ਪ੍ਰਧਾਨ ਮੰਤਰੀ ਦਫਤਰ
ਇਕਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
06 MAR 2020 11:00PM by PIB Chandigarh
ਗਲੋਬਲ ਬਿਜ਼ਨਸ ਸਮਿਟ ਦੇ ਇਸ ਮੰਚ ‘ਤੇ, ਦੁਨੀਆ ਭਰ ਤੋਂ ਆਏ ਮਾਹਿਰਾਂ (ਐਕਸਪਰਟਸ) ਦਰਮਿਆਨ, The Economic Times ਨੇ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ । ਅੱਜ ਸਵੇਰ ਤੋਂ , ਤੁਸੀਂ ਜਦੋਂ ਤੋਂ ਇੱਥੇ ਬੈਠੇ ਹੋ , ਇੱਥੇ ਅਨੇਕ ਵਿਸ਼ਿਆਂ ‘ਤੇ ਚਰਚਾ ਹੋਈ ਹੈ, ਬਿਜ਼ਨਸ ਵਰਲਡ ਦੇ ਪ੍ਰੌਮੀਨੈਂਟ ਲੋਕਾਂ ਨੇ ਆਪਣੇ Ideas ਸਾਂਝੇ ਕੀਤੇ ਹਨ । ਅਤੇ ਵਿਚਾਰਾਂ ਦੇ ਇਸ ਪ੍ਰਵਾਹ ਵਿੱਚ ਜੋ ਕੌਮਨ Thread ਹੈ , ਉਹ ਹੈ - Collaborate To Create Sustainable Growth ਦੇ ਲਈ Collaborate To Create ਦਾ ਇਹ ਵਿਜ਼ਨ, ਅੱਜ ਦੀ ਜ਼ਰੂਰਤ ਵੀ ਹੈ ਅਤੇ ਭਵਿੱਖ ਦਾ ਅਧਾਰ ਵੀ । ਅਤੇ ਅਸੀਂ ਸਾਰੇ ਜਾਣਦੇ ਹਾਂ ਇਹ ਵਿਜ਼ਨ ਅਚਾਨਕ ਬੀਤੇ ਕੁਝ ਸਾਲਾਂ ਦੇ ਵਿਚਾਰਾਂ ਵਿੱਚੋਂ ਨਿਕਲ ਕੇ ਆਇਆ ਹੋਵੇ , ਅਜਿਹਾ ਵੀ ਨਹੀਂ ਹੈ । ਵਿਘਟਨ ਨਾਲ ਕੀ - ਕੀ ਨੁਕਸਾਨ ਹੁੰਦਾ ਹੈ , ਇਸ ਦਾ ਦੁਨੀਆ ਨੂੰ ਅਨੁਭਵ ਹੈ । ਜਦੋਂ ਨਾਲ ਚਲੇ ਤਾਂ ਸੰਭਲ ਗਏ । ਜਦੋਂ ਆਹਮਣੇ -ਸਾਹਮਣੇ ਹੋਏ ਤਾਂ ਬਿਖਰ ਗਏ।
Collaborate To Create ਦਾ ਵਿਚਾਰ ਜਿੰਨ੍ਹਾ ਪੁਰਾਣਾ ਹੈ, ਓਨਾ ਹੀ ਪ੍ਰਸੰਗਿਕ ਵੀ ਹੈ। ਹਰ ਯੁਗ ਵਿੱਚ ਨਵੇਂ-ਨਵੇਂ challenges ਸਾਹਮਣੇ ਆਉਂਦੇ ਹਨ- ਸਾਡੀ Collaborate To Create ਦੀ spirit ਨੂੰ test ਕਰਨ ਲਈ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ।
ਜਿਵੇਂ ਕਿ ਅੱਜ “ਕੋਰੋਨਾ ਵਾਇਰਸ” ਦੇ ਰੂਪ ਵਿੱਚ ਇੱਕ ਬਹੁਤ ਵੱਡਾ ਚੈਲੇਂਜ ਦੁਨੀਆ ਦੇ ਸਾਹਮਣੇ ਹੈ। Financial Institutions ਨੇ ਇਸ ਨੂੰ ਆਰਥਿਕ ਜਗਤ ਦੇ ਲਈ ਵੀ ਬਹੁਤ ਵੱਡਾ challenge ਮੰਨਿਆ ਹੈ। ਅੱਜ ਅਸੀਂ ਸਾਰਿਆਂ ਨੇ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਨਾ ਹੈ। Collaborate To Create ਦੀ ਸੰਕਲਪ ਸ਼ਕਤੀ ਨਾਲ ਅਸੀਂ ਜੇਤੂ(ਵਿਜੇ) ਹੋਣਾ ਹੈ।
ਮਿੱਤਰੋ,
Fractured World ਦੀ ਫਿਲਾਸਫੀ ‘ਤੇ ਵੀ ਤੁਸੀਂ ਇੱਥੇ ਮੰਥਨ ਕਰਨ ਵਾਲੇ ਹੋ। Real Fractures, Over-Imagined Fractures ਅਤੇ ਇਸ ਦੇ ਜ਼ਿੰਮੇਦਾਰ ਕਾਰਕਾਂ ‘ਤੇ ਵੀ ਚਰਚਾ ਹੋਵੇਗੀ।
ਸਾਥੀਓ, ਇੱਕ ਦੌਰ ਅਜਿਹਾ ਸੀ ਜਦੋਂ ਇੱਕ ਖਾਸ ਵਰਗ ਦੀਆਂ Predictions ਦੇ ਅਨੁਸਾਰ ਹੀ ਚੀਜ਼ਾਂ ਚਲਦੀਆਂ ਹੁੰਦੀਆਂ ਸਨ। ਜੋ ਸਲਾਹ ਉਸ ਨੇ ਦੇ ਦਿੱਤੀ, ਉਹ ਫਾਈਨਲ ਸਮਝੀ ਜਾਂਦੀ ਸੀ। ਲੇਕਿਨ Technology ਦੇ ਵਿਕਾਸ ਨਾਲ ਅਤੇ Discourse ਦੀ ‘ਡੈਮੋ-ਕ੍ਰੇਟਾਈ-ਜ਼ੇਸ਼ਨ’ ਨਾਲ, ਹੁਣ, ਅੱਜ, ਸਮਾਜ ਦੇ ਹਰ ਵਰਗ ਦੇ ਲੋਕਾਂ ਦਾ Opinion Matter ਕਰਦਾ ਹੈ। ਅੱਜ ਆਮ ਜਨਤਾ ਆਪਣੇ Opinion ਨੂੰ ਬਹੁਤ ਮਜ਼ਬੂਤੀ ਦੇ ਨਾਲ, ਜਮੇ-ਜਮਾਏ So Called Wisdom ਦੇ ਉਲਟ, ਵੱਡੀ ਤਾਕਤ ਦੇ ਨਾਲ ਰਜਿਸਟਰ ਕਰਵਾ ਰਹੀ ਹੈ।
ਪਹਿਲਾ ਇਸੇ ਆਮ ਜਨਤਾ ਦੀਆਂ ਆਸ਼ਾਵਾਂ-ਅਪੇਖਿਆਵਾਂ ‘ਤੇ, ਇਸ ਖਾਸ ਵਰਗ ਦੀਆਂ ਦਲੀਲ਼ਾਂ ਅਤੇ Theories ਹਾਵੀ ਹੋ ਜਾਂਦੀਆਂ ਸਨ । ਇਹ ਇੱਕ ਬਹੁਤ ਵੱਡੀ ਵਜ੍ਹਾ ਸੀ ਕਿ ਜਦੋਂ ਅਸੀਂ .. ਤੁਸੀਂ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ… 2014 ਵਿੱਚ ਪਹਿਲੀ ਵਾਰ ਇਸ ਕਾਰਜ ਨੂੰ ਸੰਭਾਲਿਆ ਤਾਂ ਦੇਸ਼ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ , ਟੌਇਲੈਟਰਸ, ਇਲੈਕਟ੍ਰੀਸਿਟੀ ਕਨੈਕਸ਼ਨ , ਗੈਸ ਕਨੈਕਸ਼ਨ, ਆਪਣਾ ਘਰ , ਇਹੋ ਜਿਹੀਆਂ Basic Amenities ਲਈ ਤਰਸ ਰਿਹਾ ਸੀ।
ਸਾਥੀਓ, ਸਾਡੇ ਸਾਹਮਣੇ ਮਾਰਗ ਸੀ ਕਿ ਪਹਿਲੇ ਤੋਂ ਜੋ ਚਲਦਾ ਆ ਰਿਹਾ ਹੈ, ਉਸੇ ਮਾਰਗ ‘ਤੇ ਚੱਲੀਏ ਜਾਂ ਫਿਰ ਆਪਣੇ ਨਵੇਂ ਰਸਤੇ ਬਣਾਈਏ, ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧੀਏ, ਅਸੀਂ ਬਹੁਤ ਸੋਚ ਵਿਚਾਰ ਕਰਕੇ ਤੈਅ ਕੀਤਾ.... ਅਸੀਂ ਨਵਾਂ ਮਾਰਗ ਬਣਾਇਆ, ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧੇ ਅਤੇ ਇਸ ਵਿੱਚ ਸਭ ਤੋਂ ਵੱਡੀ ਪ੍ਰਾਥਮਿਕਤਾ ਦਿੱਤੀ- ਲੋਕਾਂ ਦੀਆਂ Aspirations ਨੂੰ।
ਇਸ ਦੌਰਾਨ ਦੇਸ਼ ਵਿੱਚ ਚੋਣਾਂ ਵੀ ਹੋਈਆਂ, ਸਾਡੇ ਕਾਰਜਾਂ ‘ਤੇ ਮੋਹਰ ਵੀ ਲੱਗੀ ਲੇਕਿਨ ਇੱਕ ਹੋਰ ਦਿਲਚਸਪ ਗੱਲ ਸਾਹਮਣੇ ਆਈ। ਅੱਜ ਗਲੋਬਲ ਬਿਜ਼ਨਸ ਸਮਿਟ ਵਿੱਚ, ਮੈਂ ਤੁਹਾਡੇ ਸਾਹਮਣੇ ਇਸ ਨੂੰ ਵੀ ਸਾਂਝਾ ਕਰਨਾ ਚਾਹੁੰਦਾ ਹਾਂ। ਇੱਥੇ ਇਸ ਹਾਲ ਵਿੱਚ ਬੈਠੇ ਸਾਥੀ, ਜ਼ਰੂਰ ਮੇਰੀ ਇਸ ਗੱਲ ‘ਤੇ ਧਿਆਨ ਦੇਣਗੇ!!!
