ਪ੍ਰਧਾਨ ਮੰਤਰੀ ਦਫਤਰ
ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ
Posted On:
19 MAR 2020 9:15PM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ,
ਪੂਰਾ ਵਿਸ਼ਵ ਇਸ ਸਮੇਂ ਸੰਕਟ ਦੇ ਬਹੁਤ ਬੜੇ ਗੰਭੀਰ ਦੌਰ ਤੋਂ ਗੁਜਰ ਰਿਹਾ ਹੈ।
ਆਮ ਤੌਰ 'ਤੇ ਕਦੇ ਜਦੋਂ ਕੋਈ ਵੀ ਕੁਦਰਤੀ ਸੰਕਟ ਆਉਂਦਾ ਹੈ ਤਾਂ ਉਹ ਕੁਝ ਦੇਸ਼ਾਂ ਜਾਂ ਰਾਜਾਂ ਤੱਕ ਹੀ ਸੀਮਿਤ ਰਹਿੰਦਾ ਹੈ।
ਲੇਕਿਨ ਇਸ ਵਾਰ ਇਹ ਸੰਕਟ ਅਜਿਹਾ ਹੈ, ਜਿਸ ਨੇ ਵਿਸ਼ਵ ਭਰ ਵਿੱਚ ਪੂਰੀ ਮਾਨਵ ਜਾਤੀ ਨੂੰ ਸੰਕਟ ਵਿੱਚ ਪਾ ਦਿੱਤਾ ਹੈ।
ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ, ਜਦੋਂ ਦੂਜਾ ਵਿਸ਼ਵ ਯੁੱਧ ਹੋਇਆ ਸੀ, ਉਦੋਂ ਵੀ ਇੰਨੇ ਦੇਸ਼ ਯੁੱਧ ਤੋਂ ਪ੍ਰਭਾਵਿਤ ਨਹੀਂ ਹੋਏ ਸਨ,
ਜਿੰਨੇ ਅੱਜ ਕੋਰੋਨਾ ਤੋਂ ਹਨ।
ਪਿਛਲੇ ਦੋ ਮਹੀਨਿਆਂ ਤੋਂ ਅਸੀਂ ਨਿਰੰਤਰ ਦੁਨੀਆ ਭਰ ਤੋਂ ਆ ਰਹੀਆਂ ਕੋਰੋਨਾ ਵਾਇਰਸ ਨਾਲ ਜੁੜੀਆਂ ਚਿੰਤਾਜਨਕ ਖ਼ਬਰਾਂ ਦੇਖ ਰਹੇ ਹਾਂ,
ਸੁਣ ਰਹੇ ਹਾਂ।
ਇਨ੍ਹਾਂ ਦੋ ਮਹੀਨਿਆਂ ਵਿੱਚ ਭਾਰਤ ਦੇ
130 ਕਰੋੜ ਨਾਗਰਿਕਾਂ ਨੇ ਕੋਰੋਨਾ ਆਲਮੀ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਹੈ, ਜ਼ਰੂਰੀ ਸਾਵਧਾਨੀਆਂ ਵਰਤੀਆਂ ਹਨ।
ਲੇਕਿਨ,
ਬੀਤੇ ਕੁਝ ਦਿਨਾਂ ਤੋਂ ਅਜਿਹਾ ਵੀ ਲਗ ਰਿਹਾ ਹੈ ਜਿਵੇਂ ਅਸੀਂ ਸੰਕਟ ਤੋਂ ਬਚੇ ਹੋਏ ਹਾਂ,
ਸਭ ਕੁਝ ਠੀਕ ਹੈ।
ਆਲਮੀ ਮਹਾਮਾਰੀ ਕੋਰੋਨਾ ਤੋਂ ਨਿਸ਼ਚਿੰਤ ਹੋ ਜਾਣ ਦੀ ਇਹ ਸੋਚ ਸਹੀ ਨਹੀਂ ਹੈ।
ਇਸ ਲਈ,
ਹਰੇਕ ਭਾਰਤਵਾਸੀ ਦਾ ਸਜਗ ਰਹਿਣਾ,
ਸਤਰਕ ਰਹਿਣਾ ਬਹੁਤ ਜ਼ਰੂਰੀ ਹੈ।
ਸਾਥੀਓ,
ਆਪ ਤੋਂ ਮੈਂ ਜਦੋਂ ਵੀ,
ਜੋ ਵੀ ਮੰਗਿਆ ਹੈ,
ਮੈਨੂੰ ਕਦੇ ਦੇਸ਼ਵਾਸੀਆਂ ਨੇ ਨਿਰਾਸ਼ ਨਹੀਂ ਕੀਤਾ ਹੈ।
ਇਹ ਤੁਹਾਡੇ ਅਸ਼ੀਰਵਾਦ ਦੀ ਤਾਕਤ ਹੈ ਕਿ ਸਾਡੇ ਪ੍ਰਯਤਨ ਸਫਲ ਹੁੰਦੇ ਹਨ।।
ਅੱਜ,
ਮੈਂ ਆਪ ਸਾਰੇ ਦੇਸ਼ਵਾਸੀਆਂ ਤੋਂ, ਆਪ ਤੋਂ,
ਕੁਝ ਮੰਗਣ ਆਇਆ ਹਾਂ।
ਮੈਨੂੰ ਤੁਹਾਡੇ ਆਉਣ ਵਾਲੇ ਕੁਝ ਹਫ਼ਤੇ ਚਾਹੀਦੇ ਹਨ,
ਤੁਹਾਡਾ ਆਉਣ ਵਾਲਾ ਕੁਝ ਸਮਾਂ ਚਾਹੀਦਾ ਹੈ।
