ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਇਸ ਦੀ ਰੋਕਥਾਮ ਤੇ ਪ੍ਰਬੰਧਨ ਲਈ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ ਸਿਹਤ ਮੰਤਰਾਲੇ ਨੇ ਸਮਾਜਿਕ ਦੂਰੀ ਬਣਾਉਣ ਬਾਰੇ ਵਿਆਪਕ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ

Posted On: 11 MAR 2020 10:48PM by PIB Chandigarh

ਕੋਵਿਡ-19 ਦੇ ਮੁੱਦੇ ਉੱਤੇ ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਦੀ ਮੀਟਿੰਗ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਦੀ ਅਗਵਾਈ ਹੇਠ ਨਿਰਮਾਣ ਭਵਨ ਵਿਖੇ ਹੋਈ, ਜਿਸ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਐੱਸ ਪੁਰੀ, ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਹਾਜ਼ਰ ਹੋਏ ਰੱਖਿਆ ਸੇਵਾਵਾਂ ਦੇ ਮੁਖੀ ਸ਼੍ਰੀ ਬਿਪਨ ਰਾਵਤ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸ਼ਹਿਰੀ ਹਵਾਬਾਜ਼ੀ) ਸ਼੍ਰੀ ਪ੍ਰਦੀਪ ਸਿੰਘ ਖਰੋਲਾ, ਸਕੱਤਰ (ਫਾਰਮਾਸਿਊਟੀਕਲ) ਸ਼੍ਰੀ ਪੀਡੀ ਬਘੇਲਾ, ਡੀਜੀਐੱਚਐੱਸ ਡਾ. ਰਾਜੀਵ ਗਰਗ, ਸਕੱਤਰ ਡੀਐੱਚਆਰ ਅਤੇ ਡਾਇਰੈਕਟਰ ਜਨਰਲ ਆਈਸੀਐੱਮਆਰ ਡਾ. ਬਲਰਾਮ ਭਾਰਗਵ, ਸਕੱਤਰ (ਟੈਕਸਟਾਈਲ) ਸ਼੍ਰੀ ਰਵੀ ਕਪੂਰ, ਵਿਸ਼ੇਸ਼ ਸਕੱਤਰ (ਸਿਹਤ) ਸ਼੍ਰੀ ਸੰਜੀਵ ਕੁਮਾਰ, ਐਡੀਸ਼ਨਲ ਸਕੱਤਰ (ਜਹਾਜ਼ਰਾਨੀ) ਸ਼੍ਰੀ ਸੰਜੀਵ ਬੰਦੋਪਾਧਿਆਏ, ਐਡੀਸ਼ਨਲ ਸਕੱਤਰ ਵਿਦੇਸ਼ ਮੰਤਰਾਲਾ ਸ਼੍ਰੀ ਦਾਮੂ ਰਵੀ, ਐਡੀਸ਼ਨਲ ਸਕੱਤਰ (ਐੱਮਐੱਚਏ) ਸ਼੍ਰੀ ਅਨਿਲ ਮਲਿਕ, ਆਈਜੀ (ਆਈਟੀਬੀਪੀ) ਸ਼੍ਰੀ ਆਨੰਦ ਸਵਰੂਪ ਅਤੇ ਸ਼੍ਰੀ ਲਵ ਅਗਰਵਾਲ, ਸੰਯੁਕਤ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਤੋਂ ਇਲਾਵਾ ਫੌਜ, ਆਈਟੀਬੀਪੀ, ਫਾਰਮਾ ਅਤੇ ਕੱਪੜਾ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ

 

ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਅੱਜ ਆਪਣੀ ਸੱਤਵੀਂ ਮੀਟਿੰਗ ਵਿੱਚ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਕਾਫੀ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹਤਿਆਤ ਵਾਲੀ ਰਣਨੀਤੀ ਵਜੋਂ ਇੱਕ ਦੂਜੇ ਤੋਂ ਦੂਰੀ ਕਾਇਮ ਰੱਖਣ ਦਾ ਪ੍ਰਸਤਾਵ ਲਾਗੂ ਕਰਨ ਲਈ ਪੇਸ਼ ਕੀਤਾ ਗਿਆ ਇਹ ਕਦਮ ਦੇਸ਼ ਵਿੱਚ ਕੋਵਿਡ-19 ਉੱਤੇ ਕਾਬੂ ਪਾਉਣ ਲਈ ਇਹਤਿਆਤ ਵਜੋਂ ਸੁਝਾਏ ਗਏ ਅਤੇ ਇਹ 31 ਮਾਰਚ, 2020 ਤੱਕ ਆਰਜ਼ੀ ਤੌਰ ਤੇ ਲਾਗੂ ਰਹਿਣਗੇ ਪ੍ਰਮੁੱਖ ਕਦਮਾਂ ਵਿੱਚ ਸ਼ਾਮਲ ਹਨ -