Friends,
ਜਿਸ ਵਰਗ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਸੀ, ਉਸ ਦੀ ਇੱਕ ਬਹੁਤ ਵੱਡੀ ਪਹਿਚਾਣ ਹੈ- ‘Talking The Right Things’ ਯਾਨੀ ਹਮੇਸ਼ਾ ਸਹੀ ਗੱਲ ਬੋਲਣਾ। ਸਹੀ ਗੱਲ ਕਹਿਣ ਵਿੱਚ ਕੋਈ ਬੁਰਾਈ ਵੀ ਨਹੀਂ ਹੈ। ਲੇਕਿਨ ਇਸ ਵਰਗ ਨੂੰ ਅਜਿਹੇ ਲੋਕਾਂ ਨਾਲ ਨਫਰਤ ਹੈ, ਚਿੜ ਹੈ, ਜੋ ‘Doing The Right Things’ ‘ਤੇ ਚਲਦੇ ਹਨ। ਇਸ ਲਈ ਜਦੋਂ Status Quo ਵਿੱਚ ਬਦਲਾਅ ਆਉਂਦਾ ਹੈ ਤਾਂ ਅਜਿਹੇ ਲੋਕਾਂ ਨੂੰ ਕੁਝ ਖਾਸ ਤਰ੍ਹਾਂ ਦੇ Disruptions ਦਿਖਾਈ ਦੇਣ ਲਗਦੇ ਹਨ। ਤੁਸੀਂ ਗੌਰ ਕਰੋ, ਜੋ ਲੋਕ ਖੁਦ ਨੂੰ Gender Justice ਦਾ ਮਸੀਹਾ ਦੱਸਦੇ ਹਨ, ਉਹ ਤੀਹਰੇ ਤਲਾਕ ਦੇ ਖਿਲਾਫ ਕਾਨੂੰਨ ਬਣਾਉਣ ਦੇ ਸਾਡੇ ਫ਼ੈਸਲੇ ਦਾ ਵਿਰੋਧ ਕਰਦੇ ਹਨ।
ਜੋ ਲੋਕ ਦੁਨੀਆ ਭਰ ਨੂੰ ਸ਼ਰਨਾਰਥੀ ਅਧਿਕਾਰਾਂ ਦੇ ਲਈ ਗਿਆਨ ਦਿੰਦੇ ਹਨ, ਉਹ ਸ਼ਰਨਾਰਥੀਆਂ ਦੇ ਲਈ ਜਦੋਂ CAA ਦਾ ਕਾਨੂੰਨ ਬਣ ਰਿਹਾ ਹੈ ਵਿਰੋਧ ਕਰਦੇ ਹਨ। ਜੋ ਲੋਕ ਦਿਨ ਰਾਤ ਸੰਵਿਧਾਨ ਦੀ ਦੁਹਾਈ ਦਿੰਦੇ ਹਨ, ਉਹ ਧਾਰਾ 370 ਜਿਹੇ ਅਸਥਾਈ ਵਿਵਸਥਾ ਹਟਾਕੇ, ਜੰਮੂ-ਕਸ਼ਮੀਰ ਵਿੱਚ ਪੂਰੀ ਤਰ੍ਹਾਂ ਸੰਵਿਧਾਨ ਨੂੰ ਲਾਗੂ ਕਰਨ ਦਾ ਵਿਰੋਧ ਕਰਦੇ ਹਨ। ਜੋ ਲੋਕ ਨਿਆਂ ਦੀ ਗੱਲ ਕਰਦੇ ਹਨ, ਉਹ ਸੁਪ੍ਰੀਮ ਕੋਰਟ ਦਾ ਇੱਕ ਫੈਸਲਾ ਉਨ੍ਹਾਂ ਦੇ ਖਿਲਾਫ ਜਾਣ ‘ਤੇ ਦੇਸ਼ ਦੀ ਸਰਬਉੱਚ ਅਦਾਲਤ ਦੀ ਨੀਯਤ ‘ਤੇ ਹੀ ਸਵਾਲ ਖੜ੍ਹੇ ਕਰ ਦਿੰਦੇ ਹਨ।
ਸਾਥੀਓ, ਤੁਹਾਡੇ ਵਿੱਚੋਂ ਕਈਆਂ ਨੇ ਰਾਮਚਰਿਤ ਮਾਨਸ ਦੀ ਇਹ ਚੌਪਾਈ ਜ਼ਰੂਰ ਸੁਣੀ ਹੋਵੇਗੀ-
पर उपदेश कुशल बहुतेरे । जे आचरहिं ते नर न घनेरे ।
ਪਰ ਉਪਦੇਸ਼ ਕੁਸ਼ਲ ਬਹੁਤੇਰੇ। ਜੇ ਆਚਰਹਿਂ ਤੇ ਨਰ ਨ ਘਨੇਰੇ।
ਯਾਨੀ ਦੂਸਰਿਆਂ ਨੂੰ ਉਪਦੇਸ਼ ਦੇਣਾ ਤਾਂ ਬਹੁਤ ਅਸਾਨ ਹੈ ਲੇਕਿਨ ਆਪ ਉਨ੍ਹਾਂ ਉਪਦੇਸ਼ਾਂ ‘ਤੇ ਅਮਲ ਕਰਨਾ ਬਹੁਤ ਕਠਿਨ ਹੈ। ਜਦੋਂ ਤੱਕ Status Quo ਰਹਿੰਦਾ ਹੈ, ਉਨ੍ਹਾਂ ਨੂੰ ਦਿੱਕਤ ਨਹੀਂ ਹੁੰਦੀ। ਅਜਿਹੇ ਲੋਕ ਮੰਨਦੇ ਹਨ ਕਿ ‘Inaction Is The Most Convenient Action.’ ਲੇਕਿਨ ਸਾਡੇ ਲਈ ਰਾਸ਼ਟਰ ਨਿਰਮਾਣ, ਦੇਸ਼ ਦਾ ਵਿਕਾਸ, Good Governance, Convenience ਦਾ ਵਿਸ਼ਾ ਨਹੀਂ,ਬਲਕਿ ਸਾਡਾ Conviction ਹੈ। Conviction To Do The Right Thing, Conviction To Break The Status Quo.
