ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਬਿਆਨ: ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਲਈ ਵਿਜ਼ਨ ਅਤੇ ਸਿਧਾਂਤ

Posted On: 25 FEB 2020 6:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਮਾਣਯੋਗ ਡੋਨਾਲਡ ਜੇ . ਟਰੰਪ 24-25 ਫਰਵਰੀ, 2020 ਦੇ ਦੌਰਾਨ ਭਾਰਤ ਦੇ ਸਰਕਾਰੀ ਦੌਰੇ ‘ਤੇ ਰਹੇ

ਵਿਆਪਕ ਗਲੋਬਲ ਰਣਨੀਤਕ ਭਾਈਵਾਲੀ

ਸੰਪ੍ਰਭੂ ਅਤੇ ਜੀਵੰਤ ਲੋਕਤੰਤਰ ਦੇ ਰਾਜ ਨੇਤਾਵਾਂ ਦੇ ਰੂਪ ਵਿੱਚ ਸੁਤੰਤਰਤਾ , ਸਾਰੇ ਨਾਗਰਿਕਾਂ ਦੇ ਨਾਲ ਸਮਾਨ ਵਿਵਹਾਰ, ਮਾਨਵਅਧਿਕਾਰ ਅਤੇ ਕਾਨੂੰਨ ਦੇ ਸ਼ਾਸਨ ਲਈ ਪ੍ਰਤੀਬੱਧਤਾ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਪ੍ਰਗਟ ਕੀਤਾ ਜੋ ਆਪਸੀ ਵਿਸ਼ਵਾਸ, ਸਾਂਝੇ ਹਿਤਾਂ, ਸਾਂਝੇਦਾਰੀ ਅਤੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੀ ਮਜ਼ਬੂਤ ਸਹਿਭਾਗਿਤਾ ਤੇ ਅਧਾਰਿਤ ਹੈ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਵਿਸ਼ੇਸ਼ ਕਰਕੇ ਸਮੁੰਦਰ ਅਤੇ ਪੁਲਾੜ ਦੇ ਖੇਤਰ ਵਿੱਚ ਜ਼ਿਆਦਾ ਜਾਗਰੂਕਤਾ ਅਤੇ ਸੂਚਨਾ ਨੂੰ ਸਾਂਝਾ ਕਰਨ ; ਮਿਲਿਟਰੀ ਸੰਪਰਕ ਕਰਮਚਾਰੀਆਂ ਦੇ ਅਦਾਨ - ਪ੍ਰਦਾਨ ; ਸਾਰੀਆਂ ਸੇਵਾਵਾਂ ਅਤੇ ਵਿਸ਼ੇਸ਼ ਬਲਾਂ ਦਰਮਿਆਨ ਬਿਹਤਰ ਸਿਖਲਾਈ ਅਤੇ ਵਿਸਤ੍ਰਿਤ ਅਭਿਆਸਾਂ ; ਉੱਨਤ ਰੱਖਿਆ ਕਲਪੁਰਜਿਆਂ , ਉਪਕਰਨਾਂ ਅਤੇ ਪਲੇਟਫਾਰਮਾਂ ਦੇ ਸਹਿ - ਵਿਕਾਸ ਅਤੇ ਸਹਿ - ਉਤਪਾਦਨ ਵਿੱਚ ਨਜ਼ਦੀਕੀ ਸਹਿਯੋਗ ; ਅਤੇ ਦੋਹਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਦਰਮਿਆਨ ਸਾਂਝੇਦਾਰੀ ਦੇ ਜਰੀਏ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਵੀ ਅਧਿਕ ਵਧਾਉਣ ਦਾ ਸੰਕਲਪ ਪ੍ਰਗਟ ਕੀਤਾ

ਰਾਸ਼ਟਰਪਤੀ ਟਰੰਪ ਨੇ ਨੋਟ ਕੀਤਾ ਕਿ ਇੱਕ ਮਜ਼ਬੂਤ ਅਤੇ ਸਮਰੱਥ ਭਾਰਤੀ ਸੈਨਾ ਹਿੰਦ - ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ , ਸਥਿਰਤਾ ਅਤੇ ਕਾਨੂੰਨ ਅਧਾਰਿਤ ਵਿਵਸਥਾ ਦੀ ਹਿਮਾਇਤ ਕਰਦੀ ਹੈ । ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੀ ਉੱਨਤ ਮਿਲਿਟਰੀ ਟੈਕਨੋਲੋਜੀ ਨੂੰ ਭਾਰਤ ਟ੍ਰਾਂਸਫਰ ਕਰਨ ਲਈ ਆਪਣਾ ਸਮਰਥਨ ਕਰਦੇ ਹੋਏ ਆਪਣੇ ਸੰਕਲਪ ਦੀ ਫਿਰ ਤੋਂ ਪੁਸ਼ਟੀ ਕੀਤੀ । ਰਾਸ਼ਟਰਪਤੀ ਟਰੰਪ ਨੇ ਐੱਮਐੱਚ 60 ਆਰ ਨੌਸੈਨਾ ਅਤੇ ਏਐੱਚ - 64ਈ ਅਪਾਚੇ ਹੈਲੀਕੌਪਟਰਾਂ ਨੂੰ ਖਰੀਦਣ ਸਬੰਧੀ ਭਾਰਤ ਦੇ ਹਾਲੀਆ ਫ਼ੈਸਲੇ ਦਾ ਸੁਆਗਤ ਕੀਤਾ।

