ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਵਿਡ-19 ਦੇ ਮੱਦੇਨਜ਼ਰ ਇਹਤਿਹਾਤੀ ਉਪਾਅ ਦੇ ਤੌਰ ’ਤੇ ਯੂਜੀਸੀ, ਏਆਈਸੀਟੀਈ, ਐੱਨਟੀਏ, ਐੱਨਆਈਓਐੱਸ, ਸੀਬੀਐੱਸਈ, ਐੱਨਸੀਟੀਈ ਅਤੇ ਇਸ ਦੇ ਤਹਿਤ ਆਉਣ ਵਾਲੇ ਸਾਰੇ ਖ਼ੁਦਮੁਖਤਿਆਰ ਸੰਗਠਨਾਂ ਨੂੰ 31 ਮਾਰਚ, 2020 ਤੱਕ, ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਜਾਰੀ ਕੀਤੇ

ਮਾਨਵ ਸੰਸਾਧਨ ਵਿਕਾਸ ਮੰਤਰਾਲਾ ਅਕਾਦਮਿਕ ਕੈਲੰਡਰ ਨੂੰ ਬਣਾਈ ਰੱਖਣ ਦੇ ਨਾਲ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਵੀ ਸਾਰੇ ਕਦਮ ਉਠਾ ਰਿਹਾ ਹੈ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਮੈਂ ਨਾ ਘਬਰਾਉਣ ਦੀ ਅਪੀਲ ਕਰਦਾ ਹਾਂ -ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ

Posted On: 18 MAR 2020 11:30PM by PIB Chandigarh

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਵਿਡ-19 ਦੇ ਮੱਦੇਨਜ਼ਰ ਇਹਤਿਹਾਤੀ ਉਪਾਅ ਦੇ ਤੌਰ ’ਤੇ ਯੂਜੀਸੀ, ਏਆਈਸੀਟੀਈ, ਐੱਨਟੀਏ, ਐੱਨਆਈਓਐੱਸ, ਸੀਬੀਐੱਸਈ, ਐੱਨਸੀਟੀਈ ਅਤੇ ਮੰਤਰਾਲੇ ਤਹਿਤ ਆਉਣ ਵਾਲੇ ਸਾਰੇ ਖ਼ੁਦਮੁਖਤਿਆਰੀ ਸੰਗਠਨਾਂ ਨੂੰ 31 ਮਾਰਚ ਤੱਕ, ਸਾਰੀਆਂ ਪਰੀਖਿਆਵਾਂ ਮੁਲਤਵੀ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕਈ ਪਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਤੇ ਮਾਪਿਆਂ ਦੀ ਸੁਰੱਖਿਆ ਨੂੰ ਵੀ ਸੁਨਿਸ਼ਚਿਤ ਕਰਨ ਲਈ ਇਹ ਕਦਮ ਉਠਾਏ ਗਏ ਹਨ।

ਇਸ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਤਹਿਤ ਸਾਰੀਆਂ ਵਿੱਦਿਅਕ ਸੰਸਥਾਵਾਂ ਅਤੇ ਪਰੀਖਿਆ ਬੋਰਡਾਂ ਨੇ ਹੇਠ ਲਿਖੇ ਇਹਤਿਹਾਤੀ ਕਦਮ ਉਠਾਉਣੇ ਹਨ:

