ਪ੍ਰਧਾਨ ਮੰਤਰੀ ਦਫਤਰ

ਮਿਆਂਮਾਰ ਦੇ ਰਾਸ਼ਟਰਪਤੀ ਦੇ ਸਰਕਾਰੀ ਭਾਰਤ ਦੌਰੇ ਦੌਰਾਨ ਭਾਰਤ-ਮਿਆਂਮਾਰ ਦਾ ਸੰਯੁਕਤ ਬਿਆਨ (26-29 ਫਰਵਰੀ, 2020)

Posted On: 27 FEB 2020 7:44PM by PIB Chandigarh

1. ਭਾਰਤ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਰਾਮ ਨਾਥ ਕੋਵਿੰਦ, ਅਤੇ ਪ੍ਰਥਮ ਮਹਿਲਾ ਸ਼੍ਰੀਮਤੀ ਸਵਿਤਾ ਕੋਵਿੰਦ, ਪਹਿਲੀ ਲੇਡੀ ਦੇ ਸੱਦੇ ’ਤੇ, ਮਿਆਂਮਾਰ ਦੇ ਰਾਸ਼ਟਰਪਤੀ ਸ਼੍ਰੀਮਾਨ ਯੂ ਵਿਨ ਮਾਇੰਟ, ਉੱਥੋਂ ਦੀ ਪ੍ਰਥਮ ਮਹਿਲਾ ਅਤੇ ਡਾਵ ਚੋ ਚੋ, 26 ਤੋਂ 29 ਫਰਵਰੀ, 2020 ਤੱਕ ਭਾਰਤ ਸਰਕਾਰੀ ਦਾ ਦੌਰਾ ਕਰ ਰਹੇ ਹਨ| ਮਿਆਂਮਾਰ ਦੇ ਰਾਸ਼ਟਰਪਤੀ ਯੂ ਵਿਨ ਮਇੰਟ(u win myint) ਅਤੇ ਉਨ੍ਹਾਂ ਦਾ ਵਫ਼ਦ ਬੋਧ ਗਯਾ ਅਤੇ ਆਗਰਾ ਸਮੇਤ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਵਾਲੇ ਸਥਾਨਾਂ ਦਾ ਵੀ ਦੌਰਾ ਕਰਨਗੇ| ਇਸ ਦੌਰੇ ਨੇ ਉੱਚ ਪੱਧਰੀ ਗੱਲਬਾਤ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ, ਜੋ ਕਿ ਦੋਵਾਂ ਗੁਆਂਢੀਆਂ ਦਰਮਿਆਨ ਮੌਜੂਦਾ ਮਜ਼ਬੂਤ ਮਿੱਤਰਾਪੂਰਨ ਸਬੰਧਾਂ ਦਾ ਪ੍ਰਤੀਕ ਹੈ|

2. 27 ਫਰਵਰੀ 2020 ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਯੂ ਵਿਨ ਮਇੰਟ ਅਤੇ ਪ੍ਰਥਮ ਮਹਿਲਾ ਡਾਵ ਚੋ ਚੋ ਦਾ ਰਸਮੀ ਸੁਆਗਤ ਕੀਤਾ ਗਿਆ| ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਆਏ ਹੋਏ ਪਤਵੰਤਿਆਂ ਦੇ ਸਨਮਾਨ ਵਿੱਚ ਇੱਕ ਰਾਜ ਭੋਜ (ਦਾਅਵਤ) ਦੀ ਮੇਜ਼ਬਾਨੀ ਕੀਤੀ| ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀ ਰਾਸ਼ਟਰਪਤੀ ਯੂ ਵਿਨ ਮਇੰਟ ਨੂੰ ਵੀ ਮਿਲੇ ਅਤੇ ਦੁਪਹਿਰ ਭੋਜ ਦੀ ਮੇਜ਼ਬਾਨੀ ਕੀਤੀ| ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਵੀ ਰਾਸ਼ਟਰਪਤੀ ਯੂ ਵਿਨ ਮਇੰਟ ਨਾਲ ਮੁਲਾਕਾਤ ਕੀਤੀ| ਦੌਰੇ ਦੌਰਾਨ ਦਸ ਸਮਝੌਤਿਆਂ ਨੂੰ ਲੈ ਕੇ ਅਦਾਨ-ਪ੍ਰਦਾਨ ਕੀਤਾ ਗਿਆ|

3. ਆਪਸੀ ਗੱਲਬਾਤ ਦੌਰਾਨ ਦੋਹਾਂ, ਨੇਤਾਵਾਂ ਨੇ ਸਾਂਝੇ ਹਿੱਤਾਂ ਦੇ ਕਈ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ| ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਯਮਤ ਉੱਚ ਪੱਧਰੀ ਗੱਲਬਾਤ ਨੇ ਦੁਵੱਲੇ ਸਬੰਧਾਂ ਨੂੰ ਗਤੀ ਪ੍ਰਦਾਨ ਕੀਤੀ ਹੈ| ਉਨ੍ਹਾਂ ਮਿਆਂਮਾਰ ਦੀ ਸੁਤੰਤਰ, ਸਰਗਰਮ ਅਤੇ ਗੁੱਟ-ਨਿਰਪੇਖ ਵਿਦੇਸ਼ ਨੀਤੀ ਅਤੇ ਭਾਰਤ ਦੀ ਐਕਟ ਈਸਟਅਤੇ ਨੇਬਰਹੁੱਡ ਫ਼ਸਟਨੀਤੀਆਂ ਦਰਮਿਆਨ ਦਾ ਸੁਆਗਤ ਕੀਤਾ ਅਤੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ, ਸਹਿਯੋਗ ਦੇ ਨਵੇਂ ਤਾਲਮੇਲ ਸਹਿਯੋਗ ਅਵਸਰਾ ਤਲਾਸ਼ਣ ਲਈ ਦੋਹਾਂ ਦੇਸ਼ਾਂ ਅਤੇ ਲੋਕਾਂ ਦੇ ਆਪਸੀ ਫਾਇਦੇ ਲਈ ਦੁਵੱਲੇ ਸਬੰਧਾਂ ਦਾ ਵਿਸਤਾਰ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ|

4. ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸਰਹੱਦ ਦੇ ਪਹਿਲਾਂ ਤੋਂ ਨਿਰਧਾਰਤ ਹਿੱਸੇ ਲਈ ਆਪਣੇ ਆਪਸੀ ਸਤਿਕਾਰ ਨੂੰ ਦੁਹਰਾਇਆ ਅਤੇ ਮੌਜੂਦਾ ਦੁਵੱਲੇ ਵਿਵਸਥਾਵਾਂ, ਜਿਵੇਂ ਸੰਯੁਕਤ ਸਰਹੱਦ ਕਾਰਜ ਸਮੂਹ ਦੀ ਬੈਠਕ ਰਾਹੀਂ ਬਾਕੀ ਲਬਿੰਤ ਮਸਲਿਆਂ ਦਾ ਨਿਪਟਾਰਾ ਕਰਨ ਲਈ ਆਪਣੀਆਂ ਪ੍ਰਤੀਬੱਧਤਾਵਾਂ ਦੀ ਪੁਸ਼ਟੀ ਕੀਤੀ|

