ਮੰਤਰੀ ਮੰਡਲ

ਮੰਤਰੀ ਮੰਡਲ ਨੇ ਸ਼ਹਿਰੀ ਹਵਾਬਾਜ਼ੀ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੀਤੀ ਨੂੰ ਪ੍ਰਵਾਨਗੀ ਦਿੱਤੀ

Posted On: 04 MAR 2020 4:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮੈਸਰਜ਼ ਏਅਰ ਇੰਡੀਆ ਲਿਮਿਟਿਡ ਦੇ ਮਾਮਲੇ ਵਿੱਚ ਉਨ੍ਹਾਂ ਐੱਨਆਰਆਈਜ਼ ਨੂੰ ਆਟੋਮੈਟਿਕ ਰੂਟ ਰਾਹੀਂ 100% ਤੱਕ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇਣ ਲਈ ਮੌਜੂਦਾ ਐੱਫਡੀਆਈ ਨੀਤੀ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਭਾਰਤ ਦੇ ਨਾਗਰਿਕ ਹਨ।

ਮੌਜੂਦਾ ਐੱਫਡੀਆਈ ਅਨੁਸਾਰ ਅਨੁਸੂਚਿਤ ਹਵਾਈ ਟ੍ਰਾਂਸਪੋਰਟ ਸੇਵਾ/ਘਰੇਲੂ ਅਨੁਸੂਚਿਤ ਯਾਤਰੀ ਏਅਰਲਾਈਨ ਵਿੱਚ ਆਟੋਮੈਟਿਕ ਮਾਰਗ ਰਾਹੀਂ 100% ਐੱਫਡੀਆਈ ਦੀ ਇਜਾਜ਼ਤ ਹੈ (49% ਤੱਕ ਆਟੋਮੈਟਿਕ ਅਤੇ 49% ਤੋਂ ਵਧ ਸਰਕਾਰ ਜ਼ਰੀਏ)। ਹਾਲਾਂਕਿ ਐੱਨਆਰਆਈ ਲਈ ਅਨੁਸੂਚਿਤ ਹਵਾਈ ਟ੍ਰਾਂਸਪੋਰਟ ਸੇਵਾ/ਘਰੇਲੂ ਅਨੁਸੂਚਿਤ ਯਾਤਰੀ ਏਅਰਲਾਈਨ ਵਿੱਚ ਆਟੋਮੈਟਿਕ ਰੂਟ ਤਹਿਤ 100% ਪ੍ਰਤੱਖ ਵਿਦੇਸ਼ੀ ਨਿਵੇਸ਼(ਐੱਫਡੀਆਈ) ਦੀ ਇਜਾਜ਼ਤ ਹੈ ਪਰ ਸ਼ਰਤ ਇਹ ਹੈ ਕਿ ਅਰਕ੍ਰਾਫਟ ਰੂਲ, 1937 ਅਨੁਸਾਰ ਕਾਫੀ ਮਲਕੀਅਤ ਅਤੇ ਪ੍ਰਭਾਵੀ ਕੰਟਰੋਲ (ਐੱਸਓਈਸੀ) ਭਾਰਤੀ ਨਾਗਰਿਕਾਂ ਦੇ ਹੱਥ ਵਿੱਚ ਹੋਵੇਗਾ।

ਹਾਲਾਂਕਿ ਮੈਸਰਜ਼ ਏਅਰ ਇੰਡੀਆ ਲਿਮਿਟਿਡ ਲਈ ਮੌਜੂਦਾ ਨੀਤੀ ਅਨੁਸਾਰ, ਮੈਸਰਜ਼ ਏਅਰ ਇੰਡੀਆ ਲਿਮਿਟਿਡ ਵਿੱਚ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ 49% ਤੋਂ ਵੱਧ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਨਹੀਂ ਹੈ ਅਤੇ ਇਹ ਇਸ ਸ਼ਰਤ ਉੱਤੇ ਅਧਾਰਿਤ ਹੈ ਕਿ ਮੈਸਰਜ਼ ਏਅਰ ਇੰਡੀਆ ਲਿਮਿਟਿਡ ਵਿੱਚ ਕਾਫੀ ਮਲਕੀਅਤ ਅਤੇ ਪ੍ਰਭਾਵੀ ਕੰਟਰੋਲ ਭਾਰਤੀ ਨਾਗਰਿਕਾਂ ਕੋਲ ਹੋਵੇਗਾ। ਇਸ ਲਈ ਅਨੁਸੂਚਿਤ ਹਵਾਈ ਟ੍ਰਾਂਸਪੋਰਟ ਸੇਵਾ/ ਘਰੇਲੂ ਅਨੁਸੂਚਿਤ ਯਾਤਰੀ ਏਅਰ ਲਾਈਨ ਵਿੱਚ ਐੱਨਆਰਆਈਜ਼ ਲਈ ਆਟੋਮੈਟਿਕ ਰੂਟ ਤਹਿਤ 100% ਦੀ ਇਜਾਜ਼ਤ ਹੋਣ ਦੇ ਬਾਵਜੂਦ ਮੈਸਰਜ਼ ਏਅਰ ਇੰਡੀਆ ਲਿਮਿਟਿਡ ਦੇ ਮਾਮਲੇ ਵਿੱਚ ਇਹ ਸਿਰਫ 49 % ਤੱਕ ਸੀਮਿਤ ਹੈ।

