ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਲ ਨਜਿੱਠਣ ਲਈ ਕੀਤੇ ਕਾਰਜਾਂ ਅਤੇ ਹੋਰ ਤਿਆਰੀ ਦੀ ਸਮੀਖਿਆ ਕੀਤੀ “ ਨਿਯਮਿਤ ਤੌਰ ‘ਤੇ ਮੁੱਲਾਂਕਣ ਅਤੇ ਨਿਗਰਾਨੀ ਕਰਨ ਲਈ ਸਮਰਪਿਤ ਟੀਮਾਂ ਕੁਆਰੰਟੀਨ ਫੈਸਿਲਿਟੀਜ਼ ਦਾ ਦੌਰਾ ਕਰਨਗੀਆਂ”

Posted On: 18 MAR 2020 3:24PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿੱਚ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਅਤੇ ਸਫਦਰਜੰਗ ਹਸਪਤਾਲ, ਡਾ. ਆਰਐੱਮਐੱਲ ਹਸਪਤਾਲ ਅਤੇ ਏਮਸ ਜਿਹੀ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ/ ਡਾਇਰੈਕਟਰਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ

 

ਕੇਂਦਰੀ ਸਿਹਤ ਮੰਤਰੀ ਨੇ ਸਭ ਤੋਂ ਪਹਿਲਾਂ ਕੇਂਦਰ ਅਤੇ ਰਾਜ ਪੱਧਰ ਦੇ ਵੱਖ-ਵੱਖ ਮੰਤਰਾਲਿਆਂ ਦੇ ਨਾਲ-ਨਾਲ ਵਿਦੇਸ਼ ਸਥਿਤ ਭਾਰਤੀ ਦੂਤਘਰਾਂ ਦਰਮਿਆਨ ਆਪਸੀ ਸਹਿਯੋਗ ਨਾਲ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਦੀ ਪ੍ਰਸ਼ੰਸਾ ਕੀਤੀ ਉਨ੍ਹਾਂ ਨੇ ਕੋਰੋਨਾ ਵਾਇਰਸ (ਕੋਵਿਡ-19) ਨੂੰ ਕੰਟਰੋਲ ਵਿੱਚ ਰੱਖਣ ਲਈ ਵਧੇਰੇ ਸਰਗਰਮੀ ਨਾਲ ਨਿਗਰਾਨੀ ਕਰਨ, ਮਰੀਜ਼ਾਂ ਨਾਲ ਸੰਪਰਕ ਵਿੱਚ ਆਏ ਲੋਕਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਤਾ ਲਗਾਉਣ ਅਤੇ ਇਸ ਦਿਸ਼ਾ ਵਿੱਚ ਠੋਸ ਤਿਆਰੀ ਕਰਨ ਲਈ ਰਾਜਾਂ ਦੀ ਵੀ ਪ੍ਰਸ਼ੰਸਾ ਕੀਤੀ

 

ਉਨ੍ਹਾਂ ਨੇ ਇਸ ਦੇ ਲਈ ਹਸਪਤਾਲਾਂ ਵਿੱਚ ਢੁਕਵੇਂ ਪ੍ਰਬੰਧਨ, ਜਿਵੇਂ ਓਪੀਡੀ ਬਲਾਕਾਂ ਦਾ ਪ੍ਰਬੰਧ, ਟੈਸਟਿੰਗ ਕਿੱਟਾਂ, ਵਿਅਕਤੀ ਸੁਰੱਖਿਆਤਮਕ ਉਪਕਰਣਾਂ (ਪੀਪੀਈਜ਼) ਅਤੇ ਦਵਾਈਆਂ ਦੀ ਉਪਲੱਬਧਤਾ ਅਤੇ ਕਾਫੀ ਗਿਣਤੀ ਵਿੱਚ ਆਈਸੋਲੇਸ਼ਨ ਵਾਰਡਾਂ ਦੇ ਪ੍ਰਬੰਧ ਦੇ ਸਬੰਧ ਵਿੱਚ ਕੀਤੀ ਜਾ ਰਹੀ ਤਿਆਰੀ ਦੀ ਸਮੀਖਿਆ ਕੀਤੀ ਉਨ੍ਹਾਂ ਨੇ ਹਸਪਤਾਲਾਂ ਨੂੰ ਸਾਰੇ ਸਿਹਤ ਕਰਮਚਾਰੀਆਂ ਲਈ ਕਾਫੀ ਗਿਣਤੀ ਵਿੱਚ ਸੁਰੱਖਿਆਤਮਕ ਸਮੱਗਰੀ ਜਾਂ ਉਪਕਰਣਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਇਸ ਦੌਰਾਨ ਡਾ. ਹਰਸ਼ ਵਰਧਨ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕਾਫੀ ਗਿਣਤੀ ਵਿੱਚ ਵਿਅਕਤੀਗਤ ਸੁਰੱਖਿਆਤਮਕ ਉਪਕਰਣ (ਪੀਪੀਈ), ਮਾਸਕ, ਸੈਨੇਟਾਈਜ਼ਰ, ਥਰਮਾਮੀਟਰ ਆਦਿ ਖਰੀਦੇ ਜਾ ਰਹੇ ਹਨ ਅਤੇ ਮੰਗ ਅਨੁਸਾਰ ਜ਼ਰੂਰੀ ਥਾਵਾਂ ਉੱਤੇ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਡਾ.ਹਰਸ਼ ਵਰਧਨ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਭਵਿੱਖ ਵਿੱਚ ਕਿਸੇ ਵੀ ਮੰਗ ਦੀ ਸਪਲਾਈ ਲਈ ਇਨ੍ਹਾਂ ਉਪਕਰਣਾਂ ਦਾ ਕਾਫੀ ਸਟਾਕ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ

 

ਡਾ. ਹਰਸ਼ ਵਰਧਨ ਨੇ ਹਵਾਈ ਅੱਡਿਆਂ / ਹੋਰ ਮਹੱਤਵਪੂਰਨ ਨਿਕਾਸੀ ਮਾਰਗਾਂ ਤੋਂ ਬਾਹਰ ਆਉਣ ਵਾਲੇ ਇਨਫੈਕਸ਼ਨ ਦੇ ਸ਼ਿਕਾਰ ਯਾਤਰੀਆਂ ਲਈ ਇੰਤਜ਼ਾਮ ਕੀਤੇ ਗਏ ਕੁਆਰੰਟੀਨ ਫੈਸਿਲਿਟੀਜ਼ ਦੇ ਨਾਲ-ਨਾਲ ਉਥੋਂ ਤੱਕ ਇਨ੍ਹਾਂ ਯਾਤਰੀਆਂ ਦੀ ਆਵਾਜਾਈ ਦਾ ਪ੍ਰਬੰਧ, ਸਿਹਤ ਦੀ ਜਾਂਚ ਆਦਿ ਬਾਰੇ ਜ਼ਰੂਰੀ ਸਮੀਖਿਆ ਕੀਤੀ ਸਿਹਤ ਮੰਤਰੀ ਨੇ ਇਸ ਕੰਮ ਲਈ ਤਾਇਨਾਤ ਕੀਤੇ ਜਾਣ ਵਾਲੀਆਂ ਟੀਮਾਂ ਨੂੰ ਕੁਆਰੰਟੀਨ ਕੇਂਦਰਾਂ ਦਾ ਨਿਯਮਿਤ ਨਿਰੀਖਣ ਅਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਕਿ ਉੱਥੇ ਜ਼ਰੂਰੀ ਸਵਿਧਾਵਾਂ ਸੁਨਿਸ਼ਚਿਤ ਕੀਤੀਆਂ ਜਾ ਸਕਣ ਡਾ. ਹਰਸ਼ ਵਰਧਨ ਨੇ ਕਿਹਾ ਕਿ ਜ਼ਰੂਰੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਉਹ ਰੋਜ਼ਾਨਾ ਇਨ੍ਹਾਂ ਸੁਵਿਧਾਵਾਂ ਦੀ ਸਮੀਖਿਆ ਕਰਨਗੇ ਡਾ. ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਉਹ ਸਬੰਧਿਤ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਪੂਰੀ ਸਥਿਤੀ ਦੀ ਸਮੀਖਿਆ ਕਰ ਰਹੇ ਹਨ

 

ਸੰਕਟ ਨਾਲ ਨਜਿੱਠਣ ਦਾ ਇੱਕ ਢੁਕਵਾਂ ਸਾਧਨ ਮੰਨੀ ਜਾਣ ਵਾਲੀ ਪ੍ਰਭਾਵਸ਼ਾਲੀ ਸੰਚਾਰ ਵਿਵਸਥਾ ਦੀ  ਵਿਸ਼ੇਸ਼ ਅਹਿਮੀਅਤ ਉੱਤੇ ਪ੍ਰਕਾਸ਼ ਪਾਉਂਦੇ ਹੋਏ ਡਾ. ਹਰਸ਼ ਵਰਧਨ ਨੇ ਮਲਟੀ ਮੀਡੀਆ ਸੰਚਾਰ ਮੁਹਿੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ ਜੋ ਵੱਖ-ਵੱਖ ਪਹਿਲੂਆਂ ਉੱਤੇ ਫੋਕਸ ਕਰੇਗੀ ਬਿਮਾਰੀ ਦੀ ਰੋਕਥਾਮ ਦੇ ਉਪਾਵਾਂ, ਅਫਵਾਹਾਂ ਨੂੰ ਅਧਾਰ-ਰਹਿਤ ਸਿੱਧ ਕਰਨ, ਆਮ ਜਨਤਾ ਨੂੰ ਸਬੰਧਿਤ ਦਿਸ਼ਾ-ਨਿਰਦੇਸ਼ਾਂ, ਅਡਵਾਈਜ਼ਰੀ(ਸਲਾਹ), ਟੈਸਟਿੰਗ ਲੈਬ ਆਦਿ ਬਾਰੇ ਵਿਸਤ੍ਰਿਤ ਸੂਚਨਾ ਦੇਣਾ ਇਨ੍ਹਾਂ ਪਹਿਲੂਆਂ ਵਿੱਚ ਸ਼ਾਮਲ ਹਨ

*******

ਐੱਮਵੀ



(Release ID: 1607898) Visitor Counter : 104


Read this release in: English