ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੋਵਿਡ -19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਕਈ ਹਿਤਧਾਰਕਾਂ ਨਾਲ ਆਪਣੀ ਗੱਲਬਾਤ ਜਾਰੀ ਰੱਖਣਗੇ

ਮਹਾਮਾਰੀ ਤੋਂ ਉਤਪੰਨ ਸਥਿਤੀ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਕਰਨ ਲਈ ਠੋਸ ਯਤਨ ਜਾਰੀ

ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ ਦੀ ਲੜਾਈ ਦੀ ਅਗਵਾਈ ਕਰ ਰਹੇ ਹਨ

Posted On: 23 MAR 2020 6:44PM by PIB Chandigarh

ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ  ਕੋਵਿਡ -19’  ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਕਈ ਹਿਤਧਾਰਕਾਂ ਨਾਲ ਆਪਣੀ ਗੱਲਬਾਤ ਜਾਰੀ ਰੱਖਣਗੇ ।

ਸ਼੍ਰੀ ਮੋਦੀ, ਨੇ ਵਾਇਰਸ ਨੂੰ ਫੈਲਣ ਤੋ ਰੋਕਣ ਲਈ ਆਪਣੇ ਠੋਸ ਯਤਨਾਂ ਤਹਿਤ ਅੱਜ ਵੀਡੀਓ ਕਾਨਫਰੰਸ ਜ਼ਰੀਏ ਕਈ ਇਲੈਕਟ੍ਰੌਨਿਕ ਮੀਡੀਆ ਗਰੁੱਪਾਂ ਦੇ ਮੁਖੀਆਂ ਅਤੇ ਦੇਸ਼ ਦੇ ਕਾਰਪੋਰੇਟ ਜਗਤ ਦੀਆਂ ਹਸਤੀਆਂ ਨਾਲ ਗੱਲਬਾਤ ਕੀਤੀ।

 

ਨਿਯਮਿਤ ਸੰਵਾਦ (ਗੱਲਬਾਤ) ਅਤੇ ਬੈਠਕਾਂ

 

ਜਨਵਰੀ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ  ਸ਼੍ਰੀ ਮੋਦੀ ਕੋਵਿਡ -19 ਨਾਲ ਲੜਨ ਦੇ ਤਰੀਕਿਆਂ ਅਤੇ ਸਾਧਨਾਂ ਨੂੰ ਤਲਾਸ਼ਣ ਲਈ ਕਈ ਖੇਤਰਾਂ ਦੀਆਂ ਹਸਤੀਆਂ ਅਤੇ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਬੈਠਕਾਂ ਅਤੇ ਵਾਰਤਾਵਾਂ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਹਰ ਦਿਨ ਬੈਠਕਾਂ ਕਰਦੇ ਰਹੇ ਹਨ ਜਿਨ੍ਹਾਂ ਵਿੱਚ ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰਿੰਸੀਪਲ ਸਕੱਤਰ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਤਾਜ਼ਾ ਜਾਣਕਾਰੀ ( ਅੱਪਡੇਟ ) ਦਿੰਦੇ ਰਹੇ ਹਨ ।

 

ਸਰਕਾਰ ਦੁਆਰਾ ਇਸ ਦਿਸ਼ਾ ਵਿੱਚ ਉਠਾਏ ਜਾ ਰਹੇ ਕਈ ਕਦਮਾਂ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਵਿੱਚ ਗਠਿਤ ਮੰਤਰੀਆਂ ਦੇ ਗਰੁੱਪ  ( ਜੀਓਐੱਮ )  ਦੁਆਰਾ ਵੀ ਤਾਜ਼ਾ ਜਾਣਕਾਰੀ ( ਅੱਪਡੇਟ )  ਪ੍ਰਧਾਨ ਮੰਤਰੀ ਨੂੰ ਦਿੱਤੀ ਜਾ ਰਹੀ ਹੈ। 

 

ਅਨੂਠੀ ਮਿਸਾਲ ਪੇਸ਼ ਕੀਤੀ

 