ਇਨ੍ਹਾਂ ਸਮਰੱਥਾਵਾਂ ਨਾਲ ਸਾਂਝੇ ਸੁਰੱਖਿਆ ਹਿਤਾਂ , ਰੋਜ਼ਗਾਰ ਵਾਧੇ ਅਤੇ ਦੋਹਾਂ ਦੇਸ਼ਾਂ ਦਰਮਿਆਨ ਉਦਯੋਗਿਕ ਸਹਿਯੋਗ ਨੂੰ ਹੁਲਾਰਾ ਮਿਲੇਗਾ । ਭਾਰਤ ਨਵੀਂਆਂ ਰੱਖਿਆ ਸਮਰੱਥਾਵਾਂ ਨੂੰ ਹਾਸਲ ਕਰਨ ਲਈ ਪ੍ਰਯਤਨਸ਼ੀਲ ਹੈ, : ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਟਰੰਪ ਨੇ ਇੱਕ ਪ੍ਰਮੁੱਖ ਰੱਖਿਆ ਸਾਂਝੀਦਾਰ ਵਜੋਂ ਭਾਰਤ ਦੀ ਸਥਿਤੀ ਦੀ ਫਿਰ ਤੋਂ ਪੁਸ਼ਟੀ ਕੀਤੀ ਜਿਸ ਦੇ ਤਹਿਤ ਖਰੀਦ ਅਤੇ ਟੈਕਨੋਲੋਜੀ ਟ੍ਰਾਂਸਫਰ ਲਈ ਇਸ ਨੂੰ ਸਬ ਤੋਂ ਅਧਿਕ ਤਰਜੀਹ ਦੇਣ ਤੇ ਵਿਚਾਰ ਕੀਤਾ ਜਾਵੇਗਾ। ਦੋਹਾਂ ਰਾਜ ਨੇਤਾਵਾਂ ਨੇ ਜਲਦੀ ਹੀ ਰੱਖਿਆ ਸਹਿਯੋਗ ਹੋਣ ਦੀ ਉਮੀਦ ਜਤਾਈ ਜਿਸ ਦੇ ਨਾਲ ਬੁਨਿਆਦੀ ਆਦਾਨ- ਪ੍ਰਦਾਨ ਅਤੇ ਸਹਿਯੋਗ ਕਰਾਰ ਸਹਿਤ ਵੱਖਰੇ ਸਮਝੌਤੇ ਹੋਣ ਦਾ ਰਾਹ ਪੱਧਰਾ ਹੋਵੇਗਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਸਹਿਯੋਗ ਦੇ ਜ਼ਰੀਏ ਆਪਣੇ-ਆਪਣੇ ਦੇਸ਼ਾਂ ਦੀ ਸੁਰੱਖਿਆ ਵਧਾਉਣ ਅਤੇ ਵੱਖ-ਵੱਖ ਅੰਤਰਰਸ਼ਟਰੀ ਅਪਰਾਧਾਂ ਜਿਵੇਂ ਕਿ ਮਾਨਵ ਤਸਕਰੀ, ਆਤੰਕਵਾਦ ਅਤੇ ਹਿੰਸਕ ਉਗਰਵਾਦ, ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਸਾਈਬਰ ਸਪੇਸ ਨਾਲ ਜੁੜੇ ਅਪਰਾਧਾਂ ਨਾਲ ਸੰਯੁਕਤ ਤੌਰ ਤੇ ਨਿਪਟਣ ਦਾ ਸੰਕਲਪ ਪ੍ਰਗਟ ਕੀਤਾ। ਦੋਹਾਂ ਰਾਜ ਨੇਤਾਵਾਂ ਨੇ ਆਪਣੇ-ਆਪਣੇ ਦੇਸ਼ਾਂ ਦੀ ਸੁਰੱਖਿਆ ਨਾਲ ਜੁੜੇ ਸੰਵਾਦ ਵਿੱਚ ਨਵੀਂ ਤੇਜ਼ੀ ਲਿਆਉਣ ਦੇ ਬਾਰੇ ਵਿੱਚ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਦੁਆਰਾ ਲਏ ਗਏ ਨਿਰਣੇ ਦਾ ਸੁਆਗਤ ਕੀਤਾ।

