ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮੈਗਾ ਡਿਸਟ੍ਰੀਬਿਊਸ਼ਨ ਕੈਂਪ (ਸਮਾਜਿਕ ਅਧਿਕਾਰਤਾ ਸ਼ਿਵਿਰ) ਸਮੇਂ ਦਿੱਵਯਾਂਗਜਨਾਂ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਵੰਡੇ ਇਹ ਸਰਕਾਰ ਦੀ ਜ਼ਿੰਮੇਦਾਰੀ ਹੈ ਕਿ ਹਰ ਵਿਅਕਤੀ ਨੂੰ ਲਾਭ ਪਹੁੰਚ ਅਤੇ ਸਭ ਨੂੰ ਨਿਆਂ ਮਿਲੇ:ਪ੍ਰਧਾਨ ਮੰਤਰੀ ਪਿਛਲੇ 5 ਸਾਲਾਂ ਵਿੱਚ ਲਗਭਗ 9 ਹਜ਼ਾਰ ਮੈਗਾ ਡਿਸਟ੍ਰੀਬਿਊਸ਼ਨ ਕੈਂਪ ਆਯੋਜਿਤ ਕੀਤੇ ਗਏ ਹਨ: ਪ੍ਰਧਾਨ ਮੰਤਰੀ

Posted On: 29 FEB 2020 1:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ “ਸਮਾਜਿਕ ਅਧਿਕਾਰਤਾ ਸ਼ਿਵਿਰ ” – ਮੈਗਾ ਡਿਸਟ੍ਰੀਬਿਊਸ਼ਨ ਕੈਂਪ ਸਮੇਂ ਲਗਭਗ 27,000 ਬਜ਼ੁਰਗਾਂ ਅਤੇ ਦਿੱਵਯਾਂਗਜਨਾਂ ਨੂੰ ਸਹਾਇਕ ਉਪਕਰਨ ਵੰਡੇ ।

ਇਸ ਮੈਗਾ ਡਿਸਟ੍ਰੀਬਿਊਸ਼ਨ ਕੈਂਪ ਦਾ ਆਯੋਜਨ ਸਰਕਾਰ ਦੀ ਰਾਸ਼ਟਰੀਯ ਵਯੋਸ਼੍ਰੀ ਯੋਜਨਾ- ਆਰਵੀਵਾਈ ਅਤੇ ਏਡੀਆਈਪੀ ਸਕੀਮਾਂ ਦੇ ਤਹਿਤ ਬਜ਼ੁਰਗਾਂ ਨੂੰ ਸਸ਼ਕਤ ਬਣਾਉਣ ਲਈ ਕੀਤਾ ਗਿਆ ਸੀ

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਦੀ ਪੁਰਾਣੀ ਕਹਾਵਤ ਸਵਸ੍ਰਤਿ: ਪ੍ਰਜਾਭਯ : ਪਰਿਪਾਲਯੰਤਾਂ, ਨਯਾਯੇਨ ਮਾਰਗੇਣ ਮਹੀਂ ਮਹੀਸ਼ਾ: स्वस्ति: प्रजाभ्यः परिपालयंतां न्यायेन मार्गेण महीं महीशाः! ਦਾ ਹਵਾਲਾ ਦਿੱਤਾ ਜਿਸ ਦਾ ਅਰਥ ਹੈ ਕਿ ਲੋਕਾਂ ਨੂੰ ਬਰਾਬਰ ਨਿਆਂ ਉਪਲੱਬਧ ਕਰਵਾਉਣਾ ਸਰਕਾਰ ਦਾ ਕਰੱਤਵ ਹੈ।

https://twitter.com/PMOIndia/status/1233642401308086277

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਹਾਵਤ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਦਰਸ਼ਨ ਦਾ ਅਧਾਰ ਹੈ। ਇਸੇ ਭਾਵਨਾ ਦੇ ਨਾਲ ਸਾਡੀ ਸਰਕਾਰ ਸਮਾਜ ਦੀ ਸਾਰੇ ਲੋਕਾਂ ਦੇ ਭਲਾਈ ਅਤੇ ਵਿਕਾਸ ਦੇ ਲਈ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ 130 ਕਰੋੜ ਭਾਰਤੀਆਂ, ਚਾਹੇ ਉਹ ਬਜ਼ੁਰਗ, ਦਿੱਵਯਾਂਗਜਨ, ਆਦਿਵਾਸੀ ਜਾ ਦੁੱਬੇ ਕੁਚਲੇ ਲੋਕ ਹੋਣ ਦੇ ਹਿਤਾਂ ਦੀ ਰੱਖਿਆ ਕਰਨਾ ਹੈ।

