ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
29 FEB 2020 5:25PM by PIB Chandigarh
ਚਿਤ੍ਰਕੂਟ ਦੀ ਇਸ ਪਵਿੱਤਰ ਧਰਤੀ ‘ਤੇ ਭਾਰੀ ਸੰਖਿਆ ਵਿੱਚ ਆਏ, ਮੇਰੇ ਭਾਈਓ ਅਤੇ ਭੈਣੋਂ, ਚਿਤ੍ਰਕੂਟ ਵਿੱਚ ਰਾਮ ਜੀ ਆਪਣੇ ਭਾਈ ਲਖਨ ਅਤੇ ਸਿਯਾ ਜੀ ਕੇ ਸਾਥ ਇਤਈ ਨਿਵਾਸ ਕਰਤ ਹੈ। ਜਾਸੈ ਹਮ ਮਰਯਾਦਾ ਪੁਰੁਸ਼ੋਤਮ ਰਾਮ ਕੀ ਤਪੋਸਥਲੀ ਮੇਂ ਆਪ ਸਭਈ ਕੋ ਅਭਿਨੰਦਨ ਕਰਤ ਹੋਂ।
ਇਤੈ ਬਹੁਤ ਸਾਰੇ ਬੀਰਨ ਨੇ ਜਨਮ ਲਓ ਹੈ, ਕਰਮਭੂਮਿ ਬਨਾਓ ਹੈ। ਉਨੈ ਭੀ ਹਮਾਓ ਨਮਨ।
ਭਾਈਓ ਅਤੇ ਭੈਣੋਂ,
ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਖਿਮਾ ਮੰਗਦਾ ਹਾਂ ਕਿਉਂਕਿ ਮੈਂ ਹੈਲੀਕਾਪਟਰ ਤੋਂ ਦੇਖਿਆ, ਜਿੰਨੇ ਲੋਕ ਅੰਦਰ ਹਨ ਉਸ ਤੋਂ ਜ਼ਿਆਦਾ ਲੋਕ ਬਾਹਰ ਹਨ । ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਆ ਨਹੀਂ ਪਾ ਰਹੇ। ਇਸ ਅਸੁਵਿਧਾ ਲਈ ਮੈਂ ਖਿਮਾ ਮੰਗਦਾ ਹਾਂ । ਲੇਕਿਨ ਇੰਨੀ ਵੱਡੀ ਤਾਦਾਦ ਵਿੱਚ ਆਉਣ ਦਾ ਮਤਲਬ ਹੈ ਕਿ ਵਿਕਾਸ ਦੀ ਯੋਜਨਾ ਦੇ ਪ੍ਰਤੀ ਤੁਹਾਡਾ ਕਿੰਨਾ ਗਹਿਰਾ ਵਿਸ਼ਵਾਸ ਹੈ ਗੋਸਵਾਮੀ ਤੁਲਸੀਦਾਸ ਨੇ ਕਿਹਾ ਹੈ।
ਚਿਤ੍ਰਕੂਟ ਕੇ ਘਾਟ ਪਰ ਭਈ ਸੰਤਨ ਕੀ ਭੀਰ।
ਅੱਜ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਤੁਹਾਡੇ ਇਸ ਸੇਵਕ ਨੂੰ ਵੀ ਕੁਝ-ਕੁਝ ਅਜਿਹੀ ਹੀ ਅਨੁਭੂਤੀ ਹੋ ਰਹੀ ਹੈ। ਚਿਤ੍ਰਕੂਟ ਸਿਰਫ ਇੱਕ ਸਥਾਨ ਨਹੀਂ ਹੈ, ਬਲਕਿ ਭਾਰਤ ਦੇ ਪੁਰਾਤਨ ਸਮਾਜ ਜੀਵਨ ਦੀ ਸੰਕਲਪ ਸਥਲੀ, ਤਪ ਸਥਲੀ ਹੈ। ਇਸ ਧਰਤੀ ਨੇ ਭਾਰਤੀਆਂ ਵਿੱਚ ਮਰਿਆਦਾ ਦੇ ਨਵੇਂ ਸੰਸਕਾਰ ਘੜੇ ਹਨ। ਇੱਥੋਂ ਭਾਰਤ ਦੇ ਸਮਾਜ ਨੂੰ ਨਵੇਂ ਆਦਰਸ਼ ਮਿਲੇ ਹਨ। ਪ੍ਰਭੂ ਸ਼੍ਰੀ ਰਾਮ, ਆਦਿਵਾਸੀਆਂ ਤੋਂ, ਵਣ ਪ੍ਰਦੇਸ਼ ਵਿੱਚ ਰਹਿਣ ਵਾਲਿਆਂ ਤੋਂ, ਦੂਜੇ ਕੰਮ ਨਾਲ ਜੁਟੇ ਸਾਥੀਆਂ ਤੋਂ ਕਿਵੇਂ ਪ੍ਰਭਾਵਿਤ ਹੋਏ ਸਨ, ਇਸ ਦੀਆਂ ਕਥਾਵਾਂ ਅਨੰਤ ਹਨ।
ਸਾਥੀਓ,
ਭਾਰਤ ਪੁਰਾਤਨ ਪਰੰਪਰਾਵਾਂ ਨੂੰ ਬਦਲਦੇ ਹੋਏ, ਸਮੇਂ ਦੀਆਂ ਜ਼ਰੂਰਤਾਂ ਦੇ ਨਾਲ ਪਿਰੋ ਕੇ, ਉਨ੍ਹਾਂ ਨੂੰ ਜੀਵੰਤ ਰੱਖਣ ਦੇ ਪ੍ਰਯੋਗ ਵੀ ਇਸ ਧਰਤੀ ਤੋਂ ਹੋਏ ਹਨ। ਭਾਰਤ ਰਤਨ, ਰਾਸ਼ਟਰ ਰਿਸ਼ੀ ਨਾਨਾ ਜੀ ਦੇਸ਼ਮੁਖ ਨੇ ਇੱਥੋ ਹੀ ਭਾਰਤ ਨੂੰ ਸਵੈ-ਨਿਰਭਰਤਾ ਦੇ ਰਸਤੇ ‘ਤੇ ਲਿਜਾਣ ਦੀ ਵਿਆਪਕ ਕੋਸ਼ਿਸ਼ ਸ਼ੁਰੂ ਕੀਤੀ ਸੀ। 2 ਦਿਨ ਪਹਿਲਾਂ ਹੀ ਨਾਨਾ ਜੀ ਨੂੰ ਉਨ੍ਹਾਂ ਦੀ ਪੁਣਯ ਤਿਥੀ ‘ਤੇ ਦੇਸ਼ ਨੇ ਯਾਦ ਕੀਤਾ ਹੈ।
ਭਾਈਓ ਅਤੇ ਭੈਣੋਂ,
