ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਰੋਨਾਵਾਇਰਸ ਥੀਮ ਵਾਲੇ ਗੀਤਾਂ ਲਈ ਗਾਇਕਾਂ ਦੀ ਪ੍ਰਸ਼ੰਸਾ ਕੀਤੀ

ਪ੍ਰਧਾਨ ਮੰਤਰੀ ਨੇ 'ਜਨਤਾ ਕਰਫਿਊ' ਦੇ ਉਨ੍ਹਾਂ ਦੇ ਸੰਦੇਸ਼ ਦੇ ਪ੍ਰਸਾਰ ਲਈ ਉੱਘੀਆਂ ਹਸਤੀਆਂ ਦੀ ਪ੍ਰਸ਼ੰਸਾ ਕੀਤੀ

Posted On: 22 MAR 2020 2:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾਵਾਇਰਸ ਥੀਮ ਵਾਲੇ ਗੀਤਾਂ ਲਈ ਲੋਕ ਗਾਇਕਾ ਮਾਲਿਨੀ ਅਵਸਥੀ ਅਤੇ ਲੋਕ ਗਾਇਕ ਪ੍ਰੀਤਮ ਭਰਤਵਾਣ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵਿੱਟਰ ਉੱਤੇ ਇਹ ਗੀਤ ਸਾਂਝੇ ਕੀਤੇ ਹਨ ਅਤੇ ਲਿਖਿਆ ਹੈ, “ਜਨਤਾ ਕਰਫਿਊ ਕੋ ਲੇਕਰ ਹਰ ਕੋਈ ਅਪਨੀ-ਅਪਨੀ ਤਰਹ ਸੇ ਯੋਗਦਾਨ ਦੇਨੇ ਮੇਂ ਜੁਟਾ ਹੈ। ਲੋਕ ਗਾਇਕਾ  @maliniawasthi ਜੀ ਅਪਨੇ ਅੰਦਾਜ਼ ਮੇਂ ਲੋਗੋਂ ਕੋ ਪ੍ਰੇਰਿਤ ਕਰ ਰਹੀ ਹੈਂ............. #JantaCurfew”, “ਜਨਤਾ ਕਰਫਿਊ ਕੋ ਲੇਕਰ ਲੋਕ ਗਾਇਕ ਪ੍ਰੀਤਮ ਭਰਤਵਾਣ ਜੀ ਨੇ ਏਕ ਅਨੋਖਾ ਔਰ ਬੇਹੱਦ ਸੁਰੀਲਾ ਸੰਦੇਸ਼ ਦਿਯਾ ਹੈ.... #JantaCurfew”

ਪ੍ਰਧਾਨ ਮੰਤਰੀ ਨੇ ਨਾ ਕੇਵਲ ਕੋਰੋਨਾਵਾਇਰਸ ਮਹਾਮਾਰੀ ਨਾਲ ਸਬੰਧਿਤ ਜ਼ਰੂਰੀ ਜਾਣਕਾਰੀ ਦਾ ਪ੍ਰਚਾਰ-ਪ੍ਰਸਾਰ ਕਰਨ, ਬਲਕਿ ਉਚਿਤ ਸਾਵਧਾਨੀਆਂ ਵਰਤਣ ਲਈ ਵੀ ਮੀਡੀਆ ਬਿਰਾਦਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ । ਉਨ੍ਹਾਂ ਨੇ ਆਸ਼ਾ ਦਾ ਸੰਚਾਰ ਕਰਨ ਅਤੇ ਸਕਾਰਾਤਮਕਤਾ ਦਾ ਸੰਦੇਸ਼ ਫੈਲਾਉਣ ਲਈ ਵੀ ਮੀਡੀਆ ਦੀ ਪ੍ਰਸ਼ੰਸਾ ਕੀਤੀ ਹੈ।  ਉਨ੍ਹਾਂ ਨੇ ਆਪਣੇ ਜਨਤਾ ਕਰਫਿਊਦੇ ਸੰਦੇਸ਼ ਨੂੰ ਫੈਲਾਉਣ ਲਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦੀ ਪ੍ਰਸ਼ੰਸਾ ਕੀਤੀ ਹੈ।  ਪ੍ਰਧਾਨ ਮੰਤਰੀ ਨੇ ਆਪਣੇ ਕਈ ਟਵੀਟਾਂ ਵਿੱਚ ਕਿਹਾ ਹੈ, "ਪ੍ਰਸਿੱਧ ਹਸਤੀਆਂ ਕੋਰੋਨਾਵਾਇਰਸ ਨਾਲ ਲੜਨ ਲਈ ਐਤਵਾਰ ਨੂੰ ਆਪਣੇ-ਆਪਣੇ ਘਰ ਵਿੱਚ ਹੀ ਰਹਿਣਲਈ ਪ੍ਰੋਤਸਾਹਿਤ ਕਰ ਰਹੀਆਂ ਹਨ।  ਇਸ ਬਾਰੇ ਲੋਕਾਂ ਤੋਂ ਮਿਲ ਰਿਹਾ ਸਮਰਥਨ ਅਤਿਅੰਤ ਸਸ਼ਕਤ ਅਤੇ ਪ੍ਰਭਾਵਕਾਰੀ ਹੈ।"