ਨਸ਼ੀਲੀਆਂ ਦਵਾਈਆਂ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹੋਣ ਵਾਲੇ ਖਤਰੇ ਨਾਲ ਨਿਪਟਣ ਨਾਲ ਜੁੜੀ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏ ਦੋਨਾਂ ਰਾਜਨੇਤਾਵਾਂ ਨੇ ਆਪਣੀਆਂ-ਆਪਣੀਆਂ ਕਾਨੂੰਨ ਲਾਗੂਕਰਨ ਏਜੰਸੀਆਂ ਦਰਮਿਆਨ ਇੱਕ ਨਵਾਂ ਕਾਊਂਟਰ-ਨਾਰਕੌਟਿਕਸ ਵਰਕਿੰਗ ਗਰੁੱਪ ਇਰਾਦੇ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਦੇ ਵਪਾਰ ਅਤੇ ਨਿਵੇਸ਼ ਆਯਾਮ ਦੇ ਨਾਲ-ਨਾਲ ਦੀਰਘਕਲੀ ਵਪਾਰ ਸਥਿਰਤਾ ਦੀ ਜ਼ਰੂਰਤ ਦੇ ਵਧਦੇ  ਮਹੱਤਵ ਵੀ ਨੂੰ ਸਵੀਕਾਰ ਕੀਤਾ ਜਿਸ ਦੇ ਨਾਲ ਅਮਰੀਕੀ ਅਤੇ ਭਾਰਤੀ ਦੋਹਾਂ ਹੀ ਅਰਥਵਿਵਸਥਾਵਾਂ ਨੂੰ ਲਾਭ ਪਹੁੰਚੇਗਾਦੋਹਾਂ ਰਾਜਨੇਤਾਵਾਂ ਨੇ ਵਰਤਮਾਨ ਵਿੱਚ ਜਾਰੀ ਵਾਰਤਾਵਾਂ ਨੂੰ ਜਲਦੀ ਪੂਰਾ ਕਰਨ ‘ਤੇ ਸਹਿਮਤੀ ਜਤਾਈ। ਦੋਹਾਂ ਰਾਜਨੇਤਾਵਾਂ ਨੂੰ ਉਮੀਦ ਹੈ ਕਿ ਇਹ ਵਾਰਤਾਵਾਂ ਇੱਕ ਵਿਆਪਕ ਦੁਵੱਲੇ  ਵਪਾਰ ਸਮਝੌਤੇ ਦਾ ਪਹਿਲਾ ਪੜਾਅ ਹੋ ਸਕਦੀਆਂ ਹਨ ਜੋ ਦੁਵੱਲੇ ਵਣਜਿਕ ਸਬੰਧਾਂ ਅਤੇ ਦੋਹਾਂ ਦੇਸ਼ਾਂ ਵਿੱਚ (ਸ੍ਰਮਿੱਧੀ)ਖੁਸ਼ਹਾਲੀ, ਨਿਵੇਸ਼ ਅਤੇ ਰੋਜ਼ਗਾਰ ਸਿਰਜਣ ਵਿੱਚ ਵਾਧਾ ਕਰਨ ਦੀ ਸਹੀ ਮੱਹਤਵ ਅਕਾਂਖਿਆ ਅਤੇ ਪੂਰਨ ਸਮਰੱਥਾ ਨੂੰ ਦਰਸਾਉਂਦਾ ਹੈ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਹਾਈਡਰੋਕਾਰਬਨ ਖੇਤਰ ਵਿੱਚ ਵਪਾਰ ਅਤੇ ਨਿਵੇਸ਼ ਲਈ ਭਾਰਤ ਅਤੇ ਅਮਰੀਕਾ ਦਰਮਿਆਨ ਵਧਦੀ ਸਹਿਭਾਗਿਤਾ ਦਾ ਸੁਆਗਤ ਕੀਤਾ। ਆਪਣੀ ਰਣਨੀਤਕ ਊਰਜਾ ਸਾਂਝੇਦਾਰੀ ਦੇ ਜ਼ਰੀਏ ਭਾਰਤ ਅਤੇ ਅਮਰੀਕਾ ਊਰਜਾ ਸਹਿਯੋਗ ਵਧਾਉਣਸਬੰਧਤ ਊਰਜਾ ਸੈਕਟਰਾਂ ਵਿੱਚ ਊਰਜਾ ਅਤੇ ਇਨੋਵੇਸ਼ਨ ਸਬੰਧੀ ਸਹਿਭਾਗਿਤਾ ਦਾ ਵਿਸਤਾਰ ਕਰਨਰਣਨੀਤਕ ਸਦਭਾਵਨਾ ਵਧਾਉਣ ਅਤੇ ਉਦਯੋਗ ਜਗਤ ਅਤੇ ਨਿਆਂ ਹਿਤਧਾਰਕਾਂ ਦਰਮਿਆਨ ਸਹਿਭਾਗਿਤਾ ਨੂੰ ਹੋਰ ਅਧਿਕ ਸੁਵਿਧਾਜਨਕ ਬਣਾਉਣ  ਦੇ ਇੱਛੁਕ ਹਨ

 ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਕੋਕਿੰਗ / ਧਾਤੂਕ੍ਰਮ ਕੋਲਾ ਅਤੇ ਕੁਦਰਤੀ ਗੈਸ ਲਈ ਆਪਣੇ ਆਯਾਤ ਅਧਾਰ ਵਿੱਚ ਵਿਵਿਧਤਾ ਲਿਆਉਣ ਸਬੰਧੀ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਅਮਰੀਕਾ ਦੇ ਸਮਰੱਥ ਹੋਣ ਦੀ ਗੱਲ ਨੂੰ ਦੱਸਿਆ ।  ਇਸ ਦੇ ਤਹਿਤ ਦੋਹਾਂ ਰਾਜਨੇਤਾਵਾਂ ਨੇ ਉਨ੍ਹਾਂ ਹਾਲੀਆ ਵਣਜਿਕ ਵਿਵਸਥਾਵਾਂ ਦਾ ਸੁਆਗਤ ਕੀਤਾ ਜਿਨ੍ਹਾਂ ਦਾ ਉਦੇਸ਼ ਭਾਰਤੀ ਬਜ਼ਾਰ ਵਿੱਚ ਐੱਲਐੱਨਜੀ ਦੀ ਪਹੁੰਚ ਵਿੱਚ ਤੇਜ਼ੀ ਲਿਆਉਣਾ ਹੈ।  ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਜਲਦੀ ਤੋਂ ਜਲਦੀ ਭਾਰਤ ਵਿੱਚ 6 ਪਰਮਾਣੂ ਰਿਐਕਟਰਾਂ ਦੇ ਨਿਰਮਾਣ ਲਈ ਟੈਕਨੋ-ਕਮਰਸ਼ੀਅਲ ਪੇਸ਼ਕਸ਼ ਨੂੰ ਅੰਤਿਮ ਰੂਪ ਦੇਣ ਲਈ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਅਤੇ ਵੇਸਟਿੰਗਹਾਊਸ ਇਲੈਕਟ੍ਰਿਕ ਕੰਪਨੀ ਨੂੰ ਪ੍ਰੋਤਸਾਹਿਤ ਕੀਤਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਣੇ ਦੀਰਘਕਾਲੀ ਅਤੇ ਵਿਵਹਾਰਕ ਸਹਿਯੋਗ ‘ਤੇ ਸੰਤੋਸ਼ ਵਿਅਕਤ ਕੀਤਾ। ਦੋਹਾਂ ਰਾਜਨੇਤਾਵਾਂ ਨੇ ਵਿਸ਼ਵ  ਦੇ ਪਹਿਲੇ ਡਿਊਅਲ ਫਰੀਕੁਐਂਸੀ ਸਿੰਥੈਟਿਕ ਅਪਰਚਰ ਰਡਾਰ ਸੈਟੇਲਾਈਟ’ ਵਾਲੇ ਸੰਯੁਕਤ ਮਿਸ਼ਨ ਨੂੰ ਸਾਲ 2022 ਵਿੱਚ ਸ਼ੁਰੂ ਕਰਨ ਲਈ ਭਾਰਤੀ ਸਪੇਸ ਖੋਜ ਸੰਗਠਨ  (ਇਸਰੋ) ਅਤੇ ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ)  ਦੇ ਪ੍ਰਯਤਨਾਂ ਦਾ ਸੁਆਗਤ  ਕੀਤਾ।  ਦੋਨਾਂ ਰਾਜਨੇਤਾਵਾਂ ਨੇ ਉਨ੍ਹਾਂ ਚਰਚਾਵਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਤੋਂ ਧਰਤੀ  ਦੀ ਜਾਂਚ-ਪੜਤਾਲ(ਔਬਜ਼ਰਵੇਸ਼ਨ)ਮੰਗਲ ਅਤੇ ਹੋਰ ਗ੍ਰਹਿਆਂ ਦੀ ਖੋਜ ਹੈਲੀਓਫਿ‍ਜ਼ਿ‍ਕਸ ਮਨੁੱਖੀ ਪੁਲਾੜ ਯਾਤਰਾ ਵਿੱਚ ਸਹਿਯੋਗ  ਦੇ ਨਾਲ - ਨਾਲ ਵਣਜਿਕ ਪੁਲਾੜ ਸਹਿਯੋਗ ਨੂੰ ਵੀ ਹੁਲਾਰਾ ਮਿਲਦਾ ਹੈ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਨਾਲ-ਨਾਲ ਵਿੱਦਿਅਕ ਆਦਾਨ - ਪ੍ਰਦਾਨ  ਦੇ ਮੌਕਿਆਂ ਨੂੰ ਵੀ ਵਧਾਉਣ ਦੀ ਇੱਛਾ ਜਤਾਈ ।  ਯੁਵਾ ਇਨੋਵੇਟਰਸਇਨਟਰਨਸ਼ਿਪ ਦੇ ਜ਼ਰੀਏ ਵਿੱਦਿਅਕ ਸਹਿਯੋਗ ਵਧਾਉਣਾ ਵੀ ਇਸ ਵਿੱਚ ਸ਼ਾਮਲ ਹੈ। ਦੋਨਾਂ ਰਾਜਨੇਤਾਵਾਂ ਨੇ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦਾ ਸੁਆਗਤ ਕੀਤਾ

ਨੋਵਲ ਕੋਵਿਡ - 19 ਵਰਗੀਆਂ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਪਹਿਚਾਣ ਅਤੇ ਇਨ੍ਹਾਂ ਨੂੰ  ਨਾ ਫੈਲਣ ਦੇਣ ਲਈ ਵਿਸ਼ਵ ਪੱਧਰ ‘ਤੇ ਕੀਤੇ ਜਾ ਰਹੇ ਪ੍ਰਯਤਨਾਂ  ਦਾ ਸਮਰਥਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਇਨ੍ਹਾਂ ਵਿੱਚ ਆਪਣੇ ਸਫਲ ਯੋਗਦਾਨ ਨੂੰ ਜਾਰੀ ਰੱਖਣ ਦੀ ਪ੍ਰਤੀਬੱਧਤਾ ਜਤਾਈ ।  ਦੋਨਾਂ ਰਾਜਨੇਤਾਵਾਂ ਨੇ ਉਸ ਦੁੱਵਲੇ ਸਹਿਮਤੀ ਪੱਤਰ ਦੀ ਸ਼ਲਾਘਾ ਕੀਤੀ ਜਿਸ ਦਾ ਉਦੇਸ਼ ਭਾਰਤ ਅਤੇ ਅਮਰੀਕਾ ਦੇ ਉਪਭੋਗਤਾਵਾਂ ਤੱਕ ਗੁਣਵੱਤਾਪੂਰਨਸੁਰੱਖਿਅਤਕਾਰਗਰ ਅਤੇ ਕਿਫਾਇਤੀ ਦਵਾਈਆਂ ਅਤੇ ਚਿਕਿਤਸਾ ਦੀ ਪਹੁੰਚ ਨੂੰ ਹੁਲਾਰਾ ਦੇਣਾ ਹੈ। ਦੋਹਾਂ ਰਾਜਨੇਤਾਵਾਂ ਨੇ ਉਸ ਸਹਿਮਤੀ ਪੱਤਰ ਦਾ ਸੁਆਗਤ ਕੀਤਾ ਜਿਸ ਦੇ ਨਾਲ ਦੋਹਾਂ ਹੀ ਦੇਸ਼ਾਂ ਨੂੰ ਆਪਣੇ ਇਨੋਵੇਟਿਵ ਦ੍ਰਿਸ਼ਟੀਕੋਣ  ਦੇ ਜ਼ਰੀਏ ਮਾਨਸਿਕ ਸਿਹਤ  ਸਬੰਧੀ ਚੁਣੌਤੀਆਂ ਨਾਲ ਨਿੱਪਟਣ ਵਿੱਚ ਮਦਦ ਮਿਲੇਗੀ

