ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
ਕੋਰੋਨਾ ਵਾਇਰਸ ਲਾਗ (ਇਨਫੈਕਸ਼ਨ) ਦੇ ਮਾਮਲੇ ਵਿੱਚ ਅਫਵਾਹਾਂ ਤੋਂ ਬਚੋ ਅਤੇ ਮੈਡੀਕਲ ਸਹਾਇਤਾ ਲਵੋ : ਪ੍ਰਧਾਨ ਮੰਤਰੀ
ਹੱਥ ਜੋੜ ਕੇ ਨਮਸਤੇ ਕਹਿਣ ਦੀ ਆਦਤ ਫਿਰ ਤੋਂ ਪਾਉਣ ਦਾ ਇਹ ਉਚਿਤ ਸਮਾਂ : ਪ੍ਰਧਾਨ ਮੰਤਰੀ
Posted On:
07 MAR 2020 2:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ ਦੇ ਲਾਭਾਰਥੀਆਂ ਅਤੇ ਜਨ ਔਸ਼ਧੀ ਕੇਂਦਰਾਂ ਦੇ ਸਟੋਰ ਮਾਲਕਾਂ ਦੇ ਨਾਲ ਅੱਜ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਿਪਟਣ ਲਈ ਹਰ ਸੰਭਵ ਕਦਮ ਉਠਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਵਿੱਚ ਪੂਰੀ ਜਾਗਰੂਕਤਾ ਦੇ ਨਾਲ ਨਾਲ, ਭਾਰਤ ਦੇ ਕੋਲ ਅਤਿਅੰਤ ਕੁਸ਼ਲ ਡਾਕਟਰ ਅਤੇ ਮੈਡੀਕਲ ਸੰਸਾਧਨ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਜਾਗਰੂਕ ਨਾਗਰਿਕਾਂ ਦੀ ਮਹੱਤਵਪੂਰਨ ਭੂਮਿਕਾ ਹੈ।
https://twitter.com/PMOIndia/status/1236167940254269440
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਲ ਵਾਰ-ਵਾਰ ਹੱਥ ਧੋਣ ਦੇ ਮਹੱਤਵ ’ਤੇ ਵੀ ਅਤਿਅਧਿਕ ਬਲ ਨਹੀਂ ਦਿੱਤਾ ਜਾ ਸਕਦਾ, ਦੂਜਿਆਂ ਨੂੰ ਲਾਗ (ਇਨਫੈਕਸ਼ਨ) ਤੋਂ ਬਚਾਉਣ ਲਈ ਛਿੱਕਦੇ ਅਤੇ ਖੰਘਦੇ ਸਮੇਂ ਮੂੰਹ ਅਤੇ ਨੱਕ ਢਕਣਾ ਵੀ ਜ਼ਰੂਰੀ ਹੈ।
ਪ੍ਰਧਾਨ ਨੇ ਕਿਹਾ, “ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ (ਇਨਫੈਕਸ਼ਨ) ਦੀ ਪੁਸ਼ਟੀ ਹੋ ਚੁੱਕੀ ਹੈ, ਉਨ੍ਹਾਂ ਨੂੰ ਜ਼ਰੂਰੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਲੇਕਿਨ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਸੰਕ੍ਰਮਿਤ ਸਾਥੀ ਦੇ ਸੰਪਰਕ ਵਿੱਚ ਆਉਣ ਦਾ ਸੰਦੇਹ ਹੈ, ਤਾਂ ਇਸ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਦੀ ਬਜਾਏ ਉਸ ਨੂੰ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਪਰਿਵਾਰ ਦੇ ਹੋਰ ਮੈਂਬਰਾਂ ਦੇ ਵੀ ਸੰਕ੍ਰਮਿਤ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ, ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਵੀ ਜ਼ਰੂਰੀ ਟੈਸਟ ਕਰਵਾਉਣੇ ਚਾਹੀਦੇ ਹਨ।”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾ ਵਾਇਰਸ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੀ ਬੇਨਤੀ ਕੀਤੀ ਅਤੇ ਸਲਾਹ ਦਿੱਤੀ ਕਿ ਕੇਵਲ ਡਾਕਟਰ ਦੀ ਸਲਾਹ ਲੈਣੀ ਅਤੇ ਮੰਨਣੀ ਚਾਹੀਦੀ ਹੈ।
ਉਨ੍ਹਾਂ ਕਿਹਾ, “ਅਤੇ ਹਾਂ ਪੂਰੀ ਦੁਨੀਆ ਹੁਣ ਨਮਸਤੇ ਕਰਨ ਦੀ ਆਦਤ ਪਾ ਰਹੀ ਹੈ। ਜੇਕਰ ਕਿਸੇ ਕਾਰਨ ਕਰਕੇ ਅਸੀਂ ਇਹ ਆਦਤ ਛੱਡ ਦਿੱਤੀ ਹੈ, ਤਾਂ ਹੱਥ ਜੋੜ ਕੇ ਨਮਸਤੇ ਕਰਨ ਦੀ ਆਦਤ ਦੁਬਾਰਾ ਪਾਉਣ ਦਾ ਇਹ ਬਿਲਕੁਲ ਸਹੀ ਸਮਾਂ ਹੈ।”
******
ਵੀਆਰਆਰਕੇ/ਵੀਜੇ
(Release ID: 1605816)
Visitor Counter : 105