ਇਹ ਅਸੀ ਸਾਰੇ ਦਾ ਸੁਭਾਗ ਹੈ ਕਿ ਗ੍ਰਮੋਦਯ ਸੇ ਰਾਸ਼ਟ੍ਰੋਦਯ ਦੇ ਜਿਸ ਸੰਕਲਪ ਨੂੰ ਲੈ ਕੇ ਨਾਨਾ ਜੀ ਨੇ ਆਪਣਾ ਜੀਵਨ ਜੀਵਿਆ, ਉਸ ਨੂੰ ਸਾਕਾਰ ਕਰਨ ਵਾਲੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਸ਼ੁਰੂਆਤ ਅੱਜ ਚਿਤ੍ਰਕੂਟ ਦੀ ਪਵਿੱਤਰ ਧਰਤੀ ਤੋਂ ਹੋ ਰਹੀ ਹੈ।
ਬੁੰਦੇਲਖੰਡ ਨੂੰ ਵਿਕਾਸ ਦੇ ਐਕਸਪ੍ਰੈੱਸ-ਵੇ ‘ਤੇ ਲਿਜਾਣ ਵਾਲਾ ਬੁੰਦੇਲਖੰਡ ਐਕਸਪ੍ਰੈੱਸ, ਇਸ ਪੂਰੇ ਖੇਤਰ ਦੇ ਜਨ-ਜੀਵਨ ਨੂੰ ਬਦਲਣ ਵਾਲਾ ਸਿੱਧ ਹੋਵੇਗਾ। ਕਰੀਬ 15 ਹਜ਼ਾਰ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਐਕਸਪ੍ਰੈੱਸ ਵੇ ਇੱਥੇ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਤਿਆਰ ਕਰੇਗਾ ਅਤੇ ਇੱਥੇ ਦੇ ਆਮ ਜਨ ਨੂੰ ਵੱਡੇ-ਵੱਡੇ ਸ਼ਹਿਰਾਂ ਜਿਹੀ ਸੁਵਿਧਾ ਨਾਲ ਜੋੜੇਗਾ। ਥੋੜ੍ਹੀ ਦੇਰ ਪਹਿਲੇ ਹੀ ਇੱਥੇ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ, ਕਿਸਾਨਾਂ ਨੂੰ ਸਸ਼ਕਤ ਕਰਨ ਲਈ 10 ਹਜ਼ਾਰ Farmer Producer Organisations ਯਾਨੀ ਕਿਸਾਨ ਉਤਪਾਦਕ ਸੰਗਠਨ ਬਣਾਉਣ ਦੀ ਯੋਜਨਾ ਵੀ ਲਾਂਚ ਕੀਤੀ ਗਈ ਹੈ। ਯਾਨੀ ਕਿਸਾਨ ਹੁਣ ਤੱਕ ਉਤਪਾਦਕ ਤਾਂ ਸੀ ਹੀ, ਹੁਣ ਉਹ Farmer Producer Organisations- FPO- ਦੇ ਮਾਧਿਅਮ ਨਾਲ ਵਪਾਰ ਵੀ ਕਰੇਗਾ। ਹੁਣ ਕਿਸਾਨ ਫਸਲ ਵੀ ਬੀਜੇਗਾ ਅਤੇ ਕੁਸ਼ਲ ਵਪਾਰੀ ਦੀ ਤਰ੍ਹਾਂ ਮੁੱਲ-ਭਾਅ ਕਰਕੇ ਆਪਣੀ ਉਪਜ ਦਾ ਸਹੀ ਦਾਮ ਵੀ ਪ੍ਰਾਪਤ ਕਰੇਗਾ।
ਮੇਰੀ ਤੁਹਾਨੂੰ ਤਾਕੀਦ ਹੈ, ਇਸ ਪ੍ਰੋਗਰਾਮ ਦੇ ਬਾਅਦ ਤੁਸੀਂ ਤੁਰੰਤ ਜਾਣ ਦੀ ਜਲਦੀ ਨਾ ਕਰਨਾ। ਇੱਥੇ ਦੇਸ਼ ਭਰ ਵਿੱਚ ਜੋ ਸਫਲ FPO ਹਨ ਉਨ੍ਹਾਂ ਦੀ ਪ੍ਰਦਰਸ਼ਨੀ ਲਗੀ ਹੋਈ ਹੈ। ਮੈ ਉਸ ਪ੍ਰਦਰਸ਼ਨੀ ਨੂੰ ਦੇਖਿਆ। ਮੇਰਾ ਸੀਨਾ ਚੌੜਾ ਹੋ ਗਿਆ। ਮੇਰੀ ਤੁਹਾਨੂੰ ਤਾਕੀਦ ਹੈ ਤੁਸੀਂ ਜ਼ਰੂਰ ਦੇਖਣਾ। ਤੁਸੀਂ ਸਮਝਣ ਦਾ ਪ੍ਰਯਤਨ ਕਰੋਗੇ … ਉਨ੍ਹਾਂ ਨੇ ਆਪਣੇ-ਆਪਣੇ ਰਾਜ ਵਿੱਚ FPO ਦੇ ਦੁਆਰਾ ਕਿੰਨੀ ਕਮਾਲ ਕਰਕੇ ਰੱਖੀ ਹੋਈ ਹੈ। ਇਸ ਪੂਰੇ ਅਭਿਆਨ ‘ਤੇ, ਆਉਣ ਵਾਲੇ 5 ਸਾਲਾਂ ਵਿੱਚ ਕਰੀਬ 5 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ । ਇਨ੍ਹਾਂ ਸਾਰੀਆਂ ਵਿਕਾਸ ਯੋਜਨਾਵਾਂ ਲਈ ਮੇਰੇ ਕਿਸਾਨ ਭਾਈਆਂ ਭੈਣਾਂ ਨੂੰ , ਬੁੰਦੇਲਖੰਡ ਨੂੰ , ਬੁੰਦੇਲਖੰਡ ਦੇ ਨਾਗਰਿਕਾਂ ਨੂੰ , ਤੁਹਾਨੂੰ ਵਿਕਾਸ ਦੀ ਇਸ ਦੌੜ ਵਿੱਚ ਬੁੰਦੇਲਖੰਡ ਦੇ ਸ਼ਾਮਲ ਹੋਣ ‘ਤੇ ਪੂਰੇ ਦੇਸ਼ ਨੂੰ ਬਹੁਤ - ਬਹੁਤ ਵਧਾਈ !!