ਸਾਥੀਓ, ਕੁਝ ਲੋਕ ਹੁੰਦੇ ਹਨ ਜੋ ਸੁਭਾਅ ਤੋਂ ਹੀ ਆਪਣੇ ਵਿਚਾਰਾਂ ਦੇ ਕੈਦੀ ਬਣ ਜਾਂਦੇ ਹਨ। ਆਪਣੇ Thought-Process ਦੇ ਉਹ ਜ਼ਿੰਦਗੀ ਭਰ ਕੈਦੀ ਰਹਿੰਦੇ ਹਨ। ਇਹ ਲੋਕ ਇਸੇ ਵਿੱਚ ਖੁਸ਼ ਰਹਿੰਦੇ ਹਨ, ਆਨੰਦਿਤ ਰਹਿੰਦੇ ਹਨ। ਦੂਜਾ ਸ਼ਬਦਾਂ ਵਿੱਚ ਕਰੀਏ ਤਾਂ ਉਹ Status Quo ਵਿੱਚ ਰਹਿਣ ਨੂੰ ਹੀ ਆਪਣੇ ਜੀਵਨ ਦੀਆਂ ਕਦਰਾਂ-ਕੀਮਤਾਂ ਬਣਾ ਲੈਂਦੇ ਹਨ। ਇਨ੍ਹਾਂ ਦੇ ਦਬਾਵਾਂ ਤੋਂ ਅਲੱਗ, ਸਾਡੀ ਸਰਕਾਰ ਦੇਸ਼ ਦੀਆਂ ਤਮਾਮ ਵਿਵਸਥਾਵਾਂ ਨੂੰ ਪੁਰਾਣੇ ਵਿਚਾਰਾਂ ਦੀ ਕੈਦ ਤੋਂ ਮੁਕਤੀ ਦਿਵਾਉਣ ਦਾ ਕੰਮ ਕਰ ਰਹੀ ਹੈ। ਇੱਕ ਇੱਕ ਕਰਕੇ ਅਸੀਂ ਹਰ ਸੈਕਟਰ ਨੂੰ Convenience Of Inaction ਤੋਂ ਬਾਹਰ ਕੱਢ ਰਹੇ ਹਾਂ। DBT.. Direct Benefit Transfer ਦੇ ਜ਼ਰੀਏ ਅਸੀਂ Status Quo ਵਿੱਚ ਬਹੁਤ ਵੱਡਾ ਬਦਲਾਅ ਲਿਆਏ ਅਤੇ ਹਜ਼ਾਰਾ ਕਰੋੜ ਰੁਪਏ ਦੀ ਗਲਤ ਹੱਥਾਂ ਵਿੱਚ ਜਾਣ ਤੋਂ ਬਚਾਏ।
RERA ਕਾਨੂੰਨ ਬਣਾ ਕੇ ਅਸੀਂ ਰੀਅਲ ਇਸਟੇਟ ਸੈਕਟਰ ਨੂੰ ਕਾਲੇ ਧਨ ਦੇ ਬੰਧਨ ਤੋਂ ਮੁਕਤ ਕਰਨ ਦਾ ਬਹੁਤ ਹੀ ਵੱਡਾ ਕਦਮ ਉਠਾਇਆ ਹੈ, ਅਤੇ ਮੱਧ ਵਰਗ ਦੀ ਪਹੁੰਚ, ਉਸ ਦੇ ਸੁਪਨਿਆਂ ਦੇ ਘਰ ਤੱਕ ਬਣਾਈ।
ਮੁਕਤੀ ਦੇ ਇਹ ਮੁਹਿੰਮ ਕਾਰਪੋਰੇਟ ਵਰਲਡ ਵਿੱਚ ਵੀ ਚਲੀ। IBC ਬਣਾਕੇ ਅਸੀਂ Status Quo ਬਦਲਿਆ ਅਤੇ ਹਜ਼ਾਰਾਂ ਕਰੋੜ ਰੁਪਏ ਦੀ ਵਾਪਸੀ ਸੁਨਿਸ਼ਚਿਤ ਕਰਨ ਦੇ ਨਾਲ ਹੀ, ਮੁਸੀਬਤ ਵਿੱਚ ਫਸੀਆਂ ਕੰਪਨੀਆਂ ਨੂੰ ਇੱਕ ਮਾਰਗ ਵੀ ਦਿਖਾਇਆ। ਵਰਨਾ ਸਾਡਾ ਉੱਥੇ one way ਸੀ.... ਆ ਤਾਂ ਸਕਦੇ ਸੀ ਲੇਕਿਨ ਨਿਕਲ ਨਹੀਂ ਸਕਦੇ ਸਾਂ ਅਸੀਂ ਨਿਕਲਣ ਲਈ ਵੀ ਅਵਸਰ ਪੈਦਾ ਕੀਤੇ ਹਨ।
Mudra ਯੋਜਨਾ ਬਣਾ ਕੇ ਵੀ ਅਸੀਂ ਬੈਂਕਿੰਗ ਵਿਵਸਥਾ ਨੂੰ ਪੁਰਾਣੀ ਸੋਚ ਵਿੱਚੋਂ ਕੱਢਿਆ ਅਤੇ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਬਿਨਾ ਬੈਂਕ ਗਾਰੰਟੀ, ਲੋਕਾਂ ਨੂੰ ਨੌਜਵਾਨਾਂ ਨੂੰ, ਮਹਿਲਾਵਾਂ ਨੂੰ, ਫਰਸਟ ਟਾਈਮ entrepreneur ਨੂੰ ਅਸੀਂ ਸਵੈ ਰੋਜ਼ਗਾਰ ਲਈ ਦਿੱਤੇ। ਇਸੇ ਤਰ੍ਹਾਂ, ਅਸੀਂ Chief of Defence Staff - CDS ਬਣਾ ਕੇ Status Quo ਬਦਲਿਆਂ ਅਤੇ ਸਾਡੀਆਂ ਸੈਨਾਵਾਂ ਵਿੱਚ ਬਿਹਤਰ ਸਿਨਰਜੀ ਅਤੇ Collaboration ਨੂੰ ਸੁਨਿਸ਼ਚਿਤ ਕੀਤਾ । ਆਮ ਵਰਗ ਦੇ ਗ਼ਰੀਬਾਂ ਨੂੰ 10% ਰਾਖਵਾਂਕਰਨ ਦੇ ਕੇ ਵੀ ਅਸੀਂ ਵਿਵਸਥਾ ਵਿੱਚ ਇੱਕ ਬਹੁਤ ਪਰਿਵਰਤਨ ਕੀਤਾ ਅਤੇ ਗ਼ਰੀਬ ਦੀ ਵੱਡਾ ਵੱਡੀ ਚਿੰਤਾ ਦੂਰ ਕੀਤੀ।
ਸਾਥੀਓ,
2014 ਦੇ ਬਾਅਦ ਤੋਂ ਦੇਸ਼ Co-Operation In Sprit, Collaboration In Action ਅਤੇ Combination Of Ideas ਨੂੰ ਲੈ ਕੇ ਅੱਗੇ ਵਧਿਆ ਹੈ। ਅੱਜ ਭਾਰਤ Sustainable Growth ਦਾ ਇੱਕ ਅਜਿਹਾ ਮਾਡਲ Create ਕਰ ਰਿਹਾ ਹੈ, ਜੋ ਪੂਰੇ ਵਿਸ਼ਵ ਦੇ ਲਈ ਲਾਭਕਾਰੀ ਹੋਵੇਗਾ। ਦੁਨੀਆ ਦਾ ਸਭ ਤੋਂ ਵੱਡਾ Financial Inclusion Programme, ਦੁਨੀਆ ਦਾ ਸਭ ਤੋਂ ਵੱਡਾ Sanitation Programme, ਦੁਨੀਆ ਦੀ ਸਭ ਤੋਂ ਵੱਡੀ Health ਬੀਮਾ ਸਕੀਮ, ਅਜਿਹੀਆਂ ਅਨੇਕ ਯੋਜਨਾਵਾਂ ਹਨ ਜਿਨ੍ਹਾਂ ਦੇ ਅਨੁਭਵ ਦੁਨੀਆ ਦੇ ਵਿਕਾਸ ਵਿੱਚ ਮਦਦ ਕਰ ਰਹੇ ਹਨ। 21ਵੀਂ ਸਦੀ ਦਾ ਭਾਰਤ ਬਹੁਤ ਕੁਝ ਸਿੱਖ ਰਿਹਾ ਹੈ ਅਤੇ ਦੇਸ਼ ਦੇ ਲੋਕਾਂ ਤੱਕ ਵਿਕਾਸ ਦਾ ਲਾਭ ਪਹੁੰਚਾਉਣ ਲਈ ਓਨਾਂ ਹੀ ਤਤਪਰ ਵੀ ਹੈ।