  1. ਚਲ ਰਹੀਆਂ ਸਾਰੀਆਂ ਪਰੀਖਿਆਵਾਂ ਨੂੰ 31 ਮਾਰਚ, 2020 ਤੋਂ ਬਾਅਦ ਮੁੜ ਨਿਰਧਾਰਿਤ ਕੀਤਾ ਜਾ ਸਕਦਾ ਹੈ। ਇਸ ਵਿੱਚ ਸੀਬੀਐੱਸਈ, ਐੱਨਆਈਓਐੱਸ ਦੇ ਨਾਲ ਨਾਲ ਯੂਨੀਵਰਸਿਟੀ ਪਰੀਖਿਆਵਾਂ ਵੀ ਸ਼ਾਮਲ ਹਨ।
  2. ਸਾਰੇ ਮੁੱਲਾਂਕਣ ਕਾਰਜ 31 ਮਾਰਚ ਤੋਂ ਬਾਅਦ ਮੁੜ ਨਿਰਧਾਰਿਤ ਕੀਤੇ ਜਾ ਸਕਦੇ ਹਨ, ਇਸ ਵਿੱਚ ਸੀਬੀਐੱਸਈ, ਐੱਨਆਈਓਐੱਸ ਅਤੇ ਯੂਨੀਵਰਸਿਟੀ ਪਰੀਖਿਆਵਾਂ ਦੇ ਮੁੱਲਾਂਕਣ ਕਾਰਜ ਵੀ ਸ਼ਾਮਲ ਹੈ।
  3. ਜੇਈਈ ਮੁੱਖ ਪਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਹੋਰ ਕਈ ਸ਼ਹਿਰਾਂ ਦੀ ਯਾਤਰਾ ਕਰਨੀ ਪੈਂਦੀ ਹੈ। ਸੀਬੀਐੱਸਈ ਦੀ ਪਰੀਖਿਆ ਦੀਆਂ ਪੁਨਰ ਨਿਰਧਾਰਿਤ ਮਿਤੀਆਂ ਅਤੇ ਹੋਰ ਪਰੀਖਿਆ ਬੋਰਡਾਂ ਦੀਆਂ ਮਿਤੀਆਂ, ਜੇਈਈ ਮੁੱਖ ਪਰੀਖਿਆਵਾਂ ਦੀਆਂ ਮਿਤੀਆਂ ਇੱਕ ਹੀ ਦਿਨ ਹੋ ਸਕਦੀਆਂ ਹਨ। ਇਸ ਲਈ ਜੇਈਈ ਮੁੱਖ ਪਰੀਖਿਆਵਾਂ ਨੂੰ ਫਿਰ ਤੋਂ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ। ਸਥਿਤੀ ਦੇ ਮੁੜ ਮੁੱਲਾਂਕਣ ਤੋਂ ਬਾਅਦ ਜੇਈਈ ਮੁੱਖ ਪਰੀਖਿਆ ਦੀਆਂ ਤਰੀਕਾਂ ਦਾ ਐਲਾਨ 31 ਮਾਰਚ ਨੂੰ ਕੀਤਾ ਜਾਵੇਗਾ।

 

ਸਾਰੀਆਂ ਵਿੱਦਿਅਕ ਸੰਸਥਾਵਾਂ ਅਤੇ ਪਰੀਖਿਆ ਬੋਰਡਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਲੈਕਟ੍ਰੌਨਿਕ ਮਾਧਿਅਮਾਂ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਨਿਯਮਿਤ ਸੰਵਾਦ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੰਦੇ ਰਹਿਣ ਤਾਕਿ ਵਿਦਿਆਰਥੀ, ਅਧਿਆਪਕ ਅਤੇ ਮਾਪੇ ਨਿਸ਼ਚਿੰਤ ਚਿੰਤਾਮੁਕਤ ਰਹਿਣ।

 

ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹੈਲਪਲਾਈਨ ਨੰਬਰਾਂ/ਈਮੇਲਾਂ ਨੂੰ ਅਧਿਸੂਚਿਤ (ਨੋਟੀਫਾਈ) ਕਰਨ, ਜਿਨ੍ਹਾਂ ਤੋਂ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰ ਸਕਣ।

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਵਿਦਿਆਰਥੀਆਂ ਦੀ ਸੁਰੱਖਿਆ ਦੇ ਨਾਲ-ਨਾਲ ਅਕਾਦਮਿਕ ਕੈਲੰਡਰ ਨੂੰ ਬਣਾਈ ਰੱਖਣ ਲਈ ਪ੍ਰਤੀਬੱਧ ਹੈ ਅਤੇ ਇਸ ਸਬੰਧੀ ਸਾਰੇ ਸੰਭਵ ਕਦਮ ਉਠਾਏ ਜਾਣਗੇ।

*****

ਐੱਨਬੀ/ਏਕੇਜੇ/ਏਕੇ



(Release ID: 1607893) Visitor Counter : 156


Read this release in: English