ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਜਾਤਿਰ ਪਿਤਾ’ ਬੰਗਬੰਧੂ, ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਡੂੰਘੇ ਸਬੰਧ ਸਾਂਝੇ ਵਿਰਸੇ ਅਤੇ ਬੰਗਬੰਧੂ ਦੀ ਵਿਰਾਸਤ ਅਤੇ ਪ੍ਰੇਰਣਾ ‘ਤੇ ਅਧਾਰਿਤ ਹਨ

Posted On: 17 MAR 2020 8:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ‘ਜਾਤਿਰ ਪਿਤਾ’ ਬੰਗਬੰਧੂ, ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲਿਆ

ਸ਼੍ਰੀ ਮੋਦੀ ਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਪਿਛਲੀ ਸਦੀ ਦੀਆਂ ਮਹਾਨਤਮ ਹਸਤੀਆਂ ਵਿੱਚੋਂ ਇੱਕ ਦੱਸਿਆ, ਅਤੇ ਕਿਹਾ ਕਿ, “ਉਨ੍ਹਾਂ ਦਾ ਸਾਰਾ ਜੀਵਨ ਸਾਡੇ ਸਭ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬੰਗਬੰਧੂ ਨੂੰ ਬਹਾਦਰੀ, ਵਿਸ਼ਵਾਸ ਅਤੇ ਸ਼ਾਂਤੀ ਦਾ ਅਨੁਪਮ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਬੰਗਲਾਦੇਸ਼ ਦੇ “ਜਾਤਿਰ ਪਿਤਾ” ਨੇ ਉਸ ਸਮੇਂ ਦੇ ਨੌਜਵਾਨਾਂ ਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ ਸੀ। 

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਨਾਲ ਇੱਕ ਦਮਨਕਾਰੀ ਅਤੇ ਕਰੂਰ ਸ਼ਾਸਨ- ਵਿਵਸਥਾ ਨੇ ਸਾਰੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਨਜ਼ਰਅੰਦਾਜ਼ੀ ਕਰਦੇ ਹੋਏ ‘ਬੰਗਲਾ ਭੂਮੀ’ ‘ਤੇ ਬੇਇਨਸਾਫੀ ਦਾ ਰਾਜ ਫੈਲਾਇਆ ਸੀ ਅਤੇ ਇਸ ਦੇ ਨਿਵਾਸੀਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਯਾਦ ਕਰਦੇ ਹੋਏ ਕਿਹਾ ਕਿ ਬੰਗਬੰਧੂ ਨੇ ਬੰਗਲਾਦੇਸ਼ ਨੂੰ ਤਬਾਹੀ ਅਤੇ ਨਰਸੰਹਾਰ ਦੇ ਅਤਿਅੰਤ ਕਸ਼ਟਦਾਇਕ ਦੌਰ ਤੋਂ ਬਾਹਰ ਕੱਢਣ ਅਤੇ ਇਸ ਨੂੰ ਇੱਕ  ਸਕਾਰਾਤਮਕ ਅਤੇ ਪ੍ਰਗਤੀਸ਼ੀਲ ਸਮਾਜ ਬਣਾਉਣ ਲਈ ਆਪਣੇ ਜੀਵਨ ਦੇ ਹਰ ਪਲ ਨੂੰ ਸਮਰਪਿਤ ਕਰ ਦਿੱਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਬੰਧੂ ਇਸ ਗੱਲ ਨੂੰ ਲੈ ਕੇ ਸਪਸ਼ਟ ਸਨ ਕਿ ਨਫ਼ਰਤ ਅਤੇ ਨਕਾਰਾਤਮਕ ਸੋਚ ਕਦੇ ਵੀ ਕਿਸੇ ਦੇਸ਼ ਦੇ ਵਿਕਾਸ ਦੀ ਨੀਂਹ ਨਹੀਂ ਹੋ ਸਕਦੇਲੇਕਿਨ, ਬੰਗਬੰਧੂ ਨੂੰ ਸਾਡੇ ਤੋਂ ਖੋਹਣ ਵਾਲਿਆਂ ਵਿੱਚੋਂ ਕਈਆਂ ਨੂੰ ਉਨ੍ਹਾਂ ਦੇ ਵਿਚਾਰ ਅਤੇ ਕੋਸ਼ਿਸ਼ਾਂ ਪਸੰਦ ਨਹੀਂ ਆਏ

