ਸੱਭਿਆਚਾਰ ਮੰਤਰਾਲਾ

ਭਾਰਤੀ ਰਾਸ਼ਟਰੀ ਅਭਿਲੇਖਾਗਾਰ ਦੇ 130ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ, ਸ਼੍ਰੀ ਪ੍ਰਹਲਾਦ ਸਿੰਘ ਪਟੇਲ 11 ਮਾਰਚ , 2020 ਨੂੰ ਇੱਕ ਪ੍ਰਦਰਸ਼ਨੀ, “ਜੱਲਿਆਂਵਾਲਾ ਬਾਗ” ਦਾ ਉਦਘਾਟਨ ਕਰਨਗੇ ਇਹ ਪ੍ਰਦਰਸ਼ਨੀ, ਜਨਤਾ ਲਈ 30 ਅਪ੍ਰੈਲ, 2020 ਤੱਕ ਖੁੱਲ੍ਹੀ ਰਹੇਗੀ

Posted On: 09 MAR 2020 5:58PM by PIB Chandigarh

ਭਾਰਤੀਯ ਰਾਸ਼ਟਰੀ (ਨੈਸ਼ਨਲ ਆਰਕਾਈਵਸ ਆਵ੍ ਇੰਡੀਅ ਐੱਨਏਆਈ) ਦੇ 130ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ, ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ (ਟੂਰਿਜ਼ਮ) ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ 11 ਮਾਰਚ, 2020 ਨੂੰ ਸ਼ਾਮ 5 ਵਜੇ ਰਾਸ਼ਟਰੀ ਅਭਿਲੇਖਾਗਾਰ (ਨੈਸ਼ਨਲ ਆਰਕਾਈਵਸ), ਨਵੀਂ ਦਿੱਲੀ ਦੇ ਪਰਿਸਰ ਵਿੱਚ ਆਯੋਜਿਤ ਇੱਕ ਪ੍ਰਦਰਸ਼ਨੀ “ਜੱਲਿਆਂਵਾਲਾ ਬਾਗ” ਦਾ ਉਦਘਾਟਨ ਕਰਨਗੇ । ਮੂਲ ਦਸਤਾਵੇਜ਼ਾਂ ’ਤੇ ਅਧਾਰਿਤ, ਇਹ ਪ੍ਰਦਰਸ਼ਨੀ ਜੱਲਿਆਂਵਾਲਾ ਬਾਗ ਨਰਸੰਘਾਰ ਨੂੰ ਯਾਦ ਕਰਨ ਦਾ ਪ੍ਰਯਤਨ ਹੈ।

ਇਹ ਪ੍ਰਦਰਸ਼ਨੀ ਮੁੱਖ ਰੂਪ ਵਿੱਚ ਨੈਸ਼ਨਲ ਆਰਕਾਈਵਜ਼ ਆਵ੍ ਇੰਡੀਆ (ਭਾਰਤੀ ਰਾਸ਼ਟਰੀ ਅਭਿਲੇਖਾਗਾਰ) ਵਿੱਚ ਉਪਲੱਬਧ, ਜੱਲਿਆਂਵਾਲਾ ਬਾਗ ਨਰਸੰਹਾਰ ਨਾਲ ਸਬੰਧਿਤ ਪੁਰਾਲੇਖਾਂ (ਆਰਕਾਈਵਲ) ਦਸਤਾਵੇਜ਼ਾਂ ਦੀਆਂ ਮੂਲ ਅਤੇ ਡਿਜੀਟਲ ਕਾਪੀਆਂ ਦੀ ਮਦਦ ਨਾਲ ਆਯੋਜਿਤ ਕੀਤੀ ਗਈ ਹੈ। ਇਹ ਪ੍ਰਦਰਸ਼ਨੀ ਸਾਡੇ ਅਭਿਲੇਖ ਅਧਾਰਿਤ ਸਮੱਗਰੀ ਰਿਕਾਰਡ ਹੋਲਡਿੰਗਸ ਦੇ ਮਾਧਿਅਮ ਨਾਲ ਬ੍ਰਿਟਿਸ਼ ਅੱਤਿਆਚਾਰ ਦੇ ਖ਼ਿਲਾਫ਼, ਭਾਰਤੀ ਲੋਕਾਂ ਦੇ ਅਣਥੱਕ ਸੰਘਰਸ਼ ਨੂੰ ਚਿਤ੍ਰਿਤ ਕਰਨ ਦਾ ਇੱਕ ਗੰਭੀਰ ਪ੍ਰਯਤਨ ਹੈ।