Friends,
ਅਲੱਗ-ਅਲੱਗ ਸੈਕਟਰਾਂ ‘ਤੇ, ਅਲੱਗ-ਅਲੱਗ ਖੇਤਰਾਂ ਵਿੱਚ ਇਸ ਦੇ ਨਤੀਜੇ ਸਪਸ਼ਟ ਦਿਖਾਈ ਦੇ ਰਹੇ ਹਨ। 6 ਸਾਲ ਪਹਿਲਾਂ ਦੇਸ਼ ਵਿੱਚ Highways Construction ਦੀ Speed, ਕਰੀਬ 12 ਕਿਲੋਮੀਟਰ Per Day ਸੀ। ਅੱਜ ਇਹ 30 ਕਿਲੋਮੀਟਰ ਦੇ ਆਸਪਾਸ ਹੈ। 6 ਸਾਲ ਪਹਿਲਾਂ ਸਥਿਤੀ ਇਹ ਸੀ ਕਿ ਇੱਕ ਸਾਲ ਵਿੱਚ 600 ਕਿਲੋਮੀਟਰ ਰੇਲਵੇ ਲਾਈਨ ਦਾ Electrification ਹੋ ਰਿਹਾ ਸੀ। ਪਿਛਲੇ ਸਾਲ ਅਸੀਂ 5300 ਕਿਲੋਮੀਟਰ ਰੇਲਵੇ ਰੂਟ ਦਾ ਬਿਜਲੀਕਰਨ ਕੀਤਾ ਹੈ। 6 ਸਾਲ ਪਹਿਲਾਂ, ਸਾਡੇ ਏਅਰਪੋਰਟਸ ਕਰੀਬ 17 ਕਰੋੜ ਯਾਤਰੀਆਂ ਨੂੰ ਹੈਂਡਲ ਕਰ ਰਹੇ ਸਨ। ਹੁਣ 34 ਕਰੋੜ ਤੋਂ ਜ਼ਿਆਦਾ ਨੂੰ ਹੈਂਡਲ ਕਰ ਰਹੇ ਹਨ।
6 ਸਾਲ ਪਹਿਲਾਂ, ਸਾਡੇ Major Ports ‘ਤੇ ਕਾਰਗੋ ਹੈਂਡਲਿੰਗ ਕਰੀਬ 550 ਮਿਲੀਅਨ ਟਨ ਦੇ ਆਸ ਪਾਸ ਸੀ। ਹੁਣ ਇਹ ਵਧਾ ਕੇ 700 ਮਿਲੀਅਨ ਟਨ ਦੇ ਕੋਲ ਪਹੁੰਚ ਗਿਆ ਹੈ। ਅਤੇ ਇੱਕ ਮਹੱਤਵਪੂਰਨ ਚੀਜ਼ ਹੋਈ ਹੈ, ਜਿਸ ਦੀ ਤਰਫ਼ ਵੀ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਹੈ । ਇਹ ਹੈ Major Ports ‘ਤੇ Turn Around Time 6 ਸਾਲ ਪਹਿਲਾਂ Ports ‘ਤੇ Turn Around Time ਕਰੀਬ-ਕਰੀਬ 100 ਘੰਟੇ ਦੇ ਆਸ ਪਾਸ ਹੁੰਦਾ ਸੀ। ਹੁਣ ਇਹ ਘਟਾ ਕੇ 60 ਘੰਟੇ ‘ਤੇ ਆ ਚੁੱਕਿਆ ਹੈ। ਇਸ ਨੂੰ ਹੋਰ ਘੱਟ ਕਰਨ ਲਈ ਨਿਰੰਤਰ ਕੰਮ ਹੋ ਰਿਹਾ ਹੈ।
ਸਾਥੀਓ, ਇਹ 5-6ਉਦਾਹਰਨ Connectivityਨਾਲ ਜੁੜੇ ਹੋਏ ਹਨ। ਇੱਥੇ ਇਸ ਹਾਲ ਵਿੱਚ ਬੈਠੇ ਹਰੇਕ ਵਿਅਕਤੀ ਨੂੰ ਪਤਾ ਹੈ ਕਿ connecticivty, infrastructure, governance.. ਇਸ ਦਾ Economic Activities ‘ਤੇ ਕਿੰਨਾ ਪ੍ਰਭਾਵ ਪੈਂਦਾ ਹੈ। ਕੀ ਇੰਨਾ ਵੱਡਾ ਪਰਿਵਰਤਨ ਐਵੇਂ ਹੀ ਹੋ ਗਿਆ? ਨਹੀਂ। ਅਸੀਂ ਸਰਕਾਰ ਦੇ ਵਿਭਾਗਾਂ ਵਿੱਚ Silos ਨੂੰ ਖ਼ਤਮ ਕਰਨ ਲਈ ਪ੍ਰਯਤਨ ਕੀਤਾ, systematic efforts ਕੀਤੇ ਅਤੇ Collaboration ‘ਤੇ ਬਲ ਦਿੱਤਾ। ਬਿਲਕੁਲ ਗ੍ਰਾਊਂਡ ਲੈਵਲ ‘ਤੇ ਜਾ ਕੇ ਚੀਜਾਂ ਨੂੰ ਠੀਕ ਕੀਤਾ। ਅੱਜ ਜੋ ਏਅਰਪੋਰਟਸ ‘ਤੇ ਕੰਮ ਹੋ ਰਿਹਾ ਹੈ, ਰੇਲਵੇ ਸਟੇਸ਼ਨਾਂ ‘ਤੇ ਕੰਮ ਹੋ ਰਿਹਾ ਹੈ, ਉਹ ਤੁਸੀਂ ਵੀ ਦੇਖ ਰਹੇ ਹੋ। ਸਾਡੇ ਦੇਸ਼ ਦੇ ਲੋਕ ਕੀ ਡਿਜ਼ਰਵ ਕਰਦੇ ਹਨ ਅਤੇ ਉਨ੍ਹਾਂ ਨੂੰ ਕੀ ਮਿਲਿਆ ਸੀ, ਇਸ ਦਾ ਫਰਕ ਸਮਝਣਾ ਵੀ ਬਹੁਤ ਜ਼ਰੂਰੀ ਹੈ।
ਸਾਥੀਓ, ਕੁਝ ਸਾਲ ਪਹਿਲਾਂ ਆਏ ਦਿਨ ਰੇਲਵੇ ਕਰਾਸਿੰਗਸ ‘ਤੇ ਹਾਦਸਿਆਂ ਦੀ ਖਬਰ ਆਉਂਦੀ ਸੀ। ਕਿਉਂ?ਕਿਉਂਕਿ 2014 ਤੋਂ ਪਹਿਲਾਂ ਦੇਸ਼ ਵਿੱਚ ਬ੍ਰਾਡਗੇਜ ਲਾਈਨ ‘ਤੇ ਕਰੀਬ-ਕਰੀਬ 9 ਹਜ਼ਾਰ Unmanned Level Crossings ਸਨ। 2014 ਦੇ ਬਾਅਦ ਅਸੀਂ ਮੁਹਿੰਮ ਚਲਾ ਕੇ ਬ੍ਰਾਡਗੇਜ ਰੇਲਵੇ ਲਾਈਨ ਨੂੰ Unmanned Level Crossings ਤੋਂ ਮੁਕਤ ਕਰ ਦਿੱਤਾ ਹੈ। ਕੁਝ ਅਜਿਹਾ ਹੀ ਹਾਲ ਬਾਇਓ-ਟਾਇਲੈਟਸ ਦਾ ਵੀ ਸੀ । ਪਹਿਲਾਂ ਦੀ ਸਰਕਾਰ ਦੇ ਸਮੇਂ, ਤਿੰਨ ਸਾਲ ਵਿੱਚ 9 ਹਜ਼ਾਰ 500 ਬਾਇਓ-ਟਾਇਲੈਟਸ ਬਣੀ ਸਨ। ਸਾਡੀ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਰੇਲਵੇ ਕੋਚਿੰਜ਼ (ਡੱਬਿਆਂ)ਵਿੱਚ ਸਵਾ ਦੋ ਲੱਖ ਤੋਂ ਵੀ ਜ਼ਿਆਦਾ ਬਾਇਓ-ਟਾਇਲੈਟਸ ਲਗਵਾਏ ਹਨ। ਕਿੱਥੇ 9 ਹਜ਼ਾਰ ਤੇ ਕਿੱਥੇ ਸਵਾ ਦੋ ਲੱਖ....