ਸਾਥੀਓ,
ਅਜੇ ਤੱਕ ਵਿਗਿਆਨ,
ਕੋਰੋਨਾ ਮਹਾਮਾਰੀ ਤੋਂ ਬਚਣ ਲਈ,
ਕੋਈ ਨਿਸ਼ਚਿਤ ਉਪਾਅ ਨਹੀਂ ਸੁਝਾ ਸਕੀ ਹੈ ਅਤੇ ਨਾ ਹੀ ਇਸ ਦੀ ਕੋਈ ਵੈਕਸੀਨ ਬਣ ਸਕੀ ਹੈ।
ਅਜਿਹੀ ਸਥਿਤੀ ਵਿੱਚ ਚਿੰਤਾ ਵਧਣੀ ਬਹੁਤ ਸੁਭਾਵਿਕ ਹੈ।
ਦੁਨੀਆ ਦੇ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਜ਼ਿਆਦਾ ਦੇਖਿਆ ਜਾ ਰਿਹਾ ਹੈ,
ਉੱਥੇ ਅਧਿਐਨ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ।
ਇਨ੍ਹਾਂ ਦੇਸ਼ਾਂ ਵਿੱਚ ਸ਼ੁਰੂਆਤੀ ਕੁਝ ਦਿਨਾਂ ਦੇ ਬਾਅਦ ਅਚਾਨਕ ਬਿਮਾਰੀ ਦਾ ਜਿਵੇਂ ਵਿਸਫੋਟ ਹੋਇਆ ਹੈ।
ਇਨ੍ਹਾਂ ਦੇਸਾਂ ਵਿੱਚ ਕੋਰੋਨਾ ਤੋਂ ਪੀੜਿਤ (ਸੰਕ੍ਰਮਿਤ) ਲੋਕਾਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵਧੀ ਹੈ।
ਭਾਰਤ ਸਰਕਾਰ ਨੇ ਇਸ ਸਥਿਤੀ 'ਤੇ, ਕੋਰੋਨਾ ਦੇ ਫੈਲਾਅ ਦੇ ਇਸ ਟਰੈਕ ਰਿਕਾਰਡ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ।
ਹਾਲਾਂਕਿ ਕੁਝ ਦੇਸ਼ਾਂ ਅਜਿਹੇ ਹਨ ਜਿਨ੍ਹਾਂ ਨੇ ਤੇਜ਼ੀ ਨਾਲ ਫ਼ੈਸਲੇ ਲੈ ਕੇ,
ਆਪਣੇ ਇੱਥੋਂ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ Isolate ਕਰਕੇ ਸਥਿਤੀ ਨੂੰ ਸੰਭਾਲਿਆ ਹੈ।
ਭਾਰਤ ਜਿਹੇ
130 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਾਹਮਣੇ, ਵਿਕਾਸ ਲਈ ਪ੍ਰਯਤਨਸ਼ੀਲ ਦੇਸ਼ ਦੇ ਸਾਹਮਣੇ,
ਕੋਰੋਨਾ ਦਾ ਇਹ ਵਧਦਾ ਸੰਕਟ ਆਮ ਗੱਲ ਨਹੀਂ ਹੈ।
ਅੱਜ ਜਦੋਂ
ਵੱਡੇ-ਵੱਡੇ ਅਤੇ ਵਿਕਸਿਤ ਦੇਸ਼ਾਂ ਵਿੱਚ ਅਸੀਂ ਕੋਰੋਨਾ ਮਹਾਮਾਰੀ ਦਾ ਵਿਆਪਕ ਪ੍ਰਭਾਵ ਦੇਖ ਰਹੇ ਹਾਂ,
ਤਾਂ ਭਾਰਤ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ,
ਇਹ ਮੰਨਣਾ ਗਲਤ ਹੈ।
ਇਸ ਲਈ,
ਇਸ ਆਲਮੀ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੋ ਪ੍ਰਮੁੱਖ ਗੱਲਾਂ ਦੀ ਜ਼ਰੂਰਤ ਹੈ।
ਪਹਿਲਾ-ਸੰਕਲਪ
ਅਤੇ
ਦੂਜਾ- ਸੰਜਮ।
ਅੱਜ 130 ਕਰੋੜ ਦੇਸ਼ਵਾਸੀਆਂ ਨੂੰ ਆਪਣਾ ਸੰਕਲਪ ਹੋਰ ਦ੍ਰਿੜ੍ਹ ਕਰਨਾ ਹੋਵੇਗਾ ਕਿ ਅਸੀਂ ਇਸ
