ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ਭਰ ਵਿੱਚ ਕਈ ਤਿਉਹਾਰਾਂ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ ਤਿਉਹਾਰ ਪਰਿਸਿਥਤੀਆਂ ਨਾਲ ਨਜਿੱਠਣ ਦੇ ਸਾਡੇ ਸੰਕਲਪ ਨੂੰ ਮਜ਼ਬੂਤ ਕਰਦੇ ਹਨ: ਪ੍ਰਧਾਨ ਮੰਤਰੀ
Posted On:
25 MAR 2020 9:52AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਭਰ ਦੇ ਕਈ ਤਿਉਹਾਰਾਂ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਆਪਣੇ ਪਰੰਪਰਾਗਤ ਕੈਲੰਡਰ ਅਨੁਸਾਰ ਪੂਰੇ ਭਾਰਤ ਵਿੱਚ ਕਈ ਤਿਉਹਾਰ ਮਨਾ ਰਹੇ ਹਾਂ ਅਤੇ ਨਵੇਂ ਸਾਲ ਦੀ ਸ਼ੁਰੂਆਤ ਵੀ ਕਰ ਰਹੇ ਹਾਂ। ਉਗਾਦੀ (Ugadi), ਗੁੜੀ ਪੜਵਾ (Gudi Padava), ਨਵਰੇਹ (Navreh) ਅਤੇ ਸਾਜੀਬੂ ਚੇਰਾਓਬਾ (Sajibu Cheiraoba) ਦੀਆਂ ਸ਼ੁਭਕਾਮਨਾਵਾਂ। ਇਹ ਸ਼ੁਭ ਅਵਸਰ ਸਾਡੇ ਜੀਵਨ ਵਿੱਚ ਉੱਤਮ ਸਿਹਤ, ਸੁਖ ਅਤੇ ਸਮ੍ਰਿੱਧੀ (ਖੁਸ਼ਹਾਲੀ) ਲਿਆਉਣ।
ਅਸੀਂ ਇਨ੍ਹਾਂ ਤਿਉਹਾਰਾਂ ਨੂੰ ਅਜਿਹੇ ਸਮੇਂ ਮਨਾ ਰਹੇ ਰਹੇ ਹਾਂ ਜਦੋਂ ਸਾਡਾ ਦੇਸ਼ ਕੋਵਿਡ - 19 ਦੇ ਖ਼ਤਰੇ ਨਾਲ ਜੂਝ ਰਿਹਾ ਹੈ। ਤਿਉਹਾਰਾਂ ਨੂੰ ਉਸ ਤਰ੍ਹਾਂ ਨਹੀਂ ਮਨਾ ਸਕਾਂਗੇ ਜਿਵੇਂ ਆਮ ਤੌਰ ‘ਤੇ ਹੁੰਦੇ ਹਨ, ਲੇਕਿਨ ਇਹ ਪਰਿਸਥਿਤੀਆਂ ਨਾਲ ਨਜਿੱਠਣ ਦੇ ਸਾਡੇ ਸੰਕਲਪ ਨੂੰ ਮਜ਼ਬੂਤ ਕਰਨਗੇ। ਅਸੀਂ ਕੋਵਿਡ-19 ਦਾ ਮੁਕਾਬਲਾ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਦੇ ਰਹੀਏ।”
https://twitter.com/narendramodi/status/1242637744586674177
https://twitter.com/narendramodi/status/1242638011377922048
https://twitter.com/narendramodi/status/1242638488970735617
https://twitter.com/narendramodi/status/1242638593958350849
https://twitter.com/narendramodi/status/1242638982111846400
https://twitter.com/narendramodi/status/1242639420940881922
https://twitter.com/narendramodi/status/124264012276119552
***
ਵੀਆਰਆਰਕੇ/ਵੀਜੇ
(Release ID: 1608181)
Visitor Counter : 126