Friends, ਕੋਈ ਕਲਪਨਾ ਨਹੀਂ ਕਰ ਸਕਦਾ ਸੀ… ਕਿ ਭਾਰਤ ਵਿੱਚ ਟ੍ਰੇਨ ਲੇਟ ਹੋਣਾ…ਸ਼ਾਇਦ ਇਹ ਖ਼ਬਰਾਂ ਦੇ ਦਾਇਰਿਆਂ ਤੋਂ ਬਾਹਰ ਨਿਕਲ ਗਿਆ…ਇਹ ਤਾਂ ਹੁੰਦਾ ਹੀ ਹੈ.... ਟ੍ਰੇਨ ਤਾਂ ਲੇਟ ਹੁੰਦੀ ਹੀ ਹੈ । ਇਸ ਦੇਸ਼ ਵਿੱਚ ਪਹਿਲੀ ਵਾਰ ਉਸ ਕਲਚਰ ਨੂੰ ਲਿਆਂਦਾ ਗਿਆ ਹੈ ਜਿੱਥੇ ਟ੍ਰੇਨ ਲੇਟ ਹੋਣ ’ਤੇ ਪੈਸੰਜਰਸ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ… ਸ਼ੁਰੂਆਤ ਕੀਤੀ ਹੈ। ਤਮਾਮ ਏਅਰਲਾਈਨਸ ਵੀ ਲੇਟ ਹੋਣ ’ਤੇ ਰਿਫੰਡ ਨਹੀਂ ਦਿੰਦੀਆਂ, ਲੇਕਿਨ ਅੱਜ ਟ੍ਰੇਨ ਲੇਟ ਹੋਣ ’ਤੇ ਪੈਸੰਜਰਸ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ। ਤੇਜਸ ਟ੍ਰੇਨ ਰਾਹੀਂ ਜਾਣ ਵਾਲਿਆਂ ਨੂੰ ਅਸੀਂ ਇਹ ਸੁਵਿਧਾ ਦਿੱਤੀ ਹੈ। ਸਾਨੂੰ ਪਤਾ ਹੈ, ਅਸੀਂ ਇਹ ਕਿੰਨਾ ਰਿਸਕੀ ਕੰਮ ਕੀਤਾ ਹੈ। ਤੁਰੰਤ RTI ਵਾਲੇ ਅੱਜ ਰਾਤ ਨੂੰ ਹੀ RTI ਪਾਉਣਗੇ… ਪੱਤਰਕਾਰ ਵੀ ਨਿਕਲ ਪੈਣਗੇ…ਪੁੱਛਣਗੇ ਕਿ ਕਿੰਨਾ ਰਿਫੰਡ ਕੀਤਾ, … ਲੇਕਿਨ ਸਾਨੂੰ ਤਸੱਲੀ ਹੈ ਕਿ ਇਤਨਾ ਕੌਨਫੀਡੈਂਸ ਹੈ ਕਿ ਦੇਸ਼ ਨੂੰ ਉਸ ਦਿਸ਼ਾ ਵਿੱਚ ਲੈ ਜਾ ਸਕਦੇ ਹਾਂ…ਜਿਸ ਵਿੱਚ ਜੇਕਰ ਟ੍ਰੇਨ ਲੇਟ ਹੋਵੇਗੀ ਤਾਂ ਸਰਕਾਰ ਜ਼ਿੰਮੇਦਾਰ ਹੋਵੇਗੀ।
ਸਾਥੀਓ,
Economic ਹੋਵੇ ਜਾਂ ਸੋਸ਼ਲ, ਅੱਜ ਦੇਸ਼ ਪਰਿਵਰਤਨ ਦੇ ਇੱਕ ਵੱਡੇ ਦੌਰ ਵਿੱਚੋਂ ਗੁਜਰ ਰਿਹਾ ਹੈ।
ਬੀਤੇ ਕੁਝ ਵਰ੍ਹਿਆਂ ਵਿੱਚ ਭਾਰਤ Global Economy System ਦਾ ਹੋਰ ਵੀ ਮਜ਼ਬੂਤ ਅੰਗ ਬਣਿਆ ਹੈ। ਲੇਕਿਨ ਅਲੱਗ-ਅਲੱਗ ਕਾਰਨਾਂ ਕਰਕੇ ਅੰਤਰਰਾਸ਼ਟਰੀ ਸਥਿਤੀਆਂ ਅਜਿਹੀਆਂ ਹਨ ਕਿ Global Economy ਕਮਜ਼ੋਰ ਅਤੇ ਕਠਿਨ ਹਾਲਤ ਵਿੱਚ ਹੈ। ਫਿਰ ਵੀ, ਇਸ ਦਾ ਅਸਰ ਭਾਰਤੀ ਅਰਥਵਿਵਸਥਾ ’ਤੇ ਘੱਟ ਤੋਂ ਘੱਟ ਕਿਵੇਂ ਹੋਵੇ.... ਇਸ ‘ਤੇ ਜਿੰਨੇ ਅਸੀਂ initiatives ਲੈ ਸਕਦੇ ਹਾਂ … ਜਿੰਨੇ ਪ੍ਰੋਐਕਟਿਵ ਐਕਸ਼ਨਸ ਲੈ ਸਕਦੇ ਹਾਂ .... ਅਸੀਂ ਲੈਂਦੇ ਰਹੇ ਹਾਂ .... ਅਤੇ ਉਸ ਦਾ ਲਾਭ ਵੀ ਮਿਲਿਆ ਹੈ। ਸਾਡੀਆਂ ਨੀਤੀਆਂ ਸਪਸ਼ਟ ਹਨ, ਸਾਡੇ ਫੰਡਾਮੈਂਟਲਸ ਮਜ਼ਬੂਤ ਹਨ। ਹੁਣੇ ਹਾਲ ਹੀ ਵਿੱਚ ਭਾਰਤ ਵਿਸ਼ਵ ਦੀ 5th largest economy ਬਣਿਆ ਹੈ। ਜਦੋਂ 2014 ਵਿੱਚ ਅਸੀਂ ਆਏ ਸੀ ਤਾਂ ਅਸੀਂ 11 ‘ਤੇ ਸੀ .... ਹੁਣ ਪੰਜਵੇਂ ’ਤੇ ਪਹੁੰਚੇ ਹਾਂ
Friends, ਭਾਰਤ 5 ਟ੍ਰਿਲੀਅਨ ਡਾਲਰ ਦੀ ਇਕੌਨਮੀ ਦੇ ਟੀਚੇ ਨੂੰ ਪ੍ਰਾਪਤ ਕਰੇ, ਇਸ ਦੇ ਲਈ ਸਾਡੀ ਸਰਕਾਰ ਚਾਰ ਅਲੱਗ-ਅਲੱਗ ਪੱਧਰਾਂ ’ਤੇ ਕੰਮ ਕਰ ਰਹੀ ਹੈ।
ਪਹਿਲਾ – ਪ੍ਰਾਈਵੇਟ ਸੈਕਟਰ ਦੇ ਨਾਲ Collaboration
ਦੂਜਾ - Fair Competition
ਤੀਜਾ - Wealth Creation
ਅਤੇ ਚੌਥਾ- ਆਰਕਿਕ ਲੌਜ ਦਾ ਡਿਲੀਸ਼ਨ (ਪੁਰਾਣੇ ਕਾਨੂੰਨਾਂ ਦੀ ਸਮਾਪਤੀ)
ਸਾਥੀਓ, ਅਸੀਂ Infrastructure ਦੇ ਖੇਤਰ ਵਿੱਚ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ ਦਾ ਰੋਡਮੈਪ ਤਿਆਰ ਕੀਤਾ ਹੈ। ਅਸੀਂ PPP ਤੋਂ PPP ਨੂੰ ਬਲ ਦੇਣ ਦਾ ਮਾਰਗ ਚੁਣਿਆ ਹੈ। Public - Private Partnership ਨਾਲ ਦੇਸ਼ ਦੇ ਵਿਕਾਸ ਨੂੰ Powerful Progressive Push !!!