ਆਲਮੀ ਮਹਾਮਾਰੀ ਨੂੰ ਰੋਕਣ ਲਈ ਇੱਕ ਨਾਗਰਿਕ ਦੇ ਨਾਤੇ,
ਆਪਣੇ ਕਰਤੱਵ ਦਾ ਪਾਲਣ ਕਰਾਂਗੇ,
ਕੇਂਦਰ ਸਰਕਾਰ,
ਰਾਜ ਸਰਕਾਰਾਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਾਂਗੇ।
ਅੱਜ ਅਸੀਂ ਇਹ ਸੰਕਲਪ ਲੈਣਾ ਹੋਵੇਗਾ ਕਿ ਅਸੀਂ ਆਪ ਸੰਕ੍ਰਮਿਤ ਹੋਣ ਤੋਂ ਬਚਾਂਗੇ ਅਤੇ ਦੂਜਿਆਂ ਨੂੰ ਵੀ
ਸੰਕ੍ਰਮਿਤ ਹੋਣ ਤੋਂ ਬਚਾਵਾਂਗੇ।
ਸਾਥੀਓ,
ਇਸ ਤਰ੍ਹਾਂ ਦੀ ਆਲਮੀ ਮਹਾਮਾਰੀ ਵਿੱਚ, ਇੱਕ ਹੀ ਮੰਤਰ ਕੰਮ ਕਰਦਾ ਹੈ- “ਹਮ ਸਵਸਥ ਤੋ ਜਗ ਸਵਸਥ” (ਅਸੀਂ ਤੰਦਰੁਸਤ ਤਾਂ ਜਗ ਤੰਦਰੁਸਤ)।
ਅਜਿਹੀ ਸਥਿਤੀ ਵਿੱਚ,
ਜਦੋਂ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਹੈ,
ਤਾਂ ਸਾਡਾ ਖੁਦ ਦਾ ਤੰਦਰੁਸਤ ਬਣੇ ਰਹਿਣਾ ਬਹੁਤ ਜ਼ਰੂਰੀ ਹੈ।
ਇਸ ਬਿਮਾਰੀ ਤੋਂ ਬਚਣ ਅਤੇ ਖੁਦ ਦੇ ਤੰਦਰੁਸਤ ਬਣੇ ਰਹਿਣ ਲਈ ਜ਼ਰੂਰੀ ਹੈ ਸੰਜਮ।
ਅਤੇ ਸੰਜਮ ਦਾ ਤਰੀਕਾ ਕੀ ਹੈ- ਭੀੜ ਤੋਂ ਬਚਣਾ,
ਘਰ ਤੋਂ ਬਾਹਰ ਨਿਕਲਣ ਤੋਂ ਬਚਣਾ।
ਅੱਜ ਕੱਲ੍ਹ ਜਿਸ ਨੂੰ Social Distancing ਕਿਹਾ ਜਾ ਰਿਹਾ ਹੈ, ਕੋਰੋਨਾ ਆਲਮੀ ਮਹਾਮਾਰੀ ਦੇ ਇਸ ਦੌਰ
ਵਿੱਚ,
ਇਹ ਬਹੁਤ ਜ਼ਿਆਦਾ ਜ਼ਰੂਰੀ ਹੈ।
ਸਾਡਾ ਸੰਕਲਪ ਅਤੇ ਸੰਜਮ, ਇਸ ਆਲਮੀ ਮਹਾਮਾਰੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਬਹੁਤ ਵੱਡੀ
ਭੂਮਿਕਾ ਨਿਭਾਉਣ ਵਾਲਾ ਹੈ।
ਅਤੇ ਇਸ ਲਈ,
ਅਗਰ ਤੁਹਾਨੂੰ ਲਗਦਾ ਹੈ ਕਿ ਆਪ ਠੀਕ ਹੋ,
ਤੁਹਾਨੂੰ ਕੁਝ ਨਹੀਂ ਹੋਵੇਗਾ,
ਤੁਸੀਂ ਐਵੇਂ ਹੀ ਮਾਰਕਿਟ ਵਿੱਚ ਘੁੰਮਦੇ ਰਹੇਗੇ,
ਸੜਕਾਂ ‘ਤੇ ਜਾਂਦੇ ਰਹੋਗੇ,
ਅਤੇ ਕੋਰੋਨਾ ਤੋਂ ਬਚੇ ਰਹੋਗੇ,
ਤਾਂ ਇਹ ਸੋਚ ਸਹੀ ਨਹੀਂ ਹੈ।
ਅਜਿਹਾ ਕਰਕੇ ਆਪ ਆਪਣੇ ਨਾਲ ਅਤੇ ਆਪਣੇ ਪਰਿਵਾਰ ਨਾਲ ਅਨਿਆਂ ਕਰੋਗੇ।
ਇਸ ਲਈ ਮੇਰੀ ਸਾਰੇ ਦੇਸ਼ਵਾਸੀਆਂ ਨੂੰ ਇਹ ਤਾਕੀਦ ਹੈ ਕਿ ਆਉਣ ਵਾਲੇ ਕੁਝ ਸਪਤਾਹ ਤੱਕ,
ਜਦੋਂ ਬਹੁਤ ਜ਼ਰੂਰੀ ਹੋਵੇ ਤਦੇ ਆਪਣੇ ਘਰ ਤੋਂ ਬਾਹਰ ਨਿਕਲੋ।
ਜਿੰਨਾ ਸੰਭਵ ਹੋ ਸਕੇ,
ਆਪ ਆਪਣਾ ਕੰਮ,
ਚਾਹੇ ਬਿਜ਼ਨਸ ਨਾਲ ਜੁੜੇ ਹੋ,
ਆਫਿਸ ਨਾਲ ਜੁੜੇ ਹੋ,
ਆਪਣੇ ਘਰ ਤੋਂ ਹੀ ਕਰੋ।
