ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਜੀ-20 ਵਰਚੁਅਲ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ

Posted On: 25 MAR 2020 9:31PM by PIB Chandigarh

ਕੋਰੋਨਾ ਵਾਇਰਸ ਨਾਲ ਸਬੰਧਿਤ ਮੁੱਦਿਆਂ ਬਾਰੇ ਚਰਚਾ ਕਰਨ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਜੀ-20 ਵਰਚੁਅਲ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਕੋਵਿਡ 19 ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਜੀ-20 ਨੇ ਇੱਕ ਮਹੱਤਵਪੂਰਨ ਆਲਮੀ ਭੂਮਿਕਾ ਨਿਭਾਉਣੀ ਹੈ। ਸਾਊਦੀ ਜੀ20 ਪ੍ਰੈਜ਼ੀਡੈਂਸੀ ਦੇ ਤਾਲਮੇਲ ਨਾਲ ਕੱਲ੍ਹ ਕੀਤੇ ਜਾ ਰਹੇ ਜੀ-20 ਵਰਚੁਅਲ ਸਿਖਰ ਸੰਮੇਲਨ ਵਿੱਚ ਹੋਣ ਵਾਲੀ ਲਾਭਕਾਰੀ ਚਰਚਾ ਲਈ ਮੈਂ ਉਤਸੁਕ ਹਾਂ।”  
https://twitter.com/narendramodi/status/1242804117191311361
**** 
ਵੀਆਰਆਰਕੇ/ਕੇਪੀ 

 



(Release ID: 1608216) Visitor Counter : 81


Read this release in: English