ਇਹ ਵੀ ਇੱਕ ਅਨੁਭਵ ਰਿਹਾ ਹੈ, ਜਿਸ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਨੂੰ Compete ਕਰਨ ਦੀ ਛੋਟ ਦਿੱਤੀ ਜਾਂਦੀ ਹੈ, ਉਹ ਤੇਜ਼ੀ ਨਾਲ ਅੱਗੇ ਵਧਦਾ ਹੈ। ਇਸ ਲਈ ਸਾਡੀ ਸਰਕਾਰ ਅਰਥਵਿਵਸਥਾ ਦੇ ਜ਼ਿਆਦਾ ਤੋਂ ਜ਼ਿਆਦਾ ਸੈਕਟਰਸ ਨੂੰ Private Sector ਲਈ ਖੋਲ੍ਹ ਰਹੀ ਹੈ।
ਸਾਥੀਓ,
ਇਮਾਨਦਾਰੀ ਦੇ ਨਾਲ ਜੋ ਅੱਗੇ ਵਧ ਰਿਹਾ ਹੈ, ਕੰਪੀਟੀਸ਼ਨ ਦੇ ਰਿਹਾ ਹੈ, Wealth Create ਕਰ ਰਿਹਾ ਹੈ, ਸਰਕਾਰ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਸ ਦੇ ਲਈ ਕਾਨੂੰਨ ਨੂੰ ਲਗਾਤਾਰ ਸਰਲ ਕੀਤਾ ਜਾ ਰਿਹਾ ਹੈ, ਪੁਰਾਣੇ ਕਾਨੂੰਨਾਂ ਨੂੰ ਸਮਾਪਤ ਕੀਤਾ ਜਾ ਰਿਹਾ ਹੈ । Fair Competition ਨੂੰ ਵਧਾਉਣ ਦੇ ਲਈ, ਅਸੀਂ Corruption ਅਤੇ ਕਰੋਨਿਜ਼ਮ, ਦੋਨਾਂ ਨਾਲ ਸਖ਼ਤੀ ਨਾਲ ਨਿਪਟ ਰਹੇ ਹਾਂ । ਬੈਂਕਿੰਗ ਹੋਵੇ, FDI ਪਾਲਿਸੀਜ਼ ਹੋਣ, ਜਾਂ ਫਿਰ Natural Resources ਦੀ Allotment, ਕਰੋਨਿਜ਼ਮ ਨੂੰ ਹਰ ਜਗ੍ਹਾ ਤੋਂ ਹਟਾਇਆ ਜਾ ਰਿਹਾ ਹੈ। ਅਸੀਂ ਧਿਆਨ ਦਿੱਤਾ ਹੈ – Simplification ’ਤੇ, Rationalization ’ਤੇ, Transparency ’ਤੇ । ਟੈਕਸ ਵਿਵਾਦਾਂ ਨੂੰ ਸੁਲਝਾਉਣ ਲਈ ਹੁਣ ਅਸੀਂ ਇਸ ਬਜਟ ਵਿੱਚ “ਵਿਵਾਦ ਸੇ ਵਿਸ਼ਵਾਸ” ਨਾਮ ਦੀ ਨਵੀਂ ਯੋਜਨਾ ਲੈ ਕੇ ਆਏ ਹਾਂ । ਲੇਬਰ ਰਿਫਾਰਮ ਦੀ ਦਿਸ਼ਾ ਵਿੱਚ ਵੀ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ । ਹਾਲੇ ਪਰਸੋਂ ਹੀ, ਸਰਕਾਰ ਨੇ ਕੰਪਨੀ ਐਕਟ ਵਿੱਚ ਬਹੁਤ ਬਦਲਾਅ ਕਰਦੇ ਹੋਏ, ਕਈ ਪ੍ਰਾਵਧਾਨਾਂ ਨੂੰ ਡੀ-ਕ੍ਰਿਮਿਨਲਾਈਜ਼ ਕਰ ਦਿੱਤਾ ਹੈ।
ਸਾਥੀਓ, ਅੱਜ ਭਾਰਤ ਦੁਨੀਆ ਦੇ ਉਨ੍ਹਾਂ ਪ੍ਰਮੁੱਖ ਦੇਸ਼ਾਂ ਵਿੱਚੋਂ ਹੈ, ਜਿੱਥੇ Corporate Tax ਸਭ ਤੋਂ ਘੱਟ ਹੈ। Ease of Doing Business ਦੀ ਰੈਂਕਿੰਗ ਵਿੱਚ ਸਿਰਫ਼ 5 ਸਾਲ ਵਿੱਚ ਰਿਕਾਰਡ 77 ਰੈਂਕ ਦਾ ਸੁਧਾਰ ਕਰਨ ਵਾਲਾ ਦੇਸ਼ ਵੀ ਭਾਰਤ ਹੀ ਹੈ। ਸਰਕਾਰ ਦੇ ਇਨ੍ਹਾਂ ਪ੍ਰਯਤਨਾਂ ਦਰਮਿਆਨ, ਵਿਦੇਸ਼ੀ ਨਿਵੇਸ਼ਕਾਂ ਦਾ ਵੀ ਭਾਰਤੀ ਅਰਥਵਿਵਸਥਾ ਵਿੱਚ ਭਰੋਸਾ ਲਗਾਤਾਰ ਵਧ ਰਿਹਾ ਹੈ । ਕੁਝ ਦੇਰ ਪਹਿਲਾਂ ਹੀ ਇੱਥੇ ਤੁਸੀਂ ਬਲੈਕਸਟੋਨ ਦੇ ceo ਨੂੰ ਸੁਣਿਆ । ਉਹ ਕਹਿ ਰਹੇ ਸਨ, ਭਾਰਤ ਦੁਨੀਆ ਵਿੱਚ ਸਭ ਤੋਂ ਜ਼ਿਆਦਾ return ਦਿੰਦਾ ਹੈ ਅਤੇ ਉਹ ਆਪਣੀ ਇਨਵੈਸਟਮੈਂਟ ਡਬਲ ਕਰਨ ਦੀ ਪਲਾਨਿੰਗ ਕਰ ਰਹੇ ਹਨ ।
ਸਾਥੀਓ, 2019 ਵਿੱਚ ਦੇਸ਼ ਵਿੱਚ ਕਰੀਬ 48 Billion Dollar ਦੀ Foreign Direct Investment ਆਈ। ਇਹ ਗ੍ਰੋਥ ਰਹੀ 16 ਪਰਸੈਂਟ ਤੋਂ ਜ਼ਿਆਦਾ । ਇਸੇ ਤਰ੍ਹਾਂ ਭਾਰਤ ਵਿੱਚ ਪਿਛਲੇ ਸਾਲ 19 Billion Dollars ਦੀ Private Equity And Venture Capital Investment ਆਈ। ਇਸ ਵਿੱਚ ਵੀ ਗ੍ਰੋਥ ਰਹੀ 53 ਪਰਸੈਂਟ ਤੋਂ ਜ਼ਿਆਦਾ। ਦੇਸ਼ ਵਿੱਚ Foreign Portfolio Investors ਵੀ ਹੁਣ ਨਿਵੇਸ਼ ਵਧਾ ਰਹੇ ਹਨ । ਪਿਛਲੇ ਸਾਲ ਇਹ ਨਿਵੇਸ਼ ਕਰੀਬ 19 Billion Dollars ਦਾ ਸੀ । ਸਾਫ਼ ਹੈ ਕਿ, ਨਵੇਂ ਵਿਕਲਪ ਤਲਾਸ਼ ਰਹੇ ਨਿਵੇਸ਼ਕ ਵੀ ਹੁਣ ਭਾਰਤ ਵੱਲ ਵਧ ਰਹੇ ਹਨ ।
ਸਾਥੀਓ,