ਜੋ ਸਰਕਾਰੀ ਸੇਵਾਵਾਂ ਵਿੱਚ ਹਨ, ਹਸਪਤਾਲ ਨਾਲ ਜੁੜੇ ਹੋਏ ਹਨ,
ਜਨ-ਪ੍ਰਤੀਨਿਧੀ ਹਨ, ਜੋ ਮੀਡੀਆ ਕਰਮੀ ਹਨ,
ਇਨ੍ਹਾਂ ਦੀ ਕਿਰਿਆਸ਼ੀਲਤਾ (ਸਰਗਰਮੀ) ਤਾਂ ਜ਼ਰੂਰੀ ਹੈ ਲੇਕਿਨ ਸਮਾਜ ਦੇ ਬਾਕੀ ਸਾਰੇ ਲੋਕਾਂ ਨੂੰ,
ਖੁਦ ਨੂੰ ਬਾਕੀ ਸਮਾਜ ਤੋਂ Isolate ਕਰ ਲੈਣਾ ਚਾਹੀਦਾ ਹੈ।
ਮੇਰੀ ਇੱਕ ਹੋਰ ਤਾਕੀਦ ਹੈ ਕੀ ਸਾਡੇ ਪਰਿਵਾਰ ਵਿੱਚ ਜੋ ਵੀ ਸੀਨੀਆਰ ਸਿਟੀਜ਼ਨਸ ਹਨ,
65 ਵਰ੍ਹਿਆਂ ਦੀ ਉਮਰ ਤੋਂ ਉੱਪਰ ਵਿਅਕਤੀ ਹਨ,
ਉਹ ਆਉਣ ਵਾਲੇ ਕੁਝ ਸਪਤਾਹ ਤੱਕ ਘਰ ਤੋਂ ਬਾਹਰ ਨਾ ਨਿਕਲਣ।
ਅੱਜ ਦੀ ਪੀੜ੍ਹੀ ਇਸ ਤੋਂ ਬਹੁਤ ਜਾਣੂ ਨਹੀਂ ਹੋਵੇਗੀ,
ਲੇਕਿਨ ਪੁਰਾਣੇ ਸਮੇਂ ਵਿੱਚ ਜਦੋਂ ਯੁੱਧ ਦੀ ਸਥਿਤੀ ਹੁੰਦੀ ਸੀ,
ਤਾਂ ਪਿੰਡ ਪਿੰਡ ਵਿੱਚ
Black Out ਕੀਤਾ ਜਾਂਦਾ ਸੀ। ਘਰਾਂ ਵਿੱਚ ਸ਼ੀਸ਼ਿਆਂ 'ਤੇ ਕਾਗਜ਼ ਲਗਾਇਆ ਜਾਂਦਾ ਸੀ, ਲਾਈਟ ਬੰਦ ਕਰ ਦਿੱਤੀ ਜਾਂਦੀ ਸੀ, ਲੋਕ ਚੌਕੀ ਬਣਾ ਕੇ ਪਹਿਰਾ ਦਿੰਦੇ ਸਨ।
ਇਹ ਕਦੇ-ਕਦੇ ਕਾਫ਼ੀ ਲੰਬੇ ਸਮੇਂ ਤੱਕ ਚਲਦਾ ਸੀ। ਯੁੱਧ ਨਾ ਵੀ ਹੋਵੋ ਤਾਂ ਵੀ ਬਹੁਤ ਸਾਰੀਆਂ ਜਾਗਰੂਕ ਨਗਰਪਾਲਿਕਾਵਾਂ Black Out ਦੀ ਡ੍ਰਿਲ ਵੀ ਕਰਾਉਂਦੀਆਂ ਸਨ।
ਸਾਥੀਓ,
ਮੈਂ ਅੱਜ ਹਰੇਕ ਦੇਸ਼ਵਾਸੀ ਤੋਂ ਇੱਕ ਹੋਰ ਸਮਰਥਨ ਮੰਗ ਰਿਹਾ ਹਾਂ।
ਇਹ ਹੈ ਜਨਤਾ-ਕਰਫਿਊ।
ਜਨਤਾ-ਕਰਫਿਊ ਯਾਨੀ ਜਨਤਾ ਦੇ ਲਈ,
ਜਨਤਾ ਦੁਆਰਾ ਖੁਦ ‘ਤੇ ਲਗਾਇਆ ਗਿਆ ਕਰਫਿਊ।
ਇਸ ਐਤਵਾਰ,
ਯਾਨੀ
22 ਮਾਰਚ ਨੂੰ,
ਸਵੇਰੇ 7 ਵਜੇ ਤੋਂ ਰਾਤ
9 ਵਜੇ ਤੱਕ, ਸਾਰੇ ਦੇਸ਼ਵਾਸੀਆਂ ਨੂੰ,
ਜਨਤਾ-ਕਰਫਿਊ ਦਾ ਪਾਲਣ ਕਰਨਾ ਹੈ।
ਇਸ ਦੌਰਾਨ ਅਸੀਂ ਨਾ ਘਰਾਂ ਤੋਂ ਬਾਹਰ ਨਿਕਲਾਂਗੇ, ਨਾ ਸੜਕ 'ਤੇ ਜਾਵਾਂਗੇ, ਨਾ ਮੁਹੱਲੇ ਵਿੱਚ ਕਿਤੇ ਜਾਵਾਂਗੇ।
ਸਿਰਫ ਜ਼ਰੂਰੀ ਸੇਵਾਵਾਂ ਵਿੱਚ ਜੁੜੇ ਲੋਕ ਹੀ 22 ਮਾਰਚ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਗੇ।
ਸਾਥੀਓ,
22 ਮਾਰਚ ਨੂੰ ਸਾਡਾ ਇਹ ਪ੍ਰਯਤਨ, ਸਾਡੇ ਆਤਮ-ਸੰਜਮ,
ਦੇਸ਼ਹਿਤ ਵਿੱਚ ਕਰਤੱਵ ਪਾਲਣ ਦੇ ਸੰਕਲਪ ਦਾ ਇੱਕ ਪ੍ਰਤੀਕ ਹੋਵੇਗਾ।
22 ਮਾਰਚ ਨੂੰ ਜਨਤਾ-ਕਰਫਿਊ ਦੀ ਸਫਲਤਾ, ਇਸ ਦੇ ਅਨੁਭਵ, ਸਾਨੂੰ ਆਉਣ ਵਾਲੀਆਂ ਚੁਣੌਤੀਆਂ ਲਈ