5. ਦੋਵਾਂ ਧਿਰਾਂ ਨੇ ਆਪਣੇ ਸਬੰਧਾਂ ਵਿੱਚ ਕੁਨੈਕਟੀਵਿਟੀ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਅਤੇ ਮਿਆਂਮਾਰ ਦੀ ਨਿਰੰਤਰ ਸਹਾਇਤਾ ਅਤੇ ਸਹੂਲਤ ਦੇ ਨਾਲ ਇਸ ਸਮੇਂ ਮਿਆਂਮਾਰ ਵਿੱਚ ਭਾਰਤੀ ਫੰਡਾਂ ਨਾਲ ਚਲ ਰਹੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਤੇਜ਼ੀ ਲਿਆਉਣ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ|

6. ਤਾਮੂ-ਮੋਰੇਹ(Tamu-Moreh) ਅਤੇ ਰਿਹਖਵਦਾਰ-ਜ਼ੋਖਾਵਥਾਰ(Rihkhawdar-Zowkhawthar) ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਗੇਟਾਂ ਵਜੋਂ ਦੋ ਲੈਂਡ ਬਾਰਡਰ ਕਰਾਸਿੰਗ ਪੁਆਇੰਟਸ ਨੂੰ ਖੋਲ੍ਹੇ ਜਾਣ ਦਾ ਸਵਾਗਤ ਕਰਦਿਆਂ, ਉਨ੍ਹਾਂ ਨੇ ਵਿਧੀਗਤ ਢਾਂਚੇ ਨੂੰ ਸੁਚਾਰੂ ਬਣਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਯਾਤਰੀਆਂ ਅਤੇ ਮਾਲ ਦੀ ਅਸਾਨ ਆਵਾਜਾਈ ਨੂੰ ਹੋਰ ਸੁਵਿਧਾਜਨਕ ਬਣਾਉਣ ਦੀ ਜ਼ਰੂਰਤ ਨੋਟ ਕੀਤੀ| ਭਾਰਤੀ ਪੱਖ ਨੇ ਮਿਆਂਮਾਰ ਦੇ ਤਾਮੂ ਵਿਖੇ ਫੇਜ਼ -1 ਵਜੋਂ ਆਧੁਨਿਕ ਏਕੀਕ੍ਰਿਤ ਚੈੱਕ ਪੋਸਟ ਦੀ ਉਸਾਰੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ| ਪ੍ਰੋਜੈਕਟ ਨੂੰ ਛੇਤੀ ਸ਼ੁਰੂ ਕਰਨ ਲਈ ਦੋਵੇਂ ਧਿਰਾਂ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਈਆਂ| ਦੋਵਾਂ ਧਿਰਾਂ ਨੇ ਵਾਹਨਾਂ ਦੀ ਸੀਮਾ ਪਾਰ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਲੰਬਿਤ ਦੁੱਵਲੇ ਮੋਟਰ ਵਾਹਨ ਸਮਝੌਤੇ ’ਤੇ ਚਰਚਾ ਨੂੰ ਜਲਦੀ ਪੂਰਾ ਕਰਨ ’ਤੇ ਪ੍ਰਤੀਬੱਧਤਾ ਜਤਾਈ| ਇਸ ਪ੍ਰਸੰਗ ਵਿੱਚ, ਦੋਵਾਂ ਧਿਰਾਂ ਨੇ 7 ਅਪ੍ਰੈਲ 2020 ਤੱਕ ਇੰਫਾਲ ਅਤੇ ਮੰਡਾਲੇ ਦੇ ਦਰਮਿਆਨ ਇੱਕ ਤਾਲ-ਮੇਲ ਬੱਸ ਸੇਵਾ ਸ਼ੁਰੂ ਕਰਨ ਲਈ ਆਪਣੇ-ਆਪਣੇ ਨਿੱਜੀ ਅਪ੍ਰੇਟਰਾਂ ਦਰਮਿਆਨ ਹੋਏ ਸਮਝੌਤੇ ਦਾ ਸੁਆਗਤ ਕੀਤਾ|

7. ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਤੋਂ ਪਾਰ, ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਲੋਕਾਂ ਦੀ ਭਲਾਈ ਨੂੰ ਵਧਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ, ਦੋਹਾਂ ਧਿਰਾਂ ਨੇ ਇੱਕ ਪਾਇਲਟ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਤਰਜੀਹ ਨਾਲ ਸਰਹੱਦੀ ਹਾਟਾਂ ਦੀ ਸਥਾਪਨਾ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ਨੇ 2012 ਵਿੱਚ ਹਸਤਾਖਰ ਹੋਏ ਸਹਿਮਤੀ ਪੱਤਰ ਦੇ ਅਨੁਸਾਰ ਸਹਿਮਤੀ ਦਿੱਤੀ ਸੀ| ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਚੱਲ ਰਹੇ ਅਪ੍ਰੇਸ਼ਨਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਸਰਹੱਦੀ ਹਾਟਾਂ ਸਥਾਪਿਤ ਕਰਨ ਦੀ ਉਮੀਦ ਕਰਦੀਆਂ ਹਨ|

8. ਦੋਵਾਂ ਧਿਰਾਂ ਨੇ ਭਾਰਤੀ ਗ੍ਰਾਂਟ ਪ੍ਰਾਪਤ ਪ੍ਰੋਜੈਕਟਾਂ ਦੇ ਜ਼ਰੀਏ ਚਿਨ ਸਟੇਟ ਅਤੇ ਨਾਗਾ ਸਵੈ-ਪ੍ਰਸ਼ਾਸਕੀ ਖੇਤਰ ਵਿੱਚ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਅਤੇ ਸਮਾਜਿਕ-ਆਰਥਿਕ ਵਿਕਾਸ ਸੁਨਿਸ਼ਚਿਤ ਕਰਨ ਲਈ ਮਿਆਂਮਾਰ-ਭਾਰਤ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮਾਂ ਦੀ ਸਫ਼ਲਤਾ ’ਤੇ ਵੀ ਸੰਤੁਸ਼ਟੀ ਜ਼ਾਹਰ ਕੀਤੀ| ਇਸ ਦੇ ਤਹਿਤ ਪਿਛਲੇ ਤਿੰਨ ਸਾਲਾਂ ਦੌਰਾਨ ਉਪਰੋਕਤ ਖੇਤਰਾਂ ਵਿੱਚ 43 ਸਕੂਲ, 18 ਸਿਹਤ ਕੇਂਦਰਾਂ ਅਤੇ 51 ਪੁਲਾਂ ਅਤੇ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ| ਦੋਵਾਂ ਧਿਰਾਂ ਨੇ ਸੰਤੋਸ਼ ਵਿਅਕਤ ਕੀਤਾ ਕਿ ਚੌਥੇ ਸਾਲ ਦੀ ਕਿਸ਼ਤ ਵਜੋਂ 5 ਮਿਲੀਅਨ ਯੂ.ਐੱਸ. ਡਾਲਰ ਦੀ ਸਹਾਇਤਾ ਨਾਲ 29 ਹੋਰ ਪ੍ਰੋਜੈਕਟ 2020-21 ਵਿੱਚ ਲਾਗੂ ਕੀਤੇ ਜਾਣਗੇ|

