ਮੰਤਰੀ ਮੰਡਲ

ਮੰਤਰੀ ਮੰਡਲ ਨੇ 01 ਅਪ੍ਰੈਲ, 2020 ਤੋਂ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀਜ਼) ਵਿੱਚ ਵਿਆਪਕ ਏਕੀਕਰਨ ਨੂੰ ਪ੍ਰਵਾਨਗੀ ਦਿੱਤੀ

ਸਰਕਾਰ ਨੇ 01 ਅਪ੍ਰੈਲ, 2020 ਤੋਂ ਜਨਤਕ ਖੇਤਰ ਦੇ 10 ਬੈਕਾਂ ਦੇ 4 ਬੈਕਾਂ ਵਿੱਚ ਏਕੀਕਰਨ ਨਾਲ ਜਨਤਕ ਖੇਤਰ ਦੀ ਬੈਂਕ ਸਥਿਤੀ ਵਿੱਚ ਰਚਨਾਤਮਕ ਪਰਿਵਰਤਨ ਕੀਤਾ

ਇਸ ਏਕੀਕਰਨ ਨਾਲ ਡਿਜੀਟਲ ਤੌਰ ‘ਤੇ ਸੰਚਾਲਿਤ ਏਕੀਕ੍ਰਿਤ ਬੈਂਕ, ਗਲੋਬਲ ਕਾਰਜ ਪ੍ਰਣਾਲੀ ਅਤੇ ਕਾਰੋਬਾਰੀ ਤਾਲਮੇਲ ਬਣਾਉਣ ਦੇ ਸਮਰੱਥ ਹੋਣਗੇ

Posted On: 04 MAR 2020 4:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਜਨਤਕ ਖੇਤਰ ਦੇ 10 ਬੈਂਕਾਂ ਦੇ 4 ਬੈਂਕਾਂ ਵਿੱਚ ਵਿਆਪਕ ਏਕੀਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਏਕੀਕਰਨ ਵਿੱਚ ਸ਼ਾਮਲ ਹਨ -

1.      ਓਰੀਐਂਟਲ ਬੈਂਕ ਆਵ੍ ਕਮਰਸ ਅਤੇ ਯੂਨਾਈਟਿਡ ਬੈਂਕ ਆਵ੍ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ਵਿੱਚ ਰਲੇਵਾਂ

2.     ਸਿੰਡੀਕੇਟ ਬੈਂਕ ਦਾ ਕੇਨਰਾ ਬੈਂਕ ਵਿੱਚ ਰਲੇਵਾਂ

3.     ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਵ੍ ਇੰਡੀਆ ਵਿੱਚ ਰਲੇਵਾਂ

4.     ਇਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ਵਿੱਚ ਰਲੇਵਾਂ

 

ਇਹ ਏਕੀਕਰਨ 01 ਅਪ੍ਰੈਲ, 2020 ਤੋਂ ਲਾਗੂ ਹੋਵੇਗਾ ਅਤੇ ਇਸ ਸਦਕਾ ਜਨਤਕ ਖੇਤਰ ਦੇ 7 ਵੱਡੇ ਬੈਂਕਾਂ ਦੀ ਵਿਆਪਕ ਪੱਧਰ ‘ਤੇ ਸਿਰਜਣਾ ਹੋਣ ਤੋਂ ਇਲਾਵਾ, ਹਰੇਕ ਵਿਆਪਕ ਏਕੀਕਰਨ ਵਿੱਚ 80 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਦੇ ਨਾਲ ਇਸ ਦੀ ਰਾਸ਼ਟਰੀ ਪੱਧਰ ਤੱਕ ਪਹੁੰਚ ਹੋਵੇਗੀ ਵਿਆਪਕ ਪੱਧਰ ‘ਤੇ ਹੋਏ ਇਸ ਏਕੀਕਰਨ ਨਾਲ ਬੈਂਕਾਂ ਨੂੰ ਨਾ ਸਿਰਫ ਵਿਸ਼ਵ ਪੱਧਰ ਦੇ ਬੈਂਕਾਂ ਦੀ ਤੁਲਨਾ ਵਿੱਚ ਬਲਕਿ ਭਾਰਤ ਅਤੇ ਗਲੋਬਲ ਪੱਧਰ ਉੱਤੇ ਵੀ ਪ੍ਰਭਾਵੀ ਤੌਰ ‘ਤੇ ਮੁਕਾਬਲਾ ਕਰਨ ਦੇ ਸਮਰੱਥ ਬਣਨ ਵਿੱਚ ਮਦਦ ਮਿਲੇਗੀ ਇਸ ਏਕੀਕਰਨ ਦੇ ਜ਼ਰੀਏ ਵੱਡੇ ਪੈਮਾਨੇ ‘ਤੇ ਲਾਗਤ ਲਾਭਾਂ ਨੂੰ ਸੁਨਿਸ਼ਚਿਤ ਕੀਤਾ ਜਾਵੇਗਾਇਸ ਨਾਲ ਜਨਤਕ ਖੇਤਰ ਦੇ ਬੈਂਕ ਭਾਰਤੀ ਬੈਂਕਿੰਗ ਪ੍ਰਣਾਲੀ ਵਿੱਚ ਆਪਣੀ ਕੰਪੀਟੀਟਿਵਨੈੱਸ ਅਤੇ ਸਾਕਾਰਤਮਕ ਪ੍ਰਭਾਵ ਨੂੰ ਵਧਾਉਣ ਦੇ ਸਮਰੱਥ ਬਣਨਗੇ