ਵੀ ਤਿਆਰ ਕਰਨ ਕਰਨਗੇ।
ਮੈਂ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਵੀ ਤਾਕੀਦ ਕਰਾਂਗਾ ਕਿ ਉਹ
ਜਨ-ਕਰਫਿਊ
ਦਾ ਪਾਲਣ ਕਰਾਉਣ ਦੀ ਅਗਵਾਈ ਕਰਨ।
NCC,
NSS,
ਨਾਲ ਜੁੜੇ ਨੌਜਵਾਨਾਂ,
ਦੇਸ਼ ਦੇ ਹਰ ਨੌਜਵਾਨ,
ਸਿਵਲ ਸੋਸਾਇਟੀ,
ਹਰ ਪ੍ਰਕਾਰ ਦੇ ਸੰਗਠਨ,
ਇਨ੍ਹਾਂ ਸਾਰਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਹੁਣ ਤੋਂ ਲੈ ਕੇ ਅਗਲੇ ਦੋ ਦਿਨ ਤੱਕ ਸਾਰਿਆਂ ਨੂੰ
ਜਨਤਾ-ਕਰਫਿਊ
ਦੇ ਬਾਰੇ ਜਾਗਰੂਕ ਕਰਨ।
ਸੰਭਵ ਹੋਵੇ ਤਾਂ ਹਰ ਵਿਅਕਤੀ ਰੋਜ਼ਾਨਾ ਘੱਟ ਤੋਂ ਘੱਟ
10 ਲੋਕਾਂ ਨੂੰ ਫੋਨ ਕਰਕੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਵਾਂ (ਕਦਮਾਂ) ਦੇ ਨਾਲ ਹੀ ਜਨਤਾ-ਕਰਫਿਊ ਬਾਰੇ ਵੀ ਦੱਸਣ।
ਸਾਥੀਓ,
ਇਹ ਜਨਤਾ-ਕਰਫਿਊ ਇੱਕ ਤਰ੍ਹਾਂ ਨਾਲ ਸਾਡੇ ਲਈ,
ਭਾਰਤ ਦੇ ਲਈ ਇੱਕ ਕਸੌਟੀ ਦੀ ਤਰ੍ਹਾਂ ਹੋਵੇਗਾ।
ਇਹ ਕੋਰੋਨਾ ਜਿਹੀ ਆਲਮੀ ਮਹਾਮਾਰੀ ਦੇ ਖ਼ਿਲਾਫ਼ ਦੇ ਲੜਾਈ ਭਾਰਤ ਕਿੰਨਾ ਤਿਆਰ ਹੈ, ਇਹ
ਦੇਖਣ ਅਤੇ ਪਰਖਣ ਦਾ ਵੀ ਸਮਾਂ ਹੈ।
ਤੁਹਾਡੇ ਇਨ੍ਹਾਂ ਪ੍ਰਯਤਨਾਂ ਦਰਮਿਆਨ, ਜਨਤਾ-ਕਰਫਿਊ ਦੇ ਦਿਨ,
22 ਮਾਰਚ ਨੂੰ ਮੈਂ ਆਪ ਤੋਂ ਇੱਕ ਹੋਰ ਸਹਿਯੋਗ ਚਾਹੁੰਦਾ ਹਾਂ।
ਸਾਥੀਓ,
ਪਿਛਲੇ
2 ਮਹੀਨਿਆਂ ਤੋਂ ਲੱਖਾਂ ਲੋਕ, ਹਸਪਤਾਲਾਂ ਵਿੱਚ,
ਏਅਰਪੋਰਟਸ ‘ਤੇ,
ਦਿਨ ਰਾਤ ਕੰਮ ਵਿੱਚ ਜੁਟੇ ਹੋਏ ਹਨ।
ਚਾਹੇ
ਡਾਕਟਰ ਹੋਣ,
ਨਰਸਾਂ ਹੋਣ,
ਹਸਪਤਾਲ ਦਾ ਸਟਾਫ ਹੋਵੇ,
ਸਫ਼ਾਈ ਕਰਨ ਵਾਲੇ ਭਾਈ-ਭੈਣ ਹੋਣ,
ਏਅਰਲਾਈਨਸ ਦੇ ਕਰਮਚਾਰੀ ਹੋਣ, ਸਰਕਾਰੀ ਕਰਮਚਾਰੀ ਹੋਣ, ਪੁਲਿਸ ਕਰਮੀ ਹੋਣ,
ਮੀਡੀਆ ਕਰਮੀ ਹੋਣ,
ਰੇਲਵੇ-ਬੱਸ-ਆਟੋ ਰਿਕਸ਼ਾ ਦੀ ਸੁਵਿਧਾ ਨਾਲ ਜੁੜੇ ਲੋਕ ਹੋਣ,
ਹੋਮ ਡਿਲੀਵਰੀ ਕਰਨ ਵਾਲੇ ਲੋਕ ਹੋਣ,
ਇਹ ਲੋਕ,
ਆਪਣੀ ਪਰਵਾਹ ਨਾ ਕਰਦੇ ਹੋਏ,
ਦੂਜਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਅੱਜ ਦੇ ਹਾਲਾਤ ਦੇਖੋ,
ਤਾਂ ਇਹ ਸੇਵਾਵਾਂ ਆਮ ਨਹੀਂ ਕਹੀਆਂ ਜਾ ਸਕਦੀਆਂ।
