ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਹਾ ਸਰਕਾਰ ਕੋਵਿਡ-19 ਦੇ ਕਾਰਨ ਪੈਦਾ ਸਥਿਤੀ ’ਤੇ ਪੂਰੀ ਤਰ੍ਹਾਂ ਸਤਰਕ (ਚੌਕਸ)

ਲੋਕਾਂ ਨੂੰ ਨਾ ਘਬਰਾਉਣ ਅਤੇ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਤਾਕੀਦ ਕੀਤੀ

ਆਉਣ ਵਾਲੇ ਦਿਨਾਂ ਵਿੱਚ ਕੋਈ ਕੇਂਦਰੀ ਮੰਤਰੀ ਵਿਦੇਸ਼ ਯਾਤਰਾ ’ਤੇ ਨਹੀਂ ਜਾਵੇਗਾ

Posted On: 12 MAR 2020 5:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਕੋਵਿਡ-19 ਨੋਵਲ ਕੋਰੋਨਾਵਾਇਰਸ ਦੇ ਕਾਰਨ ਪੈਦਾ ਸਥਿਤੀ ਨੂੰ ਲੈ ਕੇ ਪੂਰੀ ਤਰ੍ਹਾਂ ਸਤਰਕ (ਚੌਕਸ) ਹੈ

ਅੱਜ ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮੰਤਰਾਲਿਆਂ ਅਤੇ ਰਾਜਾਂ ਨੇ ਕਈ ਅਤਿ ਸਰਗਰਮ (ਪ੍ਰੋਐਕਟਿਵ) ਕਦਮ ਉਠਾਏ ਹਨ ।

ਉਨ੍ਹਾਂ ਨੇ ਲੋਕਾਂ ਨੂੰ ਨਾ ਘਬਰਾਉਣ, ਗ਼ੈਰ-ਜ਼ਰੂਰੀ ਯਾਤਰਾ ਤੇ ਵੱਡੇ ਇਕੱਠਾਂ ਤੋਂ ਬਚਣ ਦੀ ਤਾਕੀਦ ਕੀਤੀ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ ਯਾਤਰਾ ’ਤੇ ਨਹੀਂ ਜਾਵੇਗਾ।

 

https://twitter.com/narendramodi/status/1238056293887135745

 

https://twitter.com/narendramodi/status/1238056397046050822

 

******

ਵੀਆਰਆਰਕੇ/ਏਕੇ


(Release ID: 1606240) Visitor Counter : 105


Read this release in: English