ਸਾਥੀਓ,
ਸਾਡੇ ਦੇਸ਼ ਵਿੱਚ ਕਿਸਾਨਾਂ ਨਾਲ ਜੁੜੀਆਂ ਜੋ ਨੀਤੀਆਂ ਸਨ, ਉਨ੍ਹਾਂ ਨੂੰ ਸਾਡੀ ਸਰਕਾਰ ਨੇ ਨਿਰੰਤਰ ਨਵੀਂ ਦਿਸ਼ਾ ਦਿੱਤੀ ਹੈ, ਉਨ੍ਹਾਂ ਨੂੰ ਕਿਸਾਨਾਂ ਦੀ ਆਮਦਨ ਨਾਲ ਜੋੜਿਆ ਹੈ। ਸਰਕਾਰ ਦੁਆਰਾ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕਿਸਾਨ ਦੀ ਲਾਗਤ ਘਟੇ , ਉਤਪਾਦਕਤਾ ਵਧੇ ਅਤੇ ਉਪਜ ਦੇ
ਉਚਿਤ ਦਾਮ ਮਿਲਣ । ਇਸ ਦੇ ਲਈ ਬੀਤੇ ਪੰਜ ਸਾਲਾਂ ਵਿੱਚ ਬੀਜ ਤੋਂ ਬਜ਼ਾਰ ਤੱਕ ਅਨੇਕ ਫ਼ੈਸਲੇ ਕੀਤੇ ਗਏ ਹਨ । MSP ਦਾ ਫੈਸਲਾ ਹੋਵੇ ,ਭੂਮੀ ਸਿਹਤ ਕਾਰਡ (ਸੌਇਲ ਹੈਲਥ ਕਾਰਡ) ਹੋਵੇ , ਯੂਰੀਆ ਦੀ 100 % ਨਿੰਮ ਕੋਟਿੰਗ ਹੋਵੇ , ਦਹਾਕਿਆ ਤੋਂ ਅਧੂਰੇ ਸਿੰਚਾਈ ਪ੍ਰੋਜੈਕਟ ਪੂਰਾ ਕਰਨਾ ਹੋਵੇ , ਹਰ ਪੱਧਰ ‘ਤੇ ਸਰਕਾਰ ਨੇ ਕੰਮ ਕੀਤਾ ਹੈ । ਕਿਸਾਨਾਂ ਦੀ ਆਮਦਨ ਵਧਾਉਣ ਦੀ ਅਹਿਮ ਯਾਤਰਾ ਦਾ, ਅੱਜ ਵੀ ਇੱਕ ਅਹਿਮ ਪੜ੍ਹਾਅ ਹੈ । ਅੱਜ ਹੀ ਇੱਥੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ , ਇੱਕ ਸਾਲ ਪੂਰਾ ਹੋਣ ਦਾ ਸਮਾਰੋਹ ਵੀ ਮਨਾਇਆ ਜਾ ਰਿਹਾ ਹੈ।
ਮੈਨੂੰ ਯਾਦ ਹੈ ਕਿ ਇੱਕ ਸਾਲ ਪਹਿਲੇ ਜਦੋਂ ਇਸ ਯੋਜਨਾ ਨੂੰ ਲਾਂਚ ਕੀਤਾ ਗਿਆ ਸੀ ਤਾਂ ਕਿਸ ਤਰ੍ਹਾਂ ਦੇ ਸੰਦੇਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਲੇਕਿਨ ਇੰਨੇ ਘੱਟ ਸਮੇਂ ਵਿੱਚ ਦੇਸ਼ ਦੇ ਕਰੀਬ ਸਾਢੇ 8 ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤੇ ਵਿੱਚ ਸਿੱਧੇ 50 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ। ਚਿਤ੍ਰਕੂਟ ਸਹਿਤ ਪੂਰੇ ਯੂਪੀ ਦੇ 2 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ ਵੀ ਕਰੀਬ 12 ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋਏ ਹਨ। ਤੁਸੀਂ ਕਲਪਨਾ ਕਰ ਸਕਦੇ ਹੋ, 50 ਹਜ਼ਾਰ ਕਰੋੜ ਰੁਪਏ ਤੋਂ ਅਧਿਕ, ਸਿਰਫ ਇੱਕ ਸਾਲ ਵਿੱਚ ਉਹ ਵੀ ਸਿੱਧੇ ਬੈਂਕ ਖਾਤੇ ਵਿੱਚ ਬਿਨਾ ਵਿਚੋਲਿਆਂ ਦੇ, ਬਿਨਾ ਸਿਫਾਰਿਸ਼ ਦੇ, ਬਿਨਾ ਕਿਸੇ ਭੇਦਭਾਵ ਦੇ!!
ਸਾਥੀਓ,
ਤੁਸੀਂ ਬੀਤੇ ਦਹਾਕਿਆਂ ਵਿੱਚ ਉਹ ਦਿਨ ਵੀ ਦੇਖੇ ਹਨ ਜਦੋਂ ਬੁੰਦੇਲਖੰਡ ਦੇ ਨਾਮ ‘ਤੇ, ਕਿਸਾਨਾਂ ਦੇ ਨਾਮ ‘ਤੇ ਹਜ਼ਾਰਾਂ ਕਰੋੜ ਦੇ ਪੈਕੇਜ ਐਲਾਨ ਹੁੰਦੇ ਸਨ, ਲੇਕਿਨ ਕਿਸਾਨ ਨੂੰ ਉਸ ਦਾ ਲਾਭ ਨਹੀਂ ਮਿਲਦਾ ਸੀ। ਹੁਣ ਦੇਸ਼ ਉਨ੍ਹਾਂ ਦਿਨਾਂ ਨੂੰ ਪਿਛੇ ਛੱਡ ਚੁੱਕਿਆ ਹੈ। ਹੁਣ ਦਿੱਲੀ ਤੋਂ ਨਿਕਲਣ ਵਾਲੀ ਪਾਈ-ਪਾਈ ਉਸ ਦੇ ਹਕਦਾਰ ਤੱਕ ਪਹੁੰਚ ਰਹੀ ਹੈ। ਇਸੇ ਕੜੀ ਵਿੱਚ ਅੱਜ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਦਾਇਰੇ ਨੂੰ ਹੋਰ ਵਿਸਤਾਰ ਦਿੱਤਾ ਗਿਆ ਹੈ। ਹੁਣ ਜੋ ਇਸ ਯੋਜਨਾ ਦੇ ਲਾਭਾਰਥੀ ਹਨ, ਉਨ੍ਹਾਂ ਨੂੰ ਬੈਂਕਾਂ ਤੋਂ ਅਸਾਨ ਕਰਜ਼ੇ ਵੀ ਮਿਲਣ, ਇਸ ਦੇ ਲਈ ਸਾਰੇ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜਿਆ ਜਾ ਰਿਹਾ ਹੈ। ਸਾਡੇ ਗ਼ਰੀਬ ਕਿਸਾਨ ਨੂੰ ਸ਼ਾਹੂਕਾਰਾਂ ‘ਤੇ ਨਿਰਭਰ ਨਾ ਕਰਨਾ ਪਵੇ, ਅਜਿਹਾ ਵੱਡਾ ਕੰਮ ਕ੍ਰੈਡਿਟ ਕਾਰਡ ਨਾਲ ਹੋਣ ਵਾਲਾ ਹੈ। ਬੈਂਕ ਤੋਂ ਮਿਲਣ ਵਾਲੇ ਸਸਤੇ ਅਤੇ ਅਸਾਨ ਕਰਜ਼ੇ ਦੇ ਕਾਰਨ ਹੁਣ ਕਰਜ਼ੇ ਲਈ ਤੁਹਾਨੂੰ ਇੱਧਰ ਉਧਰ ਨਹੀਂ ਜਾਣਾ ਪਵੇਗਾ।