 

1. ਸਾਰੇ ਵਿੱਦਿਅਕ ਅਦਾਰਿਆਂ (ਸਕੂਲ, ਯੂਨੀਵਰਸਿਟੀਆਂ ਆਦਿ), ਜਿਮ, ਅਜਾਇਬ ਘਰ, ਸੱਭਿਆਚਾਰਕ ਅਤੇ ਸਮਾਜਿਕ ਕੇਂਦਰ, ਸਵਿਮਿੰਗ ਪੂਲ ਅਤੇ ਥੀਏਟਰ ਬੰਦ ਕਰ ਦਿੱਤੇ ਜਾਣ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਘਰਾਂ ਵਿੱਚ ਹੀ ਰਹਿਣ ਔਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇ

 

2. ਗ਼ੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਵਿੱਚ ਸਮਾਜਿਕ ਦੂਰੀ ਨੂੰ ਵੱਧ ਤੋਂ ਵੱਧ ਬਣਾਈ ਰੱਖਿਆ ਜਾਵੇ ਇਸ ਤੋਂ ਇਲਾਵਾ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸਤਹਾਂ (surfaces) ਨੂੰ ਰੈਗੂਲਰ ਅਤੇ ਸਹੀ ਢੰਗ ਨਾਲ ਕੀਟਾਣੂ ਰਹਿਤ ਕੀਤਾ ਜਾਵੇ

 

3. ਪ੍ਰਾਈਵੇਟ ਸੈਕਟਰ ਦੇ ਸੰਗਠਨਾਂ/ ਨਿਯੁਕਤੀਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਜਿੱਥੇ ਸੰਭਵ ਹੋਵੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ

 

4. ਜਿੱਥੋਂ ਤੱਕ ਸੰਭਵ ਹੋਵੇ ਮੀਟਿੰਗਾਂ ਵੀਡੀਓ ਕਾਨਫਰੰਸ ਰਾਹੀਂ ਕੀਤੀਆਂ ਜਾਣ ਉਨ੍ਹਾਂ ਮੀਟਿੰਗਾਂ ਨੂੰ ਜ਼ਰੂਰੀ ਨਾ ਹੋਣ ਉੱਤੇ ਘੱਟ ਤੋਂ ਘੱਟ ਜਾਂ ਰੀਸ਼ੈਡਿਊਲ ਕੀਤਾ ਜਾਵੇ ਜਿਨ੍ਹਾਂ ਵਿੱਚ ਵਧੇਰੇ ਗਿਣਤੀ ਵਿੱਚ ਲੋਕਾਂ ਨੇ ਸ਼ਾਮਲ ਹੋਣਾ ਹੋਵੇ

 

5. ਰੈਸਟਰਾਂ (Restaurants) ਇਹ ਸੁਨਿਸ਼ਚਿਤ ਕਰਨ ਕਿ ਹੱਥਾਂ ਦੀ ਸਫਾਈ ਦਾ ਪ੍ਰੋਟੋਕੋਲ ਅਪਣਾਇਆ ਜਾਵੇ ਅਤੇ ਜਿਨ੍ਹਾਂ ਸਤਹਾਂ ਉੱਤੇ ਜ਼ਿਆਦਾ ਹੱਥ ਲਗਦੇ ਹੋਣ ਉਨ੍ਹਾਂ ਦੀ ਸਹੀ ਢੰਗ ਨਾਲ ਸਫਾਈ ਹੋਵੇ ਟੇਬਲਾਂ ਦਰਮਿਆਨ ਦੂਰੀ (ਘੱਟੋ ਘੱਟ 1 ਮੀਟਰ) ਸੁਨਿਸ਼ਚਿਤ ਕੀਤੀ ਜਾਵੇ, ਖੁੱਲ੍ਹੀ ਹਵਾਦਾਰ ਸੀਟਿੰਗ ਨੂੰ ਸੁਨਿਸ਼ਚਿਤ ਕੀਤਾ ਜਾਵੇ, ਜਿੱਥੇ ਕਾਫੀ ਢੁਕਵੀਂ ਦੂਰੀ ਜ਼ਰੂਰ ਹੋਵੇ