9. ਦੋਵਾਂ ਨੇਤਾਵਾਂ ਨੇ ਸਿਤੱਵੇ ਬੰਦਰਗਾਹ ਅਤੇ ਕਾਲਾਦਾਨ ਮਲਟੀ ਮਾਡਲ ਟ੍ਰਾਂਜ਼ਿਟ ਟਰਾਂਸਪੋਰਟ ਪ੍ਰੋਜੈਕਟ ਨਾਲ ਜੁੜੇ ਸਕਾਰਾਤਮਿਕ ਘਟਨਾਕ੍ਰਮ ਦਾ ਨੋਟ ਲਿਆ| ਉਨ੍ਹਾਂ ਨੇ 01 ਫਰਵਰੀ 2020 ਤੋਂ, ਸਿਤੱਵੇ ਪੋਰਟ ਅਤੇ ਪਲੇਤਵਾ ਇਨਲੈਂਡ ਵਾਟਰ ਟਰਾਂਸਪੋਰਟ ਟਰਮੀਨਲ ਅਤੇ ਇਸ ਨਾਲ ਜੁੜੀਆਂ ਸਹੂਲਤਾਂ ਨੂੰ ਸੰਚਾਲਿਤ ਕਰਨ ਅਤੇ ਸੰਭਾਲਣ ਲਈ ਇੱਕ ਪੋਰਟ ਅਪਰੇਟਰ ਦੀ ਨਿਯੁਕਤੀ ਦਾ ਸਵਾਗਤ ਕੀਤਾ| ਇੱਕ ਵਾਰ ਕਾਰਜਸ਼ੀਲ ਹੋ ਜਾਣ ਤੇ ਇਹ ਬੰਦਰਗਾਹ, ਇਸ ਖੇਤਰ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਏਗੀ ਅਤੇ ਸਥਾਨਕ ਲੋਕਾਂ ਨੂੰ ਲਾਭ ਪਹੁੰਚਾਏਗੀ| ਦੋਵਾਂ ਧਿਰਾਂ ਨੇ ਪਲੇਟਵਾ-ਜ਼ੋਰਿਨਪੁਈ ਸੜਕ ਦੇ ਜਲਦੀ ਮੁਕੰਮਲ ਹੋਣ – ਕਾਲਾਦਾਨ ਪ੍ਰੋਜੈਕਟ ਦੇ ਅੰਤਮ ਪੜਾਅ ਪ੍ਰਤੀ ਵੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ| ਇੱਕ ਵਾਰ ਪੂਰੀ ਹੋਣ ’ਤੇ ਇਹ ਸੜਕ ਸਿਤੱਵੇ ਬੰਦਰਗਾਹ ਨੂੰ ਉੱਤਰ-ਪੂਰਬੀ ਭਾਰਤ ਨਾਲ ਜੋੜ ਦੇਵੇਗੀ, ਬੰਦਰਗਾਹ ਲਈ ਵਧੇਰੇ ਆਵਾਜਾਈ ਹੋਵੇਗੀ| ਭਾਰਤ ਨੇ ਮਿਜ਼ੋਰਮ ਸਰਹੱਦ ਪਾਰ ਜ਼ੋਰਿਨਪੁਈ ਰਾਹੀਂ ਦੱਖਣ ਵਿੱਚ ਪਲੇਤਵਾ ਵੱਲ ਕਾਲਾਦਾਨ ਮਲਟੀ ਮੋਡਲ ਟਰਾਂਜ਼ਿਟ ਟਰਾਂਸਪੋਰਟ ਪ੍ਰੋਜੈਕਟ ਦੇ ਸੜਕ ਵਾਲੇ ਹਿੱਸੇ ਦੇ ਨਿਰਮਾਣ ਲਈ ਪ੍ਰੋਜੈਕਟ ਨਾਲ ਜੁੜੇ ਕਰਮਚਾਰੀਆਂ, ਨਿਰਮਾਣ ਸਮੱਗਰੀ ਅਤੇ ਉਪਕਰਨਾਂ ਦੀ ਸਹੂਲਤ ਲਈ ਮਿਆਂਮਾਰ ਦੇ ਸਹਿਯੋਗ ਅਤੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ|

10. ਦੋਵਾਂ ਨੇਤਾਵਾਂ ਨੇ ਟ੍ਰਾਈਲੇਟਰਲ ਹਾਈਵੇ ਦੇ ਕਲੇਵਾ - ਯਾਰਗੀ ਸੜਕ ਸੈਕਸ਼ਨ ’ਤੇ ਕੰਮ ਦੀ ਪ੍ਰਗਤੀ ਦਾ ਸਕਾਰਾਤਮਿਕ ਨੋਟ ਲਿਆ, ਜਿਸਦਾ ਕੰਮ 2021 ਤੱਕ ਪੂਰਾ ਹੋਣ ਦੀ ਉਮੀਦ ਹੈ| ਭਾਰਤ ਨੇ ਟ੍ਰਾਈਲੇਟਰਲ ਹਾਈਵੇ ’ਤੇ 69 ਪੁਲਾਂ ਦੀ ਛੇਤੀ ਅੱਪਗ੍ਰੇਡੇਸ਼ਨ ਲਈ ਆਪਣੀ ਪ੍ਰਤੀ ਦੁਹਰਾਈ, ਜਿਸ ਨੂੰ  ਸੁਵਿਧਾ ਜਨਕ ਬਣਾਉਣ ਮਿਆਂਮਾਰ ਸਹਿਮਤ ਹੋਇਆ|