ਭਾਈਓ ਅਤੇ ਭੈਣੋਂ,
ਕੋਸ਼ਿਸ਼ ਇਹ ਹੈ ਕਿ ਜਿੰਨੇ ਵੀ ਸਾਥੀ ਪੀਐੱਮ ਕਿਸਾਨ ਯੋਜਨਾ ਦੇ ਲਾਭਾਰਥੀ ਹਨ, ਉਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਵੀ ਜੋੜਿਆ ਜਾਵੇ। ਹੁਣ ਕਰੀਬ ਪੌਣੇ 2 ਕਰੋੜ ਲਾਭਾਰਥੀ ਇਸ ਤੋਂ ਵੰਚਿਤ ਹਨ। ਇਸ ਗੈਪ ਨੂੰ ਭਰਨ ਲਈ ਇਸੇ ਮਹੀਨੇ 15 ਦਿਨ ਦੀ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ, ਜਿਸ ਨਾਲ 40 ਲੱਖ ਤੋਂ ਅਧਿਕ ਕਿਸਾਨਾਂ ਨੂੰ KCC ਨਾਲ ਜੋੜਿਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਸਾਥੀਆਂ ਨੂੰ ਥੋੜ੍ਹੀ ਦੇਰ ਪਹਿਲੇ, ਇੱਥੇ ਕਾਰਡ ਵੀ ਦਿੱਤੇ ਗਏ।
ਭਾਈਓ ਅਤੇ ਭੈਣੋਂ,
ਜੋ ਸਾਥੀ ਪੀਐੱਮ ਕਿਸਾਨ ਯੋਜਨਾ ਦੇ ਲਾਭਾਰਥੀ ਹਨ, ਉਨ੍ਹਾਂ ਨੂੰ ਪੀਐੱਮ ਜੀਵਨ ਜਯੋਤੀ ਬੀਮਾ ਅਤੇ ਪੀਐੱਮ ਜੀਵਨ ਸੁਰਕਸ਼ਾ ਬੀਮਾ ਯੋਜਨਾ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਨਾਲ ਕਿਸਾਨ ਸਾਥੀਆਂ ਨੂੰ ਮੁਸ਼ਕਿਲ ਸਮੇਂ ਵਿੱਚ 2 ਲੱਖ ਰੁਪਏ ਤੱਕ ਦੀ ਬੀਮਾ ਰਾਸ਼ੀ ਸੁਨਿਸ਼ਚਿਤ ਹੋ ਜਾਵੇਗੀ।
ਸਾਥੀਓ,
ਹਾਲ ਹੀ ਵਿੱਚ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਸਬੰਧਿਤ ਲਿਆ ਹੈ। ਹੁਣ ਇਸ ਯੋਜਨਾ ਨਾਲ ਜੁੜਨਾ ਸਵੈ-ਇੱਛਕ ਕਰ ਦਿੱਤਾ ਗਿਆ ਹੈ । ਪਹਿਲਾਂ ਬੈਂਕ ਤੋਂ ਕਰਜ਼ਾ ਲੈਣ ਵਾਲੇ ਕਿਸਾਨ ਸਾਥੀਆਂ ਨੂੰ ਇਸ ਨਾਲ ਜੁੜਨਾ ਹੀ ਪੈਂਦਾ ਸੀ , ਲੇਕਿਨ ਹੁਣ ਇਹ ਕਿਸਾਨ ਦੀ ਇੱਛਾ ‘ਤੇ ਨਿਰਭਰ ਹੋਵੇਗਾ । ਹੁਣ ਉਹ ਜੁੜਨਾ ਚਾਹੇ ਤਾਂ ਜੁੜ ਸਕਦੇ ਹਨ , ਨਾ ਜੁੜਨਾ ਚਾਹੇ ਤਾਂ ਆਪਣੇ ਆਪ ਨੂੰ ਬਾਹਰ ਰੱਖ ਸਕਦੇ ਹਨ। ਇਹ ਫੈਸਲਾ ਵੀ ਇਸ ਲਈ ਲਿਆ ਗਿਆ ਹੈ ਕਿਉਂਕਿ ਹੁਣ ਆਪਣੇ ਆਪ ਹੀ ਇਸ ਯੋਜਨਾ ਨਾਲ ਜੁੜਨ ਵਾਲੇ ਕਿਸਾਨਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ।
ਇਸ ਯੋਜਨਾ ਨਾਲ ਜੁੜਨਾ ਇਸ ਲਈ ਵੀ ਲਾਭਦਾਇਕ ਹੈ ਕਿਉਂਕਿ 13 ਹਜ਼ਾਰ ਕਰੋੜ ਰੁਪਏ ਦੇ ਪ੍ਰੀਮੀਅਮ ਦੇ ਬਦਲੇ, ਤਿੰਨ ਸਾਲ ਵਿੱਚ ਕਿਸਾਨਾਂ ਨੂੰ 56 ਹਜ਼ਾਰ ਕਰੋੜ ਰੁਪਏ ਦੀ ਕਲੇਮ ਰਾਸ਼ੀ ਦਿੱਤੀ ਗਈ ਹੈ। ਯਾਨੀ ਸੰਕਟ ਦੇ ਸਮੇਂ ਇਹ ਯੋਜਨਾ, ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਲਈ ਵਰਦਾਨ ਹੈ।
ਸਾਥੀਓ,
ਇਸ ਸਾਲ ਦੇ ਬਜਟ ਵਿੱਚ ਵੀ ਅਨੇਕ ਮਹੱਤਵਪੂਰਨ ਫੈਸਲੇ ਲਏ ਗਏ ਹਨ, ਜਿਸ ਦਾ ਲਾਭ ਕਿਸਾਨਾਂ ਨੂੰ ਹੋਵੇਗਾ। ਕਿਸਾਨ ਦੀ ਆਮਦਨ ਵਧਾਉਣ ਲਈ ਇੱਕ 16 ਨੁਕਾਤੀ (ਸੂਤਰੀ) ਪ੍ਰੋਗਰਾਮ ਬਣਾਇਆ ਗਿਆ ਹੈ।
ਪਿੰਡ ਵਿੱਚ ਭੰਡਾਰਣ ਦੇ ਲਈ ਆਧੁਨਿਕ ਭੰਡਾਰ ਘਰ ਬਣਨ, ਪੰਚਾਇਤ ਪੱਧਰ ‘ਤੇ ਕੋਲਡ ਸਟੋਰੇਜ ਬਣਨ, ਪਸ਼ੂਆਂ ਦੇ ਲਈ ਉਚਿਤ ਮਾਤਰਾ ਵਿੱਚ ਚਾਰਾ ਉਪਲੱਬਧ ਹੋਵੇ, ਇਸ ਦੇ ਲਈ ਇੱਕ ਵਿਆਪਕ ਯੋਜਨਾ ਬਣਾਈ ਗਈ ਹੈ।