 

ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰਣਨੀਤਕ ਕਨਵਰਜੈਂਸ

ਭਾਰਤ ਅਤੇ ਅਮਰੀਕਾ ਦਰਮਿਆਨ ਨਜ਼ਦੀਕੀ ਸਾਂਝੇਦਾਰੀ ਇੱਕ ਖੁੱਲ੍ਹੇ ਮੁਕਤ ਸਮਾਵੇਸ਼ੀਸ਼ਾਂਤੀਪੂਰਨ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਲਈ ਅਤਿਅੰਤ ਜ਼ਰੂਰੀ ਹੈ। ਇਸ ਸਹਿਯੋਗ ਨੂੰ ਆਸੀਆਨ ਦੀ ਕੇਂਦ੍ਰਿਤਾ ਨੂੰ ਸਵੀਕਾਰ ਕਰਨ ਅੰਤਰਰਾਸ਼ਟਰੀ  ਕਾਨੂੰਨ ਅਤੇ ਸੁਸ਼ਾਸਨ ਦਾ ਪਾਲਣ ਕਰਨ ; ਸ਼ਿਪਿੰਗ ਦੀ ਸੁਰੱਖਿਆ ਅਤੇ ਸੁਤੰਤਰਤਾਸਮੁੰਦਰ  ਦੇ ਉੱਪਰ ਉਡਾਨਾਂ ਅਤੇ ਸਮੁੰਦਰ  ਦੇ ਹੋਰ ਜਾਇਜ਼ ਉਪਯੋਗਾਂ ਲਈ ਸਮਰਥਨ ; ਨਿਰਵਿਘਨ, ਜਾਇਜ਼ ਵਣਜਅਤੇ ਅੰਤਰਰਾਸ਼ਟਰੀ  ਕਾਨੂੰਨ ਦੇ ਅਨੁਸਾਰ ਸਮੁੰਦਰੀ ਵਿਵਾਦਾਂ  ਦੇ ਸ਼ਾਂਤੀਪੂਰਨ ਸਮਾਧਾਨ ਦੀ ਹਿਮਾਇਤ  ਦੇ ਜ਼ਰੀਏ ਰੇਖਾਂਕਿਤ ਕੀਤਾ ਜਾਂਦਾ ਹੈ

ਅਮਰੀਕਾ, ਹਿੰਦ ਮਹਾਸਾਗਰ ਖੇਤਰ ਵਿੱਚ ਸੁਰੱਖਿਆ ਉਪਲੱਬਧ ਕਰਵਾਉਣ  ਦੇ ਨਾਲ - ਨਾਲ ਵਿਕਾਸ ਅਤੇ  ਮਾਨਵ ਸਹਾਇਤਾ ਪ੍ਰਦਾਨ ਕਰਨ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦਾ ਹੈ।  ਭਾਰਤ ਅਤੇ ਅਮਰੀਕਾ ਇਸ ਖੇਤਰ ਵਿੱਚ ਹਮੇਸ਼ਾ ਪਾਰਦਰਸ਼ੀ ਅਤੇ ਗੁਣਵੱਤਾਪੂਰਨ ਬੁਨਿਆਦੀ ਢਾਂਚੇ ਵਿਕਾਸ ਲਈ ਹੁਣ ਵੀ ਪ੍ਰਤੀਬੱਧ ਹਨਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਭਾਰਤ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਲਈ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਵਿੱਤ ਨਿਗਮ (ਡੀਐੱਫਸੀ)  ਦੁਆਰਾ 600 ਮਿਲੀਅਨ ਡਾਲਰ ਦੀ ਵਿੱਤ‍ ਪੋਸ਼ਣਾ ਸਬੰਧੀ ਸੁਵਿਧਾ ਦੇਣ ਦੇ ਐਲਾਨ  ਦੇ ਨਾਲ - ਨਾਲ ਇਸ ਸਾਲ ਭਾਰਤ ਵਿੱਚ ਆਪਣਾ ਸਥਾਈ ਦਫ਼ਤਰ ਖੋਲ੍ਹਣ ਸਬੰਧੀ ਡੀਐੱਫਸੀ  ਦੇ ਫ਼ੈਸਲਾ ਦਾ ਵੀ ਸੁਆਗਤ ਕੀਤਾ ।

ਹਿੰਦ - ਪ੍ਰਸ਼ਾਂਤ ਖੇਤਰ  ਦੇ ਨਾਲ - ਨਾਲ ਵਿਸ਼ਵ ਪੱਧਰ ‘ਤੇ ਵਿਕਾਸ ਸਬੰਧੀ ਕਾਰਗਰ ਸਮਾਧਾਨਾਂ ਨੂੰ ਅੱਗੇ ਵਧਾਉਣ ਲਈ ਆਪਣੇ-ਆਪਣੇ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਤੀਜੇ ਅਤੇ ਹੋਰ ਦੇਸ਼ਾਂ ਵਿੱਚ ਸਹਿਯੋਗ ਲਈ ਯੂਸੇਡਅਤੇ ਭਾਰਤ  ਦੇ ਵਿਕਾਸ ਸਾਂਝੇਦਾਰੀ ਪ੍ਰਸ਼ਾਸਨ  ਦਰਮਿਆਨ ਇੱਕ ਨਵੀਂ ਸਾਂਝੇਦਾਰੀ ਲਈ ਤਤਪਰ ਹਨ