11. ਮਿਆਂਮਾਰ ਨੇ ਸਮਰੱਥਾ ਨਿਰਮਾਣ ਅਤੇ ਸਿਖਲਾਈ ਦੇ ਖੇਤਰ ਵਿੱਚ ਭਾਰਤ ਦੀ ਸਹਾਇਤਾ ਦੀ ਸ਼ਲਾਘਾ ਕੀਤੀ| ਦੋਵਾਂ ਧਿਰਾਂ ਨੇ ਸਾਂਝੇ ਤੌਰ ’ਤੇ ਫਲੈਗਸ਼ਿਪ ਪ੍ਰੋਜੈਕਟਾਂ, ਜਿਵੇਂ ਕਿ ਮਿਆਂਮਾਰ ਇੰਸਟੀਚਿਊਟ ਆਵ੍ ਇਨਫਰਮੇਸ਼ਨ ਐਂਡ ਟੈਕਨੋਲੋਜੀ (ਐੱਮਆਈਆਈਟੀ) ਅਤੇ ਐਡਵਾਂਸਡ ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਐਜੂਕੇਸ਼ਨ (ਏਸੀਏਆਰਈ) ਨੂੰ ਲੰਮੇ ਸਮੇਂ ਦੇ ਅਧਾਰ ’ਤੇ ਬਣਾਉਣ ਲਈ ਸਹਿਮਤੀ ਦਿੱਤੀ| ਦੋਵੇਂ ਨੇਤਾ ਪ੍ਰੋਜੈਕਟ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਯੇਮੇਥਿਨ ਵਿੱਚ ਮਹਿਲਾ ਪੁਲਿਸ ਸਿਖਲਾਈ ਕੇਂਦਰ ਦੇ ਛੇਤੀ ਤੋਂ ਛੇਤੀ ਅਪਗ੍ਰੇਡ ਹੋਣ ਦੀ ਉਮੀਦ ਜਤਾਈ | ਦੋਵਾਂ ਧਿਰਾਂ ਨੇ ਪਾਕੋਕੂ ਅਤੇ ਮਾਇਨਗਿਆਨ ਵਿਖੇ ਮਿਆਂਮਾਰ-ਭਾਰਤ ਉਦਯੋਗਿਕ ਸਿਖਲਾਈ ਕੇਂਦਰ, ਜੋ ਕਿ ਭਾਰਤੀ ਗ੍ਰਾਂਟ ਸਹਾਇਤਾ ਨਾਲ ਸਥਾਪਤ ਕੀਤੇ ਗਏ ਹਨ, ਉਨ੍ਹਾਂ ਦੀ ਭੂਮਿਕਾ ਨੂੰ ਸਵੀਕਾਰਿਆ| ਇਹ ਮਿਆਂਮਾਰ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਰੋਜ਼ਗਾਰ ਯੋਗਤਾ ਵਧਾਉਣ ਲਈ ਹੁਨਰ ਪ੍ਰਦਾਨ ਕਰ ਰਹੇ ਹਨ| ਉਨ੍ਹਾਂ ਨੇ ਮੋਨੀਵਾ ਅਤੇ ਥਾਟੋਨ ਵਿਖੇ ਦੋ ਨਵੇਂ ਕੇਂਦਰਾਂ ਦੀ ਉਸਾਰੀ ਦੇ ਪ੍ਰਯਤਨਾਂ ਦਾ ਉੱਲੇਖ ਕੀਤਾ ਜੋ ਪ੍ਰਗਤੀ ‘ਤੇ ਹਨ|

12. ਭਾਰਤ ਨੇ ਰਾਖੀਨ ਰਾਜ ਵਿਕਾਸ ਪ੍ਰੋਗਰਾਮ ਰਾਹੀਂ ਰਾਖੀਨ ਸਟੇਟ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮਾਜਿਕ-ਆਰਥਿਕ ਵਿਕਾਸ ਲਈ ਮਿਆਂਮਾਰ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ| ਮਿਆਂਮਾਰ ਨੇ ਸਾਲ 2019 ਵਿੱਚ ਉੱਤਰੀ ਰਾਖੀਨ ਵਿੱਚ ਵਿਸਥਾਪਿਤ ਵਿਅਕਤੀਆਂ ਲਈ 250 ਪਹਿਲਾਂ ਤੋਂ ਬਣਾਏ ਮਕਾਨਾਂ ਅਤੇ ਰਾਹਤ ਸਮੱਗਰੀ ਦੇ ਪ੍ਰਬੰਧ ਲਈ ਭਾਰਤ ਦੀ ਸ਼ਲਾਘਾ ਕੀਤੀ| ਦੋਵੇਂ ਧਿਰਾਂ ਰਾਖੀਨ ਸਟੇਟ ਵਿਕਾਸ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ 12 ਪ੍ਰੋਜੈਕਟਾਂ ਦੇ ਇੱਕ ਸਮੂਹ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਅਤੇ ਮੈਕੋਂਗ-ਗੰਗਾ ਸਹਿਕਾਰਤਾ ਵਿਧੀ ਅਧੀਨ ਹਾਈ ਇਮਪੈਕਟ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਸ ਅਤੇ ਕੁਇੱਕ ਇਮਪੈਕਟ ਪ੍ਰੋਜੈਕਟਸ ਦੀ ਰੂਪ-ਰੇਖਾ ਦੇ ਅੰਤਰਗਤ ਆਪਣੇ ਵਿਕਾਸ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਿਮਤ ਹੋਏ| ਇਸ ਸਬੰਧ ਵਿੱਚ, ਉਨ੍ਹਾਂ ਨੇ ਸਰਕਾਰੀ ਦੇ ਦੌਰੇ ਦੌਰਾਨ ਕੁਇੱਕ ਇਮਪੈਕਟ ਪ੍ਰੋਜੈਕਟ (ਕਿਉਆਈਪੀ) ਨੂੰ ਲਾਗੂ ਕਰਨ ਲਈ ਭਾਰਤੀ ਗ੍ਰਾਂਟ ਸਹਾਇਤਾ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ ਦਾ ਸੁਆਗਤ ਕੀਤਾ|

13. ਭਾਰਤ ਨੇ ਮਿਆਂਮਾਰ ਦੀ ਸਰਕਾਰ ਵੱਲੋਂ ਉੱਤਰੀ ਰਾਖੀਨ ਵਿੱਚ ਚੁਣੌਤੀਆਂ ਨੂੰ ਹੱਲ ਕਰਨ ਲਈ ਚੁੱਕੇ ਗਏ ਤਾਜ਼ਾ ਕਦਮਾਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ| ਭਾਰਤ ਨੇ ਰਾਖੀਨ ਸਟੇਟ ਤੋਂ ਉਜਾੜੇ ਗਏ ਵਿਅਕਤੀਆਂ ਦੀ ਦੇਸ਼ ਵਾਪਸੀ ਲਈ ਮਿਆਂਮਾਰ ਅਤੇ ਬੰਗਲਾਦੇਸ਼ ਦਰਮਿਆਨ ਹੋਏ ਦੁਵੱਲੇ ਸਮਝੌਤਿਆਂ ਲਈ ਵੀ ਆਪਣਾ ਸਮਰਥਨ ਜ਼ਾਹਰ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਮਿਆਂਮਾਰ ਅਤੇ ਬੰਗਲਾਦੇਸ਼,ਆਪਣੇ ਦੁਵੱਲੇ ਸਮਝੌਤਿਆਂ ਅਨੁਸਾਰ ਇਸ ਸਮੇਂ ਬੰਗਲਾਦੇਸ਼ ਦੇ ਕੋਕਸ ਬਜ਼ਾਰ ਖੇਤਰ ਵਿੱਚ ਨਿਵਾਸ ਕਰ ਰਹੇ ਵਿਸਥਾਪਿਤ ਲੋਕਾਂ ਨੂੰ ਮਿਆਂਮਾਰ ਵਿੱਚ ਸਵੈ-ਇੱਛੁਕ, ਟਿਕਾਊ ਅਤੇ ਤੁਰੰਤ ਸਵਦੇਸ਼ ਵਾਪਸੀ ਕੌਕਸ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ| ਮਿਆਂਮਾਰ ਨੇ ਇਸ ਮੁੱਦੇ ਦੀ ਗੁੰਝਲ ਨੂੰ ਸਮਝਣ ਅਤੇ ਮਿਆਂਮਾਰ ਦੇ ਸਮਰਥਨ ਲਈ ਭਾਰਤ ਦਾ ਧੰਨਵਾਦ ਕੀਤਾ|