ਇਸ ਦੇ ਇਲਾਵਾ ਪਿੰਡਾਂ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਫਲ-ਸਬਜ਼ੀ, ਦੁੱਧ, ਮੱਛੀ ਜਿਹੇ ਜਲਦੀ ਖਰਾਬ ਹੋਣ ਵਾਲੇ ਸਮਾਨ ਨੂੰ ਸੁਰੱਖਿਅਤ ਮੰਡੀਆਂ ਤੱਕ ਪਹੁੰਚਾਉਣ ਲਈ ਕਿਸਾਨ ਰੇਲ ਜਿਹੀ ਸੁਵਿਧਾ ਦਾ ਐਲਾਨ ਵੀ ਕੀਤਾ ਗਿਆ ਹੈ।
ਭਾਈਓ ਅਤੇ ਭੈਣੋਂ,
ਸਾਡੇ ਦੇਸ਼ ਵਿੱਚ ਗ੍ਰਾਮੀਣ ਬਜ਼ਾਰਾਂ ਦਾ ਜਾਂ ਪਿੰਡ ਦੀਆਂ ਸਥਾਨਕ ਮੰਡੀਆਂ ਨੂੰ, ਹੋਲਸੇਲ ਮਾਰਕਿਟ ਅਤੇ ਗਲੋਬਲ ਮਾਰਕਿਟ ਤੱਕ ਜੋੜਿਆ ਜਾਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਰਕਾਰ ਗ੍ਰਾਮੀਣ ਰੀਟੇਲ ਐਗ੍ਰੀਕਲਚਰ ਮਾਰਕਿਟ ਦੇ ਵਿਸਤਾਰ ‘ਤੇ ਕੰਮ ਕਰ ਰਹੀ ਹੈ। ਦੇਸ਼ ਵਿੱਚ 22 ਹਜ਼ਾਰ ਗ੍ਰਾਮੀਣ ਹਾਟਾਂ ਵਿੱਚ ਜ਼ਰੂਰੀ ਇਨਫ੍ਰਾਸਟ੍ਰਕਚਰ ਵਿਕਸਿਤ ਕੀਤਾ ਜਾ ਰਿਹਾ ਹੈ। ਸਰਕਾਰ ਦਾ ਪ੍ਰਯਤਨ ਹੈ ਕਿ ਕਿਸਾਨ ਨੂੰ, ਉਸ ਦੇ ਖੇਤ ਦੇ ਕੁਝ ਕਿਲੋਮੀਟਰ ਦੇ ਦਾਇਰੇ ਵਿੱਚ ਹੀ ਇੱਕ ਅਜਿਹੀ ਵਿਵਸਥਾ ਮਿਲੇ,
ਜੋ ਉਸ ਨੂੰ ਦੇਸ਼ ਦੀ ਕਿਸੇ ਵੀ ਮਾਰਕਿਟ ਨਾਲ ਜੋੜ ਦੇਵੇ। ਆਉਣ ਵਾਲੇ ਸਮੇਂ ਵਿੱਚ ਇਹ ਗ੍ਰਾਮੀਣ ਹਾਟ, ਕ੍ਰਿਸ਼ੀ ਅਰਥਵਿਵਸਥਾ ਦੇ ਨਵੇਂ ਕੇਂਦਰ ਬਣਨਗੇ। ਇਹੀ ਕਾਰਨ ਹੈ ਕਿ ਗ੍ਰਾਮੀਣ ਮੰਡੀਆਂ ਨੂੰ ਵੱਡੀਆਂ ਮੰਡੀਆਂ ਯਾਨੀ APMC ਅਤੇ ਫਿਰ ਦੁਨੀਆ ਭਰ ਦੀ ਮਾਰਕਿਟ ਨਾਲ ਜੋੜਿਆ ਜਾ ਰਿਹਾ ਹੈ। ਕੋਸ਼ਿਸ਼ ਇਹ ਹੈ ਕਿ ਸਾਡੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਬਹੁਤ ਦੂਰ ਨਾ ਜਾਣਾ ਪਵੇ। ਇਸੇ ਕੋਸ਼ਿਸ਼ ਦਾ ਨਤੀਜਾ ਹੈ ਕਿ ਯੂਪੀ ਸਹਿਤ ਦੇਸ਼ ਭਰ ਦੇ ਹਜ਼ਾਰਾਂ ਗ੍ਰਾਮੀਣ ਹਾਟਾਂ ਨੂੰ APMC ਅਤੇ e-NAM ਨਾਲ ਜੋੜਿਆ ਜਾ ਰਿਹਾ ਹੈ।
ਇਹ e-NAM ਪਲੇਟਫਾਰਮ ਯਾਨੀ ਰਾਸ਼ਟਰੀ ਮੰਡੀ, ਜਿਸ ਵਿੱਚ ਮੋਬਾਈਲ ਫੋਨ ਜਾ ਕੰਪਿਊਟਰ ਨਾਲ ਹੀ ਕਿਸਾਨ ਆਪਣੀ ਉਪਜ ਪੂਰੇ ਦੇਸ਼ ਵਿੱਚ ਕਿਤੇ ਵੀ ਵੇਚ ਸਕ ਰਿਹਾ ਹੈ, ਇਹ ਤੇਜ਼ੀ ਨਾਲ ਮਕਬੂਲ ਹੋ ਰਿਹਾ ਹੈ। ਯੂਪੀ ਵਿੱਚ ਵੀ 100 ਤੋਂ ਅਧਿਕ ਮੰਡੀਆਂ ਇਸ ਪਲੇਟਫਾਰਮ ਨਾਲ ਜੋੜੀਆਂ ਜਾ ਚੁੱਕੀਆਂ ਹਨ। ਹੁਣ ਤੱਕ ਇਸ ਰਾਸ਼ਟਰੀ ਮੰਡੀ ਵਿੱਚ ਪੂਰੇ ਦੇਸ਼ ਵਿੱਚ ਲਗਭਗ ਇੱਕ ਲੱਖ ਕਰੋੜ ਰੁਪਏ ਦਾ ਵਪਾਰ ਹੋ ਚੁੱਕਿਆ ਹੈ। ਕਿਸਾਨਾਂ ਨੇ ਇੱਕ ਲੱਖ ਕਰੋੜ ਰੁਪਏ ਦਾ ਵਪਾਰ ਕੀਤਾ ਹੈ...... ਟੈਕਨੋਲੋਜੀ ਦੀ ਮਦਦ ਨਾਲ ਕੀਤਾ ਹੈ।
ਸਾਥੀਓ,
ਸਮੂਹ ਤੋਂ ਸ਼ਕਤੀ ਮਿਲਦੀ ਹੈ ਅਤੇ ਇਸੇ ਸਮੂਹਿਕ ਸ਼ਕਤੀ ਨਾਲ ਕਿਸਾਨ ਵੀ ਸਮ੍ਰਿੱਧੀ (ਖੁਸ਼ਹਾਲੀ) ਵੱਲ ਅਗਾਂਹ ਵਧਣਗੇ । ਕਿਸਾਨਾਂ ਨੂੰ ਉਚਿਤ ਦਾਮ ਦਿਵਾਉਣ ਲਈ ਹੁਣ ਕਿਸਾਨਾਂ ਦੀ ਸਮੂਹਿਕ ਤਾਕਤ ਦੀ ਉਪਯੋਗ ਕੀਤਾ ਜਾਵੇਗਾ। ਅੱਜ ਚਿਤ੍ਰਕੂਟ ਵਿੱਚ ਜੋ ਨਵੇਂ FPO ਯਾਨੀ Farmer Producer Organizations ਦੀ ਸ਼ੁਰੂਆਤ ਹੋਈ ਹੈ, ਇਸ ਦੇ ਪਿੱਛੇ ਵੀ ਇਹੀ ਭਾਵਨਾ ਹੈ। ਇਹ ਵਿਸ਼ੇਸ਼ ਤੌਰ ‘ਤੇ ਦੇਸ਼ ਲਈ ਉਨਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿਤ ਵਿੱਚ ਹਨ ਜਿਨ੍ਹਾਂ ਦੀ ਸੰਖਿਆ ਦੇਸ਼ ਵਿੱਚ ਸਭ ਤੋਂ ਅਧਿਕ ਹੈ। ਇੱਕ ਕਿਸਾਨ ਪਰਿਵਾਰ ਦੀ ਬਜਾਏ ਜਦੋਂ ਪਿੰਡ ਦੇ ਅਨੇਕ ਕਿਸਾਨ ਮਿਲਕੇ ਬੀਜ ਤੋਂ ਲੈ ਕੇ ਬਜ਼ਾਰ ਤੱਕ ਦੀਆਂ ਵਿਵਸਥਾਵਾਂ ਨਾਲ ਜੁੜਨਗੇ ਤਾਂ ਉਨ੍ਹਾਂ ਦੀ ਸਮਰੱਥਾ ਨਿਸ਼ਚਿਤ ਰੂਪ ਵਿੱਚ ਅਧਿਕ ਹੋਵੇਗੀ।
ਹੁਣ ਜਿਵੇਂ, ਸੋਚੋ, ਜਦੋਂ ਪਿੰਡ ਦੇ ਕਿਸਾਨਾਂ ਦਾ ਇੱਕ ਵੱਡਾ ਸਮੂਹ ਇਕੱਠਾ ਹੋ ਕੇ ਖਾਦ ਖਰੀਦੇਗਾ, ਉਸ ਨੂੰ Transport ਕਰਕੇ ਲਿਆਏਗਾ, ਤਾਂ ਪੈਸੇ ਦੀ ਕਿੰਨੀ ਬੱਚਤ ਹੋਵੇਗੀ । ਇਸੇ ਤਰ੍ਹਾਂ ਜ਼ਿਆਦਾ ਖਰੀਦ ਵਿੱਚ ਡਿਸਕਾਊਂਟ ਵੀ ਜ਼ਿਆਦਾ ਮਿਲਦਾ ਹੈ । ਫਸਲ ਤਿਆਰ ਹੋ ਗਈ , ਮੰਡੀ ਲੈ ਜਾਣ ਦਾ ਸਮਾਂ ਆਇਆ , ਤਦ ਵੀ ਤੁਹਾਡੀ ਸਮੂਹਿਕਤਾ ਜ਼ਿਆਦਾ ਕੰਮ ਆਵੇਗੀ । ਮੰਡੀ ਵਿੱਚ ਵਪਾਰੀ - ਕਾਰੋਬਾਰੀ ਦੇ ਨਾਲ ਤੁਸੀਂ ਅਧਿਕ ਪ੍ਰਭਾਵੀ ਤਰੀਕੇ ਨਾਲ ਗੱਲਬਾਤ ਕਰ ਸਕੋਗੇ , ਚੰਗੀ ਤਰ੍ਹਾਂ ਮੁੱਲ - ਭਾਅ ਕਰ ਸਕੋਗੇ ।
ਭਾਈਓ ਅਤੇ ਭੈਣੋਂ,
ਬੀਤੇ ਕੁਝ ਸਾਲਾਂ ਵਿੱਚ ਇੰਨ੍ਹਾਂ FPOsਦੀ ਸਫਲਤਾ ਤੋਂ ਪ੍ਰੋਤਸਾਹਿਤ ਹੋ ਕੇ ਹੀ ਇੰਨ੍ਹਾਂ ਦਾ ਲਾਮਿਸਾਲ ਵਿਸਤਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਉਤਪਾਦਕਾਂ ਦੇ ਇਨ੍ਹਾਂ ਸਮੂਹਾਂ ਦੇ ਮਾਧਿਅਮ ਨਾਲ ਕ੍ਰਿਸ਼ੀ ਉਤਪਾਦਾਂ ਦੇ ਨਿਰਯਾਤ ਦੇ ਲਈ ਵੀ ਵਿਆਪਕ ਇੰਫ੍ਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ। ਹੁਣ ਜਿਵੇ ਆਲੂ ਹੋਣ ਜਾ ਫਿਰ ਇੱਥੇ ਜੰਗਲਾਂ ਤੋਂ ਮਿਲਣ ਵਾਲੇ ਦੂਜੇ ਉਤਪਾਦ ਹੋਣ, ਉਨ੍ਹਾਂ ਦੀ ਕੀਮਤ ਘੱਟ ਹੁੰਦੀ ਹੈ। ਲੇਕਿਨ ਅਗਰ ਉਨ੍ਹਾਂ ਦੇ ਚਿਪਸ ਬਣਾ ਕੇ ਮਾਰਕਿਟ ਵਿੱਚ ਵਧੀਆ ਪੈਕੇਜਿੰਗ ਦੇ ਨਾਲ ਉਤਾਰੇ ਜਾਣ ਤਾਂ ਕੀਮਤ ਜ਼ਿਆਦਾ ਮਿਲਦੀ ਹੈ। ਇੰਜ ਹੀ ਉਦਯੋਗ ਇਨ੍ਹਾਂ FPOs ਦੇ ਮਾਧਿਆਮ ਨਾਲ ਲਗਾਏ ਜਾ ਰਹੇ ਹਨ। ਅਤੇ ਹਰੇਕ FPO ਨੂੰ 15 ਲੱਖ ਰੁਪਏ ਤੱਕ ਦੀ ਮਦਦ ਦੇਣ ਦਾ ਪ੍ਰਾਵਧਾਨ ਭਾਰਤ ਸਰਕਾਰ ਨੇ ਕੀਤਾ ਹੈ। ਜਿਵੇਂ ਇੱਥੇ ਯੋਗੀ ਜੀ ਦੀ ਸਰਕਾਰ ਨੇ ਏਕ ਜਨਪਦ ਏਕ ਉਤਪਾਦ ਦੀ ਯੋਜਨਾ ਚਲਾਈ ਹੈ, ਉਸ ਦੇ ਨਾਲ ਵੀ ਇਨ੍ਹਾਂ ਸੰਗਠਨਾਂ ਨੂੰ ਜੋੜਿਆ ਜਾ ਰਿਹਾ ਹੈ। ਸਰਕਾਰ ਨੇ ਇਹ ਵੀ ਤੈਅ ਕੀਤਾ ਹੈ ਕਿ ਆਦਿਵਾਸੀ ਖੇਤਰਾਂ ਅਤੇ ਚਿਤ੍ਰਕੂਟ ਜਿਹੇ ਦੇਸ਼ ਦੇ 100 ਤੋਂ ਅਧਿਕ Aspirational Districts- ਖਾਹਿਸ਼ੀ ਜ਼ਿਲ੍ਹਿਆਂ ਵਿੱਚ FPOs ਨੂੰ ਅਧਿਕ ਪ੍ਰੋਤਸਾਹਨ ਦਿੱਤਾ ਜਾਏ, ਹਰ ਬਲਾਕ ਵਿੱਚ ਘੱਟ ਤੋਂ ਘੱਟ ਇੱਕ FPO ਦਾ ਗਠਨ ਜ਼ਰੂਰ ਕੀਤਾ ਜਾਏ। ਆਦਿਵਾਸੀ ਖੇਤਰਾਂ ਦੀ ਵਣ ਉਪਜ ਵਿੱਚ ਵੈਲਯੂ ਐਡੀਸ਼ਨ ਨੂੰ ਇਸ ਤੋਂ ਬਲ ਮਿਲੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਭੈਣਾਂ ਇਨ੍ਹਾਂ ਸੰਗਠਨਾਂ ਨਾਲ ਜੁੜਨ ਇਹ ਵੀ ਪ੍ਰਯਤਨ ਕੀਤਾ ਜਾ ਰਿਹਾ ਹੈ।
ਸਾਥੀਓ,