ਭਾਰਤ ਅਤੇ ਅਮਰੀਕਾ ਨੇ ਦੱਖਣੀ ਚੀਨ ਸਾਗਰ ਵਿੱਚ ਇੱਕ ਸਾਰਥਕ ਅਚਾਰ ਸੰਹਿਤਾ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਧਿਆਨ ਵਿੱਚ ਰੱਖਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰੀ ਗੰਭੀਰਤਾ  ਦੇ ਨਾਲ ਬੇਨਤੀ ਕਰਦੇ ਹੋਏ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ  ਅਨੁਸਾਰ ਸਾਰੇ ਰਾਸ਼ਟਰਾਂ  ਦੇ ਉਚਿਤ ਅਧਿਕਾਰਾਂ ਅਤੇ ਹਿਤਾਂ ਲਈ ਪੱਖਪਾਤੀ ਨਹੀਂ ਹੋਣਾ ਚਾਹੀਦਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਭਾਰਤ-ਅਮਰੀਕਾ - ਜਪਾਨ ਤ੍ਰੈਪੱਖੀ ਸਿਖ਼ਰ ਸੰਮੇਲਨਾਂ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ 2 + 2 ਮੰਤਰੀ ਪੱਧਰ ਦੀ ਮੀਟਿੰਗ ਵਿਵਸਥਾ‍ ਅਤੇ ਭਾਰਤ-ਅਮਰੀਕਾ-ਆਸਟ੍ਰੇਲੀਆ - ਜਪਾਨ ਚਹੁ ਪੱਖੀ ਮਸ਼ਵਰਾ ,ਆਦਿ  ਦੇ ਜ਼ਰੀਏ  ਆਪਸੀ ਸਲਾਹ - ਮਸ਼ਵਰੇ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਅਮਰੀਕਾਭਾਰਤ ਅਤੇ ਹੋਰ ਸਾਂਝੇਦਾਰਾਂ  ਦਰਮਿਆਨ ਸਮੁੰਦਰੀ ਖੇਤਰ ਸਬੰਧੀ ਵਿਸ਼ੇਸ਼ ਜਾਣਕਾਰੀ ਨੂੰ ਹੋਰ ਵੀ ਅਧਿਕ ਸਾਂਝਾ ਕਰਨ ਲਈ ਤਤਪਰ ਹਨ

 

ਆਲਮੀ ਅਗਵਾਈ ਲਈ ਸਾਂਝੇਦਾਰੀ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਵਿੱਚ ਸੁਧਾਰ ਲਾਗੂ ਕਰਨ ਅਤੇ ਇਨ੍ਹਾਂ ਦੀ ਅਖੰਡਤਾ ਸੁਨਿ‍ਸ਼ਚਿਤ ਕਰਨ ਲਈ ਆਪਸ ਵਿੱਚ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ।  ਰਾਸ਼ਟਰਪਤੀ ਟਰੰਪ ਨੇ ਸੰਯੁਕਤ  ਰਾਸ਼ਟਰ ਦੀ ਪੁਨਰਗਠਿਤ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰ ਸ਼ਿਪ ਲਈ ਅਮਰੀਕਾ ਦੀ ਤਰਫ਼ੋ ਸਮਰਥਨ ਦਿੱਤੇ ਜਾਣ ਦੀ ਫਿਰ ਤੋਂ ਪੁਸ਼ਟੀ ਕੀਤੀ।  ਇਹੀ ਨਹੀਂ ਉਨ੍ਹਾਂ ਨੇ ਬਿਨਾ ਕਿਸੇ ਦੇਰੀ  ਦੇ ਨਿਊਕਲੀਅਰ ਸਪਲਾਇਰ ਗਰੁੱਪ ਪਰਮਾਣੁ ਆਪੂਰਤੀਕਰਤਾ ਸਮੂਹ ਵਿੱਚ ਭਾਰਤ  ਦੇ ਪ੍ਰਵੇਸ਼  ਨੂੰ ਅਮਰੀਕਾ ਵੱਲੋਂ ਸਮਰਥਨ ਦਿੱਤੇ ਜਾਣ ਦੀ ਵੀ ਫਿਰ ਤੋਂ ਪੁਸ਼ਟੀ ਕੀਤੀ