14. ਦੋਵਾਂ ਧਿਰਾਂ ਨੇ ਆਪਣੀ ਪੂਰੀ ਸਮਰੱਥਾ ਨਾਲ ਦੁਵੱਲੇ ਵਪਾਰ ਅਤੇ ਆਰਥਿਕ ਰੁਝੇਵਿਆਂ ਨੂੰ ਵਧਾਉਣ ਲਈ ਉਪਰਾਲੇ ਕਰਨ ਦੀ ਜ਼ਰੂਰਤ ਨੂੰ ਨੋਟ ਕੀਤਾ| ਉਨ੍ਹਾਂ ਨੇ ਨੋਟ ਕੀਤਾ ਕਿ ਸੰਪਰ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ, ਮਾਰਕੀਟ ਦੀ ਪਹੁੰਚ, ਵਿੱਤੀ ਲੈਣ-ਦੇਣ ਨੂੰ ਸੌਖਾ ਕਰਨ, ਕਾਰੋਬਾਰੀਆਂ ਵਿੱਚ ਸੰਪਰਕ ਨੂੰ ਸੁਵਿਧਾਜਨਕ ਬਣਾਉਣ ਅਤੇ ਦੁਵੱਲੇ ਅਤੇ ਖੇਤਰੀ ਵਪਾਰਕ ਸਮਝੌਤਿਆਂ ਨੂੰ ਸਮਰੱਥ ਬਣਾਉਣ ਵਰਗੇ ਕਦਮ ਦੋਵਾਂ ਪਾਸਿਆਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਗੇ|

15. ਦੋਵੇਂ ਧਿਰਾਂ ਜਲਦੀ ਤੋਂ ਜਲਦੀ ਮਿਆਂਮਾਰ ਵਿੱਚ ਭਾਰਤ ਦੇ ਰੂਪੇ ਕਾਰਡ ਦੀ ਸ਼ੁਰੂਆਤ ਨੂੰ ਸਮਰੱਥ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਈਆਂ। ਉਨ੍ਹਾਂ ਨੂੰ ਨੋਟ ਕੀਤਾ ਕਿ ਰਾਸ਼ਟਰੀ ਭੁਗਤਾਨ ਨਿਗਮ (ਐੱਨਪੀਸੀਆਈ) ਨੂੰ ਮਿਆਂਮਾਰ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਅਤੇ ਰੂਪੇ ਕਾਰਡ ਦੀ ਸ਼ੁਰੂਆਤ ਮਿਆਂਮਾਰ ਦੀ ਅਰਥਵਿਵਸਥਾ ਅਤੇ ਭਾਰਤ ਤੋਂ ਟੂਰਿਜ਼ਮ ਅਤੇ ਕਾਰੋਬਾਰ ਨੂੰ ਨਵੀਂ ਗਤੀ ਪ੍ਰਦਾਨ ਕਰੇਗੀ।

16. ਦੋਵਾਂ ਧਿਰਾਂ ਨੇ ਇੱਕ, ਭਾਰਤ-ਮਿਆਂਮਾਰ ਡਿਜੀਟਲ ਭੁਗਤਾਨ ਗੇਟ ਵੇ ਦੇ ਨਿਰਮਾਣ ਦੀ ਸੰਭਾਵਨਾ ਦਾ ਪਤਾ ਲਗਾਉਣ ’ਤੇ ਸਹਿਮਤੀ ਪ੍ਰਗਟਾਈ ਜੋ ਦੋਵਾਂ ਦੇਸ਼ਾਂ ਦਰਮਿਆਨ ਸਰਹੱਦ ਪਾਰ ਰਕਮ ਭੇਜਣ ਦੇ ਵਿਕਲਪਾਂ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ| ਉਨ੍ਹਾਂ ਨੇ ਸਰਹੱਦ ਪਾਰ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਥਾਨਕ ਮੁਦਰਾ ਵਿੱਚ ਨਿਪਟਾਰੇ ਲਈ ਇੱਕ ਦੁਵੱਲੀ ਵਿਵਸਥਾ ਦੀ ਸੰਭਾਵਨਾ ਤਲਾਸ਼ਣ ਵਿੱਚ ਵੀ ਦਿਲਚਸਪੀ ਜ਼ਾਹਰ ਕੀਤੀ| ਇਸ ਸਬੰਧ ਵਿੱਚ, ਦੋਵਾਂ ਧਿਰਾਂ ਨੇ ਭਾਰਤ-ਮਿਆਂਮਾਰ ਸੰਯੁਕਤ ਵਪਾਰ ਕਮੇਟੀ ਦੀਆਂ ਮੀਟਿੰਗਾਂ ਦੀ ਮੌਜੂਦਾ ਵਿਵਸਥਾ ਨੂੰ ਜਲਦੀ ਆਯੋਜਿਤ ਕਰਨ ’ਤੇ ਸਹਿਮਤੀ ਦਿੱਤੀ|

17. ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਊਰਜਾ ਖੇਤਰ ਵਿੱਚ ਵਧੇਰੇ ਏਕੀਕਰਣ ਦੇ ਆਪਸੀ ਲਾਭ ਨੂੰ ਸਵੀਕਾਰ ਕੀਤਾ| ਭਾਰਤ ਅਤੇ ਮਿਆਂਮਾਰ ਨੇ ਸਰਕਾਰੀ ਪੱਧਰ ‘ਤੇ ਸਹਿਮਤੀ ਪੱਤਰ ਰਾਹੀਂ ਪੈਟਰੋਲੀਅਮ ਪਦਾਰਥਾਂ ਦੇ ਖੇਤਰ ਵਿੱਚ ਸਹਿਯੋਗ ਲਈ, ਸਟੌਕਪਾਈਲਿੰਗ, ਮਿਸ਼ਰਣ ਅਤੇ ਰਿਟੇਲ ਵਿੱਚ ਸਹਿਯੋਗ ਲਈ ਸਹਿਮਤੀ ਦਿੱਤੀ| ਦੋਵਾਂ ਧਿਰਾਂ ਇਸ ਖੇਤਰ ਵਿੱਚ ਵਪਾਰ ਅਤੇ ਨਿਵੇਸ਼ ਵਧਾਉਣ ਸਮੇਤ ਪੈਟਰੋਲੀਅਮ ਪਦਾਰਥਾਂ ਦੇ ਵਿਕਾਸ ਲਈ ਭਾਰਤ ਅਤੇ ਮਿਆਂਮਾਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਵਿੱਚ ਸਹਿਯੋਗ ਵਧਾਉਣ ਅਤੇ ਸਹੂਲਤ ਦੇਣ ’ਤੇ ਸਹਿਮਤੀ ਹੋਈਆਂ| ਦੋਵਾਂ ਧਿਰਾਂ ਨੇ ਮਿਆਂਮਾਰ ਦੇ ਅਪਸਟਰੀਮ ਖੇਤਰ ਵਿੱਚ ਭਾਰਤੀ ਤੇਲ ਅਤੇ ਗੈਸ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਪੀਐੱਸਯੂ) ਦੁਆਰਾ ਕੀਤੇ ਗਏ ਨਿਵੇਸ਼ਾਂ ਦਾ ਸਵਾਗਤ ਕੀਤਾ ਅਤੇ ਇਸ ਗੱਲ ’ਤੇ ਸਹਿਮਤੀ ਦਿੱਤੀ ਕਿ ਉਨ੍ਹਾਂ ਪ੍ਰੋਜੈਕਟਾਂ ਵਿੱਚੋਂ ਉਪਜ ਦਾ ਇੱਕ ਹਿੱਸਾ ਭਾਰਤ ਨੂੰ ਨਿਰਯਾਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਭਾਰਤੀ ਤੇਲ ਅਤੇ ਗੈਸ ਪੀਐੱਸਯੂ ਦੁਆਰਾ ਨਿਵੇਸ਼ ਕੀਤਾ ਗਿਆ ਹੈ|