ਇਸ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਪਹਿਲਾਂ ਨੈਸ਼ਨਲ ਆਰਕਾਈਵਸ, (ਰਾਸ਼ਟਰੀ ਅਭਿਲੇਖਾਗਾਰ) ਨਵੀਂ ਦਿੱਲੀ ਵਿੱਚ 11 : 00 ਵਜੇ ਜੱਲਿਆਂਵਾਲਾ ਬਾਗ ’ਤੇ ਸ਼੍ਰੀਮਤੀ ਕਿਸ਼ਵਰ ਦੇਸਾਈ ਦੁਆਰਾ ਸਥਾਪਨਾ ਦਿਵਸ ਲੈਕਚਰ ਦਿੱਤਾ ਜਾਵੇਗਾ ।

ਨੈਸ਼ਨਲ ਆਰਕਾਈਵਸ ਆਵ੍ ਇੰਡੀਆ (ਭਾਰਤੀ ਰਾਸ਼ਟਰੀ ਅਭਿਲੇਖਾਗਾਰ) ਸੱਭਿਆਚਾਰ ਮੰਤਰਾਲੇ ਦੇ ਤਹਿਤ ਇੱਕ ਸਬੰਧਿਤ ਦਫ਼ਤਰ ਹੈ। ਇਸ ਦੀ ਸਥਾਪਨਾ 11 ਮਾਰਚ 1891 ਨੂੰ ਕੋਲਕਾਤਾ (ਕਲਕੱਤਾ) ਵਿੱਚ ਇੰਪੀਰੀਅਲ ਰਿਕਾਰਡ ਵਿਭਾਗ ਦੇ ਰੂਪ ਵਿੱਚ ਕੀਤੀ ਗਈ ਸੀ । 1911 ਵਿੱਚ ਰਾਜਧਾਨੀ ਦੇ ਕਲਕੱਤਾ ਤੋਂ ਦਿੱਲੀ ਟ੍ਰਾਂਸਫਰ ਹੋਣ ਤੋਂ ਬਾਅਦ, ਨੈਸ਼ਨਲ ਆਰਕਾਈਵਸ ਆਵ੍ ਇੰਡੀਆ (ਭਾਰਤੀ ਰਾਸ਼ਟਰੀ ਅਭਿਲੇਖਾਗਾਰ) ਦੇ ਇਸ ਵਰਤਮਾਨ ਭਵਨ ਦਾ, 1926 ਵਿੱਚ ਨਿਰਮਾਣ ਕੀਤਾ ਗਿਆ ਸੀ। ਇਸ ਨੂੰ ਸਰ ਐਡਵਿਨ ਲੁਟੀਅਨਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ । ਕਲਕੱਤਾ ਤੋਂ ਨਵੀਂ ਦਿੱਲੀ ਵਿੱਚ ਸਾਰੇ ਪੁਰਾਲੇਖਾਂ (ਅਭਿਲੇਖਾਂ) ਦੇ ਤਬਾਦਲੇ ਦਾ ਕੰਮ 1937 ਵਿੱਚ ਪੂਰਾ ਹੋਇਆ ਸੀ । ਇਹ, ਜਨਤਕ ਰਿਕਾਰਡਸ ਐਕਟ1993 ਅਤੇ ਜਨਤਕ ਰਿਕਾਰਡ ਰੂਲਸ (ਨਿਯਮਾਵਲੀ,) 1997  ਦੇ ਲਾਗੂਕਰਨ ਲਈ ਇੱਕ ਨੋਡਲ ਏਜੰਸੀ ਹੈ।  ਇਹ ਪ੍ਰਦਰਸ਼ਨੀ ਜਨਤਾ ਦੇ ਦੇਖਣ ਲਈ 30 ਅਪ੍ਰੈਲ 2020 ਤੱਕ ਖੁੱਲ੍ਹੀ ਰਹੇਗੀ ।

 

*****

ਐੱਨਬੀ/ਏਕੇਜੇ



(Release ID: 1606239) Visitor Counter : 119


Read this release in: English