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਉਹ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੇ ਯਤਨਾਂ ਤਹਿਤ ਹੋਲੀ ਸਮਾਰੋਹਾਂ ਵਿੱਚ ਹਿੱਸਾ ਨਹੀਂ ਲੈਣਗੇ। 

 

ਰਾਸ਼ਟਾਰ ਦੇ ਨਾਮ ਸੰਬੋਧਨ- ਜਨਤਾ ਕਰਫਿਊ

 

ਕੋਵਿਡ-19 ਨਾਲ ਨਜਿੱਠਣ ਵਿੱਚ ਦੇਸ਼ ਨੂੰ ਸਮਰੱਥ ਬਣਾਉਣ ਲਈ ਪ੍ਰਧਾਨ ਮੰਤਰੀ ਨੇ 19 ਮਾਰਚ 2020 ਨੂੰ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਆਪਣੀ ਸਵੈ-ਇੱਛਾ ਨਾਲ 22 ਮਾਰਚ 2020 ਨੂੰ 14 ਘੰਟੇ ਲਈ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।   

ਸ਼੍ਰੀ ਨਰੇਂਦਰ ਮੋਦੀ  ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਰਾਸ਼ਟਰ ਨੂੰ "ਸੰਕਲਪ ਅਤੇ ਸੰਜਮ"  ਦੇ ਆਪਣੇ ਦੋ ਸੂਤਰੀ ਮੰਤਰ ਦਿੱਤੇ ।  

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਘਬਰਾਹਟ ਵਿੱਚ ਆ ਕੇ ਖਰੀਦਦਾਰੀ ਨਾ ਕਰਨ ਦੀ ਬੇਨਤੀ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਕਰਨ ਦਾ ਭਰੋਸਾ ਦਿੱਤਾ ।

 

ਕੋਵਿਡ-19 ਇਕਨੌਮਿਕ ਰਿਸਪਾਂਸ ਟਾਸਕ ਫੋਰਸ 

 

ਇਸ ਮਹਾਮਾਰੀ ਦੇ ਕਾਰਨ ਉਤਪੰਨ ਆਰਥਿਕ ਚੁਣੌਤੀਆਂ ਨਾਲ ਨਜਿੱਠਣ  ਲਈ , ਪ੍ਰਧਾਨ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਦੀ ਨਿਗਰਾਨੀ ਵਿੱਚ ਕੋਵਿਡ - 19 ਇਕਨੌਮਿਕ ਰਿਸਪਾਂਸ ਟਾਸਕ ਫੋਰਸਬਣਾਉਣ ਦਾ ਐਲਾਨ ਕੀਤਾ।  ਟਾਸਕ ਫੋਰਸ  ਹਿਤਧਾਰਕਾਂ ਨਾਲ ਸਲਾਹ - ਮਸ਼ਵਰਾ ਕਰੇਗੀਉਨ੍ਹਾਂ ਤੋਂ ਜਾਣਕਾਰੀ ਲਵੇਗੀਜਿਸ ਦੇ ਅਧਾਰ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਫ਼ੈਸਲੇ ਲਏ ਜਾਣਗੇ।  ਟਾਸਕ ਫੋਰਸ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਫ਼ੈਸਲਿਆਂ ਦਾ ਲਾਗੂਕਰਨ ਵੀ ਸੁਨਿਸ਼ਚਿਤ ਕਰੇਗੀ।

 

ਪ੍ਰਧਾਨ ਮੰਤਰੀ  ਨੇ ਕਾਰੋਬਾਰੀ ਭਾਈਚਾਰੇ ਅਤੇ ਉੱਚ ਆਮਦਨ ਸਮੂਹਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਘੱਟ ਆਮਦਨ ਵਰਗ ਦੇ ਲੋਕਾਂ ਦੀਆਂ ਆਰਥਿਕ ਜਰੂਰਤਾਂ ਨੂੰ ਦੇਖਣਜਿਨ੍ਹਾਂ ਤੋਂ ਉਹ ਕਈ ਸੇਵਾਵਾਂ ਲੈਂਦੇ ਹਨ, ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਉਨ੍ਹਾਂ ਦਿਨਾਂ ਦੀ ਤਨਖ਼ਾਹ ਵਿੱਚ ਕਟੌਤੀ ਨਾ ਕਰਨਜਦੋਂ ਉਹ ਕਾਰਜ ਸਥਲਾਂ ਤੇ ਆਉਣ ਵਿੱਚ ਅਸਮਰੱਥ ਹੋਣ ਕਾਰਨ ਆਪਣੀਆਂ ਸੇਵਾਵਾਂ ਦੇਣ ਦੇ ਅਸਮਰੱਥ ਹੋਣ।  ਉਨ੍ਹਾਂ ਨੇ ਅਜਿਹੇ ਸਮੇਂ ਵਿੱਚ ਮਾਨਵਤਾ ਦੇ ਮਹੱਤਵ ਤੇ ਜ਼ੋਰ ਦਿੱਤਾ ।