18. ਦੋਵਾਂ ਧਿਰਾਂ ਨੇ ਦੁਹਰਾਇਆ ਕਿ ਰੱਖਿਆ ਅਤੇ ਸੁਰੱਖਿਆ ਸਹਿਯੋਗ ਹੁਣ ਵੀ ਮਿਆਂਮਾਰ-ਭਾਰਤ ਦੁਵੱਲੇ ਸਬੰਧਾਂ ਦੇ ਇੱਕ ਮਹੱਤਵਪੂਰਨ ਥੰਮ੍ਹਾਂ ਵਿੱਚੋਂ ਇੱਕ ਹੈ| ਉਨ੍ਹਾਂ ਨੇ ਡਿਫੈਂਸ ਮੁਲਾਜ਼ਮਾਂ ਦੀਆਂ ਯਾਤ੍ਰਾਵਾਂ ਦੇ ਅਦਾਨ-ਪ੍ਰਦਾਨ ਵਿੱਚ ਸਾਕਾਰਾਤਮਿਕ ਗਤੀ ਦੀ ਸ਼ਲਾਘਾ ਕੀਤੀ| ਦੋਵਾਂ ਨੇਤਾਵਾਂ ਨੇ ਮੰਨਿਆ ਕਿ ਜੁਲਾਈ, 2019 ਵਿੱਚ ਦਸਤਖ਼ਤ ਕੀਤੇ ਗਏ ਰੱਖਿਆ ਸਹਿਕਾਰਤਾ ਬਾਰੇ ਸਹਿਮਤੀ ਪੱਤਰ ਨੇ ਨਜ਼ਦੀਕੀ ਸਹਿਯੋਗ ਬਣਾਉਣ ਦਾ ਰਾਹ ਪੱਧਰਾ ਕੀਤਾ ਸੀ| ਭਾਰਤੀ ਪੱਖ ਨੇ ਮਿਆਂਮਾਰ ਦੀਆਂ ਰੱਖਿਆ ਸੇਵਾਵਾਂ ਸਮਰੱਥਾ ਵਧਾਉਣ ਵਿੱਚ ਮਿਆਂਮਾਰ ਦੀ ਸਹਾਇਤਾ ਕਰਨ ਅਤੇ ਆਪਸੀ ਸੁਰੱਖਿਆ ਸਕੋਰਾਕਾਂ ਦੇ ਹੱਲ ਲਈ ਸਹਿਯੋਗ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ| ਦੋਵਾਂ ਧਿਰਾਂ ਨੇ ਸਥਾਨਕ ਲੋਕਾਂ, ਦੋਵਾਂ ਦੇਸ਼ਾਂ ਅਤੇ ਖੇਤਰ ਦੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ| ਉਨ੍ਹਾਂ ਨੇ ਕਿਸੇ ਵੀ ਨਕਾਰਾਤਮਕ ਤੱਤ ਨੂੰ ਆਪਣੀ ਜ਼ਮੀਨ ਨੂੰ ਦੂਸਰੇ ਪੱਖ ਦੇ ਵਿਰੁੱਧ ਵਿਰੋਧੀ ਗਤੀਵਿਧੀਆਂ ਲਈ ਵਰਤਣ ਦੀ ਆਗਿਆ ਨਾ ਦੇਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ|

19. ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਧੇ ਸਮੁੰਦਰੀ ਸਹਿਯੋਗ ਦਾ ਸੁਆਗਤ ਕੀਤਾ| ਉਨ੍ਹਾਂ ਨੇ ਸਮੁੰਦਰੀ ਚੁਣੌਤੀਆਂ ਦਾ ਹੱਲ ਕਰਨ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਵੀ ਸਵੀਕਾਰ ਕੀਤਾ| ਦੋਵਾਂ ਨੇਤਾਵਾਂ ਨੇ ਸਮੁੰਦਰੀ ਸੁਰੱਖਿਆ ਸਹਿਯੋਗ (ਐੱਮਐੱਸਸੀ) ਸਬੰਧੀ ਇੱਕ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰਨ ਸਤੰਬਰ 2019 ਵਿੱਚ ਸੰਯੁਕਤ ਕਾਰਜ  ਸਮੂਹ (ਜੇਡਬਲਿਯੂਜੀ) ਦੀ ਪਹਿਲੀ ਬੈਠਕ ਦੇ ਆਯੋਜਨ ਅਤੇ ਵਾਇਟ ਸਿੰਪਿੰਗ ਡਾਟਾ ਦੇ ਅਦਾਨ-ਪ੍ਰਦਾਨ ਦੀ ਸ਼ੁਰੂਆਤ ਨੂੰ ਇਸ ਖੇਤਰ ਵਿੱਚ ਮਹੱਤਵਪੂਰਨ ਕਦਮਾਂ ਵਜੋਂ ਸਵੀਕਾਰ ਕੀਤਾ|

20. ਸੁਰੱਖਿਆ ਨਾਲ ਜੁੜੇ ਮਾਮਲਿਆਂ ’ਤੇ ਆਪਸੀ ਸਰੋਕਾਰਾਂ ਦੇ ਹੱਲ ਲਈ ਇੱਕ ਵਿਆਪਕ ਕਾਨੂੰਨੀ ਰੂਪ-ਰੇਖਾ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ, ਦੋਵੇਂ ਧਿਰਾਂ ਵੱਖ-ਵੱਖ ਲੰਬਿਤ ਸੰਧੀਆਂ ਜਿਵੇਂ ਕਿ ਸਿਵਲ ਅਤੇ ਵਪਾਰਕ ਮਾਮਲਿਆਂ ’ਤੇ ਆਪਸੀ ਕਾਨੂੰਨੀ ਸਹਾਇਤਾ ਸੰਧੀ ਅਤੇ ਹਵਾਲਗੀ ਸੰਧੀ ’ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਈਆਂ| ਉਨ੍ਹਾਂ ਨੇ ਇਨ੍ਹਾਂ ਦੇ ਜਲਦੀ ਸਿੱਟੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ| ਭਾਰਤ ਨੇ ਮਿਆਂਮਾਰ ਦੁਆਰਾ ਮਿਆਂਮਾਰ ਵਿੱਚ ਭਾਰਤੀ ਨਾਗਰਿਕਾਂ ਲਈ ਦਸੰਬਰ 2020 ਤੱਕ ਟੂਰਿਸਟ ਵੀਜ਼ਾ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ|

21. ਮਿਆਂਮਾਰ ਪੱਖ ਨੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਰੇਡੀਏਸ਼ਨ ਉਪਕਰਨ “ਭਾਭਾਟ੍ਰੋਨ -2 ਪ੍ਰਦਾਨ ਕਰਨ ਦੀ ਭਾਰਤ ਦੀ ਪੇਸ਼ਕਸ਼ ਦੀ ਸ਼ਲਾਘਾ ਕੀਤੀ| ਦੋਵੇਂ ਧਿਰਾਂ ਸਿਹਤ ਸੰਭਾਲ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਈਆਂ|