ਲਾਭ:

ਭਾਰਤ ਸਰਕਾਰ ਦੁਆਰਾ ਮੈਸਰਜ਼ ਏਅਰ ਇੰਡੀਆ ਲਿਮਿਟਿਡ ਦੇ 100% ਪ੍ਰਸਤਾਵਿਤ ਰਣਨੀਤਕ ਵਿਨਿਵੇਸ਼ ਦੇ ਸੰਦਰਭ ਵਿੱਚ ਮੈਸਰਜ਼ ਏਅਰ ਇੰਡੀਆ ਲਿਮਿਟਿਡ ਵਿੱਚ ਸਰਕਾਰ ਦੀ ਕੋਈ ਬਾਕੀ ਹਿੱਸੇਦਾਰੀ ਨਹੀਂ ਹੋਵੇਗੀ ਅਤੇ ਇਹ ਪੂਰੀ ਤਰ੍ਹਾਂ ਪ੍ਰਾਈਵੇਟ ਮਲਕੀਅਤ ਵਿੱਚ ਹੋਵੇਗੀ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਮੈਸਰਜ਼ ਏਅਰ ਇੰਡੀਆ ਲਿਮਿਟਿਡ ਵਿਦੇਸ਼ੀ ਨਿਵੇਸ਼ ਰਾਹੀਂ ਉਸ ਨੂੰ ਹੋਰ ਅਨੁਸੂਚਿਤ ਜਹਾਜਰਾਨੀ ਕੰਪਨੀਆਂ ਦੀ ਸ਼੍ਰੇਣੀ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।
ਪ੍ਰਤੱਖ ਵਿਦੇਸ਼ੀ ਨਿਵੇਸ਼(ਐੱਫਡੀਆਈ) ਨੀਤੀ ਵਿੱਚ ਇਸ ਸੋਧ ਨਾਲ ਮੈਸਰਜ਼ ਏਅਰ ਇੰਡੀਆ ਲਿਮਿਟਿਡ ਵਿੱਚ ਹੋਰ ਅਨੁਸੂਚਿਤ ਏਅਰ ਲਾਈਨ ਅਪ੍ਰੇਟਰਾਂ ਅਨੁਸਾਰ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਮਿਲ ਜਾਵੇਗੀ ਯਾਨੀ ਮੈਸਰਜ਼ ਏਅਰ ਇੰਡੀਆ ਲਿਮਿਟਿਡ ਵਿੱਚ ਉਨ੍ਹਾਂ ਐੱਨਆਰਆਈਜ਼ ਨੂੰ 100% ਤੱਕ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਹੋਵੇਗੀ ਜੋ ਭਾਰਤੀ ਨਾਗਰਿਕ ਹਨ। ਪ੍ਰਤੱਖ ਵਿਦੇਸ਼ੀ ਨਿਵੇਸ਼(ਐੱਫਡੀਆਈ)  ਨੀਤੀ ਵਿੱਚ ਪ੍ਰਸਤਾਵਿਤ ਸੰਸ਼ੋਧਨ ਐੱਨਆਰਆਈਜ਼ ਨੂੰ ਆਟੋਮੈਟਿਕ ਰੂਟ ਰਾਹੀਂ ਮੈਸਰਜ਼ ਏਅਰ ਇੰਡੀਆ ਲਿਮਿਟਿਡ ਵਿੱਚ 100% ਤੱਕ ਵਿਦੇਸ਼ੀ ਨਿਵੇਸ਼ ਕਰਨ ਦੇ ਸਮਰੱਥ ਬਣਾਵੇਗਾ।

ਪ੍ਰਤੱਖ ਵਿਦੇਸ਼ੀ ਨਿਵੇਸ਼(ਐੱਫਡੀਆਈ)  ਨੀਤੀ ਵਿੱਚ ਉਪਰੋਕਤ ਸੰਸ਼ੋਧਨ ਦਾ ਉਦੇਸ਼ ਦੇਸ਼ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਉਪਲੱਬਧ ਕਰਵਾਉਣ ਲਈ ਪ੍ਰਤੱਖ ਵਿਦੇਸ਼ੀ ਨਿਵੇਸ਼(ਐੱਫਡੀਆਈ)  ਨੀਤੀ ਨੂੰ ਉਦਾਰ ਅਤੇ ਸਰਲ ਬਣਾਉਣਾ ਹੈ। ਇਸ ਰਾਹੀਂ ਸਭ ਤੋਂ ਵੱਡੇ ਪ੍ਰਤੱਖ ਵਿਦੇਸ਼ੀ ਨਿਵੇਸ਼(ਐੱਫਡੀਆਈ)  ਦਾ ਰਾਹ ਪੱਧਰਾ ਹੋਵੇਗਾ ਜਿਸ ਵਿੱਚ ਨਿਵੇਸ਼, ਆਮਦਨ ਅਤੇ ਰੋਜ਼ਗਾਰ ਵਿੱਚ ਵਾਧੇ ਨੂੰ ਉਤਸ਼ਾਹ ਮਿਲੇਗਾ।
**
ਵੀਆਰਆਰਕੇ/ ਏਕੇ


(Release ID: 1605303) Visitor Counter : 124


Read this release in: English