ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਐੱਚਬੀਟੀ ਦੇ ਵਿਗਿਆਨੀਆਂ ਨੇ ਨਵਾਂ ਸੈਨੇਟਾਈਜ਼ਰ ਵਿਕਸਿਤ ਕੀਤਾ ਇਸ ਹੈਂਡ-ਸੈਨੇਟਾਈਜ਼ਰ ਵਿੱਚ ਕੁਦਰਤੀ ਗੰਧ, ਸਰਗਰਮ ਚਾਹ ਘਟਕ ਅਤੇ ਅਲਕੋਹਲ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਰਤੇ ਗਏ ਹਨ ਇਸ ਉਤਪਾਦ ਵਿੱਚ ਪੈਰਾਬੈਂਸ, ਟ੍ਰਾਈਕਲੋਸਨ, ਸਿੰਥੇਟਿਕ ਖੁਸ਼ਬੂ ਅਤੇ ਫਥੈਲੇਟੇਸ ਜਿਹੇ ਰਸਾਇਣਾਂ ਦੀ ਵਰਤੋਂ ਨਹੀਂ ਕੀਤਾ ਗਈ ਹੈ

Posted On: 18 MAR 2020 10:44AM by PIB Chandigarh

ਕੋਰੋਨਾ ਵਾਇਰਸ ਦੇ ਖ਼ਿਲਾਫ਼ ਨਿਵਾਰਕ ਉਪਾਅ ਅਤੇ ਬਜ਼ਾਰ ਵਿੱਚ ਵੇਚੀਆਂ ਜਾ ਰਹੀਆਂ ਕਈ ਨਕਲੀ ਸਮੱਗਰੀਆਂ ਦੀਆਂ ਖ਼ਬਰਾਂ ਦਰਮਿਆਨ ਸੈਨੇਟਾਈਜ਼ਰ ਜਿਹੇ ਉਤਪਾਦਾਂ ਦੀ ਮੰਗ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਹਿਮਾਲਿਆ-ਜੈਵਸੰਪਦਾ ਟੈਕਨੋਲੋਜੀ ਸੰਸਥਾਨ (ਆਈਐੱਚਬੀਟੀ) ਦੇ ਵਿਗਿਆਨੀਆਂ ਨੇ ਇੱਕ ਨਵਾਂ ਹੈਂਡ-ਸੈਨੇਟਾਈਜ਼ਰ ਵਿਕਸਿਤ ਕੀਤਾ ਹੈ।

ਡਾ. ਸੰਜੇ ਕੁਮਾਰ, ਆਈਐੱਚਬੀਟੀ ਦੇ ਡਾਇਰੈਕਟਰ ਦੇ ਦੱਸਿਆ ਕਿ “ਇਸ ਹੈਂਡ-ਸੈਨੇਟਾਈਜ਼ਰ ਵਿੱਚ ਕੁਦਰਤੀ ਗੰਧ, ਸਰਗਰਮ ਚਾਹ ਘਟਕ ਅਤੇ ਅਲਕੋਹਲ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਰਤੋਂ ਕੀਤੇ ਗਏ ਹਨਇਸ ਦੀ ਇੱਕ ਖ਼ਾਸ ਗੱਲ ਹੈ ਕਿ ਇਸ ਉਤਪਾਦ ਵਿੱਚ ਪੈਰਾਬੈਂਸ, ਟ੍ਰਾਈਕਲੋਸਮ, ਸਿੰਥੈਟਿਕ ਖੁਸ਼ਬੂ ਅਤੇ ਫਥੈਲੇਟਸ ਜਿਹੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ।”

Description: https://static.pib.gov.in/WriteReadData/userfiles/image/image0012BFQ.jpg


ਹੈਂਡ-ਸੈਨੇਟਾਈਜ਼ਰ ਦੇ ਕਮਰਸ਼ੀਅਲ ਉਤਪਾਦਨ ਲਈ ਮੰਗਲਵਾਰ ਨੂੰ ਆਈਐੱਚਬੀਟੀ ਨੇ ਪਾਲਮਪੁਰ ਦੀ ਹੀ ਕੰਪਨੀ ਏ.ਬੀ. ਸਾਇੰਟਿਫਿਕ ਸੌਲਿਊਸ਼ਨ ਨਾਲ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਅਨੁਸਾਰ ਆਈਐੱਚਬੀਟੀ ਹੈਂਡ-ਸੈਨੇਟਾਈਜ਼ਰ ਦੇ ਉਤਪਾਦਨ ਦੀ ਆਪਣੀ ਤਕਨੀਕ ਇਸ ਕੰਪਨੀ ਨੂੰ ਟਰਾਂਸਫਰ ਕਰ ਰਿਹਾ ਹੈ।

ਏ.ਬੀ. ਸਾਇੰਟੀਫਿਕ ਸੌਲਿਊਸ਼ਨ ਦੇ ਪਾਸ ਆਪਣਾ ਇੱਕ ਮਜ਼ਬੂਤ ਮਾਰਕਿਟਿੰਗ ਨੈੱਟਵਰਕ ਹੈ। ਇਹ ਕੰਪਨੀ ਇਸ ਹੈਂਡ-ਸੈਨੇਟਾਈਜ਼ਰ ਦੇ ਕਮਰਸ਼ੀਅਲ ਉਤਪਾਦਨ ਲਈ ਪਾਲਮਪੁਰ ਵਿੱਚ ਇੱਕ ਕੇਂਦਰ ਸਥਾਪਿਤ ਕਰੇਗੀ ਅਤੇ ਦੇਸ਼ ਭਰ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਸੈਨੇਟਾਈਜ਼ਰ ਅਤੇ ਹੋਰ ਕੀਟਾਣੂਨਾਸ਼ਕਾਂ ਦੀ ਮਾਰਕਿਟਿੰਗ ਕਰੇਗੀ।

ਡਾ. ਸੰਜੈ ਕੁਮਾਰ ਦਾ ਕਹਿਣਾ ਹੈ ਕਿ ਬਜ਼ਾਰ ਵਿੱਚ ਅਚਾਨਕ ਸੈਨੇਟਾਈਜ਼ਰ ਦੀ ਮੰਗ ਵਧਣ ਨਾਲ ਇਸ ਦੇ ਮਨ ਮੰਨੇ ਦਾਮ ਵਸੂਲੇ ਜਾ ਰਹੇ ਹਨ। ਸਹੀ ਉਤਪਾਦ ਦੀ ਮੰਗ ਵਿੱਚ ਮੌਜੂਦਾ ਵਾਧੇ ਨੂੰ ਦੇਖਦੇ ਹੋਏ ਇਸ ਹੈਂਡ ਸੈਨੇਟਾਈਜ਼ਰ ਦਾ ਵਿਕਾਸ ਸਹੀ ਸਮੇਂ ’ਤੇ ਕੀਤਾ ਗਿਆ ਹੈ। (ਇੰਡੀਆ ਸਾਇੰਸ ਵਾਇਰ)

 

*****

 

ਸੀਐੱਨਸੀ/ਕੇਜੀਐੱਸ (ਡੀਐੱਸਟੀ-(ਇੰਡੀਆ ਸਾਇੰਸ ਵਾਇਰ))



(Release ID: 1607895) Visitor Counter : 79


Read this release in: English