ਅੱਜ ਖੁਦ ਇਨ੍ਹਾਂ ਦੇ ਵੀ ਸੰਕ੍ਰਮਿਤ ਹੋਣ ਦਾ ਪੂਰਾ ਖਤਰਾ ਹੈ।
ਬਾਵਜੂਦ ਇਸ ਦੇ ਇਹ ਆਪਣਾ ਕਰਤੱਵ ਨਿਭਾਅ ਰਹੇ ਹਨ,
ਦੂਜਿਆਂ ਦੀ ਸੇਵਾ ਕਰ ਰਹੇ ਹਨ।
ਇਹ ਰਾਸ਼ਟਰ-ਰੱਖਿਅਕ ਦੀ ਤਰ੍ਹਾਂ ਕੋਰੋਨਾ ਮਹਾਮਾਰੀ ਅਤੇ ਸਾਡੇ ਦਰਮਿਆਨ ਖੜ੍ਹੇ ਹਨ।
ਦੇਸ਼ ਇਨ੍ਹਾਂ ਦਾ ਕਿਰਤੱਗ ਹੈ।
ਮੈਂ ਚਾਹੁੰਦਾ ਹਾਂ ਕਿ
22 ਮਾਰਚ, ਐਤਵਾਰ ਦੇ ਦਿਨ ਅਸੀਂ ਅਜਿਹੇ ਸਾਰੇ ਲੋਕਾਂ ਦਾ ਧੰਨਵਾਦ ਕਰੀਏ।
ਐਤਵਾਰ ਨੂੰ ਠੀਕ
5 ਵਜੇ,
ਅਸੀਂ ਆਪਣੇ ਘਰ ਦੇ ਦਰਵਾਜ਼ੇ 'ਤੇ ਖੜ੍ਹੇ ਹੋ ਕੇ,
ਬਾਲਕੋਨੀ ਵਿੱਚ,
ਖਿੜਕੀਆਂ ਦੇ
ਸਾਹਮਣੇ ਖੜ੍ਹੇ ਹੋ ਕੇ
5 ਮਿੰਟ ਤੱਕ ਅਜਿਹੇ ਲੋਕਾਂ ਦਾ ਆਭਾਰ ਵਿਅਕਤ ਕਰੀਏ।
ਤਾੜੀ ਵਜਾ ਕੇ,
ਥਾਲੀ ਵਜਾ ਕੇ ਜਾਂ ਫਿਰ ਘੰਟੀ ਵਜਾ ਕੇ,
ਅਸੀਂ ਇਨ੍ਹਾਂ ਦਾ ਹੌਸਲਾ ਵਧਾਈਏ, ਸੈਲਿਊਟ ਕਰੀਏ।
ਪੂਰੇ ਦੇਸ਼ ਦੇ ਸਥਾਨਕ ਪ੍ਰਸ਼ਾਸਨ ਨੂੰ ਵੀ ਮੇਰੀ ਤਾਕੀਦ ਹੈ ਕਿ
22 ਮਾਰਚ ਨੂੰ
5 ਵਜੇ,
ਸਾਇਰਨ ਦੀ ਆਵਾਜ਼ ਨਾਲ ਇਸ ਦੀ ਸੂਚਨਾ ਲੋਕਾਂ ਤੱਕ ਪਹੁੰਚਾਉਣ।
ਸੇਵਾ ਪਰਮੋ ਧਰਮ ਦੇ ਸਾਡੇ ਸੰਸਕਾਰਾਂ ਨੂੰ ਮੰਨਣ ਵਾਲੇ ਅਜਿਹੇ ਦੇਸ਼ਵਾਸੀਆਂ ਲਈ ਸਾਨੂੰ ਪੂਰੀ
ਸ਼ਰਧਾ ਨਾਲ ਆਪਣੇ ਭਾਵ ਵਿਅਕਤ ਕਰਨੇ ਹੋਣਗੇ।
ਸਾਥੀਓ,
ਸੰਕਟ ਦੇ ਇਸ ਸਮੇਂ ਵਿੱਚ,
ਤੁਹਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਸਾਡੀਆਂ ਜ਼ਰੂਰੀ ਸੇਵਾਵਾਂ ‘ਤੇ,
ਸਾਡੇ ਹਸਪਤਾਲਾਂ ‘ਤੇ ਦਬਾਅ ਵੀ ਨਿਰੰਤਰ ਵਧ ਰਿਹਾ ਹੈ।
ਇਸ ਲਈ ਮੇਰੀ ਤੁਹਾਨੂੰ ਤਾਕੀਦ ਇਹ ਵੀ ਹੈ ਕਿ ਰੂਟੀਨ ਚੈੱਕ-ਅਪ ਲਈ ਹਸਪਤਾਲ ਜਾਣ ਤੋਂ
ਜਿੰਨਾ ਬਚ ਸਕਦੇ ਹੋ,
ਓਨਾ ਬਚੋ।
ਤੁਹਾਨੂੰ ਬਹੁਤ ਜ਼ਰੂਰੀ ਲਗ ਰਿਹਾ ਹੋਵੇ ਤਾਂ ਆਪਣੀ ਜਾਣ-ਪਹਿਚਾਣ ਵਾਲੇ ਡਾਕਟਰ,
ਆਪਣੇ ਫੈਮਿਲੀ ਡਾਕਟਰ ਜਾਂ ਆਪਣੀ ਰਿਸ਼ਤੇਦਾਰੀ ਵਿੱਚ ਜੋ ਡਾਕਟਰ ਹੋਣ, ਉਨ੍ਹਾਂ ਤੋਂ ਫੋਨ ‘ਤੇ ਹੀ ਜ਼ਰੂਰੀ ਸਲਾਹ ਲੈ ਲਵੋ।
ਅਗਰ ਤੁਸੀਂ ਇਲੈਕਟਿਵ ਸਰਜਰੀ, ਜੋ ਕਿ ਬਹੁਤ ਜ਼ਰੂਰੀ ਨਾ ਹੋਵੇ, ਅਜਿਹੀ ਸਰਜਰੀ,
ਉਸ ਦੀ ਕੋਈ ਡੇਟ ਲਈ ਹੋਈ ਹੋਵੇ, ਤਾਂ ਮੇਰੀ ਤਾਕੀਦ ਹੈ ਕਿ ਇਸ ਨੂੰ ਵੀ ਅੱਗੇ ਵਧਾ ਲਉ,
ਇੱਕ ਮਹੀਨਾ ਬਾਅਦ ਦੀ ਤਾਰੀਖ ਲੈ ਲਵੋ.
