ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਸਕੱਤਰ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਕੋਵਿਡ-19 ਦੀ ਮੌਜੂਦਾ ਸਥਿਤੀ, ਪ੍ਰਬੰਧਨ ਅਤੇ ਨਿਯੰਤਰਣ ਦੀ ਸਮੀਖਿਆ ਕੀਤੀ

Posted On: 22 MAR 2020 6:51PM by PIB Chandigarh

ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਕੀਤੀ ਇੱਕ ਉੱਚ ਪੱਧਰੀ ਬੈਠਕ ਵਿੱਚ ਕੋਵਿਡ-19 ਦੇ ਪ੍ਰਬੰਧਨ ਅਤੇ ਨਿਯੰਤਰਣ ਦੇ ਸਬੰਧ ਵਿੱਚ ਉਸ ਦੀ ਸਥਿਤੀ, ਕੀਤੀ ਗਈ ਕਾਰਵਾਈ ਅਤੇ ਤਿਆਰੀ ਦੀ ਸਮੀਖਿਆ ਕੀਤੀ। ਪਿਛਲੇ ਕੁਝ ਦਿਨਾਂ ਦੌਰਾਨ ਪੁਸ਼ਟੀ ਹੋਏ ਮਾਮਲਿਆਂ ਦੀ ਸੰਖਿਆ ਵਿੱਚ ਹੋਏ ਵਾਧੇ ਬਾਰੇ ਚਰਚਾ ਕੀਤੀ ਗਈ। ਕੇਂਦਰ ਸਰਕਾਰ ਨੇ ਰਾਜਾਂ ਸਾਹਮਣੇ ਤਤਕਾਲੀ ਅਤੇ ਕਾਰਗਰ ਉਪਾਅ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ । 

 

ਇਸ ਬਾਰੇ ਵਿਸਤ੍ਰਿਤ ਚਰਚਾ ਕਰਨ ਦੇ ਬਾਅਦ ਇਹ ਨਿਮਨਲਿਖਿਤ ਫੈਸਲੇ ਲਏ ਗਏ – 

 

1.ਰਾਜ ਸਰਕਾਰਾਂ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਵਾਲੇ ਜ਼ਿਲ੍ਹਿਆਂ ਵਿੱਚ ਕੇਵਲ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇਣ ਦੇ ਆਦੇਸ਼ ਜਾਰੀ ਕਰਨਗੀਆਂ।  ਇਸ ਦੌਰਾਨ ਸਾਰਾ ਧਿਆਨ ਹਸਪਤਾਲ, ਟੈਲੀਕਾਮ, ਦਵਾਈਆਂ ਦੀਆਂ ਦੁਕਾਨਾਂ, ਪ੍ਰੋਵਿਜ਼ਨ ਸਟੋਰ ਆਦਿ ਜਿਹੀਆਂ ਜ਼ਰੂਰੀ ਸੇਵਾਵਾਂ ਦੇ ਇਲਾਵਾ ਸਾਰੀਆਂ ਸਰਗਰਮੀਆਂ ਬੰਦ ਕਰਨ  ਉੱਤੇ ਹੋਣਾ ਚਾਹੀਦਾ ਹੈ।

2. ਦਵਾਈਆਂ, ਟੀਕੇ, ਸੈਨੇਟਾਈਜ਼ਰ, ਮਾਸਕ, ਮੈਡੀਕਲ ਉਪਕਰਣ, ਉਨ੍ਹਾਂ ਦੇ ਸਹਾਇਕ ਯੰਤਰ ਅਤੇ ਸਹਾਇਕ ਸੇਵਾਵਾਂ ਜਿਹੀਆਂ ਜ਼ਰੂਰੀ ਵਸਤਾਂ ਦੇ ਨਿਰਮਾਣ ਅਤੇ ਵੰਡ ਨਾਲ ਜੁੜੇ ਅਦਾਰਿਆਂ / ਫੈਕਟਰੀਆਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।

3. ਰਾਜ  ਸਰਕਾਰਾਂ ਸਥਿਤੀ ਦੇ ਆਪਣੇ ਮੁੱਲਾਂਕਣ ਦੇ ਅਨੁਸਾਰ ਸੂਚੀ ਦਾ ਵਿਸਤਾਰ ਕਰ ਸਕਦੀਆਂ ਹਨ।

4. ਉਪਨਗਰੀ ਰੇਲਵੇ ਸੇਵਾਵਾਂ ਸਮੇਤ ਸਾਰੀਆਂ ਰੇਲ ਸੇਵਾਵਾਂ ਨੂੰ 31 ਮਾਰਚ 2020 ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

