ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਕੋਵਿਡ-19 ਬਾਰੇ ਸਥਿਤੀ, ਕਾਰਜਾਂ ਅਤੇ ਤਿਆਰੀ ਦੀ ਸਮੀਖਿਆ ਕੀਤੀ
Posted On:
15 MAR 2020 7:03PM by PIB Chandigarh
ਡਾਕਟਰ ਹਰਸ਼ ਵਰਧਨ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਅੱਜ ਇੱਥੇ ਕੋਵਿਡ-19 ਨੂੰ ਲੈ ਕੇ ਸਥਿਤੀ, ਰਾਜਾਂ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵੱਲੋਂ ਚੁੱਕੇ ਗਏ ਕਦਮਾਂ ਅਤੇ ਰੋਕਥਾਮ ਤੇ ਪ੍ਰਬੰਧਨ ਨਾਲ ਸਬੰਧਿਤ ਉਨ੍ਹਾਂ ਦੀ ਤਿਆਰੀ ਦੀ ਸਮੀਖਿਆ ਕੀਤੀ । ਇਸ ਮੀਟਿੰਗ ਦੌਰਾਨ ਸੁਸ਼੍ਰੀ ਪ੍ਰੀਤੀ ਸੂਦਨ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਡਾਕਟਰ ਬਲਰਾਮ ਭਾਰਗਵ , ਡੀਜੀ (ਆਈਸੀਐੱਮਆਰ),ਸ੍ਰੀ ਅਰੁਣ ਸਿੰਗਲ , ਵਿਸ਼ੇਸ਼ ਸਕੱਤਰ (ਐੱਚ) ਸ੍ਰੀ ਸੰਜੀਵ ਕੁਮਾਰ,ਵਿਸ਼ੇਸ਼ ਸਕੱਤਰ (ਐੱਚ), ਡੀਜੀ ਐੱਚਐੱਸ, ਸ੍ਰੀ ਵੀ ਵੀ ਸ਼ਰਮਾ, ਮੈਂਬਰ ਸਕੱਤਰ (ਐੱਨਡੀਐੱਮਏ), ਡਾਕਟਰ ਰਣਦੀਪ ਗੁਲੇਰੀਆ, ਡਾਇਰੈਕਟਰ ਏਮਸ, ਡਾਕਟਰ ਮੀਨਾਕਸ਼ੀ ਭਾਰਦਵਾਜ, ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਦੀ ਐੱਮਐੱਸ, ਡਾਇਰੈਕਟਰ ਐੱਨਸੀਡੀਸੀ ਡਾਕਟਰ ਸੁਜੀਤ ਸਿੰਘ, ਆਈਸੀਐੱਮਆਰ ਦੇ ਵਿਗਿਆਨੀ ਡਾਕਟਰ ਰਮਨ ਗੰਗਾਖੇਡਕਰ ਅਤੇ ਮੰਤਰਾਲੇ ਦੇ ਅਧਿਕਾਰੀ ਮੌਜੂਦ ਰਹੇ ।
ਡਾਕਟਰ ਹਰਸ਼ ਵਰਧਨ ਨੂੰ ਕੋਵਿਡ-19 ਦੇ ਉੱਭਰਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਥਿਤੀ ਅਤੇ ਭਾਰਤ ਸਰਕਾਰ ਤੇ ਰਾਜਾਂ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੁਆਰਾ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਚੁੱਕੇ ਗਏ ਕਦਮਾਂ ਤੋਂ ਜਾਣੂ ਕਰਵਾਇਆ ਗਿਆ । ਉਨ੍ਹਾਂ ਹਾਲਾਤ ਅਤੇ ਕੁਆਰੰਟਾਈਨ ਸੁਵਿਧਾਵਾਂ , ਅਲੱਗ ਵਾਰਡਾਂ, ਵਿਅਕਤੀਗਤ ਸੁਰੱਖਿਆ ਦੇ ਉਪਕਰਣ (ਪੀਪੀਈ), ਮਾਸਕ, ਪ੍ਰੀਖਣ ਕਿੱਟ ਆਦਿ ਦੀ ਉਪਲਬੱਧਤਾ ਦੇ ਸਬੰਧ ਵਿੱਚ ਰਾਜਾਂ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀ ਤਿਆਰੀ ਦੀ ਸਮੀਖਿਆ ਕੀਤੀ। ਉਨ੍ਹਾਂ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਹਸਪਤਾਲਾਂ ਵਿੱਚ ਸਾਫ-ਸਫਾਈ ਅਤੇ ਹਾਈਜਿਨ ਬਰਕਰਾਰ ਰੱਖਣ ਅਤੇ ਕੋਵਿਡ-19 ਦੇ ਕੰਟਰੋਲ ਅਤੇ ਪ੍ਰਬੰਧਨ ਲਈ ਸਾਰੇ ਤੈਅ ਪ੍ਰੋਟੋਕੋਲ ਦਾ ਪਾਲਣ ਕਰਨ ਦੀ ਸਲਾਹ ਦਿੱਤੀ । ਉਨ੍ਹਾਂ ਤਮਾਮ ਰਾਜਾਂ ਦੁਆਰਾ ਸਮਾਜਿਕ ਤੌਰ ‘ਤੇ ਦੂਰੀ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ । ਡਾਕਟਰ ਹਰਸ਼ ਵਰਧਨ ਨੇ ਗ਼ੈਰਜ਼ਰੂਰੀ ਯਾਤਰਾ ਅਤੇ ਸਮੂਹਕ ਸਮਾਗਮਾਂ ਤੋਂ ਬਚਣ ਲਈ ਕੀਤੇ ਗਏ ਉਪਾਵਾਂ ਦੀ ਵੀ ਸਮੀਖਿਆ ਕੀਤੀ ।
ਕੇਂਦਰੀ ਸਿਹਤ ਮੰਤਰੀ ਨੇ ਰਾਜਾਂ ਦੀ ਸਮਰੱਥਾ ਵਧਾਉਣ, ਸਮਾਜਿਕ ਤੌਰ ‘ਤੇ ਦੂਰੀ ਬਣਾਉਣ, ਘਰ ਤੋਂ ਕੰਮ ਆਦਿ ਦੇ ਜ਼ਰੀਏ ਰੋਕਥਾਮ ਲਈ ਲੋਕਾਂ ਵਿੱਚ ਵਿਆਪਕ ਜਾਗਰੂਕਤਾ ਲਈ ਅੱਗੇ ਕੀਤੇ ਜਾਣ ਵਾਲੇ ਉਪਾਵਾਂ ਤੇ ਵੀ ਚਰਚਾ ਕੀਤੀ । ਇਸ ਸਮੀਖਿਆ ਬੈਠਕ ਵਿੱਚ ਕੁਆਰੰਟਾਈਨ ਸੁਵਿਧਾਵਾਂ ਦੇ ਪ੍ਰਬੰਧਨ ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ।
ਅੱਜ ਦੀ ਮੀਟਿੰਗ ਵਿੱਚ ਹੋਈ ਚਰਚਾ ਦੇ ਨਤੀਜਿਆਂ ਨੂੰ ਕੱਲ ਕੋਵਿਡ-19 ਤੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ ਮੀਟਿੰਗ ਵਿੱਚ ਸਾਹਮਣੇ ਰੱਖਿਆ ਜਾਵੇਗਾ । ਡਾਕਟਰ ਹਰਸ਼ ਵਰਧਨ ਨੇ ਕੰਟਰੋਲ ਰੂਮ ਰਾਹੀਂ ਕੋਵਿਡ-19 ਬਾਰੇ ਸਾਰੇ ਖਦਸ਼ਿਆਂ ਨੂੰ ਦੂਰ ਕਰਨ ਲਈ 24 X7 ਕੰਟਰੋਲ ਰੂਮ ਹੈਲਪਲਾਈਨ ਦੀ ਸਮਰੱਥਾ ਵਧਾਉਣ ਲਈ ਵੱਧ ਲਾਈਨਾਂ ਜੋੜਨ ਅਤੇ ਹੋਰ ਮਾਨਵ ਸੰਸਾਧਨ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ ।
