ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 21 ਦਿਨਾਂ ਲਈ ਪੂਰੇ ਦੇਸ਼ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਕੋਵਿਡ - 19 ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ

Posted On: 24 MAR 2020 9:01PM by PIB Chandigarh

ਕੋਵਿਡ - 19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਇੱਕ ਉਪਾਅ ਦੇ ਤੌਰ ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੱਧੀ ਰਾਤ ਤੋਂ ਅਗਲੇ 21 ਦਿਨਾਂ ਲਈ ਪੂਰੇ ਦੇਸ਼ ਵਿੱਚ ਸੰਪੂਰਨ ਲੌਕਡਾਊਨ ਦਾ ਸੱਦਾ ਦਿੱਤਾ (ਐਲਾਨ ਕੀਤਾ)

ਰਾਸ਼ਟਰ ਦੇ ਨਾਮ ਆਪਣੇ ਵਿਸ਼ੇਸ਼ ਟੀਵੀ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਕਿ ਜਿਨ੍ਹਾਂ ਦੇਸ਼ਾਂ  ਦੇ ਪਾਸ ਸਭ ਤੋਂ ਬਿਹਤਰ ਮੈਡੀਕਲ ਸੁਵਿਧਾਵਾਂ ਹਨ, ਉਹ ਵੀ ਇਸ ਵਾਇਰਸ ਨੂੰ ਰੋਕ ਨਹੀਂ ਸਕੇ ਅਤੇ ਇਸ ਨੂੰ ਘੱਟ ਕਰਨ ਦਾ ਉਪਾਅ ਕੇਵਲ ਸੋਸ਼ਲ ਡਿਸਟੈਂਸਿੰਗ ਯਾਨੀ ਸਮਾਜਿਕ ਦੂਰੀ ਹੈ ।

ਉਨ੍ਹਾਂ ਕਿਹਾ, ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿਵੇਂ ਦੁਨੀਆ ਦੇ ਸਭ ਤੋਂ ਸਮਰੱਥ ਦੇਸ਼ਾਂ ਨੂੰ ਵੀ ਇਸ ਮਹਾਮਾਰੀ ਨੇ ਬਿਲਕੁਲ ਬੇਬਸ ਕਰ ਦਿੱਤਾ ਹੈ ।  ਅਜਿਹਾ ਨਹੀਂ ਹੈ ਕਿ ਇਹ ਦੇਸ਼ ਕਾਫ਼ੀ ਯਤਨ ਨਹੀਂ ਕਰ ਰਹੇ ਹਨ ਜਾਂ ਉਨ੍ਹਾਂ ਦੇ ਪਾਸ ਸੰਸਾਧਨਾਂ ਦੀ ਕਮੀ ਹੈ ।  ਕੋਰੋਨਾਵਾਇਰਸ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਸਾਰੀਆਂ ਤਿਆਰੀਆਂ ਅਤੇ ਯਤਨਾਂ ਦੇ ਬਾਵਜੂਦ ਇਨ੍ਹਾਂ ਦੇਸ਼ਾਂ ਨੂੰ ਸੰਕਟ ਦਾ ਸਾਹਮਣਾ ਕਰਨ ਵਿੱਚ ਮੁਸ਼ਕਿਲ ਹੋ ਰਹੀ ਹੈ ।  ਇਨ੍ਹਾਂ ਸਾਰੇ ਦੇਸ਼ਾਂ ਦੇ ਦੋ ਮਹੀਨਿਆਂ ਦੇ ਅਧਿਐਨ ਤੋਂ ਨਿਕਲੇ ਸਿੱਟੇ ਅਤੇ ਮਾਹਿਰਾਂ ਦੀ ਰਾਏ ਤੋਂ ਇਹ ਸਾਬਤ ਹੋਇਆ ਹੈ ਕਿ ਇਸ ਆਲਮੀ ਮਹਾਮਾਰੀ ਕੋਰੋਨਾ ਨਾਲ ਪ੍ਰਭਾਵੀ ਮੁਕਾਬਲੇ ਲਈ ਇੱਕਮਾਤਰ ਉਪਾਅ ਸਮਾਜਿਕ ਦੂਰੀ ਹੈ