 

ਫਾਰਮਾ ਸੈਕਟਰ ਦੇ ਨਾਲ ਬੈਠਕ

 

ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀ ਨਿਯਮਿਤ ਸਪਲਾਈ ਬਣਾਈ ਰੱਖਣ ਦੇ ਯਤਨ ਵਿੱਚ,   ਪ੍ਰਧਾਨ ਮੰਤਰੀ  ਨੇ 21 ਮਾਰਚ 2020 ਨੂੰ ਫਾਰਮਾ ਸੈਕਟਰ ਦੇ ਪ੍ਰਤੀਨਿਧੀਆਂ ਨਾਲ ਇੱਕ ਵੀਡੀਓ ਕਾਨਫਰੰਸ ਵੀ ਕੀਤੀ।  ਆਪਣੀ ਗੱਲਬਾਤ ਵਿੱਚ  ਪ੍ਰਧਾਨ ਮੰਤਰੀ  ਨੇ ਫਾਰਮਾ ਉਦਯੋਗ ਨੂੰ ਕੋਵਿਡ-19 ਲਈ ਆਰਐੱਨਏ ਟੈਸਟਿੰਗ ਕਿੱਟ ਤਿਆਰ ਕਰਨ ਬਾਰੇ ਕੰਮ ਕਰਨ ਨੂੰ ਕਿਹਾ।  ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੇਸ਼ ਵਿੱਚ ਏਪੀਆਈ ਦੀ ਸਪਲਾਈ ਬਣਾਈ ਰੱਖਣ ਅਤੇ ਇਨ੍ਹਾਂ ਨੂੰ ਤਿਆਰ ਕਰਨ ਲਈ ਪ੍ਰਤੀਬੱਧ ਹੈ ।

 

ਉਨ੍ਹਾਂ ਨੇ ਜ਼ਰੂਰੀ ਦਵਾਈਆਂ ਦੀ ਸਪਲਾਈ ਬਣਾਈ ਰੱਖਣਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਦੇ ਨਿਰਦੇਸ਼ ਦਿੱਤੇ

 

ਰਾਜਾਂ ਨਾਲ ਮਿਲ ਕੇ ਕੰਮ ਕਰਨਾ

 

20 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਕਾਨਫਰੰਸ ਜ਼ਰੀਏ ਦੇਸ਼  ਦੇ ਸਾਰੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਜਿਸ ਵਿੱਚ ਉਨ੍ਹਾਂ ਨੇ  ਇਕੱਠੇ ਮਿਲ ਕੇ ਇਸ ਚੁਣੌਤੀ ਨਾਲ ਨਜਿੱਠਣ ਦਾ ਸੱਦਾ ਦਿੱਤਾ ਸੀ।  ਪ੍ਰਧਾਨ ਮੰਤਰੀ  ਨੇ ਇਸ ਵਾਇਰਸ  ਦੇ ਪ੍ਰਸਾਰ ਨੂੰ ਲੈ ਕੇ ਨਿਰੰਤਰ ਸਤਰਕਤਾ ਅਤੇ ਨਿਗਰਾਨੀ ਬਣਾਈ ਰੱਖਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜਾਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ

 