5.ਜ਼ਰੂਰੀ ਵਸਤਾਂ ਦੀ ਉਪਲੱਬਧਤਾ ਅਸਾਨ ਬਣਾਉਣ ਲਈ  ਮਾਲ ਗੱਡੀਆਂ ਦਾ ਚਲਣਾ ਜਾਰੀ ਰਹਿ ਸਕਦਾ ਹੈ।

6. ਸਾਰੀਆਂ ਮੈਟਰੋ ਰੇਲ ਸੇਵਾਵਾਂ 31 ਮਾਰਚ 2020 ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

7. ਅੰਤਰਰਾਜੀ ਯਾਤਰੀ ਟ੍ਰਾਂਸਪੋਰਟ ਵੀ 31 ਮਾਰਚ 2020 ਤੱਕ ਮੁਲਤਵੀ ਮੁਲਤਵੀ ਰਹੇਗੀ।

8. ਟ੍ਰਾਂਸਪੋਰਟ ਸੇਵਾਵਾਂ ਬਹੁਤ ਮਾਮੂਲੀ ਪੱਧਰ 'ਤੇ ਚਲ ਸਕਦੀਆਂ ਹਨ।

9. ਇਹ ਕਦਮ ਆਰਜ਼ੀ ਹਨ ਪਰ ਲਾਗ ਦੀ ਲੜੀ ਨੂੰ ਤੋੜਨ ਲਈ ਬਹੁਤ ਜ਼ਰੂਰੀ ਹਨ।

10. ਰਾਜਾਂ ਨੂੰ ਵੀ ਇਹ ਸੁਨਿਸ਼ਚਿਤ ਕਰਨ ਲਈ ਵੀ ਬੇਨਤੀ ਕੀਤੀ ਗਈ ਸੀ ਕਿ ਜਦੋਂ ਅਜਿਹੇ ਉਪਾਅ ਕੀਤੇ ਜਾ ਰਹੇ ਹਨ, ਤਾਂ ਸਮਾਜ ਦੇ ਗ਼ਰੀਬ ਅਤੇ ਵਾਂਝੇ ਵਰਗਾਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਵੀ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।

11. ਰਾਜ  ਉਦਯੋਗਾਂ, ਅਦਾਰਿਆਂ ਆਦਿ ਨੂੰ ਰਾਜ  ਇਹ ਬੇਨਤੀ ਕਰਨ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ ਅਤੇ ਉਨ੍ਹਾਂ ਨੂੰ ਇਸ ਮਿਆਦ ਲਈ ਮਿਹਨਤਾਨਾ ਪ੍ਰਦਾਨ ਕਰਨ।

12.ਕੇਂਦਰ ਸਰਕਾਰ ਨੇ ਪਹਿਲਾਂ ਹੀ ਕਿਰਤ ਮੰਤਰਾਲੇ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਨੂੰ ਕਿਹਾ  ਹੈ ਕਿ ਉਹ ਇਸ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕਰਨ।

13. ਰਾਜਾਂ ਨੂੰ ਸਿਹਤ ਇਕਾਈਆਂ ਵਿੱਚ ਪਾਜ਼ਿਟਿਵ ਮਾਮਲਿਆਂ ਦੇ ਪ੍ਰਬੰਧਨ ਲਈ ਤਿਆਰੀ ਵਧਾਉਣ ਲਈ ਕਿਹਾ ਗਿਆ ਹੈ।

14.ਕਵਾਰੰਟੀਨ ਸਹਿਤ ਮੈਡੀਕਲ ਸੇਵਾਵਾਂ ਦੀ ਉਪਲੱਬਧਤਾ ਦਾ ਮੁੱਲਾਂਕਣ ਰਾਜ ਕਰਨਗੇ ਅਤੇ ਸਾਰੇ ਸੰਭਾਵਿਤ ਸੰਕਟਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਹੋਰ ਵਧਾਉਣਗੇ।