22. ਭਾਰਤ ਨੇ ਡੈਮੌਕ੍ਰੇਟਿਕ ਫੈਡਰਲ ਯੂਨੀਅਨ ਸਥਾਪਿਤ ਕਰਨ ਲਈ ਰਾਸ਼ਟਰੀ ਸਮਾਧਾਨ, ਸ਼ਾਂਤੀ ਪ੍ਰਕਿਰਿਆ ਅਤੇ ਜਮਹੂਰੀ ਤਬਦੀਲੀ ਵੱਲ ਮਿਆਂਮਾਰ ਦੇ ਯਤਨਾਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ| ਦੋਵਾਂ ਧਿਰਾਂ ਨੇ ਭਾਰਤ ਦੁਆਰਾ ਮਿਆਂਮਾਰ ਦੇ ਸਿਵਲ ਕਰਮਚਾਰੀਆਂ, ਖਿਡਾਰੀਆਂ, ਸੰਸਦ ਮੈਂਬਰਾਂ, ਅਦਾਲਤੀ ਅਤੇ ਚੋਣ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਲਈ ਜਾਰੀ ਸਿਖਲਾਈਆਂ, ਸਮਰੱਥਾ ਵਧਾਉਣ ਦੇ ਪ੍ਰੋਗਰਾਮਾਂ, ਐਕਸਪੋਜਰ ਵਿਜ਼ਿਟ ਅਤੇ ਭਾਸ਼ਣ ਲੜੀਆਂ ਦੀ ਪੇਸ਼ਕਸ਼ ’ਤੇ ਤਸੱਲੀ ਪ੍ਰਗਟਾਈ| ਭਾਰਤ ਨੇ ਆਪਣੇ ਰਾਸ਼ਟਰੀ ਗਿਆਨ ਨੈੱਟਵਰਕ (ਐੱਨਕੇਐੱਨ) ਨੂੰ ਮਿਆਂਮਾਰ ਦੀਆਂ ਯੂਨੀਵਰਸਿਟੀਆਂ ਵਿੱਚ ਵਿਸਤਾਰਿਤ ਕਰਨ ਦਾ ਐਲਾਨ ਕੀਤਾ| ਭਾਰਤੀ ਪੱਖ ਨੇ ਮਿਆਂਮਾਰ ਡਿਪਲੋਮੈਟਿਕ ਅਕਾਦਮੀ ਦੀ ਸਥਾਪਨਾ ਵਿੱਚ ਮਿਆਂਮਾਰ ਨੂੰ ਸਮਰਥਨ ਦੇਣ ਲਈ ਆਪਣੀ ਤਿਆਰੀ ਨੂੰ ਵੀ ਦੁਹਰਾਇਆ| ਮਿਆਂਮਾਰ ਨੇ ਵੀ ਭਾਰਤ ਦੇ “ਆਧਾਰ” ਪ੍ਰੋਜੈਕਟ ਦੇ ਅਧਾਰ ’ਤੇ ਮਿਆਂਮਾਰ ਦੇ ਰਾਸ਼ਟਰੀ ਆਈ.ਡੀ. ਪ੍ਰੋਜੈਕਟ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੀ ਭਾਰਤ ਦੀ ਪੇਸ਼ਕਸ਼ ਦਾ ਧੰਨਵਾਦ ਕੀਤਾ|

23. ਭਾਰਤ ਨੇ ਡੈਮੋਕ੍ਰੇਟਿਕ ਫੈਡਰਲ ਯੂਨੀਅਨ ਸਥਾਪਤ ਕਰਨ ਲਈ ਰਾਸ਼ਟਰੀ ਸਮਾਧਾਨ ਅਤੇ ਜਮਹੂਰੀ ਤਬਦੀਲੀ ਵੱਲ ਮਿਆਂਮਾਰ ਦੇ ਯਤਨਾਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ| ਭਾਰਤ ਦੇ ਪ੍ਰਧਾਨ ਮੰਤਰੀ ਨੇ ਮਿਆਂਮਾਰ ਦੀ ਸ਼ਾਂਤੀ ਪ੍ਰਕਿਰਿਆ ਲਈ ਪੂਰਾ ਸਮਰਥਨ ਜ਼ਾਹਰ ਕੀਤਾ, ਜਿਸ ਨੂੰ ਦੇਸ਼ ਵਿਆਪੀ ਜੰਗਬੰਦੀ ਸਮਝੌਤਾ ਰੂਪ-ਰੇਖਾ ਦੇ ਤਹਿਤ ਸਰਕਾਰ, ਮਿਲਟਰੀ ਅਤੇ ਨਸਲੀ ਹਥਿਆਰਬੰਦ ਸਮੂਹਾਂ ਦਰਮਿਆਨ ਗੱਲਬਾਤ ਰਾਹੀਂ ਅੱਗੇ ਤੋਰਿਆ ਜਾ ਰਿਹਾ ਹੈ| ਦੋਵਾਂ ਨੇਤਾਵਾਂ ਨੇ ਖਿੱਤੇ ਵਿੱਚ ਵਿਕਾਸ ਦੇ ਸਾਂਝੇ ਰਾਸ਼ਟਰੀ ਟੀਚੇ ਨੂੰ ਅੱਗੇ ਵਧਾਉਣ ਵਿੱਚ ਸਥਿਰਤਾ ਅਤੇ ਸ਼ਾਂਤੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ|

24. ਆਤੰਕਵਾਦ ਦੁਆਰਾ ਪੈਦਾ ਹੋਏ ਖ਼ਤਰੇ ਨੂੰ ਪਛਾਣਦਿਆਂ, ਦੋਵਾਂ ਧਿਰਾਂ ਨੇ ਆਤੰਕਵਾਦੀ ਸਮੂਹਾਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਕਰਨ ਲਈ ਸਹਿਮਤੀ ਪ੍ਰਗਟਾਈ| ਦੋਵਾਂ ਧਿਰਾਂ ਨੇ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਨਿੰਦਾ ਕੀਤੀ ਅਤੇ ਆਤੰਕਵਾਦ ਅਤੇ ਹਿੰਸਕ ਉਗਰਵਾਦ ਦਾ ਮੁਕਾਬਲਾ ਕਰਨ ਵਿੱਚ ਸਖ਼ਤ ਕੌਮਾਂਤਰੀ ਭਾਈਵਾਲੀ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ਵਿੱਚ ਸੂਚਨਾ ਅਤੇ ਖ਼ੁਫੀਆਂ ਜਾਣਕਾਰੀਆਂ ਨੂੰ ਸਾਂਝਾ ਕਰਨਾ ਸ਼ਾਮਲ ਹੈ| ਉਹ ਇਸ ਸਬੰਧ ਵਿੱਚ ਦੁਵੱਲਾ ਸਹਿਯੋਗ ਵਧਾਉਣ ਲਈ ਸਹਿਮਤ ਹੋਏ|