ਭਾਰਤ ਅਤੇ ਅਮਰੀਕਾ ਨੇ ਇਹ ਮੰਨਿਆ ਕਿ ਵਿਕਾਸਸ਼ੀਲ ਅਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਸੰਪ੍ਰਭੂ  (ਸਾਵਰੇਨ) ਕਰਜ਼ੇ ਨੂੰ ਵਧਣ ਤੋਂ ਰੋਕਣ ਲਈ ਕਰਜ਼ਦਾਰਾਂ ਅਤੇ ਕਰਜ਼ਦਾਤਿਆਂ ਲਈ ਜ਼ਿੰਮੇਵਾਰਪਾਰਦਰਸ਼ੀ ਅਤੇ ਟਿਕਾਊ ਵਿੱਤ  ਪੋਸ਼ਣ  ਦੇ ਤੌਰ-ਤਰੀਕਿਆਂ ਨੂੰ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ।  ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਇੱਕ ਬਹੁ- ਹਿਤਧਾਰਕ ਪਹਿਲ ਬਲੂ ਡੌਟ ਨੈੱਟਵਰਕ’  ਦੀ ਧਾਰਨਾ ਵਿੱਚ ਰੁਚੀ ਦਿਖਾਈ ਜੋ ਗਲੋਬਲ ਬੁਨਿਆਦੀ ਢਾਂਚੇ  ਦੇ ਵਿਕਾਸ ਲਈ ਉੱਚ ਗੁਣਵੱਤਾ ਵਾਲੇ ਭਰੋਸੇਮੰਦ ਮਿਆਰਾਂ ਨੂੰ ਹੁਲਾਰਾ ਦੇਣ ਲਈ ਸਰਕਾਰਾਂ, ਨਿਜੀ ਖੇਤਰ ਅਤੇ ਸਿਵ‍ਲ ਸੋਸਾਇਟੀ ਨੂੰ ਇਕਜੁੱਟ ਕਰੇਗਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਵਿੱਤ , ਟਰੇਨਿੰਗ ਅਤੇ ਮਾਰਗਦਰਸ਼ਨ ਸਬੰਧੀ ਪਹਿਲਾਂ ਦੇ ਜ਼ਰੀਏ ਮਹਿਲਾਵਾਂ ਅਤੇ ਬਾਲੜੀਆਂ  ਦੀ ਸਿੱਖਿਆ, ਆਰਥਿਕ ਸਸ਼ਕਤੀ‍ਕਰਨ ਅਤੇ ਉੱਦਮਤਾ ਨੂੰ ਪ੍ਰੋਤਸਾਹਨ ਦੇਣ  ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ।  ਦੋਹਾਂ ਰਾਜਨੇਤਾਵਾਂ ਨੇ ਇਸ ਦੇ ਤਹਿਤ ਅਮਰੀਕਾ ਦੀ ਮਹਿਲਾਵਾਂ ਦਾ ਗਲੋਬਲ ਵਿਕਾਸ ਅਤੇ ਸਮ੍ਰਿੱਧੀ (ਖੁਸ਼ਹਾਲੀ) (ਡਬਲਿਊ - ਜੀਡੀਪੀ) ਪਹਿਲਅਤੇ ਭਾਰਤ ਸਰਕਾਰ  ਦੇ ਬੇਟੀ ਬਚਾਓ ਬੇਟੀ ਪੜ੍ਹਾਓਪ੍ਰੋਗਰਾਮ ਦੀ ਤਰਜ਼ ‘ਤੇ ਅਰਥਵਿਵਸਥਾ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੀ ਪੂਰੀਨ ਅਤੇ ਖੁੱਲ੍ਹੀ ਸਹਿਭਾਗਿਤਾ ਨੂੰ ਹੁਲਾਰਾ ਦੇਣ  ਦੇ ਉਪਰਾਲਿਆਂ ‘ਤੇ ਵੀ ਅਮਲ ਕਰਨ ‘ਤੇ ਵਿਸ਼ੇਸ਼ ਜੋਰ ਦਿੱਤਾ