ਬੁੰਦੇਲਖੰਡ ਸਹਿਤ ਪੂਰੇ ਭਾਰਤ ਨੂੰ ਜਿਸ ਇੱਕ ਹੋਰ ਮੁਹਿੰਮ ਦਾ ਵਿਆਪਕ ਲਾਭ ਮਿਲਣ ਵਾਲਾ ਹੈ, ਉਹ ਹੈ ਜਲ ਜੀਵਨ ਮਿਸ਼ਨ। ਹੁਣ ਦੇਸ਼ ਦਾ ਇੱਕ-ਇੱਕ ਜਨ ਭਾਰਤ ਨੂੰ ਜਲਯੁਕਤ ਅਤੇ ਮੌਕਾ ਮੁਕਤ ਕਰਨ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਆਉਣ ਵਾਲੇ 5 ਸਾਲਾਂ ਵਿੱਚ ਦੇਸ਼ ਦੇ ਲਗਭਗ 15 ਕਰੋੜ ਪਰਿਵਾਰਾਂ ਤੱਕ ਸ਼ੁੱਧ ਪੀਣ ਦਾ ਪਾਣੀ ਪਹੁੰਚਾਉਣ ਦੇ ਸੰਕਲਪ ਦੇ ਲਈ ਕੰਮ ਤੇਜ਼ੀ ਨਾਲ ਸ਼ੁਰੂ ਹੋ ਚੁੱਕਿਆ ਹੈ। ਇਸ ਵਿੱਚ ਵੀ ਪ੍ਰਾਥਮਿਕਤਾ ਖਾਹਿਸ਼ੀ ਜ਼ਿਲ੍ਹਿਆਂ ਨੂੰ ਦਿੱਤੀ ਜਾ ਰਹੀ ਹੈ। ਇਹ ਯੋਜਨਾ ਅਜਿਹੀ ਹੈ ਜਿਸ ਦਾ ਸੰਚਾਲਨ ਤੁਸੀਂ ਸਾਰਿਆਂ ਨੇ ਕਰਨਾ ਹੈ, ਹਰ ਪਿੰਡ ਨੇ ਕਰਨਾ ਹੈ।
ਸਰਕਾਰ ਤੁਹਾਡੇ ਹੱਥ ਵਿੱਚ ਪੈਸਾ ਦੇਵੇਗੀ, ਫੰਡ ਦੇਵੇਗੀ... ਕਾਰੋਬਾਰ ਤੁਸੀਂ ਕਰਨਾ ਹੈ। ਕਿੱਥੋਂ ਪਾਈਪ ਜਾਣਾ ਹੈ, ਕਿੱਥੇ ਪਾਣੀ ਨੂੰ ਇੱਕਠਾ ਕੀਤਾ ਜਾਵੇਗਾ, ਉਨਾਂ ਦਾ ਰੱਖ-ਰਖਾਅ ਕਿਵੇਂ ਹੋਵੇਗਾ, ਇਹ ਤੁਸੀਂ ਸਾਰੇ ਪਿੰਡ ਦੇ ਲੋਕ ਹੀ ਤੈਅ ਕਰੋਗੇ, ਭੈਣਾਂ ਉਸ ਵਿੱਚ ਵੱਡੀ ਭੂਮਿਕਾ ਅਦਾ ਕਰਨਗੀਆਂ। ਇਹੀ ਸਵੈ-ਨਿਰਭਰਤਾ ਹੈ, ਇੱਥੇ ਪਿੰਡ ਦੇ ਸਸ਼ਕਤੀਕਰਨ ਦੀ ਭਾਵਨਾ ਹੈ, ਇੱਥੇ ਗਾਂਧੀ ਜੀ ਦੇ ਗ੍ਰਾਮ ਸਵਰਾਜ ਦੀ ਪਰਿਕਲਪਨਾ ਹੈ ਅਤੇ ਇਸੇ ਉਦੇਸ਼ ਲਈ ਨਾਨਾ ਜੀ ਨੇ ਆਪਣਾ ਜੀਵਨ ਸਮਰਪਿਤ ਕੀਤਾ।
ਸਾਥੀਓ,
ਯੂਪੀ ਦੇ ਕਿਸਾਨਾਂ ਨੂੰ, ਵਪਾਰੀਆਂ-ਉੱਦਮੀਆਂ ਦਾ ਤੇਜ਼ ਵਿਕਾਸ ਇੱਥੋਂ ਦੀ ਕਨੈਕਟੀਵਿਟੀ ‘ਤੇ ਵੀ ਨਿਰਭਰ ਹੈ। ਇਸ ਦੇ ਲਈ ਯੋਗੀ ਜੀ ਅਤੇ ਉਨ੍ਹਾਂ ਦੀ ਸਰਕਾਰ ਇੱਕ ਪ੍ਰਕਾਰ ਨਾਲ ਐਕਸਪ੍ਰੈੱਸ ਗਤੀ ਨਾਲ ਕੰਮ ਕਰ ਰਹੀ ਹੈ। ਬੁੰਦੇਲਖੰਡ ਐਕਸਪ੍ਰੈੱਸ ਵੇ ਹੋਵੇ ਪੂਰਵਾਂਚਲ ਐਕਸਪ੍ਰੈੱਸ ਵੇ ਹੋਵੇ ਜਾ ਫਿਰ ਪ੍ਰਸਤਾਵਿਤ ਗੰਗਾ ਐਕਸਪ੍ਰੈੱਸ ਵੇ ਇਹ ਯੂਪੀ ਵਿੱਚ ਕਨੈਕਟੀਵਿਟੀ ਤਾਂ ਵਧਾਏਗਾ ਹੀ, ਰੋਜ਼ਗਾਰ ਦੇ ਵੀ ਅਨੇਕ ਅਵਸਰ ਤਿਆਰ ਹੋ ਜਾਣਗੇ ਤਾਂ ਤੁਸੀਂ ਬਹੁਤ ਘੱਟ ਸਮੇਂ ਵਿੱਚ ਸਿੱਧੇ ਲਖਨਊ ਅਤੇ ਦਿੱਲੀ ਪਹੁੰਚ ਸਕੋਗੇ।
ਭਾਈਓ ਅਤੇ ਭੈਣੋਂ,
ਇਹ ਆਧੁਨਿਕ ਇਨਫ੍ਰਾਸਟ੍ਰਕਚਰ ਇੱਥੇ ਨਵੇਂ ਉਦਯੋਗਾਂ, ਨਵੇਂ ਉੱਦਮਾਂ ਨੂੰ ਵਿਕਸਿਤ ਕਰੇਗਾ। ਇਹ ਸੰਯੋਗ ਹੀ ਹੈ ਕਿ ਪਿਛਲੇ ਸਾਲ ਫਰਵਰੀ ਵਿੱਚ ਹੀ ਝਾਂਸੀ ਵਿੱਚ ਯੂਪੀ ਡਿਫੈਂਸ ਗਲਿਆਰੇ(ਕੌਰੀਡੋਰ) ਦਾ ਨੀਂਹ ਪੱਥਰ ਰੱਖਣ ਆਇਆ ਸੀ ਅਤੇ ਇਸ ਸਾਲ ਬੁੰਦੇਲਖੰਡ ਐਕਸਪ੍ਰੈੱਸ ਵੇ ਦਾ ਨੀਂਹ ਪੱਥਰ ਰੱਖਿਆ ਜਾਂ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਯੂਪੀ ਡਿਫੈਂਸ ਗਲਿਆਰੇ ਦੇ ਲਈ 3700 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਯੋਜਨਾਵਾਂ ਦਾ ਆਪਸ ਵਿੱਚ ਗੂੜ੍ਹਾ ਨਾਤਾ ਹੈ। ਬੁੰਦੇਲਖੰਡ ਐਕਸਪ੍ਰੈੱਸਵੇ ਤੋਂ ਯੂਪੀ ਡਿਫੈਂਸ ਗਲਿਆਰੇ(ਕੌਰੀਡੋਰ) ਨੂੰ ਵੀ ਗਤੀ ਮਿਲਣ ਵਾਲੀ ਹੈ।
ਸਾਥੀਓ,
