ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਪ੍ਰਬੰਧਨ ਲਈ ਸ਼ਕਤੀਆਂ ਪ੍ਰਦਾਨ ਕੀਤੀਆਂ

Posted On: 14 MAR 2020 7:25PM by PIB Chandigarh

ਭਾਰਤ ਸਰਕਾਰ ਨੇ ਕੋਵਿਡ-19 ਨਾਲ ਪ੍ਰਭਾਵੀ ਢੰਗ ਨਾਲ ਨਿਪਟਣ, ਇਸ ਦੀ ਅਤੇ ਰੋਕਥਾਮ ਪ੍ਰਬੰਧਨ ਲਈ ਯਾਤਰਾ ਉੱਤੇ ਪਾਬੰਦੀਆਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਉੱਤੇ ਯਾਤਰੀਆਂ ਦੀ ਸਰਬਵਿਆਪੀ ਸਕ੍ਰੀਨਿੰਗ, ਵੀਜ਼ੇ ਮੁਲਤਵੀ ਕਰਨਾ ਅਤੇ ਸਵੈ-ਕੁਆਰੰਟੀਨ ਕਦਮ ਸ਼ਾਮਿਲ ਹਨ ਕਈ ਸਰਗਰਮ ਅਤੇ ਸਮੇਂ ਸਿਰ ਕਦਮ ਚੁੱਕੇ ਹਨ

 

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਡੀਸ਼ਨਲ ਕੁਆਰੰਟੀਨ ਸੁਵਿਧਾਵਾਂ ਦੀ ਪਹਿਚਾਣ, ਅਲੱਗ ਰੱਖਣ ਵਾਲੇ ਵਾਰਡ ਤਿਆਰ ਕਰਨਾ, ਸਿਹਤ ਵਰਕਰਾਂ ਅਤੇ ਡਾਕਟਰਾਂ ਦੀ ਟ੍ਰੇਨਿੰਗ, ਜ਼ਰੂਰੀ ਸਾਜ਼ੋ ਸਮਾਨ, ਪੀਪੀਈਜ਼, ਦਵਾਈਆਂ, ਮਾਸਕ ਆਦਿ ਸੁਨਿਸ਼ਚਿਤ ਕੀਤੇ ਜਾ ਰਹੇ ਹਨ

 

ਕੈਬਨਿਟ ਸਕੱਤਰ ਨੇ ਅੱਜ ਵੱਖ-ਵੱਖ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਤਿਆਰੀ ਅਤੇ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ ਉਨ੍ਹਾਂ ਇਹਤਿਹਾਤੀ ਅਤੇ ਬਿਮਾਰੀ ਦੀ ਰੋਕਥਾਮ ਤੇ ਕੰਟਰੋਲ ਕਰਨ ਦੇ ਕਦਮਾਂ ਉੱਤੇ ਜ਼ੋਰ ਦਿੱਤਾ ਅਤੇ ਇਸ ਦੇ ਲਈ ਅਲੱਗ ਰੱਖਣ ਵਾਲੇ ਵਾਰਡਾਂ ਦਾ ਢੁਕਵਾਂ ਪ੍ਰਬੰਧ ਕਰਨ, ਕੁਆਰੰਟੀਨ ਸੁਵਿਧਾਵਾਂ ਵਿੱਚ ਵਾਧਾ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਪਹਿਚਾਣ ਕੀਤੇ ਗਏ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਦਿੱਤੇ ਗਏ ਦਿਸ਼ਾ -ਨਿਰਦੇਸ਼ਾਂ ਅਨੁਸਾਰ ਵੱਖਰਾ ਰੱਖਿਆ ਜਾਵੇ ਉਨ੍ਹਾਂ ਨੇ ਕੋਵਿਡ-19 ਬਾਰੇ ਜਨ ਜਾਗਰੂਕਤਾ ਪੈਦਾ ਕਰਨ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ

 

ਜ਼ਰੂਰੀ ਵਸਤਾਂ ਦੀ ਥੁੜ ਅਤੇ ਬਲੈਕ ਮਾਰਕਿਟਿੰਗ ਉੱਤੇ ਰੋਕ ਲਗਾਉਣ ਲਈ ਭਾਰਤ ਸਰਕਾਰ ਨੇ ਮਾਸਕਾਂ ਅਤੇ ਹੈਂਡ ਸੈਨੇਟਾਈਜ਼ਰਾਂ ਨੂੰ ਜ਼ਰੂਰੀ ਵਸਤਾਂ ਦੇ ਕਾਨੂੰਨ ਤਹਿਤ 30 ਜੂਨ, 2020 ਤੱਕ ਜ਼ਰੂਰੀ ਵਸਤਾਂ ਐਲਾਨਿਆ ਹੈ ਜ਼ਰੂਰੀ ਵਸਤਾਂ ਕਾਨੂੰਨ ਤਹਿਤ ਰਾਜ ਇਨ੍ਹਾਂ ਵਸਤਾਂ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਕਰ ਸਕਦੇ ਹਨ ਤਾਕਿ ਨਿਰਵਿਘਨ ਸਪਲਾਈ ਸੁਨਿਸ਼ਚਿਤ ਬਣੀ ਰਹਿ ਸਕੇ

 