ਸਾਡੀ ਸਰਕਾਰ ਸਾਰੇ ਸਟੇਕਹੋਲਡਰਸ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ, ਲਗਾਤਾਰ ਫੀਡਬੈਕ ਲੈਂਦੇ ਹੋਏ, ਹਰ ਪੱਧਰ ’ਤੇ ਵੱਡੇ ਫ਼ੈਸਲੇ ਲੈ ਰਹੀ ਹੈ। Status Quo ਤੋਂ ਦੇਸ਼ ਨੂੰ ਮੁਕਤੀ ਦਿਵਾਉਂਦੇ ਹੋਏ, ਅਸੀਂ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ’ਤੇ ਵੀ Collaboration ਤੋਂ Creation ਦੀ ਤਰਫ ਵਧ ਰਹੇ ਹਾਂ। ਤੁਹਾਨੂੰ ਯਾਦ ਹੋਵੇਗਾ, ਜਦੋਂ ਸੰਯੁਕਤ ਰਾਸ਼ਟਰ ਵਿੱਚ ਇੰਟਰਨੈਸ਼ਨਲ ਯੋਗਾ ਡੇ ਦਾ ਪ੍ਰਸਤਾਵ ਆਇਆ ਸੀ ਤਾਂ ਭਾਰਤ ਨੂੰ ਕਰੀਬ ਕਰੀਬ ਪੂਰੀ ਦੁਨੀਆ ਦਾ ਸਮਰਥਨ ਮਿਲਿਆ ਸੀ । ਅਤੇ ਸ਼ਾਇਦ ਹੀ UN ਦੇ ਇਤਿਹਾਸ ਵਿੱਚ ਕਿਸੇ ਇੱਕ resolution ਨੂੰ ਦੁਨੀਆ ਦੇ ਇਤਨੇ ਦੇਸ਼ਾਂ ਦਾ ਸਮਰਥਨ ਮਿਲਿਆ ਹੋਵੇ, ਇਹ ਪਹਿਲੀ ਵਾਰ ਹੋਇਆ । ਅਤੇ ਯੋਗ ਦਾ ਪ੍ਰਭਾਵ ਇਹ ਹੈ ਕਿ ਸ਼ਾਇਦ ਪਹਿਲੀ ਵਾਰ ਤੁਹਾਡੀ ਸਮਿਟ ਵਿੱਚ ਕਿਸੇ ਨੇ ਮੈਡੀਟੇਸ਼ਨ ਕਰਵਾਈ ਹੋਵੇਗੀ।
Friends,
ਅੱਜ ਭਾਰਤ Peace Keeping Forces ਵਿੱਚ ਸਭ ਤੋਂ ਅਧਿਕ ਭਾਗੀਦਾਰੀ ਕਰਨ ਵਾਲੇ ਦੇਸ਼ ਵਿੱਚੋਂ ਇੱਕ ਬਣ ਗਿਆ… ਦੂਜੇ ਦੇਸ਼ਾਂ ਦੇ ਨਾਗਰਿਕਾਂ ਦੀ ਰੱਖਿਆ ਲਈ ਵੀ ਸਭ ਤੋਂ ਪਹਿਲਾਂ ਅੱਗੇ ਆ ਰਿਹਾ ਹੈ । ਇਤਨਾ ਹੀ ਨਹੀਂ, ਅੱਜ ਭਾਰਤ, ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਦੇ ਨਿਰਮਾਣ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ। International Solar Alliance ਹੋਵੇ ਜਾਂ ਫਿਰ Coalition for Disaster Resilient Infrastructure, ਭਵਿੱਖ ਨੂੰ ਦਿਸ਼ਾ ਦੇਣ ਵਾਲੇ ਅਜਿਹੇ ਸੰਸਥਾਨ ਭਾਰਤ ਦੀ ਪਹਿਲ ’ਤੇ ਹੀ ਸ਼ੁਰੂ ਹੋਏ ਹਨ ਅਤੇ ਅੱਜ ਪੂਰੀ ਦੁਨੀਆ ਇਸ ਦੇ ਨਾਲ ਜੁੜਨ ਲੱਗੀ ਹੈ । ਲੇਕਿਨ Friends, Status Quo ਦਾ ਸਮਰਥਨ ਕਰਨ ਵਾਲਿਆਂ, ਪਰਿਵਰਤਨਾਂ ਦਾ ਵਿਰੋਧ ਕਰਨ ਵਾਲਿਆਂ ਵਰਗੀਆਂ ਤਾਕਤਾਂ ਸਾਡੇ ਦੇਸ਼ ਵਿੱਚ ਹਨ, ਉਸੇ ਤਰ੍ਹਾਂ ਦੀਆਂ ਹੀ ਸ਼ਕਤੀਆਂ ਹੁਣ Global Level ’ਤੇ ਵੀ ਮਜ਼ਬੂਤੀ ਨਾਲ ਇਕਜੁੱਟ ਹੋ ਰਹੀਆਂ ਹਨ ।
ਸਾਥੀਓ, ਇਤਿਹਾਸ ਵਿੱਚ ਇੱਕ Time - Period ਅਜਿਹਾ ਸੀ, ਜਿਸ ਵਿੱਚ ਹਰ ਕੋਈ ਸੰਘਰਸ਼ ਦੇ ਰਸਤੇ ’ਤੇ ਹੀ ਚਲ ਪਿਆ ਸੀ । ਤਦ ਕਿਹਾ ਜਾਂਦਾ ਸੀ - Might is Right . ਫਿਰ ਇੱਕ ਅਜਿਹਾ Era ਆਇਆ, ਜਿਸ ਵਿੱਚ ਇਹ ਸੋਚ ਹਾਵੀ ਰਹੀ ਕਿ ਅਸੀਂ ਇਸ ਗੁਟ ਦੇ ਨਾਲ ਰਹਾਂਗੇ, ਤਾਂ ਹੀ ਟਿਕ ਸਕਾਂਗੇ। ਉਹ ਸਮਾਂ ਵੀ ਗਿਆ । ਫਿਰ ਇੱਕ ਅਜਿਹਾ ਸਮਾਂ ਵੀ ਆਇਆ - ਲੋਕਾਂ ਨੇ ਗੁਟ-ਨਿਰਪੇਖਤਾ ਦਾ ਵੀ ਪ੍ਰਯਤਨ ਕੀਤਾ । ਫਿਰ ਅਜਿਹਾ ਵੀ ਇੱਕ ਯੁਗ ਆਇਆ ਜਿਸ ਵਿੱਚ ਉਪਯੋਗਤਾ ਦੇ ਅਧਾਰ ’ਤੇ ਸਬੰਧਾਂ ਨੂੰ ਵਿਕਸਿਤ ਕਰਨ ਦੀ ਸੋਚ ਹਾਵੀ ਹੋ ਗਈ ।
ਹੁਣ ਅੱਜ ਦਾ ਯੁਗ ਦੇਖੋ। ਟੈਕਨੋਲੋਜੀ ਦੇ ਇਸ ਯੁਗ ਵਿੱਚ ਅੱਜ ਦੁਨੀਆ Inter-Connected ਹੈ, Inter-Related ਹੈ ਅਤੇ Inter-Dependent ਵੀ ਹੈ। ਇਹ ਇਸੇ ਇੱਕ ਸ਼ਤਾਬਦੀ ਦੇ ਬਦਲਾਅ ਹਨ.... ਆਲਮੀ ਪੱਧਰ ਦੇ ਆਏ ਹੋਏ ਬਦਲਾਅ ਹਨ।