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਯਾਦ ਦਿਵਾਇਆ ਕਿ ਸਾਡਾ ਦੇਸ਼ ਇਸ ਵਾਇਰਸ ਦੇ ਪ੍ਰਸਾਰ ਨਾਲ ਨਜਿੱਠਣ ਦੇ ਇੱਕ ਮਹੱਤਵਪੂਰਨ ਪੜਾਅ ਵਿੱਚ ਹੈਲੇਕਿਨ ਨਾਲ ਹੀ ਨਾਲ ਉਨ੍ਹਾਂ ਨੂੰ ਭਰੋਸਾ ਵੀ ਦਿੱਤਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ

 

ਮੁੱਖ ਮੰਤਰੀਆਂ ਨੂੰ ਕੇਂਦਰ ਸਰਕਾਰ ਦੁਆਰਾ ਹੁਣ ਤੱਕ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਦੇਸ਼ ਵਿੱਚ ਇਸ ਪੂਰੀ ਸਥਿਤੀ ਤੇ ਖੁਦ ਨਜ਼ਰ ਰੱਖ ਰਹੇ ਹਨ

ਆਪਣੀ ਪੇਸ਼ਕਾਰੀ ਦੌਰਾਨ, ਜਦੋਂ ਮੁੱਖ ਮੰਤਰੀਆਂ ਨੂੰ ਜਾਂਚ ਸੁਵਿਧਾਵਾਂ ਨੂੰ ਵਧਾਉਣ ਅਤੇ ਸਮਾਜ  ਦੇ ਕਮਜ਼ੋਰ ਵਰਗਾਂ ਨੂੰ ਅਧਿਕ ਸਮਰਥਨ ਦੇਣ ਦੀ ਬੇਨਤੀ ਕੀਤੀਤਾਂ  ਪ੍ਰਧਾਨ ਮੰਤਰੀ  ਨੇ ਰਾਜਾਂ ਨੂੰ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਸਿਹਤ ਕਰਮਚਾਰੀਆਂ  ਦੇ ਸਮਰੱਥਾ ਨਿਰਮਾਣ ਅਤੇ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਦੇ ਵਾਧੇ ਦੀ ਤਤਕਾਲ ਜ਼ਰੂਰਤ ਬਾਰੇ ਗੱਲ ਕੀਤੀ।  ਉਨ੍ਹਾਂ ਨੇ  ਸੁਝਾਅ ਦਿੱਤਾ ਕਿ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਕਾਲਾਬਾਜ਼ਾਰੀ ਅਤੇ ਅਣ-ਉਚਿਤ ਮੁੱਲ ਵਾਧੇ ਨੂੰ ਰੋਕਣ ਲਈ ਵਪਾਰ ਸੰਸਥਾਵਾਂ ਨਾਲ ਵੀਡੀਓ ਕਾਨਫਰੰਸਾਂ ਕਰਨੀਆਂ ਚਾਹੀਦੀਆਂ ਹਨ।  ਪ੍ਰਧਾਨ ਮੰਤਰੀ ਨੇ  ਉਨ੍ਹਾਂ ਨੂੰ ਤਾਕੀਦ ਕੀਤੀ ਕਿ ਜਿੱਥੇ ਵੀ ਜ਼ਰੂਰੀ ਹੋਵੇਉਹ ਪ੍ਰੇਰਣਾ ਦੀ ਨਰਮ ਸ਼ਕਤੀ ਅਤੇ ਕਾਨੂੰਨੀ ਪ੍ਰਾਵਧਾਨਾਂ ਦੀ ਵਰਤੋਂ ਕਰਨ ।

 

ਸਾਰਕ (SAARC) ਖੇਤਰ ਇਕਜੁੱਟ ਹੋਇਆ

 