ਲਾਪਰਵਾਹੀ ਵਰਤਣ ਵਾਲੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,ਕੁਝ ਲੋਕਾਂ ਦੀ ਲਾਪਰਵਾਹੀਕੁਝ ਲੋਕਾਂ ਦੀ ਗਲਤ ਸੋਚ ਤੁਹਾਨੂੰਤੁਹਾਡੇ ਬੱਚਿਆਂ ਨੂੰ ਤੁਹਾਡੇ ਮਾਤਾ - ਪਿਤਾਤੁਹਾਡੇ ਪਰਿਵਾਰ ਨੂੰ ਤੁਹਾਡੇ ਦੋਸਤਾਂ ਨੂੰ ਅਤੇ ਅੱਗੇ ਚਲ ਕੇ ਪੂਰੇ ਦੇਸ਼ ਨੂੰ ਬਹੁਤ ਵੱਡੇ ਸੰਕਟ ਵਿੱਚ ਪਾ ਦੇਵੇਗੀ। ਅਗਰ ਅਜਿਹੀ ਲਾਪਰਵਾਹੀ ਜਾਰੀ ਰਹੀ ਤਾਂ ਇਸ ਦਾ ਅੰਦਾਜ਼ਾ ਲਗਾਉਣਾ ਵੀ ਅਸੰਭਵ ਹੈ ਕਿ ਭਾਰਤ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ ।

ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਲਗਾਏ ਗਏ ਲੌਕਡਾਊਨ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਤਾਕੀਦ ਵੀ ਕੀਤੀ

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਅੱਧੀ ਰਾਤ ਤੋਂ ਪੂਰੇ ਦੇਸ਼ ਵਿੱਚ ਸੰਪੂਰਨ ਲੌਕਡਾਊਨ ਹੋ ਜਾਵੇਗਾਲੋਕਾਂ ‘ਤੇ 21 ਦਿਨਾਂ ਲਈ ਉਨ੍ਹਾਂ ਦੇ ਘਰਾਂ ਤੋਂ ਬਾਹਰ ਨਿਕਲਣ ‘ਤੇ ਪੂਰੀ ਪਾਬੰਦੀ ਲਗਾਈ ਜਾ ਰਹੀ ਹੈ ।

 

ਉਨ੍ਹਾਂ ਨੇ ਕਿਹਾ ਕਿ ਸਿਹਤ ਖੇਤਰ ਦੇ ਮਾਹਿਰਾਂ ਅਤੇ ਦੂਜੇ ਦੇਸ਼ਾਂ ਦੇ ਅਨੁਭਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਸੰਕਰਮਣ (ਲਾਗ) ਦੀ ਲੜੀ ਨੂੰ ਤੋੜਨ ਲਈ 21 ਦਿਨ ਜ਼ਰੂਰੀ ਹਨ ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਜਨਤਾ - ਕਰਫਿਊ ਤੋਂ ਵੀ ਸਖ਼ਤ ਅਤੇ ਕੁਝ ਕਦਮ ਅੱਗੇ ਦੀ ਗੱਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਦੇਸ਼ ਅਤੇ ਹਰ ਇੱਕ ਨਾਗਰਿਕਾਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਮਹੱਤਵਪੂਰਨ ਹੈ ।

ਮਹਾਮਾਰੀ ਦੇ ਆਰਥਿਕ ਪ੍ਰਭਾਵ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ਨਿਸ਼ਚਿਤ ਰੂਪ ਨਾਲ ਦੇਸ਼ ਨੂੰ ਇਸ ਲੌਕਡਾਊਨ ਦੇ ਕਾਰਨ ਇੱਕ ਆਰਥਿਕ ਕੀਮਤ ਚੁਕਾਉਣੀ ਪਵੇਗੀ ਲੇਕਿਨ ਹਰ ਇੱਕ ਭਾਰਤੀ ਦੇ ਜੀਵਨ ਨੂੰ ਬਚਾਉਣਾ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਇਸ ਲਈ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਇਸ ਸਮੇਂ ਦੇਸ਼ ਵਿੱਚ ਜਿੱਥੇ ਕਿਤੇ ਵੀ ਹੋ ਉੱਥੇ ਹੀ ਬਣੇ ਰਹੋ

ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਅਗਰ ਤਿੰਨ ਹਫ਼ਤਿਆਂ ਵਿੱਚ ਹਾਲਾਤ ਨੂੰ ਕੰਟਰੋਲ ਵਿੱਚ ਨਹੀਂ ਲਿਆਂਦਾ ਗਿਆ ਤਾਂ ਦੇਸ਼ 21 ਸਾਲ ਪਿੱਛੇ ਜਾ ਸਕਦਾ ਹੈ ਅਤੇ ਕਈ ਪਰਿਵਾਰ ਹਮੇਸ਼ਾ ਲਈ ਤਬਾਹ ਹੋ ਜਾਣਗੇ। ਅਜਿਹੇ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਅਗਲੇ 21 ਦਿਨਾਂ ਵਿੱਚ ਕੇਵਲ ਇੱਕ ਕੰਮ ਕਰਨ ਦੀ ਤਾਕੀਦ ਕੀਤੀ -  ਆਪਣੇ ਘਰਾਂ ਅੰਦਰ ਹੀ ਰਹੋ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਉਮੀਦ ਦੀ ਕਿਰਨ ਉਨ੍ਹਾਂ ਦੇਸ਼ਾਂ ਤੋਂ ਮਿਲੇ ਅਨੁਭਵਾਂ ਵਿੱਚ ਹੈ ਜੋ ਕੁਝ ਹੱਦ ਤੱਕ ਕੋਰੋਨਾ ਨੂੰ ਰੋਕ ਕਰ ਸਕੇ । 

ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਕਰਨ ਵਾਲੇ ਦੇਸ਼ਾਂ ਵਿੱਚ ਅਤੇ ਜਿੱਥੇ ਲੋਕਾਂ ਨੇ ਨਿਰਦੇਸ਼ਾਂ ਦਾ ਪਾਲਣ ਕੀਤਾ ਉਹ ਹੁਣ ਮਹਾਮਾਰੀ ਤੋਂ ਬਾਹਰ ਆਉਣ ਵੱਲ ਵਧ ਰਹੇ ਹਨ

 

ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਹੁਣ ਉਸ ਸਥਿਤੀ ਵਿੱਚ ਹੈ, ਜਿੱਥੇ ਸਾਡਾ ਵਰਤਮਾਨ ਕਦਮ   ਇਹ ਤੈਅ ਕਰੇਗਾ ਕਿ ਅਸੀਂ ਇਸ ਆਪਦਾ ਦੇ ਪ੍ਰਭਾਵ ਨੂੰ ਕਿੰਨਾ ਘੱਟ ਕਰ ਸਕਦੇ ਹਾਂ ।  ਇਹ ਸਮਾਂ ਲਗਾਤਾਰ ਸਾਡੇ ਸੰਕਲਪ ਨੂੰ ਮਜ਼ਬੂਤ ਕਰਨ ਦਾ ਹੈ। ਇਹ ਸਮਾਂ ਹਰ ਕਦਮ ‘ਤੇ ਸਾਵਧਾਨੀ ਵਰਤਣ ਦਾ ਹੈ। ਤੁਹਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਜਾਨ ਹੈ ਤਾਂ ਜਹਾਨ ਹੈ। ਇਹ ਸਮਾਂ ਧੀਰਜ ਅਤੇ ਅਨੁਸ਼ਾਸਨ ਦਾ ਹੈ। ਜਦੋਂ ਤੱਕ ਲੌਕਡਾਊਨ ਦੇ ਹਾਲਾਤ ਬਣੇ ਰਹਿੰਦੇ ਹਨ ਸਾਨੂੰ ਆਪਣਾ ਸੰਕਲਪ ਬਰਕਰਾਰ ਰੱਖਦੇ ਹੋਏ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇਸ਼ਭਰ ਵਿੱਚ ਇਹ ਸੁਨਿਸ਼ਚਿਤ ਕਰ ਰਹੀਆਂ ਹਨ ਕਿ ਨਾਗਰਿਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਵਿੱਚ ਜ਼ਿਆਦਾ ਅਸੁਵਿਧਾ ਨਾ ਹੋਵੇ।  ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਰੂਰੀ ਸਮਾਨ ਦੀ ਲਗਾਤਾਰ ਸਪਲਾਈ ਦੇ ਪ੍ਰਾਵਧਾਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਇਲਾਵਾ ਸਿਵਲ ਸੁਸਾਇਟੀਆਂ ਦੇ ਲੋਕ ਅਤੇ ਸੰਸਥਾਵਾਂ ਵੀ ਸੰਕਟ ਦੇ ਇਸ ਸਮੇਂ ਵਿੱਚ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ ।