25. ਇਸ ਤੋਂ ਇਲਾਵਾ, ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ (ਯੂ.ਐੱਨ.) ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਵਰਗੇ ਅੰਤਰਰਾਸ਼ਟਰੀ ਮੰਚਾਂ ’ਤੇ ਆਪਣੇ ਨੇੜਲੇ ਸਹਿਯੋਗ ਨੂੰ ਜਾਰੀ ਰੱਖਣ ’ਤੇ ਸਹਿਮਤੀ ਦਿੱਤੀ| ਦੋਵਾਂ ਧਿਰਾਂ ਨੇ ਹੋਰ ਖੇਤਰੀ ਢਾਂਚਿਆਂ ਜਿਵੇਂ ਆਸੀਆਨ, ਬਿਮਸਟੈਕ, ਮੈਕੋਂਗ-ਗੰਗਾ ਸਹਿਕਾਰਤਾ ਵਿੱਚ ਸਹਿਯੋਗ ਕਰਨ ਲਈ ਸਹਿਮਤੀ ਦਿੱਤੀ| ਮਿਆਂਮਾਰ ਨੇ ਵੱਡੇ ਅਤੇ ਸੁਧਾਰ ਕੀਤੇ ਗਏ ਯੂਐੱਨਐੱਸਸੀ ਵਿੱਚ ਸਥਾਈ ਮੈਂਬਰ ਬਣਨ ਲਈ ਭਾਰਤ ਦੇ ਯਤਨਾਂ ਦਾ ਸਮਰਥਨ ਕੀਤਾ| ਦੋਵਾਂ ਧਿਰਾਂ ਨੇ ਸ਼ਾਂਤੀਪੂਰਨ ਸਰਹੱਦ ਬਣਾਈ ਰੱਖਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਖੁੱਲੇਪਣ, ਸਮੂਹਿਕਤਾ, ਪਾਰਦਰਸਿਤਾ, ਅੰਤਰਰਾਸ਼ਟਰੀ ਕਾਨੂੰਨਾਂ ਦਾ ਆਦਰ ਕਰਨ ਅਤੇ ਆਸੀਆਨ ਦੀ ਕੇਂਦਰੀਅਤਾ ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਜੋ ਕਿ ਸਭ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਸਾਂਝੇ ਯਤਨ ਵਿੱਚ ਸ਼ਾਮਲ ਕਰਦੇ ਹਨ|

26. ਮਿਆਂਮਾਰ ਨੇ ਸੰਯੁਕਤ ਰਾਸ਼ਟਰ ਯੂਐੱਨ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਆਈਐੱਸਏ ਵਿੱਚ ਸ਼ਾਮਲ ਕਰਨ ਅਤੇ ਸੂਰਜੀ ਊਰਜਾ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਯਤਨਾਂ ਦੇ ਤਹਿਤ ਪਹਿਲੀ ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈ.ਐੱਸ.ਏ.) ਦੇ ਫ਼ਰੇਮਵਰਕ ਸਮਝੌਤੇ ਵਿੱਚ ਸੋਧ ਦੀ ਜਲਦੀ ਪ੍ਰਵਾਨਗੀ ਲਈ ਲੋੜੀਂਦੇ ਕਦਮ ਚੁੱਕਣ ਲਈ ਪ੍ਰਤੀਬੱਧਤਾ ਜਤਾਈ। ਇਸ ਤੋਂ ਇਲਾਵਾ, ਭਾਰਤ ਅਤੇ ਮਿਆਂਮਾਰ ਜਿਹੇ ਆਪਦਾ ਪ੍ਰਭਾਵਿਤ ਦੇਸ਼ਾਂ ਲਈ ਆਪਦਾ ਅਨੁਕੂਲ ਬੁਨਿਆਦੀ ਢਾਂਚੇ ਦੀ ਦੀ ਪ੍ਰਸੰਗਿਕਤਾ  ਨੂੰ ਭਾਰਤ ਨੇ ਦੁਹਰਾਇਆ ਅਤੇ ਮਿਆਂਮਾਰ ਨੂੰ ਸੀਡੀਆਰਆਈ ਵਿੱਚ ਸ਼ਾਮਲ ਹੋਣ ’ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ|

27. ਭਾਰਤ ਨੇ ਬਾਗਾਨ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਸੁਆਗਤ ਕੀਤਾ| ਦੋਹਾਂ ਧਿਰਾਂ ਨੇ ਬਾਗਾਨ ਵਿੱਚ ਭੂਚਾਲ ਨਾਲ ਪ੍ਰਭਾਵਿਤ 92 ਪਗੋਡਿਆਂ ਨੂੰ ਬਹਾਲ ਕਰਨ ਅਤੇ ਸੰਭਾਲਣ ਲਈ, ਇੱਕ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 12 ਪਗੋਡਿਆਂ ਨੂੰ ਬਹਾਲ ਕਰਨ ਅਤੇ ਸੰਭਾਲਣ ਲਈ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੁਆਰਾ ਪਹਿਲੇ ਪੜਾਅ ਦੇ ਕੰਮ ਦੀ ਸ਼ੁਰੂਆਤ ਦਾ ਸੁਆਗਤ ਕੀਤਾ| ਮਿਆਂਮਾਰ ਨੇ ਇਸ ਸੰਭਾਲ ਕਾਰਜ ਨੂੰ ਪੂਰਾ ਕਰਨ ਲਈ ਏਐੱਸਆਈ ਟੀਮ ਨੂੰ ਹਰ ਲੋੜੀਂਦੀ ਸਹਾਇਤਾ ਦੇਣ ਲਈ ਸਹਿਮਤੀ ਪ੍ਰਗਟਾਈ|

28. ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾਪੂਰਨ ਅਤੇ ਸਨੇਹਪੂਰਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਦ੍ਰਿੜ ਪ੍ਰਤੀਬੱਧਤਾ ਦੁਹਰਾਈ ਅਤੇ ਸਾਰੇ ਪੱਧਰਾਂ ’ਤੇ ਸਹਿਭਾਗਿਤ ਵਧਾਉਣ ’ਤੇ ਸਹਿਮਤੀ ਜਤਾਈ|

29. ਰਾਸ਼ਟਰਪਤੀ ਯੂ ਵਿਨ ਮਿੰਟ ਅਤੇ ਪ੍ਰਥਮ ਲੇਡੀ ਡਾਵ ਚੋ ਚੋ ਨੇ, ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਪ੍ਰਥਮ ਮਹਿਲਾ ਸ਼੍ਰੀਮਤੀ ਸਵਿਤਾ ਕੋਵਿੰਦ ਦਾ, ਮਿਆਂਮਾਰ ਦੇ ਵਫ਼ਦ ਦੇ ਭਾਰਤ ਵਿੱਚ ਆਪਣੇ ਪ੍ਰਵਾਸ ਦੌਰਾਨ ਉਨ੍ਹਾਂ ਲਈ ਨਿੱਘੀ ਅਤੇ ਬੇਮਿਸਾਲ ਪ੍ਰਾਹੁਣਚਾਰੀ ਵਾਸਤੇ ਧੰਨਵਾਦ ਕੀਤਾ|

***

ਵੀਆਰਆਰਕੇ/ਐੱਸਐੱਚ/ਬੀਐੱਮ


(Release ID: 1605971) Visitor Counter : 124


Read this release in: English