ਸਾਥੀਓ,
ਇਸ ਆਲਮੀ ਮਹਾਮਾਰੀ ਦਾ ਅਰਥਵਿਵਸਥਾ ‘ਤੇ ਵੀ ਵਿਆਪਕ ਪ੍ਰਭਾਵ ਪੈ ਰਿਹਾ ਹੈ।
ਕੋਰੋਨਾ ਮਹਾਮਾਰੀ ਤੋਂ ਉਤਪੰਨ ਹੋ ਰਹੀਆਂ ਆਰਥਿਕ ਚੁਣੌਤੀਆ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿੱਤ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਨੇ ਇੱਕ
ਕੋਵਿਡ-19-Economic Response Task Force
ਦੇ ਗਠਨ ਦਾ ਫੈਸਲਾ ਲਿਆ ਹੈ।
ਇਹ ਟਾਸਕ ਫੋਰਸ ਸਾਰੇ ਸਟੇਕਹੋਲਡਰਸ ਨਾਲ ਨਿਯਮਿਤ ਸੰਪਰਕ ਵਿੱਚ ਰਹਿੰਦੇ ਹੋਏ,
ਫੀਡਬੈਕ ਲੈਂਦੇ ਹੋਏ,
ਹਰ ਸਥਿਤੀ ਦਾ ਮੁੱਲਾਂਕਣ ਕਰਦੇ ਹੋਏ ਨਿਕਟ ਭਵਿੱਖ ਵਿੱਚ ਫੈਸਲੇ ਲਵੇਗੀ।
ਇਹ ਟਾਸਕ ਫੋਰਸ,
ਇਹ ਵੀ ਸੁਨਿਸ਼ਚਿਤ ਕਰੇਗੀ ਕਿ, ਆਰਥਿਕ ਮੁਸ਼ਕਲਾਂ ਨੂੰ ਘੱਟ ਕਰਨ ਲਈ ਜਿੰਨੇ ਵੀ ਕਦਮ
ਉਠਾਏ ਜਾਣ,
ਉਨ੍ਹਾਂ ‘ਤੇ ਪ੍ਰਭਾਵੀ ਰੂਪ ਨਾਲ ਅਮਲ ਹੋਵੇ।
ਨਿਸ਼ਚਿਤ ਤੌਰ ‘ਤੇ ਇਸ ਮਹਾਮਾਰੀ ਨੇ ਦੇਸ਼ ਦੇ ਮੱਧ ਵਰਗ,
ਨਿਮਨ ਮੱਧ ਵਰਗ ਅਤੇ ਗ਼ਰੀਬ ਦੇ ਆਰਥਿਕ ਹਿਤਾਂ ਨੂੰ ਵੀ ਗਹਿਰਾ ਨੁਕਸਾਨ ਪਹੁੰਚਾ ਰਹੀ ਹੈ।
ਸੰਕਟ ਦੇ ਇਸ ਸਮੇਂ ਵਿੱਚ ਮੇਰੀ ਦੇਸ਼ ਦੇ ਵਪਾਰੀ ਜਗਤ,
ਉੱਚ ਆਮਦਨ ਵਰਗ ਨੂੰ ਵੀ ਤਾਕੀਦ ਹੈ ਕਿ ਅਗਰ ਸੰਭਵ ਹੈ ਤਾਂ ਆਪ
ਜਿਨ੍ਹਾਂ-ਜਿਨ੍ਹਾਂ ਲੋਕਾਂ ਦੀਆਂ ਸੇਵਾਵਾਂ ਲੈਂਦੇ ਹੋ, ਉਨ੍ਹਾਂ ਦੇ ਆਰਥਿਕ ਹਿਤਾਂ ਦਾ ਧਿਆਨ ਰੱਖੋ।
ਹੋ ਸਕਦਾ ਹੈ ਆਉਣ ਵਾਲੇ ਕੁਝ ਦਿਨ ਵਿੱਚ, ਇਹ ਲੋਕ ਦਫ਼ਤਰ ਨਾ ਆ ਸਕਣ, ਤੁਹਾਡੇ ਘਰ ਨਾ ਆ ਸਕਣ।
ਅਜਿਹੇ ਵਿੱਚ ਉਨ੍ਹਾਂ ਦੀ ਤਕਖ਼ਾਹ ਨਾ ਕੱਟੋ, ਪੂਰੀ ਮਾਨਵਤਾ ਨਾਲ, ਸੰਵੇਦਨਸ਼ੀਲਤਾ ਨਾਲ ਫੈਸਲਾ ਲਵੋ।
ਹਮੇਸ਼ਾ ਯਾਦ ਰੱਖੋ,
ਉਨ੍ਹਾਂ ਨੇ ਵੀ ਆਪਣਾ ਪਰਿਵਾਰ ਚਲਾਉਣਾ ਹੈ,
ਆਪਣੇ ਪਰਿਵਾਰ ਨੂੰ ਬਿਮਾਰੀ ਤੋਂ ਬਚਾਉਣਾ ਹੈ।
ਮੈਂ ਦੇਸ਼ਵਾਸੀਆਂ ਨੂੰ ਇਸ ਗੱਲ ਲਈ ਵੀ ਭਰੋਸਾ ਦਿੰਦਾ ਹਾਂ ਕਿ ਦੇਸ਼ ਵਿੱਚ ਦੁੱਧ,
ਖਾਣ-ਪੀਣ ਦਾ ਸਮਾਨ, ਦਵਾਈਆਂ,
ਜੀਵਨ ਦੇ ਲਈ ਜ਼ਰੂਰੀ ਅਜਿਹੀਆਂ ਜ਼ਰੂਰੀ ਚੀਜ਼ਾਂ ਦੀ ਕਮੀ ਨਾ ਹੋਵੇ ਇਸ ਦੇ ਲਈ ਤਮਾਮ ਕਦਮ
ਉਠਾਏ ਜਾ ਰਹੇ ਹਨ।
ਇਸ ਲਈ ਮੇਰੀ ਸਾਰੇ ਦੇਸ਼ਵਾਸੀਆਂ ਨੂੰ ਇਹ ਤਾਕੀਦ ਹੈ ਕਿ ਜ਼ਰੂਰੀ ਸਮਾਨ ਇਕੱਠਾ ਕਰਨ ਦੀ ਹੋੜ ਨਾ ਕਰਨ।