 

ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਕੋਰੋਨਾ ਤੋਂ ਪੀੜਿਤ ਮਰੀਜ਼ਾਂ ਦੇ ਇਲਾਜ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ 15 ਹਜ਼ਾਰ ਕਰੋੜ ਰੁਪਏ (15,000,00,00,000 ਰੁਪਏ )  ਉਪਲੱਬਧ ਕਰਵਾਏ ਹਨ ।

ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਸਮੇਂ ਵਿੱਚ ਫੈਲ ਰਹੀਆਂ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਜਾਂ ਅੰਧਵਿਸ਼ਵਾਸਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ।  ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਅਗਰ ਸੰਕਰਮਣ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਡਾਕਟਰਾਂ ਦੀ ਸਲਾਹ ਦੇ ਬਿਨਾ ਕੋਈ ਵੀ ਦਵਾਈ ਨਾ ਲਓ ।  ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਸ ਨਿਰਣਾਇਕ ਸਮੇਂ ਵਿੱਚ ਹਰ ਭਾਰਤੀ ਸਰਕਾਰ ਅਤੇ ਸਥਾਨਕ ਅਧਿਕਾਰੀਆਂ  ਦੇ ਨਿਰਦੇਸ਼ਾਂ ਦਾ ਪਾਲਣ ਕਰੇਗਾ ।

 

ਪ੍ਰਧਾਨ ਮੰਤਰੀ ਨੇ ਹਰ ਭਾਰਤੀ ਦੀ ਪ੍ਰਸ਼ੰਸਾ ਕੀਤੀਜੋ ਸੰਕਟ ਦੇ ਸਮੇਂ ਵਿੱਚ ਸਾਥ ਆਏ ਅਤੇ ਜਨਤਾ ਕਰਫਿਊ ਦੀ ਸਫ਼ਲਤਾ ਨੂੰ ਸੁਨਿਸ਼ਚਿਤ ਕਰਨ ਲਈ ਪੂਰੀ ਜ਼ਿੰਮੇਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਯੋਗਦਾਨ ਕੀਤਾ ਉਨ੍ਹਾਂ ਨੇ ਅੱਗੇ ਕਿਹਾ, ਇੱਕ ਦਿਨ ਦੇ ਜਨਤਾ - ਕਰਫਿਊ ਨਾਲ ਭਾਰਤ ਨੇ ਦਿਖਾ ਦਿੱਤਾ ਕਿ ਜਦੋਂ ਦੇਸ਼ ਉੱਤੇ ਸੰਕਟ ਆਉਂਦਾ ਹੈਜਦੋਂ ਮਾਨਵਤਾ ਉੱਤੇ ਸੰਕਟ ਆਉਂਦਾ ਹੈ ਤਾਂ ਕਿਸ ਪ੍ਰਕਾਰ ਨਾਲ ਹਰ ਇੱਕ ਭਾਰਤੀ ਇਕੱਠੇ ਮਿਲ ਕੇ ਉਸ ਦਾ ਮੁਕਾਬਲਾ ਕਰਦੇ ਹਨ

ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ 21 ਦਿਨ ਇੱਕ ਲੰਬਾ ਸਮਾਂ ਹੈ ਲੇਕਿਨ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਲਈ ਉਤਨਾ ਹੀ ਜ਼ਰੂਰੀ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਹਰੇਕ ਭਾਰਤੀ ਨਾ ਕੇਵਲ ਇਸ ਮੁਸ਼ਕਿਲ ਪਰਿਸਥਿਤੀ ਨਾਲ ਸਫਲਤਾਪੂਰਵਕ ਲੜੇਗਾ ਬਲਕਿ ਵਿਜਈ (ਜੇਤੂ) ਵੀ ਹੋਵੇਗਾ ।

***

 ਵੀਆਰਆਰਕੇ/ਏਕੇ
 (Release ID: 1608182) Visitor Counter : 104


Read this release in: English