ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨਾਰੀ ਸ਼ਕਤੀ ਅਵਾਰਡੀਆਂ ਨਾਲ ਕੱਲ੍ਹ ਸੰਵਾਦ ਕਰਨਗੇ
Posted On:
07 MAR 2020 1:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲੋਕ ਕਲਿਆਣ ਮਾਰਗ, ਨਵੀਂ ਦਿੱਲੀ ਵਿੱਚ ਕੱਲ੍ਹ ਨਾਰੀ ਸ਼ਕਤੀ ਅਵਾਰਡੀਆਂ ਨਾਲ ਸੰਵਾਦ ਕਰਨਗੇ ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਤੇ ਕੱਲ੍ਹ ਪ੍ਰਧਾਨ ਮੰਤਰੀ ਦੇ ਟਵਿੱਟਰ ਅਕਾਊਂਟ ਦਾ ਪਰਿਚਾਲਨ ਮਹਿਲਾਵਾਂ ਦੇ ਹੱਥ ਵਿੱਚ ਰਹੇਗਾ । #SheInspiresUs.
ਰਾਸ਼ਟਰਪਤੀ ਕੱਲ੍ਹ ਸਵੇਰੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਰੋਹ ਵਿੱਚ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕਰਨਗੇ ।
ਸਰਕਾਰ ਹਰ ਸਾਲ ਵਿਸ਼ੇਸ਼ ਰੂਪ ਤੋਂ ਵੰਚਿਤ ਅਤੇ ਕਮਜ਼ੋਰ ਤਬਕੇ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਨ ਦੇ ਖੇਤਰ ਵਿੱਚ ਬੇਮਿਸਾਲ ਕੰਮ ਕਰਨ ਵਾਲੇ ਲੋਕਾਂ , ਸਮੂਹਾਂ , ਸੰਸਥਾਨਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਦੀ ਹੈ ।
*****
ਵੀਆਰਆਰਕੇ/ਕੇਪੀ
(Release ID: 1605781)
Visitor Counter : 89