ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ -19 ਦਾ ਮੁਕਾਬਲਾ ਕਰਨ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ

22 ਮਾਰਚ ਨੂੰ ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤੱਕ ‘ਜਨਤਾ ਕਰਫਿਊ’ ਰਹੇਗਾ
22 ਮਾਰਚ ਨੂੰ ਸ਼ਾਮ 5 ਵਜੇ ਨਾਗਰਿਕ ਰਾਸ਼ਟਰ ਦੇ ਨਿਰਸਵਾਰਥ ਸੇਵਾ ਪ੍ਰਦਾਤਿਆਂ ਦਾ ਧੰਨਵਾਦ ਕਰਨਗੇ
ਮਹਾਮਾਰੀ ਦੀਆਂ ਆਰਥਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ‘ਕੋਵਿਡ -19 ਆਰਥਿਕ ਪ੍ਰਤੀਕਿਰਿਆ ਟਾਸਕ ਫੋਰਸ’ ਸਥਾਪਿਤ ਕੀਤੀ ਗਈ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ‘ ਘਬਰਾਹਟ ਵਿੱਚ ਖਰੀਦਦਾਰੀ ਕਰਨ (panic buying)’ ਤੋਂ ਬਚਣ ਦੀ ਸਲਾਹ ਦਿੱਤੀ; ਜ਼ਰੂਰੀ ਚੀਜ਼ਾਂ ਦੀ ਉਪਲੱਬਧਤਾ ਦਾ ਭਰੋਸਾ ਦਿੱਤਾ

Posted On: 19 MAR 2020 8:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਦੀ ਚੁਣੌਤੀ ਦਾ ਮੁਕਾਬਲਾ ਕਰਨ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ। ਨਵਰਾਤਰਿਆਂਦੇ ਅਵਸਰ ਤੇ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨੌਂ ਬੇਨਤੀਆਂ ਕੀਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਭਾਰਤੀਆਂ ਦਾ ਸੰਜਮ ਅਤੇ ਸੰਕਲਪ ਵਿਸ਼ਵ-ਵਿਆਪੀ ਮਹਾਮਾਰੀ ਨਾਲ ਲੜਨ ਲਈ ਬਹੁਤ ਮਹੱਤਵਪੂਰਨ ਹੈ ਜਿਸਨੇ ਸਾਰੇ ਵਿਸ਼ਵ ਵਿੱਚ ਤਬਾਹੀ ਮਚਾ ਦਿੱਤੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਉਹ ਤੇਜ਼ੀ ਨਾਲ ਫੈਲਣ ਵਾਲੇ ਇਸ ਵਾਇਰਸ ਦੇ ਰੋਕਣ ਨੂੰ ਸੁਨਿਸ਼ਚਿਤ ਕਰਨ ਲਈ ਕੁਝ ਉਪਾਵਾਂ (ਕਦਮਾਂ) ਦੀ ਪਾਲਣਾ ਜ਼ਰੂਰ ਕਰਨ। ਉਨ੍ਹਾਂ ਨੇ ਮਹਾਮਾਰੀ ਨੂੰ ਹਲਕੇ ਤਰੀਕੇ ਨਾਲ ਨਾ ਲੈਣ ਅਤੇ ਕੋਵਿਡ -19 ਦੀ ਰੋਕਥਾਮ ਪ੍ਰਤੀ ਜਾਗਰੂਕ ਅਤੇ ਸਰਗਰਮ ਹੋਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ “ਹਮ ਸਵਸਥ ਤੋ ਜਗ ਸਵਸਥ” (ਅਸੀਂ ਤੰਦਰੁਸਤ ਤਾਂ ਜਗ ਤੰਦਰੁਸਤ) ਦੇ ਮੰਤਰ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਉਨ੍ਹਾਂ ਨੇ ਸਮਾਜਿਕ ਦੂਰੀ(‘social distancing) ਜਿਹੇ ਸਵੈ-ਲਾਗੂ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਨਾਗਰਿਕਾਂ ਨੂੰ ਸਬਰ ਨਾਲ ਨਿਯਮ ਦੀ ਪਾਲਣਾ ਕਰਨ ਦੀ ਬੇਨਤੀ ਕਰਦਿਆਂ, ਉਨ੍ਹਾਂ ਨੇ ਨਾਗਰਿਕਾਂ  ਨੂੰ ਘਰੋਂ ਹੀ ਕੰਮ ਕਰਨ ਦੀ ਕੋਸ਼ਿਸ਼ ਕਰਨ, ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ, ਆਪਣੇ ਆਪ ਨੂੰ ਅਲੱਗ ਕਰਨ (isolate oneself) ਅਤੇ ਸਿਰਫ਼ ਜ਼ਰੂਰਤ ਪੈਣ ’ਤੇ ਹੀ ਘਰ ਤੋਂ ਬਾਹਰ ਨਿਕਲਣ ਦੀ ਤਾਕੀਦ ਕੀਤੀ ਉਨ੍ਹਾਂ ਇਹ ਵੀ ਤਾਕੀਦ ਕੀਤੀ ਕਿ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਆਉਣ ਵਾਲੇ ਕੁਝ ਹਫ਼ਤਿਆਂ ਲਈ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਹਸਪਤਾਲਾਂ 'ਤੇ ਦਬਾਅ ਨੂੰ ਉਜਾਗਰ ਕਰਦਿਆਂ, ਉਨ੍ਹਾਂ ਸਾਰਿਆਂ ਨੂੰ ਇਸ ਸਮੇਂ ਦੌਰਾਨ ਰੁਟੀਨ ਚੈੱਕ-ਅਪਸ ਤੋਂ ਬਚਣ ਅਤੇ ਜਿੱਥੇ ਵੀ ਸੰਭਵ ਹੋਵੇ, ਨਿਰਧਾਰਿਤ ਸਰਜਰੀਆਂ ਦੀ ਤਰੀਕ ਅੱਗੇ ਵਧਾਉਣ ਦੀ ਤਾਕੀਦ ਕੀਤੀ

