ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਇਸ ਦੀ ਰੋਕਥਾਮ ਅਤੇ ਪ੍ਰਬੰਧਨ ਦੀ ਸਮੀਖਿਆ ਕੀਤੀ

Posted On: 11 MAR 2020 7:35PM by PIB Chandigarh

ਦੇਸ਼ ਵਿੱਚ ਨੋਵੇਲ ਕੋਰੋਨਾਵਾਇਰਸ ਰੋਗ (ਕੋਵਿਡ-19) ਦੇ ਪ੍ਰਬੰਧਨ ਸਬੰਧੀ ਤਿਆਰੀ ਅਤੇ ਚੁੱਕੇ ਗਏ ਕਦਮਾਂ ਦੀ ਸਮੀਖਿਆ, ਨਿਗਰਾਨੀ ਅਤੇ ਮੁੱਲਾਂਕਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਉੱਤੇ ਮੰਤਰੀਆਂ ਦੇ ਇੱਕ ਉੱਚ ਪੱਧਰੀ ਗਰੁੱਪ (ਜੀਓਐੱਮ) ਦੀ ਸਥਾਪਨਾ ਕੀਤੀ ਗਈ ਸੀ ਇਸ ਉੱਚ ਪੱਧਰੀ ਗਰੁੱਪ (ਜੀਓਐੱਮ) ਦੀ ਮੀਟਿੰਗ ਅੱਜ ਇੱਥੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈਸ਼ੰਕਰ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ, ਜਹਾਜ਼ਰਾਨੀ, ਰਸਾਇਣ ਅਤੇ ਖਾਦ ਮੰਤਰਾਲਾ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮੰਡਾਵੀਆ, ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਮੰਤਰੀਆਂ ਦੇ ਗਰੁੱਪ ਦੇ ਮੈਂਬਰ ਮੌਜੂਦ ਸਨ

 

ਮੰਤਰੀਆਂ ਦੇ ਗਰੁੱਪ ਸਾਹਮਣੇ ਕੋਵਿਡ-19 ਦੀ ਸਥਿਤੀ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ ਦੇਸ਼  ਵਿੱਚ ਕੋਵਿਡ-19 ਦੀ ਰੋਕਥਮ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਪ੍ਰਬੰਧਨ ਬਾਰੇ ਪੇਸ਼ਕਾਰੀ ਵਿੱਚ ਦੱਸਿਆ ਗਿਆ ਕਿ ਕੋਵਿਡ-19 ਦੀ ਵਿਸ਼ਵਵਿਆਪੀ ਸਥਿਤੀ ਦੇ ਮੱਦੇਨਜ਼ਰ ਯਾਤਰਾ ਸਲਾਹਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 10 ਮਾਰਚ, 2020 ਨੂੰ ਜਾਰੀ ਕੀਤੀਆਂ (ਸਲਾਹਾਂ) ਦੋ ਐਡੀਸ਼ਨਲ ਅਡਵਾਈਜ਼ਰੀਆਂ ਵੀ ਸ਼ਾਮਲ ਸਨ ਅਹਿਤਿਆਤ ਵਜੋਂ, ਇਹ ਦੁਹਰਾਇਆ ਗਿਆ ਕਿ ਚੀਨ, ਹਾਂਗਕਾਂਗ, ਕੋਰੀਆ ਗਣਰਾਜ, ਜਪਾਨ, ਇਟਲੀ, ਥਾਈਲੈਂਡ, ਸਿੰਗਾਪੁਰ, ਇਰਾਨ, ਮਲੇਸ਼ੀਆ, ਫਰਾਂਸ, ਸਪੇਨ ਅਤੇ ਜਰਮਨੀ ਬਾਰੇ ਜੋ ਯਾਤਰਾ ਸਲਾਹ ਜਾਰੀ ਕੀਤੀ ਗਈ ਹੈ, ਉਸ ਵਿੱਚ ਕਿਹਾ ਗਿਆ ਕਿ ਭਾਰਤ ਵਾਪਸ ਪਰਤਣ ਉੱਤੇ ਇਹ ਯਾਤਰੀ 14 ਦਿਨਾਂ ਲਈ ਆਪਣੀ-ਮਰਜ਼ੀ ਨਾਲ ਵੱਖਰੇ ਰਹਿਣਗੇ ਅਤੇ ਉਨ੍ਹਾਂ ਦੇ ਰੋਜ਼ਗਾਰਦਾਤਾ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣਗੇ

 

ਇਸ ਮੀਟਿੰਗ ਵਿੱਚ ਸਬੰਧਿਤ ਮੰਤਰਾਲਿਆਂ /ਵਿਭਾਗਾਂ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ

 

ਸੁਸ਼੍ਰੀ ਪ੍ਰੀਤੀ ਸੂਦਨ ਨੇ ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਕਿ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮਜ਼ਬੂਤੀ ਨਾਲ ਸੂਚਨਾ, ਸਿੱਖਿਆ ਤੇ ਸੰਚਾਰ (ਆਈਈਸੀ) ਲਾਗੂਕਰਨ ਅਤੇ ਲੋਕਾਂ ਨੂੰ ਅਹਿਤਿਆਤੀ ਕਦਮਾਂ, ਰੋਗ ਦੇ ਲੱਛਣਾਂ ਅਤੇ ਹੈਲਪਲਾਈਨ ਨੰਬਰਾਂ ਬਾਰੇ ਜਾਣੂ ਕਰਵਾਉਣ ਵੱਖਰੇ ਰੱਖਣ ਦੀਆਂ ਐਡੀਸ਼ਨਲ ਸੁਵਿਧਾਵਾਂ ਦੀ ਟ੍ਰੇਨਿੰਗ ਦੀ ਪਹਿਚਾਣ, ਇਕੱਲਤਾ ਵਾਰਡਾਂ ਦੇ ਵਿਕਾਸ, ਸਿਹਤ ਵਰਕਰਾਂ ਅਤੇ ਡਾਕਟਰਾਂ ਦੀ ਪਹਿਚਾਣ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੀ ਜਾਵੇ ਰੈਗੂਲਰ ਤੌਰ ‘ਤੇ ਨਿਗਰਾਨੀ, ਸਲਾਹ ਆਦਿ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਚੀਨ, ਸਿੰਗਾਪੁਰ, ਥਾਈਲੈਂਡ, ਹਾਂਗਕਾਂਗ, ਜਪਾਨ, ਦੱਖਣ ਕੋਰੀਆ, ਵੀਅਤਨਾਮ, ਮਲੇਸ਼ੀਆ, ਨੇਪਾਲ, ਇੰਡੋਨੇਸ਼ੀਆ, ਇਰਾਨ ਅਤੇ ਇਟਲੀ 12 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਚੋਣਵੇਂ ਏਅਰੋ ਬ੍ਰਿਜ਼ਾਂ ‘ਤੇ ਸਰਬਵਿਆਪੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ

 

ਮੰਤਰੀਆਂ ਦੇ ਗਰੁੱਪ ਨੇ ਕਈ ਹੋਰ ਅਹਿਤਿਆਤੀ ਕਦਮਾਂ, ਜੋ ਕਿ ਭਾਰਤੀ ਨਾਗਰਿਕਾਂ ਦੇ ਹਿਤ ਵਿੱਚ ਹਨ, ਬਾਰੇ ਵਿਸਤਾਰ ਨਾਲ ਚਰਚਾ ਕੀਤੀ ਮੰਤਰੀਆਂ ਦੇ ਗਰੁੱਪ ਨੇ ਕਈ ਮੰਤਰਾਲਿਆਂ/ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੋਵਿਡ-19 ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਤਿਆਰੀ ਅਤੇ ਪ੍ਰਯਤਨਾਂ ਉੱਤੇ ਆਪਣੀ ਤਸੱਲੀ ਪ੍ਰਗਟਾਈ

 

ਕੈਬਨਿਟ ਸਕੱਤਰ ਨੇ ਵੀ ਸਬੰਧਿਤ ਮੰਤਰਾਲਿਆਂ ਦੇ ਸਕੱਤਰਾਂ, ਸੈਨਾ ਅਤੇ ਆਈਟੀਬੀਪੀ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ ਫੈਸਲਾ ਹੋਇਆ ਕਿ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਸਲਾਹ ਦਿੱਤੀ ਜਾਵੇ ਕਿ ਉਹ ਮਹਾਮਾਰੀ ਰੋਗ ਐਕਟ, 1897 ਦੀ ਧਾਰਾ-2 ਦੀ ਵਰਤੋਂ ਕਰਕੇ ਸਮੇਂ-ਸਮੇਂ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਜਾਰੀ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਇਟਲੀ ਤੋਂ ਆਏ 83 ਯਾਤਰੀਆਂ ਨੂੰ ਮਾਨੇਸਰ ਦੀ ਸਥਿਤ ਆਰਮੀ ਫੈਸਿਲਿਟੀ ਵਿੱਚ ਵੱਖਰੇ ਰੱਖਿਆ ਗਿਆ ਹੈ

***

 

ਐੱਮਵੀ


(Release ID: 1606235) Visitor Counter : 200


Read this release in: English