ਕੁਝ ਰਾਜਾਂ ਨੇ ਮਹਾਮਾਰੀ ਬਿਮਾਰੀ ਕਾਨੂੰਨ, 1897 ਦੀਆਂ ਧਾਰਾਵਾਂ ਦੀ ਵਰਤੋਂ ਕਰਦੇ ਹੋਏ ਛੂਤ ਦੀਆਂ ਬਿਮਾਰੀਆਂ ਦਾ ਪ੍ਰਬੰਧਨ ਕੀਤਾ ਹੈ ਇਸ ਕਾਨੂੰਨ ਤਹਿਤ ਰਾਜ ਜ਼ਰੂਰੀ ਕਦਮ ਚੁੱਕ ਸਕਦੇ ਹਨ ਜਾਂ ਕਿਸੇ ਵੀ ਵਿਅਕਤੀ ਨੂੰ ਅਧਿਕਾਰਿਤ ਕਰ ਸਕਦੇ ਹਨ ਕਿ ਉਹ ਜ਼ਰੂਰੀ ਕਦਮ ਚੁੱਕੇ ਅਤੇ ਜਨਤਕ ਨੋਟਿਸ ਜਾਰੀ ਕਰਕੇ ਆਰਜ਼ੀ ਰੈਗੂਲੇਸ਼ਨ ਜਾਰੀ ਕਰੇ

ਆਪਦਾ  ਪ੍ਰਬੰਧਨ ਕਾਨੂੰਨ ਤਹਿਤ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਹੁਣ ਰਾਜ ਆਪਦਾ ਪ੍ਰਤੀਕਿਰਿਆ ਫੰਡ ਵਿਚੋਂ ਫੰਡ ਕਢਾ ਸਕਦੇ ਹਨ ਇਹ ਰਾਜ ਸਰਕਾਰ ਅਤੇ ਐੱਨਐੱਚਐੱਮ ਦੇ ਫੰਡ ਤੋਂ ਇਲਾਵਾ ਹੋਣਗੇ ਗ੍ਰਹਿ ਮੰਤਾਰਾਲਾ ਨੇ ਇਸ ਸਬੰਧੀ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ

 

ਇਸ ਤੋਂ ਇਲਾਵਾ ਕੋਵਿਡ-19 ਦੇ ਟੈਸਟ ਕਰਨ ਦੇ ਸਮਰੱਥ ਵਧਾ ਕੇ ਲੈਬਾਰਟਰੀਆਂ ਦੇ ਨੈੱਟਵਰਕ ਨੂੰ ਲੈਬਾਰਟਰੀਆਂ ਦੀ ਗਿਣਤੀ ਕੁੱਲ 52 ਕਰ ਦਿੱਤੀ ਹੈ

 

ਇਸ ਤੋਂ ਇਲਾਵਾ 30 ਨਾਮਜ਼ਦ ਹਵਾਈ ਅੱਡਿਆਂ ਤੇ 11,406 ਉਡਾਨਾਂ ਦੇ 12,29,363 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਬਾਹਰੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਵੱਖਰੇ ਰੱਖਣ ਸਬੰਧੀ ਦਿਸ਼ਾ ਨਿਰਦੇਸ਼ ਸਖਤੀ ਨਾਲ ਲਾਗੂ ਕੀਤੇ ਜਾਣ

 

ਦੇਸ਼ ਵਿੱਚ ਹੁਣ ਤੱਕ ਕੋਵਿਡ-19 ਦੇ 84 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆ ਚੁੱਕੇ ਹਨ ਇਨ੍ਹਾਂ ਵਿੱਚੋਂ 10 ਠੀਕ ਹੋ ਚੁੱਕੇ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ ਇਨ੍ਹਾਂ ਮਾਮਲਿਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕਰਦੇ ਹੋਏ 4,000 ਤੋਂ ਜ਼ਿਆਦਾ ਕੰਟੈਕਟਾਂ ਲੋਕਾਂ ਦਾ ਪਤਾ ਲੱਗਾ ਹੈ ਅਤੇ ਜਿਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਇਨ੍ਹਾਂ ਦੇ ਹੋਰ ਸੰਪਰਕਾਂ ਨੂੰ ਲੱਭਣ ਦੇ ਯਤਨ ਹੋ ਰਹੇ ਹਨ

 

ਇਹ ਦੁਹਰਾਇਆ ਜਾਂਦਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਜ਼ੋਰਦਾਰ ਸਲਾਹ ਦਿੱਤੀ ਗਈ ਹੈ ਕਿ ਉਹ ਗੈਰ-ਜ਼ਰੂਰੀ ਤੌਰ ‘ਤੇ ਵਿਦੇਸ਼ ਯਾਤਰਾ ਤੋਂ ਪ੍ਰਹੇਜ਼ ਕਰਨ ਅਤੇ ਉਨ੍ਹਾਂ ਦੇਸ਼ਾਂ ਵਿੱਚ ਖਾਸ ਤੌਰ ‘ਤੇ ਨਾ ਜਾਣ ਜਿਥੇ ਕਿ ਵਧੇਰੇ ਮਾਮਲੇ ਅਤੇ ਮੌਤਾਂ ਸਾਹਮਣੇ ਆ ਚੁੱਕੀਆਂ ਹਨ ਸਾਰੇ ਬਾਹਰੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਪਣੀ ਸਿਹਤ ਦੀ ਆਪ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਸਰਕਾਰ ਦੁਆਰਾ ਜਾਰੀ ਜ਼ਰੂਰੀ ਨਿਰਦੇਸ਼ ਕੀ ਕਰੋ, ਕੀ ਨਾ ਕਰੋ ਦੀ ਪਾਲਣਾ ਕਰਨੀ ਚਾਹੀਦੀ ਹੈ

 

ਐੱਮਵੀ



(Release ID: 1606751) Visitor Counter : 136


Read this release in: English