ਲੇਕਿਨ ਫਿਰ ਵੀ, ਇੱਕ Global ਏਜੰਡਾ ਲਈ, ਕਿਸੇ ਗਲੋਬਲ ਟੀਚੇ ਲਈ, ਇੱਕ ਬਹੁਤ ਵੱਡਾ ਸੰਕਲਪ – ਵਿਸ਼ਵ ਦੀ ਗ਼ਰੀਬੀ ਨੂੰ ਦੂਰ ਕਿਵੇਂ ਕਰੀਏ, ਆਤੰਕਵਾਦ ਨੂੰ ਕਿਵੇਂ ਖ਼ਤਮ ਕਰੀਏ, climate change issues ਨੂੰ ਕਿਵੇਂ handle ਕਰੀਏ... ਅੱਜ ਵੀ ਦੁਨੀਆ ਇੱਕ ਮੰਚ ’ਤੇ ਨਹੀਂ ਆ ਸਕ ਰਹੀ। ਅੱਜ ਪੂਰੇ ਵਿਸ਼ਵ ਨੂੰ ਇਸ ਦਾ ਇੰਤਜ਼ਾਰ ਹੈ, ਲੇਕਿਨ ਅਜਿਹਾ ਹੋ ਨਹੀਂ ਰਿਹਾ।
ਸਾਥੀਓ,
21ਵੀਂ ਸਦੀ ਆਪਣੇ ਆਪ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ। ਇਨ੍ਹਾਂ ਸੰਭਾਵਨਾਵਾਂ ਦਰਮਿਆਨ, ਅੱਜ ਇੱਕ Common Global Voice ਦੀ ਕਮੀ ਮਹਿਸੂਸ ਹੋ ਰਹੀ ਹੈ। ਇੱਕ ਅਜਿਹੀ Voice, ਜਿਸ ਵਿੱਚ ਸਵਰ ਭਾਵੇਂ ਅਲੱਗ-ਅਲੱਗ ਹੋਣ, ਲੇਕਿਨ ਇਹ ਮਿਲ ਕੇ ਇੱਕ ਸੁਰ ਦਾ ਨਿਰਮਾਣ ਕਰਨ, ਇੱਕ ਸੁਰ ਵਿੱਚ ਆਪਣੀ ਆਵਾਜ਼ ਉਠਾਉਣ। ਅੱਜ ਪੂਰੇ ਵਿਸ਼ਵ ਦੇ ਸਾਹਮਣੇ ਇਹ ਸੁਆਲ ਹੈ ਕਿ ਬਦਲਦੀਆਂ ਹੋਈਆਂ ਪਰਿਸਥਿਤੀਆਂ ਵਿੱਚ ਕਿਸੇ ਤਰ੍ਹਾਂ ਅਡਜਸਟ ਹੋ ਕੇ ਗੁਜਾਰਾ ਕਰੀਏ ਜਾਂ ਫਿਰ ਨਵੇਂ ਤਰੀਕੇ ਨਾਲ ਨਵੇਂ ਮਾਰਗ ਦਾ ਵਿਕਾਸ ਕਰੀਏ।
ਸਾਥੀਓ,
ਬਦਲਦੀਆਂ ਹੋਈਆਂ ਆਲਮੀ ਪਰਿਸਥਿਤੀਆਂ ਦਰਮਿਆਨ, ਭਾਰਤ ਨੇ ਵੀ ਬਹੁਤ ਵਿਆਪਕ ਬਦਲਾਅ ਕੀਤੇ ਹਨ । ਇੱਕ ਕਾਲਖੰਡ ਸੀ, ਜਦੋਂ ਭਾਰਤ ਤਟਸਥ (ਨਿਊਟਰਲ) ਸੀ, ਅਸੀਂ (ਨਿਊਟਰਲ) ਤਟਸਥ ਸਾਂ, ਲੇਕਿਨ ਦੇਸ਼ਾਂ ਨਾਲ ਸਮਾਨ ਦੂਰੀ ਬਣੀ ਰਹੀ । ਬਦਲਾਅ ਕਿਵੇਂ ਆਇਆ ਹੈ --- ਅੱਜ ਵੀ ਭਾਰਤ ਤਟਸਥ (ਨਿਰਲੇਪ) ਹੈ , ਅਸੀਂ ਤਟਸਥ ਹਾਂ, ਲੇਕਿਨ ਦੂਰੀ ਦੇ ਅਧਾਰ ਤੇ ਨਹੀਂ, ਦੋਸਤੀ ਦੇ ਅਧਾਰ ‘ਤੇ। ਅਸੀਂ Saudi Arabia ਦੇ ਨਾਲ ਵੀ ਦੋਸਤੀ ਕਰਦੇ ਹਾਂ… Iran ਦੇ ਨਾਲ ਵੀ ਦੋਸਤੀ ਕਰਦੇ ਹਾਂ । ਅਸੀਂ America ਦੇ ਨਾਲ ਵੀ ਦੋਸਤੀ ਕਰਦੇ ਹਾਂ…. Russia ਦੇ ਨਾਲ ਵੀ ਦੋਸਤੀ ਕਰਦੇ ਹਾਂ । ਫਿਰ ਵੀ ਅਸੀਂ ਤਟਸਥ ਹਾਂ… ਇੱਕ ਸਮਾਂ ਸੀ ਜਦੋਂ ਲੋਕ ਸਮਾਨ ਦੂਰੀ ਬਣਾ ਕੇ ਤਟਸਥ ਸਨ, ਅਸੀਂ ਸਮਾਨ ਦੋਸਤੀ ਕਰਕੇ ਤਟਸਥ ਹਾਂ । ਉਸ ਕਾਲਖੰਡ ਵਿੱਚ ਦੂਰੀ ਰੱਖ ਕੇ, ਬਚਣ ਦੀ ਕੋਸ਼ਿਸ਼ ਕੀਤੀ ਗਈ । ਅੱਜ ਅਸੀਂ ਦੋਸਤੀ ਰੱਖ ਕੇ, ਨਾਲ ਚਲਣ ਦੀ ਕੋਸ਼ਿਸ਼ ਕਰ ਰਹੇ ਹਾਂ । ਇਹ ਭਾਰਤ ਦੀ ਅੱਜ ਦੀ ਵਿਦੇਸ਼ ਨੀਤੀ, ਭਾਰਤ ਦੀ ਅੱਜ ਦੀ ਅਰਥ ਨੀਤੀ ਦਾ ਬਹੁਤ ਵੱਡਾ ਸਾਰ ਹੈ ।
ਸਾਥੀਓ, ਮੈਂ ਮਹਾਤਮਾ ਗਾਂਧੀ ਜੀ ਦੀ ਇੱਕ ਗੱਲ ਦੇ ਨਾਲ ਆਪਣੀ ਗੱਲ ਸਮਾਪਤ ਕਰ ਰਿਹਾ ਹਾਂ। ਗਾਂਧੀ ਜੀ ਕਹਿੰਦੇ ਸਨ ਕਿ, “ਮੈਂ ਭਾਰਤ ਦਾ ਉੱਥਾਨ ਇਸ ਲਈ ਚਾਹੁੰਦਾ ਹਾਂ ਕਿ ਸਾਰੀ ਦੁਨੀਆ ਉਸ ਦਾ ਲਾਭ ਉਠਾ ਸਕੇ”। ਇਸ ਇੱਕ ਪੰਗਤੀ ਵਿੱਚ Globalisation ਦੀ ਭਾਰਤੀ ਸੋਚ ਵੀ ਹੈ ਅਤੇ ਅੱਗੇ ਦੇ ਲਈ Collaboration ਦਾ ਮੰਤਰ ਵੀ ਹੈ।
ਮੈਂ ਫਿਰ ਇੱਕ ਵਾਰ ਇਤਨੇ ਮਹੱਤਵਪੂਰਨ ਵਿਸ਼ੇ ’ਤੇ ਤੁਸੀਂ ਮੰਥਨ ਦੀ ਜੋ ਯੋਜਨਾ ਬਣਾਈ ਹੈ, ਉਸ ਦੇ ਲਈ ਮੈਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਨੂੰ ਤੁਹਾਡੇ ਦਰਮਿਆਨ ਆਉਣ ਦਾ ਅਵਸਰ ਮਿਲਿਆ, ਇਸ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਆਪ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦੇ ਹੋਏ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। thankyou!!!
*****
ਵੀਆਰਆਰਕੇ/ਕੇਪੀ
(Release ID: 1606237)
Visitor Counter : 120