15. ਰਾਜਾਂ ਨੂੰ ਅਜਿਹੀਆਂ ਇਕਾਈਆਂ ਦੀ ਪਛਾਣ ਕਰਨ ਲਈ ਕਿਹਾ ਗਿਆ ਸੀ ਜੋ ਪੂਰੀ ਤਰ੍ਹਾਂ ਕੋਵਿਡ -19 ਦੇ ਮਾਮਲਿਆਂ ਦੇ ਪ੍ਰਬੰਧਨ ਲਈ ਸਮਰਪਿਤ ਹੋਣ।

16. ਹਰ ਰਾਜ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕੋਵਿਡ-19 ਦੇ ਕੇਸਾਂ ਨਾਲ ਨਜਿੱਠਣ ਲਈ ਹਸਪਤਾਲਾਂ ਦੀ ਪਛਾਣ ਕਰਨ ਅਤੇ ਇਹ ਯਕੀਨੀ  ਬਣਾਉਣ ਕਿ ਅਜਿਹੇ ਹਸਪਤਾਲ ਪੂਰੇ ਪ੍ਰਬੰਧਨ ਨਾਲ ਲੈਸ ਹਨ।

ਹੇਠ ਲਿਖੀ ਸੂਚੀ ਉਨ੍ਹਾਂ ਜ਼ਿਲ੍ਹਿਆਂ ਦੀ ਹੈ ਜਿੱਥੇ ਕੋਵਿਡ -19 ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ:

 

ਰਾਜ ਜ਼ਿਲ੍ਹਾ

ਆਂਧਰ ਪ੍ਰਦੇਸ਼ ਪ੍ਰਕਾਸਮ

ਵਿਜੇਵਾਡ਼੍ਹਾ

ਵਿਜ਼ਗ

ਚੰਡੀਗੜ੍ਹ ਚੰਡੀਗੜ੍ਹ

ਛੱਤੀਸਗੜ੍ਹ ਰਾਏਪੁਰ

ਦਿੱਲੀ ਸੈਂਟਰਲ

ਪੂਰਬੀ ਦਿੱਲੀ

ਉੱਤਰੀ ਦਿੱਲੀ

ਉੱਤਰ ਪੱਛਮੀ ਦਿੱਲੀ

ਉੱਤਰ ਪੂਰਬੀ ਦਿੱਲੀ

ਦੱਖਣੀ ਦਿੱਲੀ

ਪੱਛਮੀ ਦਿੱਲੀ

ਗੁਜਰਾਤ ਕੱਛ

ਗਾਂਧੀਨਗਰ

ਸੂਰਤ

ਵਡੋਦਰਾ

ਅਹਿਮਦਾਬਾਦ

ਹਰਿਆਣਾ ਫਰੀਦਾਬਾਦ

ਸੋਨੀਪਤ

ਪੰਚਕੂਲਾ

ਪਾਨੀਪਤ

ਗੁਰੂਗ੍ਰਾਮ

ਹਿਮਾਚਲ ਪ੍ਰਦੇਸ਼ ਕਾਂਗੜਾ

ਜੰਮੂ ਕਸ਼ਮੀਰ (ਯੂਟੀ) ਸ੍ਰੀਨਗਰ

ਜੰਮੂ

ਕਰਨਾਟਕ ਬੰਗਲੌਰ

ਚਿਕਾਬਾਲਾਪੁਰਾ

ਮੈਸੂਰ

ਕੋਡਾਗੂ

ਕਾਲਾਬੁਰਗੀ

ਕੇਰਲ ਅਲਪੂਜ਼ਾ

ਅਰਨਾਕੁਲਮ

ਇਡੁੱਕੀ

ਕੱਨੌਰ

ਕਾਸਲਗੌਡ

ਕੋਟਾਯਮ

ਮੱਲਾਪੁਰਮ

ਪਠਾਨਮਥੀਟਾ

ਤਿਰੁਵਨੰਤਪੁਰਮ

ਤ੍ਰਿਸੂਰ

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਕਰਗਿਲ

ਲੇਹ

ਮੱਧ ਪ੍ਰਦੇਸ਼ ਜਬਲਪੁਰ

ਮਹਾਰਾਸ਼ਟਰ ਅਹਿਮਦਨਗਰ

 

*****

 

ਐੱਮਵੀ



(Release ID: 1607644) Visitor Counter : 93


Read this release in: English