 

ਇਸ ਤੋਂ ਇਲਾਵਾ ਇਸ ਏਕੀਕਰਨ ਨਾਲ ਇਨ੍ਹਾਂ ਬੈਂਕਾਂ ਵਿੱਚ ਵੱਡੇ ਪੱਧਰ ਦੇ ਕਰਜ਼ਿਆਂ ਵਿੱਚ ਸਹਾਇਤਾ ਦੇ ਨਾਲ ਨਾਲ ਵਿਆਪਕ ਵਿੱਤੀ ਸਮਰੱਥਾ ਦੁਆਰਾ ਮੁਕਾਬਲੇਬਾਜ਼ੀ ਵਾਲੇ ਕਾਰਜ ਸੰਚਾਲਨਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ ਸਾਰੇ ਏਕੀਕ੍ਰਿਤ ਬੈਂਕਾਂ ਵਿੱਚ ਬਿਹਤਰੀਨ ਪਿਰਤਾਂ ਨੂੰ ਅਪਣਾਉਣ ਨਾਲ ਬੈਂਕਾਂ ਵਿੱਚ ਉਨ੍ਹਾਂ ਦੀ ਲਾਗਤ ਕੁਸ਼ਲਤਾ ਅਤੇ ਜੋਖਿਮ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ ਅਤੇ ਵਿਆਪਕ ਪਹੁੰਚ ਦੇ ਜ਼ਰੀਏ ਵਿੱਤੀ ਸਮਾਵੇਸ਼ਨ ਦੇ ਟੀਚੇ ਵਿੱਚ ਵੀ ਵਾਧਾ ਹੋਵੇਗਾ

 

ਸਾਰੇ ਏਕੀਕ੍ਰਿਤ ਬੈਂਕਾਂ ਵਿੱਚ ਉੱਨਤ ਟੈਕਨੋਲੋਜੀਆਂ ਨੂੰ ਅਪਣਾਉਣ ਨਾਲ ਨਾ ਸਿਰਫ ਵਿਆਪਕ ਪ੍ਰਤਿਭਾ ਪੂਲ ਅਤੇ ਇੱਕ ਵੱਡੇ ਡਾਟਾਬੇਸ ਤੱਕ ਪਹੁੰਚ ਹੋਵੇਗੀ ਬਲਕਿ ਜਨਤਕ ਖੇਤਰ ਦੇ ਬੈਂਕ, ਤੇਜ਼ੀ ਨਾਲ ਡਿਜੀਟਲ ਹੁੰਦੀ ਬੈਂਕਿੰਗ ਪ੍ਰਣਾਲੀ ਵਿੱਚ ਵਿਸ਼ਲੇਸ਼ਣਾਤਮਕ ਕਾਰਜ ਸਮਰੱਥਾ ਰਾਹੀਂ ਮੁਕਾਬਲੇਬਾਜ਼ੀ ਦਾ ਲਾਭ ਲੈਣ ਦੀ ਸਥਿਤੀ ਵਿੱਚ ਹੋਣਗੇ

***

 

ਵੀਆਰਆਰਕੇ/ਏਕੇ

 



(Release ID: 1605488) Visitor Counter : 183


Read this release in: English