‘ਜਨਤਾ ਕਰਫਿਊ’

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ 22 ਜਨਵਰੀ, 2020 ਨੂੰ ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤੱਕ ਜਨਤਾ ਕਰਫਿਊਦੇ ਸੰਕਲਪ ਦੀ ਪਾਲਣਾ ਕਰਨ, ਜਿਸ ਵਿੱਚ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਤੋਂ ਇਲਾਵਾ ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਲੋਕ ਲਹਿਰਾਂ ਦੀ ਸਫ਼ਲਤਾ ਅਤੇ ਇਸ ਤੋਂ ਪ੍ਰਾਪਤ ਹੋਏ ਅਨੁਭਵ ਸਾਨੂੰ ਅੱਗੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ 22 ਮਾਰਚ ਨੂੰ ਸਾਡੀਆਂ ਕੋਸ਼ਿਸ਼ਾਂ ਸਾਡੇ ਸਵੈ-ਸੰਜਮ ਅਤੇ ਰਾਸ਼ਟਰੀ ਹਿਤ ਵਿੱਚ ਡਿਊਟੀ ਨਿਭਾਉਣ ਦੀ ਦ੍ਰਿੜਤਾ ਦਾ ਪ੍ਰਤੀਕ ਹੋਣਗੇ

ਰਾਜ ਸਰਕਾਰਾਂ ਨੂੰ ਅੱਗੇ ਆਉਣ ਦੀ ਤਾਕੀਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐੱਨਸੀਸੀ ਅਤੇ ਐੱਨਐੱਸਐੱਸ ਸਮੇਤ ਸਾਰੇ ਯੁਵਾ ਸੰਗਠਨਾਂ ਅਤੇ ਸਿਵਲ ਸੋਸਾਇਟੀਆਂ ਨੂੰ ਜਨਤਾ ਕਰਫਿਊ ਬਾਰੇ ਲੋਕਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਕਿਹਾ। ਉਨ੍ਹਾਂ ਨੇ ਸਾਰਿਆਂ ਨੂੰ ਇਸ ਸਵੈ ਲਗਾਏ ਕਰਫਿਊ ਬਾਰੇ ਘੱਟੋ-ਘੱਟ ਦਸ ਹੋਰ ਲੋਕਾਂ ਨੂੰ ਫ਼ੋਨ ’ਤੇ ਸੂਚਿਤ ਕਰਨ ਦੀ ਕੋਸ਼ਿਸ਼ ਕਰਨ ਦੀ ਤਾਕੀਦ ਕੀਤੀ।

 

ਨਿਰਸੁਆਰਥ ਸੇਵਾ ਪ੍ਰਦਾਤਿਆਂ ਦਾ ਧੰਨਵਾਦ ਕਰਦੇ ਹੋਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਡੀਕਲ ਸਟਾਫ, ਪੁਲਿਸ, ਸਰਕਾਰੀ ਕਰਮਚਾਰੀ, ਏਅਰਲਾਈਨ ਸਟਾਫ, ਮੀਡੀਆ ਕਰਮੀ, ਬੱਸ/ਟ੍ਰੇਨ/ਆਟੋ ਅਪਰੇਟਰਾਂ ਅਤੇ ਹੋਮ ਡਿਲਿਵਰੀ ਪ੍ਰਦਾਨ ਕਰਵਾਉਣ ਵਿੱਚ ਸ਼ਾਮਲ ਜਿਹੇ ਕਈ ਬਹਾਦਰ ਲੋਕ ਹਨ ਜਿਹੜੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਅੱਗੇ ਹਨ।

