ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਰੋਨਾ ਵਾਇਰਸ ਕੋਵਿਡ – 19 ਬਾਰੇ ਹੁਣ ਤੱਕ ਦੀ ਸਥਿਤੀ
Posted On:
05 MAR 2020 7:30PM by PIB Chandigarh
ਕੋਵਿਡ – 19 ਦੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਸੰਖਿਆ ਹੁਣ 30 ਹੋ ਗਈ ਹੈ। ਇਸ ਵਿੱਚ ਕੇਰਲ ਦੇ 3 ਮਾਮਲੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਹੁਣ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ, ਦਿੱਲੀ ਅਤੇ ਐੱਨਸੀਆਰ ਤੋਂ ਤਿੰਨ (3) (ਦੋ ਮਯੂਰ ਵਿਹਾਰ ਅਤੇ ਪੇਟੀਐੱਮ ਤੋਂ ਜੋ ਇਟਲੀ ਤੋਂ ਪਰਤੇ ਹਨ ਅਤੇ ਇੱਕ ਗਾਜ਼ੀਆਬਾਦ ਤੋਂ ਜੋ ਇਰਾਨ ਤੋਂ ਪਰਤੇ ਹਨ; ਦਿੱਲੀ ਦੇ ਪਹਿਲੇ ਮਾਮਲੇ ਦੇ ਸੰਪਰਕ ਵਿੱਚ ਆਉਣ ਵਾਲੇ ਛੇ (6) ਵਿਅਕਤੀ, ਜੋ ਇਟਲੀ ਤੋਂ ਪਰਤੇ ਹਨ ; ਇੱਕ (1) ਤੇਲੰਗਾਨਾ ਤੋਂ ਜੋ ਦੁਬਈ ਤੋਂ ਪਰਤਿਆਂ ਹੈ ਅਤੇ ਸਿੰਗਾਪੁਰ ਕੰਟੈਕਟ ਹੈ ; 16 ਇਤਾਲਵੀ ਅਤੇ ਇੱਕ ਡਰਾਈਵਰ (ਭਾਰਤੀ) ਜੋ ਇਸ ਟੂਰਿਸਟ ਗਰੁੱਪ ਵਿੱਚ ਸ਼ਾਮਲ ਸੀ।
ਇਸ ਦੇ ਇਲਾਵਾ, ਤੇਲੰਗਾਨਾ ਦੇ ਦੋ ਸ਼ੱਕੀ ਮਾਮਲੇ ਐੱਨਆਈਵੀ, ਪੁਣੇ ਵਿੱਚ ਜਾਂਚ ਹੋਣ ‘ਤੇ ਨੈਗੇਟਿਵ ਪਾਏ ਗਏ ਹਨ। ਇਟਲੀ ਦੇ 14 ਵਿਅਕਤੀ ਅਤੇ ਸਾਰੇ ਭਾਰਤੀ ਵਿਅਕਤੀਆਂ ਦੀ ਸਥਿਤੀ ਸਥਿਰ ਹੈ ਅਤੇ ਇਨ੍ਹਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਹੁਣ ਤੱਕ ਏਅਰਪੋਰਟਾਂ ‘ਤੇ 6550 ਫਲਾਈਟਾਂ ਤੋਂ ਕੁੱਲ 6,49,452 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ। ਇਸ ਦੇ ਇਲਾਵਾ, 29607 ਵਿਅਕਤੀਆਂ ਨੂੰ ਆਈਡੀਐੱਸਪੀ ਕਮਿਊਨਿਟੀ ਸਰਵਿਲਾਂਸ(ਨਿਗਰਾਨੀ) ਵਿੱਚ ਰੱਖਿਆ ਗਿਆ ਹੈ ਅਤੇ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
****
ਐੱਮਵੀ
(Release ID: 1605544)
Visitor Counter : 100