾ ਫੈਕਟਰੀ ਖੜਕੀ, ਆਰਡਨੈਂਸ ਫੈਕਟਰੀ ਕਾਨਪੁਰ, ਆਰਡਨੈਂਸ ਫੈਕਟਰੀ ਖਮਾਰੀਆ, ਆਰਡਨੈਂਸ ਫੈਕਟਰੀ ਅੰਬਾਝਰੀ ਵਿਖੇ 30-30 ਬੈੱਡ ਉਪਲੱਬਧ ਕਰਵਾਏ ਗਏ ਹਨ, ਜਦਕਿ ਆਰਡਨੈਂਸ ਫੈਕਟਰੀ ਅੰਬਰਨਾਥ ਵਿਖੇ 25 ਬੈੱਡ  ਅਤੇ ਭਾਰੀ ਵਾਹਨ ਫੈਕਟਰੀ ਅਵਾਦੀ ਅਤੇ ਆਰਡਨੈਂਸ ਫੈਕਟਰੀ ਮੇਦਕ ਵਿਖੇ 20-20 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ

 

ਕੈਬਨਿਟ ਸਕੱਤਰ ਦੀ ਅਗਵਾਈ ਵਿੱਚ ਕੱਲ੍ਹ ਹੋਈ ਬੈਠਕ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਆਰਡਨੈਂਸ  ਫੈਕਟਰੀ ਬੋਰਡ ਦੇ ਹਸਪਤਾਲਾਂ ਵਿੱਚ ਅਲੱਗ ਵਾਰਡਾਂ ਲਈ ਇਨ੍ਹਾਂ ਬੈੱਡਾਂ ਦੀ ਵਿਵਸਥਾ ਆਰਡਨੈਂਸ  ਫੈਕਟਰੀ ਬੋਰਡ ਦੇ ਚੇਅਰਮੈਨ ਦੁਆਰਾ ਕੀਤੀ ਗਈ ਹੈ ਓਐੱਫਬੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਇੱਕ ਪਬਲਿਕ ਸੈਕਟਰ ਅਦਾਰੇ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ (ਐੱਚਐੱਲਐੱਲ) ਦੇ ਪਾਇਲਟ ਆਰਡਰ ਅਨੁਸਾਰ ਵਿਅਕਤੀਗਤ ਸੁਰੱਖਿਆ ਉਪਕਰਣਾਂ ਅਤੇ ਫੇਸ ਮਾਸਕਾਂ ਦੇ ਉਤਪਾਦਨ ਦਾ ਵੀ ਯਤਨ ਕਰ ਰਿਹਾ ਹੈ

 

*****

 

ਏਬੀਬੀ/ਐੱਸਐੱਸ /ਨੰਪੀ/ ਕੇਏ /ਡੀਕੇ/ ਸਾਵੀ 



(Release ID: 1608229) Visitor Counter : 144


Read this release in: English