ਅਜਿਹੇ ਮੁਸ਼ਕਲ ਸਮੇਂ ਦੌਰਾਨ ਰਾਸ਼ਟਰ ਦੀ ਉਨ੍ਹਾਂ ਦੀ ਵੱਡੀ ਸੇਵਾ ਨੂੰ ਸਨਮਾਨ ਦੇਣ ਲਈ, ਪ੍ਰਸ਼ੰਸਾ ਦੇ ਤੌਰ ’ਤੇ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ 22 ਮਾਰਚ ਨੂੰ ਸ਼ਾਮ 5 ਵਜੇ ਸਾਰੇ ਨਾਗਰਿਕ ਬਾਲਕੋਨੀਆਂ ਵਿੱਚ ਅਤੇ ਆਪਣੇ ਘਰਾਂ ਦੇ ਦਰਵਾਜ਼ਿਆਂ ’ਤੇ ਖੜ੍ਹੇ ਹੋ ਕੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਵੀਕਾਰਨ ਅਤੇ ਸੈਲਿਊਟ ਕਰਨ ਅਤੇ ਪੰਜ ਮਿੰਟ ਤਾੜੀਆਂ ਜਾਂ ਘੰਟੀਆਂ ਵਜਾਉਣ।

ਉਨ੍ਹਾਂ ਨੇ ਦੇਸ਼ ਭਰ ਦੀਆਂ ਸਥਾਨਕ ਸਰਕਾਰਾਂ ਨੂੰ ਤਾਕੀਦ ਕੀਤੀ ਕਿ ਉਹ ਸ਼ਾਮ 5 ਵਜੇ ਸਾਇਰਨ ਵਜਾ ਕੇ ਸਮਾਂ ਦਰਸਾਉਣ।

ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ

ਮਹਾਮਾਰੀ ਨਾਲ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ, ਪ੍ਰਧਾਨ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਦੇ ਅਧੀਨ ਕੋਵਿਡ-19 ਆਰਥਿਕ ਪ੍ਰਤੀਕਿਰਿਆ ਟਾਸਕ ਫੋਰਸਬਣਾਉਣ ਦਾ ਐਲਾਨ ਕੀਤਾ। ਇਹ ਟਾਸਕ ਫੋਰਸ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰੇਗੀ, ਫੀਡਬੈਕ ਲਵੇਗੀ, ਜਿਸ ਦੇ ਅਧਾਰ 'ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਫੈਸਲੇ ਲਏ ਜਾਣਗੇ ਟਾਸਕ ਫੋਰਸ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲਏ ਗਏ ਫੈਸਲਿਆਂ ਨੂੰ ਲਾਗੂ ਕਰਨਾ ਵੀ ਸੁਨਿਸ਼ਚਿਤ ਕਰੇਗੀ

ਪ੍ਰਧਾਨ ਮੰਤਰੀ ਨੇ ਕਾਰੋਬਾਰੀ ਭਾਈਚਾਰੇ ਅਤੇ ਉੱਚ ਆਮਦਨ ਸਮੂਹਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਘੱਟ ਆਮਦਨ ਸਮੂਹਾਂ ਦੀਆਂ ਆਰਥਿਕ ਜ਼ਰੂਰਤਾਂ ਵੱਲ ਧਿਆਨ ਦੇਣ, ਜਿਨ੍ਹਾਂ ਤੋਂ ਉਹ ਕਈ ਸੇਵਾਵਾਂ ਲੈਂਦੇ ਹਨ, ਉਨ੍ਹਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਿਨਾਂ ਦੀ ਉਨ੍ਹਾਂ ਦੀ ਤਨਖਾਹ ਵਿੱਚ ਕਟੌਤੀ ਨਾ ਕਰਨ ਜਿਨ੍ਹਾਂ ਦਿਨਾਂ ਨੂੰ ਉਹ ਕੰਮ ਵਾਲੀ ਥਾਂ ’ਤੇ ਆ ਕੇ ਸੇਵਾਵਾਂ ਦੇਣ ਦੇ ਅਸਮਰੱਥ ਹੋਣਉਨ੍ਹਾਂ ਨੇ ਅਜਿਹੇ ਸਮਿਆਂ ਵਿੱਚ ਮਾਨਵਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਖੁਰਾਕ, ਦੁੱਧ, ਦਵਾਈਆਂ ਆਦਿ ਜਿਹੀਆਂ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ (panic buying) ਨਾ ਕਰਨ ਤਾਕੀਦ ਕੀਤੀ

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਅਤੇ ਕੋਵਿਡ -19 ਦੇ ਸੰਕਟ ਨੂੰ ਦੂਰ ਕਰਨ ਲਈ ਪੂਰਾ ਯੋਗਦਾਨ ਪਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਗਲਤ ਜਾਣਕਾਰੀ ਦਾ ਸ਼ਿਕਾਰ ਨਾ ਹੋਣ ਦੀ ਤਾਕੀਦ ਕੀਤੀਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਆਲਮੀ ਮਹਾਮਾਰੀ ਦੇ ਸਮੇਂ ਦੌਰਾਨ, ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਮਾਨਵ ਜਾਤੀ ਵਿਜਈ (ਜੇਤੂ) ਹੋਵੇ ਅਤੇ ਭਾਰਤ ਵਿਜਈ (ਜੇਤੂ) ਹੋਵੇ

******

ਵੀਆਰਆਰਕੇ/ਏਕੇ



(Release ID: 1607324) Visitor Counter : 148


Read this release in: English