ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਫ਼ਤਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਤਿਆਰੀ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਦਫ਼ਤਰ ਦੁਆਰਾ 25 ਜਨਵਰੀ, 2020 ਨੂੰ ਕੀਤੀ ਪਹਿਲੀ ਮੀਟਿੰਗ ਦੀ ਲੜੀ ‘ਚ ਅੱਜ ਸਮੀਖਿਆ ਮੀਟਿੰਗ ਕੀਤੀ ਗਈ ਇੱਕ ਸਰਗਰਮ ‘ਪੈਨ-ਗਵਰਨਮੈਂਟ ਅਪਰੋਚ’ ਤਹਿਤ ਕੇਂਦਰ, ਰਾਜ ਅਤੇ ਸਥਾਨਕ ਪੱਧਰ ’ਤੇ ਵਿਭਿੰਨ ਜਨਤਕ ਅਥਾਰਿਟੀਆਂ ਵੱਲੋਂ ਪਹਿਚਾਣੇ ਗਏ ਵਿਸ਼ੇਸ਼ ਜ਼ਿੰਮੇਵਾਰੀ ਵਾਲੇ ਖੇਤਰਾਂ ਦੀ ਪੁਸ਼ਟੀ ਕੀਤੀ ਗਈ ਜਨ ਭਾਗੀਦਾਰੀ ਪਹੁੰਚ ਜ਼ਰੀਏ ਵੱਡੇ ਪੱਧਰ ’ਤੇ ਪ੍ਰਾਈਵੇਟ ਸੈਕਟਰ ਤੇ ਭਾਈਚਾਰਕ ਭਾਗੀਦਾਰੀ ’ਤੇ ਜ਼ੋਰ ਟੈਸਟ ਦੀਆਂ ਸੁਵਿਧਾਵਾਂ ਦਾ ਵਿਸਤਾਰ ਕਰਨਾ, ਰੋਗਾਂ ਦੇ ਮੁੱਖ ਖੇਤਰਾਂ ਦੀ ਪਹਿਚਾਣ ਅਤੇ ਉਪਲੱਬਧ ਮੈਡੀਕਲ ਸਹੂਲਤਾਂ ਦੀ ਮੈਪਿੰਗ ਲਈ ਜੀਆਈਐੱਸ ਡਾਟਾ ਅਧਾਰਿਤ ਵਿਕਾਸ ਕਰਨ ਜਿਹੇ ਫੈਸਲੇ ਕੀਤੇ ਗਏ
Posted On:
04 MAR 2020 5:55PM by PIB Chandigarh
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਪੀ. ਕੇ. ਮਿਸ਼ਰਾ ਨੇ ਅੱਜ ਕੋਰੋਨਾਵਾਇਰਸ ਦੇ ਟਾਕਰੇ ਲਈ ਤਿਆਰੀਆਂ ਅਤੇ ਪ੍ਰਤੀਕਿਰਿਆ ਦੀ ਸਮੀਖਿਆ ਕਰਨ ਲਈ ਅੰਤਰ ਮੰਤਰਾਲਾ ਮੀਟਿੰਗ ਦੀ ਪ੍ਰਧਾਨਗੀ ਕੀਤੀ। ਅੱਜ ਦੀ ਮੀਟਿੰਗ 25 ਜਨਵਰੀ, 2020 ਨੂੰ ਹੋਈ ਪਹਿਲੀ ਮੀਟਿੰਗ ਦੀ ਲੜੀ ‘ਚ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਕੈਬਨਿਟ ਸਕੱਤਰ, ਵਿਦੇਸ਼ ਸਕੱਤਰ, ਸਿਹਤ, ਨਾਗਰਿਕ ਹਵਾਬਾਜ਼ੀ, ਸੂਚਨਾ ਅਤੇ ਪ੍ਰਸਾਰਣ, ਜਹਾਜ਼ਰਾਨੀ, ਸੈਰ-ਸਪਾਟਾ, ਚੇਅਰਮੈਨ (ਏਅਰਪੋਰਟ ਅਥਾਰਿਟੀ ਆਫ ਇੰਡੀਆ), ਸਕੱਤਰ (ਬਾਰਡਰ ਮੈਨੇਜਮੈਂਟ), ਗ੍ਰਹਿ ਮੰਤਰਾਲਾ ਅਤੇ ਰੱਖਿਆ ਬਲਾਂ, ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ), ਨੀਤੀ ਆਯੋਗ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਹੁਣ ਤੱਕ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਗਈ ਜਿਸ ਰਾਹੀਂ ਵੱਡੀ ਆਬਾਦੀ ਅਤੇ ਰੋਗ ਦੇ ਉਪ ਕੇਂਦਰ ਲਈ ਭੂਗੋਲਿਕ ਨੇੜਤਾ ਹੋਣ ਦੇ ਬਾਵਜੂਦ ਬਚਾਅ ਰਿਹਾ। ਇਸਦੇ ਨਾਲ ਹੀ ‘ਪੈਨ ਗਵਰਨਮੈਂਟ ਅਪਰੋਚ’ ਨੂੰ ਅਪਣਾਉਂਦੇ ਹੋਏ ਰਾਜਾਂ ਨਾਲ ਭਾਈਵਾਲੀ ਕਰਦੇ ਹੋਏ ਇਨ੍ਹਾਂ ਪ੍ਰਭਾਵਸ਼ਾਲੀ ਕਦਮਾਂ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ। ਇਸ ਮੁੱਦੇ ਦੀ ਵਿਆਪਕਤਾ ਦੀ ਸਮੀਖਿਆ ਕੀਤੀ ਗਈ। ਕੱਲ੍ਹ ਤੋਂ ਚੁੱਕੇ ਗਏ ਦੋ ਮਹੱਤਵਪੂਰਨ ਕਦਮ ਸਾਡੀਆਂ ਤਿਆਰੀਆਂ ਨੂੰ ਹੋਰ ਵਧਾਉਂਦੇ ਹਨ ਜਿਨ੍ਹਾਂ ਵਿੱਚ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ’ਤੇ ਥਰਮਲ ਇਮੇਜ਼ਰੀ ਉਪਕਰਨਾਂ ਦੇ ਉਪਯੋਗ ਨਾਲ ਸਰਬਵਿਆਪਕ ਸਕਰੀਨਿੰਗ ਦੀ ਸ਼ੁਰੂਆਤ ਦੇ ਨਾਲ-ਨਾਲ ਸੈਲਾਨੀਆਂ ਅਤੇ ਵਿਦੇਸ਼ ਤੋਂ ਪਰਤਣ ਵਾਲੇ ਲੋਕਾਂ ਦੁਆਰਾ ਘੁੰਮੇ ਗਏ ਸਥਾਨਾਂ ਸਬੰਧੀ ਡੈਕਲਾਰੇਸ਼ਨ ਫਾਰਮ ਭਰਨਾ ਲਾਜ਼ਮੀ ਕੀਤਾ ਗਿਆ ਹੈ। ਸੰਚਾਲਨ ਨਾਲ ਸਬੰਧਿਤ ਸਾਰੀਆਂ ਧਿਰਾਂ ਵੱਲੋਂ ਇਨ੍ਹਾਂ ’ਤੇ ਧਿਆਨ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੂੰ ਰਾਜ ਸਰਕਾਰਾਂ ਨਾਲ ਨੇੜਤਾ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਗਿਆ ਹੈ ਜਿਸ ਵਿੱਚ ਸੰਗਠਿਤ ਚੈੱਕ ਪੋਸਟਾਂ (ਆਈਸੀਪੀਜ਼) ’ਤੇ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਾਡੀਆਂ ਸਰਹੱਦਾਂ ’ਤੇ ਆਉਣ ਵਾਲਿਆਂ ਦੀ ਪਰੋਟੋਕੋਲ ਤਹਿਤ ਸਕਰੀਨਿੰਗ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ। ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਇਸ ਸਬੰਧੀ ਬਿਊਰੋ ਆਵ੍ ਇਮੀਗ੍ਰੇਸ਼ਨ ਅਤੇ ਗ੍ਰਹਿ ਮੰਤਰਾਲਾ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। ਇਹ ਵੀ ਫੈਸਲੇ ਕੀਤੇ ਗਏ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਿਲ੍ਹਾ ਪੱਧਰ ਤੱਕ ਢੁਕਵੀਂ ਟੈਸਟਿੰਗ, ਮਰੀਜ਼ਾਂ ਨੂੰ ਇੱਕਲਵਾਂਝਾ ਅਤੇ ਵੱਖਰਾ ਰੱਖਣ ਦੀਆਂ ਸਹੂਲਤਾਂ ਸ਼ੁਰੂ ਕਰਨ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇ। ਰਾਜ ਸਰਕਾਰਾਂ ਨਾਲ ਭਾਈਵਾਲੀ ਵਿੱਚ ਮੰਤਰਾਲਿਆਂ, ਜਿਵੇਂ ਕਿ ਗ੍ਰਹਿ ਮੰਤਰਾਲਾ, ਰੱਖਿਆ ਮੰਤਰਾਲਾ, ਰੇਲਵੇ ਅਤੇ ਰੋਜ਼ਗਾਰ ਤੇ ਕਿਰਤ ਮੰਤਰਾਲੇ ਕੋਸ਼ਿਸ਼ ਕਰਨਗੇ ਕਿ ਉਹ ਆਪਣੀਆਂ ਸਹੂਲਤਾਂ ਅਤੇ ਹਸਪਤਾਲਾਂ ਦੀ ਵਰਤੋਂ ਕਰਕੇ ਸਿਹਤ ਮੰਤਰਾਲੇ ਦੇ ਯਤਨਾਂ ਵਿੱਚ ਸਹਿਯੋਗ ਦੇਣਗੇ। ਆਮ ਜਨਤਾ ਨੂੰ ਸਹੀ ਸਮੇਂ ਤੇ ਜਾਣਕਾਰੀ ਪਹੁੰਚਾਉਣ ਲਈ, ਜਿਸ ਵਿੱਚ ਕੀ ਕਰੋ ਅਤੇ ਕੀ ਨਾ ਕਰੋ ਸਬੰਧੀ ਸਲਾਹ ਦੇਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਜ਼ਿੰਮੇਵਾਰੀ ਲਗਾਈ ਗਈ ਕਿ ਉਹ ਸਿਹਤ ਮੰਤਰਾਲਾ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨਾਲ ਨੇੜਲੇ ਸਬੰਧ ਕਾਇਮ ਕਰਕੇ ਚਲਣ। ਇਸ ਉਦੇਸ਼ ਲਈ ਸਿਹਤ ਮੰਤਰਾਲਾ ਨੇ ਆਪਣੇ ਬੁਲਾਰੇ ਰਾਹੀਂ ਰੋਜ਼ਾਨਾ ਵੇਰਵੇ ਜਨਤਾ ਨੂੰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਤਾਕਿ ਸਹੀ ਸਮੇਂ 'ਤੇ ਜਨਤਾ ਤੱਕ ਸਹੀ ਜਾਣਕਾਰੀ ਪਹੁੰਚ ਸਕੇ। ਸਿਹਤ ਮੰਤਰਾਲਾ ਰੋਗਾਂ ਦੇ ਪ੍ਰਮੁੱਖ ਟਿਕਾਣਿਆਂ ਬਾਰੇ ਜੀਆਈਐੱਸ ਮੈਪਿੰਗ ਨੂੰ ਸਰਗਰਮ ਕਰਨ ਲਈ ਤਾਲਮੇਲ ਰੱਖ ਰਿਹਾ ਹੈ ਅਤੇ ਨਾਲ ਹੀ ਮੰਤਰਾਲਾ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਅਤੇ ਸਬੰਧਿਤ ਏਜੰਸੀਆਂ ਅਤੇ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਰੱਖ ਕੇ ਚਲ ਰਿਹਾ ਹੈ। ਸਿਹਤ ਮੰਤਰਾਲਾ ਨੇ ਮੀਟਿੰਗ ਵਿੱਚ ਦੇਸ਼ ਭਰ ਵਿੱਚ 24 ਘੰਟੇ ਦੀ ਚਲ ਰਹੀ ਮੈਡੀਕਲ ਹੈਲਪਲਾਈਨ ਬਾਰੇ ਜਾਣੂ ਕਰਵਾਇਆ। ਇਹ ਹੈਲਪਲਾਈਨ 23 ਜਨਵਰੀ, 2020 ਤੋਂ ਸਰਗਰਮ ਹੈ ਅਤੇ ਇਸ ਵਿੱਚ 10 ਸਮਰਪਿਤ ਟੈਲੀਫੋਨ ਲਾਈਨਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਰਾਹੀਂ ਹੁਣ ਤੱਕ 6,000 ਫੋਨ ਕਾਲਾਂ ਮਿਲ ਚੁੱਕੀਆਂ ਹਨ। ਇਹ ਵੀ ਦੱਸਿਆ ਗਿਆ ਕਿ ਭਾਈਚਾਰਿਆਂ ਅਤੇ ਸਥਾਨਕ ਸੰਸਥਾਵਾਂ ਦੀ ਸ਼ਮੂਲੀਅਤ ਜ਼ਰੂਰੀ ਹੈ ਤਾਕਿ ਇਸ ਵਾਇਰਸ ਰਾਹੀਂ ਪੈਦਾ ਹੋਈ ਸਥਿਤੀ ਨਾਲ ਸਹੀ ਢੰਗ ਨਾਲ ਨਜਿੱਠਿਆ ਜਾ ਸਕੇ। ਇਹ ਫੈਸਲਾ ਕੀਤਾ ਗਿਆ ਕਿ ਪ੍ਰਾਈਵੇਟ ਸੈਕਟਰ ਦੀ ਇਸ ਵਿੱਚ ਵਧੇਰੇ ਸ਼ਮੂਲੀਅਤ ਕਰਵਾਉਣ ਦਾ ਪਤਾ ਲਗਾਇਆ ਜਾਵੇ। ਜਨ ਸਿਹਤ ਮਾਹਿਰਾਂ ਦੀਆਂ ਸਿਫਾਰਸ਼ਾਂ ਦੀ ਰੋਸ਼ਨੀ ਵਿੱਚ ਅਤੇ ਉਨ੍ਹਾਂ ਦੁਆਰਾ ਵੱਡੇ ਜਨਤਕ ਇਕੱਠ ਨਾ ਕੀਤੇ ਜਾਣ ਦੀ ਸਿਫਾਰਸ਼ ਨੂੰ ਦੇਖਦੇ ਹੋਏ ਕਿ ਫੈਸਲਾ ਕੀਤਾ ਗਿਆ ਕਿ ਸਾਰੇ ਸਰਕਾਰੀ ਵਿਭਾਗ ਅਤੇ ਮੰਤਰਾਲੇ ਕਾਨਫਰੰਸਾਂ ਅਤੇ ਅੰਤਰਰਾਸ਼ਟਰੀ ਮੀਟਿੰਗਾਂ ਦੇਸ਼ ਵਿੱਚ ਆਯੋਜਿਤ ਕਰਨ ਤੋਂ ਪਹਿਲਾਂ ਸਿਹਤ ਮੰਤਰਾਲੇ ਤੋਂ ਸਲਾਹ ਲੈਣ। ਇਸ ਤੋਂ ਪਹਿਲਾਂ ਮਾਣਯੋਗ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ "ਦੁਨੀਆ ਭਰ ਦੇ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਕੋਵਿਡ-19 ਨੋਵੇਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਇਕੱਠਾਂ ਵਿੱਚ ਕਮੀ ਲਿਆਂਦੀ ਜਾਵੇ। ਇਸ ਲਈ ਇਸ ਸਾਲ ਮੈਂ ਫੈਸਲਾ ਕੀਤਾ ਹੈ ਕਿ ਮੈਂ ਕਿਸੇ ਵੀ ਹੋਲੀ ਮਿਲਨ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਵਾਂਗਾ।" *****
(Release ID: 1605309)
Visitor Counter : 111