 

6. ਸਥਾਨਕ ਅਧਿਕਾਰੀ ਉਨ੍ਹਾਂ ਖੇਡ ਪ੍ਰੋਗਰਾਮਾਂ ਅਤੇ ਮੁਕਾਬਲਿਆਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਜਿੱਥੇ ਕਿ ਵੱਡਾ ਇਕੱਠ ਹੋਣਾ ਹੋਵੇ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਅਜਿਹੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦੇਣ

 

7. ਸਥਾਨਕ ਅਧਿਕਾਰੀ ਰਾਏ ਨੇਤਾਵਾਂ (opinion leaders) ਅਤੇ ਧਾਰਮਿਕ ਨੇਤਾਵਾਂ ਨਾਲ ਗੱਲਬਾਤ ਕਰਕੇ ਸਮੂਹਕ ਇਕੱਠਾਂ ਨੂੰ ਰੈਗੂਲੇਟ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਜ਼ਿਆਦਾ ਭੀੜ ਨਾ ਹੋਵੇ / ਲੋਕਾਂ ਦਰਮਿਆਨ ਘੱਟੋ-ਘੱਟ 1 ਮੀਟਰ ਦੀ ਦੂਰੀ ਰਹੇ

 

8. ਸਥਾਨਕ ਅਧਿਕਾਰੀ ਵਪਾਰਕ ਐਸੋਸੀਏਸ਼ਨਾਂ ਅਤੇ ਹੋਰ ਭਾਈਵਾਲਾਂ ਨਾਲ ਗੱਲਬਾਤ ਕਰਕੇ ਦੁਕਾਨਾਂ ਦੇ ਸਮੇਂ ਨੂੰ ਰੈਗੂਲੇਟ ਕਰਨ, ਕੀ ਕਰੋ ਅਤੇ ਕੀ ਨਾ ਕਰੋ ਪ੍ਰਦਰਸ਼ਿਤ ਕਰਨ ਅਤੇ ਸਬਜ਼ੀ ਮੰਡੀ, ਅਨਾਜ ਮੰਡੀ, ਬੱਸ ਡਿਪੂ, ਰੇਲਵੇ ਸਟੇਸ਼ਨ, ਡਾਕ ਘਰਾਂ ਆਦਿ ਜਿਹੇ ਮਾਰਕਿਟ ਸਥਾਨਾਂ ਵਿਖੇ ਇੱਕ ਸੰਚਾਰ ਮੁਹਿੰਮ ਚਲਾਉਣ, ਜਿੱਥੇ ਕਿ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ

 

9. ਭਾਈਚਾਰਿਆਂ ਨੂੰ ਨਿਰੰਤਰ ਸੂਚਿਤ ਕੀਤਾ ਜਾਂਦਾ ਰਹੇ

Additional Travel Advisory: Travel restrictions have been further tightened to prevent the spread of COVID-19 from high-risk areas.

 

ਐਡੀਸ਼ਨਲ ਟ੍ਰੈਵਲ ਅਡਵਾਈਜ਼ਰੀ: ਕੋਵਿਡ -19 ਦੇ ਉੱਚ ਜੋਖਮ ਵਾਲੇ ਖੇਤਰਾਂ ਤੋਂ ਫੈਲਾਅ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ

 

      ਯੂਏਈ, ਕਤਰ, ਓਮਾਨ ਅਤੇ ਕੁਵੈਤ ਤੋਂ ਆਉਣ ਵਾਲੇ / ਲੰਘਣ ਵਾਲੇ ਯਾਤਰੀਆਂ ਨੂੰ ਅਲੱਗ ਰੱਖਣ ਦੀ 14 ਦਿਨਾਂ ਦੀ ਘੱਟੋ-ਘੱਟ ਮਿਆਦ ਦਾ ਪ੍ਰਸਾਰ ਕੀਤਾ ਇਹ 18 ਮਾਰਚ, 2020 ਨੂੰ 1200 ਜੀਐੱਮਟੀ (1200 GMT) ਤੋਂ ਰਵਾਨਗੀ ਦੀ ਪਹਿਲੀ ਪੋਰਟ (at the port of first departure) ਤੋਂ ਲਾਗੂ ਹੋਵੇਗੀ