ਭਾਰਤ ਅਤੇ ਅਮਰੀਕਾ ਦੋਵੇਂ ਹੀ ਇਕਜੁੱਟ, ਸੰਪ੍ਰਭੂ , ਲੋਕੰਤਾਂਤਰਿਕਸਮਾਵੇਸ਼ੀਸਥਿਰ ਅਤੇ ਸਮ੍ਰਿਧ (ਖੁਸ਼ਹਾਲੀ) ਅਫ਼ਗਾਨਿਸਤਾਨ ਦੇ ਪੱਖ ਵਿੱਚ ਹਨ। ਦੋਨਾਂ ਅਫ਼ਗਾਨਿਸਤਾਨ ਦੀ ਅਗਵਾਈ ਅਤੇ ਅਫ਼ਗਾਨਿਸਤਾਨ  ਦੀ ਮਲਕੀਅਤ  ਵਿੱਚ ਸ਼ਾਂਤੀ ਅਤੇ ਸਮਾਧਾਨ ਦੀ ਅਜਿਹੀ ਪ੍ਰਕਿਰਿਆ ਨੂੰ ਹੁਲਾਰਾ ਦੇਣ ਜਿਸ ਦੇ ਨਾਲ ਸ਼ਾਂਤੀ ਨਿਰੰਤਰ ਬਣੀ ਰਹੇ ਹਿੰਸਾ ਦਾ ਮਾਹੌਲ ਨਾ ਰਹੇ ਆਤੰਕਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਨਸ਼ਟ ਹੋਣ ਪਿਛਲੇ 18 ਸਾਲਾਂ  ਦੀ ਉਪਲੱਬਧੀਆਂ ਸੁਰੱਖਿਅਤਰਾਸ਼ਟਰਪਤੀ ਟਰੰਪ ਨੇ ਅਫਗਾਨਿਸਤਾਨ ਵਿੱਚ ਸਥਿਰਤਾ ਸੁਨਿਸ਼ਚਿਤ ਕਰਨ ਅਤੇ ਕਨੈਕਟੀਵਿਟੀ ਪ੍ਰਦਾਨ ਕਰਨ ਵਿੱਚ ਮਦਦ ਲਈ ਵਿਕਾਸ ਅਤੇ ਸੁਰੱਖਿਆ ਸਹਾਇਤਾ ਨੂੰ ਨਿਰੰਤਰ ਜਾਰੀ ਰੱਖਣ ਵਿੱਚ ਭਾਰਤ ਦੁਆਰਾ ਨਿਭਾਈ ਗਈ ਭੂਮਿਕਾ ਦਾ ਸੁਆਗਤ ਕੀਤਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਆਤੰਕਵਾਦੀ ਵਿਕਲਪਾਂ (ਪ੍ਰੌਕਸੀਜ਼) ਦੇ ਕਿਸੇ ਵੀ ਤਰ੍ਹਾਂ ਦੇ ਉਪਯੋਗ ਦੀ ਨਿੰਦਾ ਕੀਤੀ ਅਤੇ ਇਸ ਦੇ ਨਾਲ ਹੀ ਉਨਾਂ ਨੇ ਸੀਮਾ ਪਾਰ ਆਤੰਕਵਾਦ ਦੇ ਸਾਰੇ ਸਰੂਪਾਂ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ।  ਦੋਹਾਂ ਰਾਜਨੇਤਾਵਾਂ ਨੇ ਪਾਕਿਸਤਾਨ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਕਿ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਦਾ ਉਪਯੋਗ ਆਤੰਕਵਾਦੀ ਹਮਲੇ ਸ਼ੁਰੂ ਕਰਨ ਲਈ ਨਾ ਕੀਤਾ ਜਾਵੇ ਅਤੇ 26/11  ਦੇ ਮੁੰਬਈ ਅਤੇ ਪਠਾਨਕੋਟ ਸਹਿਤ ਇਸ ਤਰ੍ਹਾਂ ਦੇ ਹੋਰ ਆਤੰਕਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ‘ਤੇ ਜਲਦੀ ਤੋਂ ਜਲਦੀ  ਸ਼ਿਕੰਜਾ ਕਸਿਆ ਜਾਵੇ ।  ਦੋਹਾਂ ਰਾਜਨੇਤਾਵਾਂ ਨੇ ਅਲਕਾਇਦਾ, ਆਈਐੱਸਆਈਐੱਸਜੈਸ਼-ਏ- ਮੁਹੰਮਦਲਸ਼ਕਰ - ਏ - ਤੈਯਬਾਹਿਜ਼ਬ-ਉਲ ਮੁਜਾਹਿਦੀਨ ਹੱਕਾਨੀ ਨੈੱਟਵਰਕਟੀਟੀਪੀਡੀ- ਕੰਪਨੀ ਅਤੇ ਉਸ ਨਾਲ ਜੁੜੇ ਸਾਰੇ ਸੰਗਠਨਾਂ ਸਹਿਤ ਸਮੁੱਚੇ ਆਤੰਕਵਾਦੀ ਗੁੱਟਾਂ  ਦੇ ਖ਼ਿਲਾਫ ਸਖਤ ਕਾਰਵਾਈ ਕਰਨ ਨੂੰ ਕਿਹਾ

ਭਾਰਤ ਅਤੇ ਅਮਰੀਕਾ ਇੱਕ ਅਜਿਹੇ ਖੁੱਲ੍ਹੇ, ਭਰੋਸੇਮੰਦ ਅਤੇ ਸੁਰੱਖਿਅਤ ਇੰਟਰਨੈੱਟ ਦੇ ਲਈ ਪ੍ਰਤੀਬੱਧ  ਹਨ ਜਿਸ ਨਾਲ ਵਪਾਰ ਅਤੇ ਸੰਚਾਰ ਵਿੱਚ ਕਾਫੀ ਅਸਾਨੀ ਹੋਵੇਗੀ। ਭਾਰਤ ਅਤੇ ਅਮਰੀਕਾ ਨੇ ਇੱਕ ਅਜਿਹੇ ਇਨੋਵੇਟਿਵ ਡਿਜੀਟਲ ਈਕੋਸਿਸਟਮ ਨੂੰ  ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਜੋ ਸੁਰੱਖਿਅਤ ਅਤੇ ਭਰੋਸਮੰਦ ਹੋਵੇ ਅਤੇ ਜਿਸ ਨਾਲ ਸੂਚਨਾ ਅਤੇ ਡੇਟਾ ਦਾ ਪ੍ਰਵਾਹ ਸਰਲ ਹੋਵੇ। ਦੋਹਾਂ ਰਾਜਨੇਤਾਵਾਂ ਨੇ ਰਣਨੀਤਕ ਸਮੱਗਰੀ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਖੁੱਲ੍ਹੀ, ਸੁਰੱਖਿਅਤ ਅਤੇ ਸੁਦ੍ਰਿੜ੍ਹ ਸਪਲਾਈ ਕਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਉਪਯੋਗ ਨਾਲ ਜੁੜੇ ਜੋਖਮਾਂ ਦਾ ਸੁਤੰਤਰਤਾ ਪੂਰਵਕ ਮੁੱਲਾਂਕਣ ਕਰਨ ਲਈ ਦੋਹਾਂ ਦੇਸ਼ਾਂ ਦੇ ਉਦਯੋਗ ਜਗਤ ਅਤੇ ਸਿੱਖਿਆ ਸ਼ਾਸਤਰੀਆਂ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਨ ਦੇਣ ਦਾ ਇਰਾਦਾ ਪ੍ਰਗਟ ਕੀਤਾ ਹੈ

***

ਵੀਆਰਆਰਕੇ/ਐੱਸਐੱਚ


(Release ID: 1605489) Visitor Counter : 172


Read this release in: English