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਅਸੀਂ ਦੇਖ ਰਹੇ ਹਾਂ ਕਿ ਰਾਜਨੀਤੀ ਅਤੇ ਕੂਟਨੀਤੀ ਦੇ ਹਿੰਸਕ ਹਥਿਆਰ ਅਤੇ ਆਤੰਕਵਾਦ ਕਿਵੇਂ ਕਿਸੇ ਸਮਾਜ ਅਤੇ ਰਾਸ਼ਟਰ ਨੂੰ ਨਸ਼ਟ ਕਰਦੇ ਹਨਦੁਨੀਆ ਵੀ ਇਹ ਦੇਖ ਰਹੀ ਹੈ ਕਿ ਆਤੰਕਵਾਦ ਅਤੇ ਹਿੰਸਾ ਦੇ ਸਮਰਥਕ ਹੁਣ ਕਿੱਥੇ ਹਨ ਅਤੇ ਕਿਸ ਸਥਿਤੀ ਵਿੱਚ ਹਨ ਜਦਕਿ ਬੰਗਲਾਦੇਸ਼ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਬੰਗਲਾਦੇਸ਼ ਦੇ ਲੋਕ ਬੜੀ ਪ੍ਰਤੀਬੱਧਤਾ ਦੇ ਨਾਲ ਆਪਣੇ ਦੇਸ਼ ਨੂੰ ‘ਸੋਨਾਰ ਬੰਗਲਾ’ ਬਣਾਉਣ ਲਈ ਰਾਤ-ਦਿਨ ਮਿਹਨਤ ਕਰ ਰਹੇ ਹਨ ਜਿਹੋ-ਜਿਹਾ ਕਿ ਸ਼ੇਖ ਮੁਜੀਬੁਰ ਰਹਿਮਾਨ ਨੇ ਸੁਪਨਾ ਦੇਖਿਆ ਸੀ।

ਪ੍ਰਧਾਨ ਮੰਤਰੀ ਨੇ ਬੰਗਬੰਧੂ ਤੋਂ ਪ੍ਰੇਰਿਤ ਮਹਾਮਹਿਮ ਸ਼ੇਖ ਹਸੀਨਾ ਦੇ ਲੀਡਰਸ਼ਿਪ ਵਿੱਚ ਸਮਾਵੇਸ਼ੀ ਅਤੇ ਵਿਕਾਸਮੁਖੀ ਨੀਤੀਆਂ ਦੇ ਨਾਲ ਬੰਗਲਾਦੇਸ਼ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅਰਥਵਿਵਸਥਾ ਜਾਂ ਹੋਰ ਸਮਾਜਿਕ ਸੂਚੀਆਂ ਜਾਂ ਖੇਡਾਂ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਕਾਇਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕੌਸ਼ਲ, ਸਿੱਖਿਆ, ਸਿਹਤ, ਮਹਿਲਾ ਸਸ਼ਕਤੀਕਰਨ ਅਤੇ ਮਾਈਕ੍ਰੋਫਾਈਨਾਂਸ ਜਿਹੇ ਖੇਤਰਾਂ ਵਿੱਚ ਬੰਗਲਾਦੇਸ਼ ਦੀ ਲਾਮਿਸਾਲ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਬੰਗਲਾਦੇਸ਼ ਨੇ ਦੁਵੱਲੇ ਸਬੰਧਾਂ ਦੇ ਸੁਨਹਿਰੀ ਅਧਿਆਇ ਲਿਖੇ ਹਨ ਅਤੇ ਸਾਡੀ ਸਾਂਝੇਦਾਰੀ ਨੂੰ ਇੱਕ ਨਵਾਂ ਆਯਾਮ ਅਤੇ ਇੱਕ ਨਵੀਂ ਦਿਸ਼ਾ ਦਿੱਤੀ ਹੈ। ਦੋਹਾਂ ਦੇਸ਼ਾਂ ਦਰਮਿਆਨ ਵਧਦੇ ਹੋਏ ਵਿਸ਼ਵਾਸ ਕਾਰਨ ਸੀਮਾ ਖੇਤਰ ਨਾਲ ਸਬੰਧਿਤ ਕਠਿਨ ਮਾਮਲਿਆਂ ਨੂੰ ਵੀ ਆਪਸੀ ਮਿੱਤਰਤਾ ਦੇ ਅਧਾਰ ‘ਤੇ ਸੁਲਝਾਇਆ ਗਿਆ ਹੈ।”

ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੱਖਣ ਏਸ਼ੀਆ ਵਿੱਚ ਭਾਰਤ ਦਾ ਨਾ ਕੇਵਲ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ ਬਲਕਿ ਇਹ ਵਿਕਾਸ ਦਾ ਵੀ ਸਹਿਯੋਗੀ ਹੈ। ਉਨ੍ਹਾਂ ਦੋਹਾਂ ਦੇਸ਼ਾਂ ਦਰਮਿਆਨ ਬਿਜਲੀ ਵੰਡ, ਫ੍ਰੈਂਡਸ਼ਿਪ ਪਾਈਪਲਾਈਨ, ਸੜਕ, ਰੇਲ, ਇੰਟਰਨੈੱਟ, ਹਵਾਈ ਮਾਰਗ ਅਤੇ ਜਲਮਾਰਗ ਜਿਹੇ ਸਹਿਯੋਗ ਦੇ ਖੇਤਰਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਖੇਤਰ ਕਨੈਕਟੀਵਿਟੀ ਵਧਾਉਂਦੇ ਹਨ ਅਤੇ ਦੋਹਾਂ ਦੇਸ਼ਾਂ ਦੇ ਹੋਰ ਜ਼ਿਆਦਾ ਲੋਕ ਆਪਸ ਵਿੱਚ ਜੁੜਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਗੋਰ, ਕਾਜ਼ੀ ਨਜ਼ਰੁਲ ਇਸਲਾਮ, ਉਸਤਾਦ ਅਲਾਊਦੀਨ ਖਾਨ, ਲਲੋਨ ਸ਼ਾਹ, ਜੀਬਾਨੰਦ ਦਾਸ ਅਤੇ ਈਸ਼ਵਰ ਚੰਦਰ ਵਿਦਿਆਸਾਗਰ ਜਿਹੇ ਬੁੱਧੀਜੀਵੀਆਂ ਨਾਲ ਦੋਹਾਂ ਦੇਸ਼ਾਂ ਦੀ ਵਿਰਾਸਤ ਬਣਦੀ ਹੈ।

ਉਨ੍ਹਾਂ ਕਿਹਾ ਕਿ ਬੰਗਬੰਧੂ ਦੀ ਵਿਰਾਸਤ ਅਤੇ ਪ੍ਰੇਰਣਾ ਨੇ ਦੋਹਾਂ ਦੇਸ਼ਾਂ ਦੀ ਵਿਰਾਸਤ ਨੂੰ ਅਧਿਕ ਵਿਸਤ੍ਰਿਤ ਅਤੇ ਮਜ਼ਬੂਤ ਬਣਾਇਆ ਹੈ। ਬੰਗਬੰਧੂ ਦੁਆਰਾ ਦਿਖਾਏ ਗਏ ਮਾਰਗ ਤੋਂ ਪਿਛਲੇ ਦਹਾਕੇ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਭਾਗੀਦਾਰੀ, ਪ੍ਰਗਤੀ ਅਤੇ ਸਮ੍ਰਿੱਧੀ(ਖੁਸ਼ਹਾਲੀ) ਦੀ ਮਜ਼ਬੂਤ ਨੀਂਹ ਰੱਖੀ ਗਈ ਹੈ।

ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਦੇ ਆਉਣ ਵਾਲੇ ਇਤਿਹਾਸਿਕ ਸਮੇਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਬੰਗਲਾਦੇਸ਼ ਆਪਣੀ ਮੁਕਤੀ ਦੀ 50ਵੀਂ ਵਰ੍ਹੇਗੰਢ ਮਨਾਏਗਾ ਜਦਕਿ 2022 ਵਿੱਚ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਦੋਵੇਂ ਇਤਿਹਾਸਿਕ ਮੀਲ ਪੱਥਰ ਭਾਰਤ ਅਤੇ ਬੰਗਲਾਦੇਸ਼ ਦੇ ਵਿਕਾਸ ਨੂੰ ਨਵੀਆਂ ਉਚਾਈਆਂ  ‘ਤੇ ਲੈ ਜਾਣਗੇ ਅਤੇ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਹੋਰ ਗੂੜ੍ਹੀ ਹੋਵੇਗੀ

***

ਵੀਆਰਆਰਕੇ/ਏਕੇ



(Release ID: 1607048) Visitor Counter : 77


Read this release in: English