 

      ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ, ਯੂਰਪੀ ਫ੍ਰੀ ਟ੍ਰੇਡ ਐਸੋਸੀਏਸ਼ਨ, ਤੁਰਕੀ ਅਤੇ ਇੰਗਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਆਮਦ ਉੱਤੇ 18 ਮਾਰਚ, 2020 ਤੋਂ ਰੋਕ ਰਹੇਗੀ ਕੋਈ ਵੀ ਏਅਰਲਾਈਨ ਇਨ੍ਹਾਂ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ 18 ਮਾਰਚ, 2020 ਨੂੰ 1200 ਜੀਐੱਮਟੀ (1200 GMT) ਤੋਂ ਲਿਆ ਨਹੀਂ ਸਕੇਗੀ ਏਅਰਲਾਈਨ ਇਸ ਨੂੰ ਰਵਾਨਗੀ ਦੀ ਪਹਿਲੀ ਪੋਰਟ ਤੋਂ ਲਾਗੂ ਕਰੇਗੀ

 

      ਇਹ ਦੋਵੇਂ ਨਿਰਦੇਸ਼ ਆਰਜ਼ੀ ਕਦਮ ਹਨ ਅਤੇ 31 ਮਾਰਚ, 2020 ਤੱਕ ਲਾਗੂ ਰਹਿਣਗੇ ਅਤੇ ਬਾਅਦ ਵਿੱਚ ਇਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ

 

ਇਰਾਨ ਤੋਂ ਲਿਆਂਦੇ ਗਏ 53 ਯਾਤਰੀਆਂ ਦਾ ਚੌਥਾ ਬੈਚ ਅੱਜ ਇੱਥੇ ਪੁੱਜਿਆ ਅਤੇ ਉਸ ਨੂੰ ਜੈਸਲਮੇਰ ਦੀ ਆਰਮੀ ਫੈਸਿਲਿਟੀ ਵਿੱਚ ਵੱਖਰਾ ਰੱਖਿਆ ਗਿਆ ਹੈ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਸਾਰਿਆਂ ਵਿੱਚ ਇਸ ਵੇਲੇ ਕੋਈ ਲੱਛਣ ਨਜ਼ਰ ਨਹੀਂ ਆਏ ਪਰ ਉਨ੍ਹਾਂ ਨੂੰ ਪ੍ਰੋਟੋਕੋਲ ਅਨੁਸਾਰ ਅਲੱਗ ਰੱਖਿਆ ਜਾਵੇਗਾ

 

4 ਨਵੇਂ ਮਾਮਲੇ - ਓਡੀਸ਼ਾ, ਜੰਮੂ ਕਸ਼ਮੀਰ, ਲੱਦਾਖ ਅਤੇ ਕੇਰਲ ਤੋਂ 1-1 ਮਾਮਲੇ ਦੀ ਪਹਿਲੇ ਅੱਪਡੇਟ ਤੋਂ ਬਾਅਦ ਪੁਸ਼ਟੀ ਹੋਈ ਹੈ ਅੱਜ ਤੱਕ ਭਾਰਤ ਵਿੱਚ ਕੁੱਲ 114 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 13 ਠੀਕ ਹੋ ਗਏ ਹਨ ਅਤੇ 2 ਦੀ ਮੌਤ ਹੋ ਗਈ ਹੈ ਇਨ੍ਹਾਂ ਪਾਜ਼ਿਟਿਵ ਮਾਮਲਿਆਂ ਦੇ ਸੰਪਰਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ 5200 ਤੋਂ ਵੱਧ ਸੰਪਰਕਾਂ ਦਾ ਪਤਾ ਲੱਗਿਆ ਹੈ ਜਿਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ

 

****

 

ਐੱਮਵੀ


(Release ID: 1606665) Visitor Counter : 216


Read this release in: English