ਪ੍ਰਧਾਨ ਮੰਤਰੀ ਨੇ ਅੱਜ ਲੋਕਾਂ ਨੂੰ ਜਨਤਾ ਕਰਫਿਊਦਾ ਅਹਿਮ ਹਿੱਸਾ ਬਣਨ ਦੀ ਬੇਨਤੀ ਕੀਤੀ ਅਤੇ ਇਸ ਦੇ ਨਾਲ ਹੀ ਕਿਹਾ ਕਿ ਇਹ ਕੋਵਿਡ-19 ਦੇ ਜਾਨਲੇਵਾ ਖਤਰੇ  ਦੇ ਖ਼ਿਲਾਫ਼ ਲੜਾਈ ਨੂੰ ਹੋਰ ਵੀ ਅਧਿਕ ਪ੍ਰਭਾਵਕਾਰੀ ਬਣਾਵੇਗਾ।  ਇਸ ਦੌਰਾਨ ਸਮਾਜਿਕ ਦੂਰੀ ਯਾਨੀ ਇੱਕ-ਦੂਜੇ ਤੋਂ ਦੂਰੀ ਨੂੰ ਸੁਨਿਸ਼ਚਿਤ ਕਰਨ  ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪਰਿਵਾਰ ਨਾਲ ਆਨੰਦਦਾਇਕ ਸਮਾਂ ਬਿਤਾਉਣ, ਟੈਲੀਵਿਜ਼ਨ ਤੇ ਮਨੋਰੰਜਕ ਪ੍ਰੋਗਰਾਮ ਦੇਖਣ ਅਤੇ ਸੁਆਦਿਸ਼ਟ ਭੋਜਨ ਦਾ ਲੁਤਫ ਉਠਾਉਣ ਨੂੰ ਕਿਹਾ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿੱਚੋਂ ਹਰੇਕ ਕੋਵਿਡ - 19 ਦੇ ਖ਼ਿਲਾਫ਼ ਇਸ ਲੜਾਈ ਵਿੱਚ ਇੱਕ ਅਤਿਅੰਤ ਵਡਮੁੱਲਾ ਸੈਨਿਕ ਹੈ ਅਤੇ ਇਸ ਬਾਰੇ ਸਤਰਕ ਅਤੇ ਸਜਗ ਰਹਿਣ ਨਾਲ ਲੱਖਾਂ ਹੋਰ ਲੋਕਾਂ ਦੀ ਵੀ ਬਹੁਮੁੱਲੀ ਮਦਦ ਕੀਤੀ ਜਾ ਸਕਦੀ ਹੈ।  ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੜਕਾਂ ਬੇਸ਼ੱਕ ਸੁੰਨੀਆਂ - ਸੁੰਨੀਆਂ ਨਜ਼ਰ  ਆ ਰਹੀਆਂ ਹਨਲੇਕਿਨ ਕੋਵਿਡ - 19’ ਨਾਲ ਲੜਨ ਦਾ ਸੰਕਲਪ ਸਾਡੇ ਮਨ-ਮਸਤਕ  ਵਿੱਚ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਹੈ।

https://twitter.com/narendramodi/status/1241637711951216647

https://twitter.com/narendramodi/status/1241632102279311363

https://twitter.com/narendramodi/status/1241632018028347394

https://twitter.com/narendramodi/status/1241631740239572992

https://twitter.com/narendramodi/status/1241605975540264961

https://twitter.com/narendramodi/status/1241604705349853184

https://twitter.com/narendramodi/status/1241603859891367937

https://twitter.com/narendramodi/status/1241603620576956416

https://twitter.com/narendramodi/status/1241603438036713472

https://twitter.com/narendramodi/status/1241586132778799106

https://twitter.com/narendramodi/status/1241585381750927361

https://twitter.com/narendramodi/status/1241533822312648704

 

******

ਵੀਆਰਆਰਕੇ/ਏਕੇ
 



(Release ID: 1608082) Visitor Counter : 112


Read this release in: English