ਤੁਸੀਂ ਆਮ ਤੌਰ 'ਤੇ ਹੀ ਖਰੀਦਾਰੀ ਕਰੋ।
Panic Buying ਨਾ ਕਰੋ।
ਸਾਥੀਓ,
ਪਿਛਲੇ ਦੋ ਮਹੀਨਿਆਂ ਵਿੱਚ,
130 ਕਰੋੜ ਭਾਰਤੀਆਂ ਨੇ,
ਦੇਸ਼ ਦੇ ਹਰ ਨਾਗਰਿਕ ਨੇ,
ਦੇਸ਼ ਦੇ ਸਾਹਮਣੇ ਆਏ ਇਸ ਸੰਕਟ ਨੂੰ ਆਪਣਾ ਸੰਕਟ ਮੰਨਿਆ ਹੈ,
ਭਾਰਤ ਦੇ ਲਈ,
ਸਮਾਜ ਦੇ ਲਈ ਉਸ ਤੋਂ ਜੋ ਬਣ ਸਕਿਆ ਹੈ,
ਉਸ ਨੇ ਕੀਤਾ ਹੈ।
ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਪ ਆਪਣੇ ਕਰਤੱਵਾਂ ਦਾ,
ਆਪਣੀਆਂ ਜ਼ਿੰਮੇਵਾਰੀਆਂ ਦਾ ਇਸੇ ਤਰ੍ਹਾਂ ਨਿਰਵਾਹ ਕਰਦੇ ਰਹੋਗੇ।
ਹਾਂ, ਮੈਂ ਮੰਨਦਾ ਹਾਂ ਕਿ ਅਜਿਹੇ ਸਮੇਂ ਵਿੱਚ ਕੁਝ ਕਠਿਨਾਈਆਂ ਵੀ ਆਉਂਦੀਆਂ ਹਨ, ਆਸ਼ੰਕਾਵਾਂ ਅਤੇ ਅਫਵਾਹਾਂ ਦਾ ਵਾਤਾਵਰਣ ਵੀ ਪੈਦਾ ਹੁੰਦਾ ਹੈ।
ਕਈ ਵਾਰ ਇੱਕ ਨਾਗਰਿਕ ਦੇ ਤੌਰ 'ਤੇ ਸਾਡੀਆਂ ਉਮੀਦਾਂ ਵੀ ਪੂਰੀਆਂ ਨਹੀਂ ਹੁੰਦੀਆਂ।
ਫਿਰ ਵੀ, ਇਹ ਸੰਕਟ ਏਨਾ ਵੱਡਾ ਹੈ ਕਿ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਦਿੱਕਤਾਂ ਦਰਮਿਆਨ,
ਦ੍ਰਿੜ੍ਹ ਸੰਕਲਪ ਦੇ ਨਾਲ ਇਨ੍ਹਾਂ ਕਠਿਨਾਈਆਂ ਦਾ ਮੁਕਾਬਲਾ ਕਰਨਾ ਹੀ ਹੋਵੇਗਾ।
ਸਾਥੀਓ,
ਸਾਨੂੰ ਹੁਣ ਆਪਣੀ ਸਾਰੀ ਸਮਰੱਥਾ ਕੋਰੋਨਾ ਤੋਂ ਬਚਣ ਵਿੱਚ ਲਗਾਉਣੀ ਹੈ।
ਅੱਜ ਦੇਸ਼ ਵਿੱਚ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰਾਂ ਹੋਣ,
ਸਥਾਨਕ ਸਰਕਾਰਾਂ ਹੋਣ,
ਪੰਚਾਇਤਾਂ ਹੋਣ,
ਜਨ-ਪ੍ਰਤੀਨਿਧੀ ਹੋਣ ਜਾਂ ਫਿਰ ਸਿਵਲ ਸੋਸਾਇਟੀ,
ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਇਹ ਆਲਮੀ ਮਹਾਮਾਰੀ ਤੋਂ ਬਚਣ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ।
ਤੁਹਾਨੂੰ ਵੀ ਆਪਣਾ ਪੂਰਾ ਯੋਗਦਾਨ ਦੇਣਾ ਹੈ।
ਇਹ ਜ਼ਰੂਰੀ ਹੈ ਕਿ ਆਲਮੀ ਮਹਾਮਾਰੀ ਦੇ ਇਸ ਵਾਤਾਵਰਣ ਵਿੱਚ ਮਾਨਵ ਜਾਤੀ ਵਿਜਈ (ਜੇਤੂ) ਹੋਵੇ, ਭਾਰਤ ਵਿਜਈ (ਜੇਤੂ) ਹੋਵੇ।
ਕੁਝ ਦਿਨਾਂ ਵਿੱਚ ਨਵਰਾਤਰਿਆਂ ਦਾ ਤਿਉਹਾਰ ਆ ਰਿਹਾ ਹੈ।
ਇਹ ਸ਼ਕਤੀ ਉਪਾਸਨਾ ਦਾ ਪੁਰਬ ਹੈ।
ਭਾਰਤ ਪੂਰੀ ਸ਼ਕਤੀ ਨਾਲ ਅੱਗੇ ਵਧੇ, ਇਹੀ ਸ਼ੁਭਕਾਮਨਾ ਹੈ।
ਬਹੁਤ-ਬਹੁਤ ਧੰਨਵਾਦ !!!
*****
ਵੀਆਰਆਰਕੇ/ਏਕੇ
(Release ID: 1607273)
Visitor Counter : 315