ਇਸ ਤੋਂ ਇਲਾਵਾ ਕੋਵਿਡ-19 ਤੋਂ ਪ੍ਰਭਾਵਿਤ ਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਤਹਿਤ ਮਿਲਾਨ , ਇਟਲੀ ਤੋਂ ਅੱਜ ਸਵੇਰੇ ਏਅਰ ਇੰਡੀਆ ਦੀ ਇੱਕ ਫਲਾਈਟ 218 ਲੋਕਾਂ ਨੂੰ ਲੈ ਕੇ ਦਿੱਲੀ ਪੁੱਜੀ । ਪ੍ਰੋਟੋਕੋਲ ਤਹਿਤ ਇਨ੍ਹਾਂ ਲੋਕਾਂ ਨੂੰ ਛਾਵਲਾ ਸਥਿਤ ਆਈਟੀਬੀਪੀ ਕੈਂਪ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਇਰਾਨ ਤੋਂ ਲਿਆਂਦੇ ਗਏ 236 ਲੋਕਾਂ ਦਾ ਤੀਜਾ ਬੈਚ ਪੁੱਜਿਆ । ਉਨ੍ਹਾਂ ਨੂੰ ਜੈਸਲਮੇਰ ਸਥਿਤ ਆਰਮੀ ਫੌਸਿਲਿਟੀ ਵਿੱਚ ਕੁਆਰੰਟਾਈਨ ਕੀਤਾ ਜਾ ਰਿਹਾ ਹੈ । ਇਰਾਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ । ਫਿਲਹਾਲ ਸਾਰਿਆਂ ਵਿੱਚ ਲੱਛਣ ਨਹੀਂ ਦਿਖੇ ਹਨ । ਕੋਵਿਡ-19 ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਕੁੱਲ 265 ਯਾਤਰੀਆਂ ਨੂੰ ਤ੍ਰਿਵੇਂਦਰਮ, ਦਿੱਲੀ, ਮੁੰਬਈ, ਕੋਲਕਾਤਾ,ਬੰਗਲੁਰੂ ਅਤੇ ਹੈਦਰਾਬਾਦ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ ।
ਫਿਲਹਾਲ, ਅੰਤਿਮ ਅਪਡੇਟ ਦੇ ਅਨੁਸਾਰ 23 ਨਵੇਂ ਮਾਮਲਿਆਂ ਦਾ ਪਤਾ ਚਲਿਆ ਹੈ । ਇਨ੍ਹਾਂ ਵਿੱਚ ਮਹਾਰਾਸ਼ਟਰ ਤੋਂ 17, ਤੇਲੰਗਾਨਾ ਤੋਂ 2, ਰਾਜਸਥਾਨ ਤੋਂ ਇੱਕ ਅਤੇ ਕੇਰਲ ਤੋਂ 3 ਹਨ । ਦੋਵੇਂ ਮ੍ਰਿਤਕ ਮਰੀਜ਼ ਪਹਿਲਾਂ ਤੋਂ ਹੀ ਬਿਮਾਰ ਸਨ । ਇਨ੍ਹਾਂ ਮਾਮਲਿਆਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ । ਹੁਣ ਤੱਕ ਅਜਿਹੇ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਪਹਿਚਾਣ ਹੋਈ ਹੈ, ਜਿਨ੍ਹਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ ।
ਬੁਲਡਾਣਾ(buldana) ਮਰੀਜ਼ ਜੋ ਇੱਕ ਪ੍ਰਾਵੀਵੇਟ ਹਸਪਤਾਲ ਵਿੱਚ ਸੀ ਉਸ ਦਾ ਨਮੂਨਾ ਲਿਆ ਗਿਆ ਸੀ ਅਤੇ ਉਸ ਦੀ ਕੱਲ੍ਹ ਮੌਤ ਹੋ ਗਈ, ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ।
*****
ਐੱਮਵੀ
(Release ID: 1606727)
Visitor Counter : 139