ਪ੍ਰਧਾਨ ਮੰਤਰੀ ਪਹਿਲੇ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਖੇਤਰੀ ਸਲਾਹ-ਮਸ਼ਵਰੇ ਅਤੇ ਚਰਚਾ ਲਈ ਸੁਝਾਅ ਦਿੱਤਾਜਦੋਂ ਉਨ੍ਹਾਂ ਨੇ  ਸਾਰਕ ਰਾਸ਼ਟਰਾਂ  ਦੇ ਨੇਤਾਵਾਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ ਸੀ।  ਦੁਨੀਆ ਦੀ ਇੱਕ ਵੱਡੀ ਆਬਾਦੀ ਦਾ ਹਿੱਸਾ ਸਾਰਕ ਦੇਸ਼ਾਂ ਵਿੱਚ ਵਸਦਾ ਹੈ।  ਭਾਰਤ  ਦੀ ਅਗਵਾਈ ਵਿੱਚ ਸਾਰਕ ਦੇਸ਼ਾਂ  ਦੇ ਨੇਤਾਵਾਂ ਦੀ ਇੱਕ ਬੈਠਕ 15 ਮਾਰਚ 2020 ਨੂੰ ਆਯੋਜਿਤ ਕੀਤੀ ਗਈ ਸੀ।

 

ਸ਼੍ਰੀ ਮੋਦੀ ਨੇ ਸਹਿਯੋਗ ਦੀ ਭਾਵਨਾ  ਤਹਿਤ ਕੋਵਿਡ- 19 ਐਮਰਜੈਂਸੀ ਫੰਡ ਦੇ ਗਠਨ ਦਾ ਸੁਝਾਅ ਦਿੱਤਾ ਸੀ ਜਿਸ ਵਿੱਚ ਸਾਰੇ ਦੇਸ਼ਾਂ ਨੂੰ ਸਵੈ-ਇੱਛਾ ਨਾਲ ਯੋਗਦਾਨ ਦਾ ਪ੍ਰਸਤਾਵ ਰੱਖਿਆ ਗਿਆ ਸੀ।  ਭਾਰਤ ਨੇ ਸ਼ੁਰੂਆਤੀ ਤੌਰ ਤੇ ਇਸ ਫੰਡ  ਲਈ 10 ਮਿਲੀਅਨ ਅਮਰੀਕੀ ਡਾਲਰ ਦਾ ਅੰਸ਼ਦਾਨ ਦੇਣ ਦਾ ਪ੍ਰਸਤਾਵ ਕੀਤਾ ਹੈ।  ਇਸ ਫੰਡ ਦਾ ਇਸਤੇਮਾਲ ਕਿਸੇ ਵੀ ਸਹਿਯੋਗੀ ਦੇਸ਼ ਦੁਆਰਾ ਤਤਕਾਲ ਕੀਤੀ ਜਾਣ ਵਾਲੀ ਕਾਰਵਾਈ ਲਈ ਕੀਤਾ ਜਾ ਸਕਦਾ ਹੈ।

 

ਨੇਪਾਲ ਭੂਟਾਨ ਅਤੇ ਮਾਲਦੀਵ ਜਿਹੇ ਹੋਰ ਸਾਰਕ ਦੇਸ਼ਾਂ ਨੇ ਵੀ ਇਸ ਐਮਰਜੈਂਸੀ ਫੰਡ ਲਈ ਆਪਣਾ ਅੰਸ਼ਦਾਨ ਦਿੱਤਾ ਹੈ

 

ਅੰਤਰਰਾਸ਼ਟਰੀ ਕੋਸ਼ਿਸ਼

 

ਪ੍ਰਧਾਨ ਮੰਤਰੀ  ਨੇ 12 ਮਾਰਚ 2020 ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ  ਬੋਰਿਸ ਜਾਨਸਨ ਅਤੇ ਇਜ਼ਰਾਈਲ  ਦੇ  ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ 17 ਮਾਰਚ 2020 ਨੂੰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ  ਬਿਨ ਸਲਮਾਨ  ਨਾਲ ਟੈਲੀਫੋਨ ਤੇ ਗੱਲਬਾਤ ਕੀਤੀ

 

ਦੂਜੇ ਦੇਸ਼ਾਂ ਵਿੱਚ ਫਸੇ ਹੋਏ ਨਾਗਰਿਕਾਂ ਦੀ ਮਦਦ

 

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨਇਟਲੀਇਰਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਆਪਣੇ ਦੋ ਹਜ਼ਾਰ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਦਾ ਕੰਮ ਕੀਤਾ ।

 

*****

 

ਵੀਆਰਆਰਕੇ/ਏਕੇਪੀ


(Release ID: 1608084) Visitor Counter : 162


Read this release in: English