ਇਸ ਸਮੇਂ ਵਿੱਚ ਇਹ ਖੇਤਰ ਭਾਰਤ ਦੀ ਅਜ਼ਾਦੀ ਦੇ ਕ੍ਰਾਂਤੀਵੀਰਾਂ ਨੂੰ ਪੈਦਾ ਕਰਦਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਭਾਰਤ ਨੂੰ ਯੁੱਧ ਦੇ ਸਾਜੋ-ਸਮਾਨ ਵਿੱਚ ਆਤਮਨਿਰਭਰ ਬਣਾਉਣ ਵਾਲੇ ਖੇਤਰ ਦੇ ਰੂਪ ਵਿੱਚ ਵੀ ਜਾਣਿਆ ਜਾਵੇਗਾ। ਬੁੰਦੇਲਖੰਡ ਦਾ ਇਹ ਖੇਤਰ ਮੇਕ ਇੰਨ ਇੰਡੀਆ ਦਾ ਬਹੁਤ ਵੱਡਾ ਸੈਂਟਰ ਬਣਨ ਵਾਲਾ ਹੈ। ਇੱਥੇ ਬਣਿਆ ਸਾਜ਼ੋ ਸਮਾਨ ਪੂਰੇ ਵਿਸ਼ਵ ਵਿੱਚ ਨਿਰਯਾਤ ਵੀ ਹੋਵੇਗਾ। ਜਦੋਂ ਇੱਥੇ ਵੱਡੀਆਂ-ਵੱਡੀਆਂ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਆਸ ਪਾਸ ਦੇ ਛੋਟੇ ਅਤੇ ਲਘੂ ਉਦਯੋਗਾਂ ਨੂੰ ਵੀ ਵਪਾਰਕ ਲਾਭ ਹੋਵੇਗਾ, ਇੱਥੋਂ ਦੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਇਸ ਤਰ੍ਹਾਂ ਰੋਜ਼ਗਾਰ ਦੇ ਲਾਮਿਸਾਲ ਅਵਸਰ ਇੱਥੇ ਬਣਨਗੇ ਅਤੇ ਹਰ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਭਾਈਓ ਅਤੇ ਭੈਣੋਂ,
ਆਧੁਨਿਕ ਇਨਫ੍ਰਾਸਟ੍ਰਕਚਰ ਦਾ ਇੱਥੋ ਦੇ ਸੈਰ-ਸਪਾਟਾ ਉਦਯੋਗ ਨੂੰ ਵਿਸ਼ੇਸ਼ ਲਾਭ ਹੋਵੇਗਾ। ਚਿਤ੍ਰਕੂਟ ਵਿੱਚ ਤਾਂ ਕੁਦਰਤੀ ਸੁੰਦਰਤਾ ਵੀ ਹੈ ਅਤੇ ਅਧਿਆਤਮਿਕਤਾ ਦਾ ਵੀ ਗਹਿਰਾ ਵਾਸ ਹੈ। ਪ੍ਰਭੂ ਰਾਮ ਦੇ ਚਰਨ ਜਿੱਥੇ-ਜਿੱਥੇ ਪਏ, ਉਨਾਂ ਨੂੰ ਜੋੜ ਕੇ ਰਾਮਾਇਣ ਸਰਕਿਟ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਚਿਤ੍ਰਕੂਟ ਇਸ ਦਾ ਇੱਕ ਅਹਿਮ ਪੜਾਅ ਹੈ। ਰਾਮਾਇਣ ਸਰਕਟ ਦੇ ਦਰਸ਼ਨ ਦੇਸ਼ ਅਤੇ ਦੁਨੀਆ ਦੇ ਸ਼ਰਧਾਲੂ ਕਰ ਸਕਣ ਇਸ ਦੇ ਲਈ ਰਾਮਾਇਣ ਐਕਸਪ੍ਰੈੱਸ ਨਾਮ ਦੀ ਵਿਸ਼ੇਸ਼ ਟ੍ਰੇਨ ਵੀ ਚਲਾਈ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ ਇੱਥੇ ਦਾ ਇਨਫ੍ਰਾਸਟ੍ਰਕਚਰ ਵਿਕਸਿਤ ਹੋਵੇਗਾ, ਤਾਂ ਇੱਥੇ ਸ਼ਰਧਾਲੂਆਂ ਦੀ ਆਵਾਜਾਈ ਵੀ ਅਧਿਕ ਹੋਵੇਗੀ। ਜਿਸ ਤੋਂ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ, ਇੱਥੇ ਹੀ ਉਪਲੱਬਧ ਹੋਣਗੇ।
ਮੈਨੂੰ ਵਿਸ਼ਵਾਸ ਹੈ ਕਿ ਚਿਤ੍ਰਕੂਟ ਤੋਂ, ਬੁੰਦੇਲਖੰਡ ਤੋਂ ਪੂਰੇ ਯੂਪੀ, ਪੂਰੇ ਦੇਸ਼ ਦੀਆਂ ਆਕਾਂਖਿਆਵਾਂ ਨੂੰ ਐਕਸਪ੍ਰੈੱਸ ਰਫਤਾਰ ਮਿਲੇਗੀ। ਤਪ- ਤਪੱਸਿਆ ਅਤੇ ਤੇਜ ਦੀ ਇਹ ਪਾਵਨ ਭੂਮੀ ਨਵੇਂ ਭਾਰਤ ਦੇ ਸੁਪਨਿਆਂ ਦਾ ਇੱਕ ਅਹਿਮ ਕੇਂਦਰ ਬਣੇ, ਇਸੇ ਕਾਮਨਾ ਦੇ ਨਾਲ ਇਸ ਖੇਤਰ ਦੇ ਸਾਰੇ ਨਾਗਰਿਕਾਂ ਨੂੰ, ਤੁਹਾਨੂੰ ਸਾਰਿਆਂ ਨੂੰ ਵਿਕਾਸ ਯੋਜਨਾਵਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਕਿਸਾਨ ਭਾਈਆਂ, ਭੈਣਾਂ ਨੂੰ ਅਨੇਕ ਅਨੇਕ ਸ਼ੁਭਕਮਾਨਾਵਾਂ ਦਿੰਦਾ ਹਾਂ। ਅਤੇ ਬੁੰਦੇਲਖੰਡ ਸਿਰਫ ਆਪਣਾ ਹੀ ਨਹੀਂ ਭਾਰਤ ਦਾ ਵੀ ਭਾਗ ਬਦਲਣ ਦੇ ਲਈ ਤਿਆਰ ਹੋ ਰਿਹਾ ਹੈ।
ਭਾਰਤ ਮਾਤਾ ਕੀ ਜੈ
ਭਾਰਤ ਮਾਤਾ ਕੀ ਜੈ
ਜੈ ਜਵਾਨ ਜੈ ਕਿਸਾਨ
ਜੈ ਜਵਾਨ ਜੈ ਕਿਸਾਨ
ਡਿਫੈਂਸ ਕੌਰੀਡੋਰ-ਯੇ ਜੈ- ਜਵਾਨ
FPO ਕੀ ਸ਼ੁਰੂਆਤ – ਜੈ- ਕਿਸਾਨ
ਜੈ ਜਵਾਨ ਜੈ ਕਿਸਾਨ ਮੰਤਰ ਦੇ ਨਾਲ ਬੁੰਦੇਲਖੰਡ ਅੱਗੇ ਚਲ ਪਵੇ, ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ!!
*****
ਵੀਆਰਆਰਕੇ/ਕੇਪੀ
(Release ID: 1605375)
Visitor Counter : 124