ਸਹਾਇਕ ਉਪਕਰਨਾਂ ਦੇ ਮੈਗਾ ਡਿਸਟ੍ਰੀਬਿਊਸ਼ਨ ਕੈਂਪ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ  ਇਹ ਸਾਰੇ ਲੋਕਾਂ ਨੂੰ ਬਿਹਤਰ ਜੀਵਨ ਉਪਲੱਬਧ ਕਰਵਾਉਣ ਦੀ ਸਰਕਾਰ ਦੀ ਕੋਸ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ “ਪਹਿਲੇ ਦੀਆਂ ਸਰਕਾਰਾਂ ਦੇ ਸਮੇਂ ਵਿੱਚ ਅਜਿਹੇ ਡਿਸਟ੍ਰੀਬਿਊਸ਼ਨ ਕੈਂਪ ਸ਼ਾਇਦ ਹੀ ਆਯੋਜਿਤ ਕੀਤੇ ਜਾਂਦੇ ਸਨ। ਅਤੇ ਅਜਿਹੇ ਮੈਗਾ ਕੈਂਪ ਤਾਂ ਬਹੁਤ ਦੁਰਲੱਭ ਸਨ। ਪਿਛਲੇ ਪੰਜ ਸਾਲਾਂ ਵਿੱਚ ਸਾਡੀ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 9,000 ਕੈਂਪ ਲਗਾਏ ਹਨ।”

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੇ ਦਿੱਵਯਾਂਗਜਨਾਂ ਨੂੰ 900 ਕਰੋੜ ਰੁਪਏ ਤੋਂ ਅਧਿਕ ਦੇ ਉਪਕਰਨ ਵੰਡੇ ਹਨ।

https://twitter.com/PMOIndia/status/1233643147793551362

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦੇ ਵਿਕਾਸ ਵਿੱਚ ਇਹ ਜ਼ਰੂਰੀ ਹੈ ਕਿ ਦਿੱਵਯਾਂਗਜਨ ਨੌਜਵਾਨਾਂ ਅਤੇ ਬੱਚਿਆਂ ਦੀ ਸਮਾਨ ਭਾਗੀਦਾਰੀ ਹੋਵੇ ਚਾਹੇ ਉਹ ਉਦਯੋਗਿਕ ਖੇਤਰ, ਸੇਵਾ ਖੇਤਰ ਜਾਂ ਖੇਡ ਖੇਤਰ ਹੋਵੇ ਇਸ ਦੇ ਲਈ ਸਰਕਾਰ ਇਨਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ।

“ਸਾਡੀ ਪਹਿਲੀ ਸਰਕਾਰ ਹੈ ਜਿਸ ਨੇ “ਦਿੱਵਯਾਂਗਜਨਾਂ ਦੇ ਅਧਿਕਾਰ ਐਕਟ” ਨੂੰ ਲਾਗੂ ਕੀਤਾ ਹੈ ਅਤੇ ਇਸ ਦੇ ਰਾਹੀਂ ਅਸੀਂ ਦਿੱਵਯਾਂਗਤਾ ਦੀਆਂ 7 ਤੋਂ ਵਧਾ ਕੇ 21 ਸ੍ਰੇਣੀਆਂ ਤੱਕ ਵਿਸਤਾਰ ਕੀਤਾ ਹੈ। ਅਸੀਂ ਦਿੱਵਯਾਂਗਜਨਾਂ ਦੇ ਲਈ ਉੱਚ ਸਿੱਖਿਆ ਦੇ ਰਾਖਵਾਂਕਰਨ ਦਾ ਕੋਟਾ ਵੀ 3% ਤੋਂ ਵਧਾ ਕੇ 5% ਕਰ ਦਿੱਤਾ ਹੈ।

https://twitter.com/PMOIndia/status/1233645303716139009

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਕਈ ਭਵਨਾਂ, 700 ਤੋਂ  ਅਧਿਕ ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ਨੂੰ ਦਿੱਵਯਾਂਗਜਨਾਂ ਲਈ ਸੁਲੱਭ ਬਣਾਇਆ ਗਿਆ ਹੈ, ਬਾਕੀ ਭਵਨਾਂ ਨੂੰ ਵੀ ਸੁਗਮਯ ਭਾਰਤ ਅਭਿਯਾਨ ਤਹਿਤ ਸੁਲਭ ਬਣਾਇਆ ਜਾਵੇਗਾ।

https://twitter.com/PMOIndia/status/1233643565827313665

 

ਲਾਭਾਰਥੀਆਂ ਦੀ ਸੰਖਿਆ, ਵੰਡੇ ਗਏ ਉਪਕਰਨਾਂ ਦੀ ਸੰਖਿਆ ਅਤੇ ਵੰਡੇ ਗਏ ਉਪਕਰਨਾਂ ਦੀ ਗੁਣਵੱਤਾ ਦੇ ਸੰਦਰਭ ਵਿੱਚ ਇਹ ਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਟ੍ਰੀਬਿਊਸ਼ਨ ਕੈਂਪ ਹੈ। ਇਸ ਮੈਗਾ ਕੈਂਪ ਵਿੱਚ 56,000 ਤੋਂ ਅਧਿਕ ਵੱਖ-ਵੱਖ ਪ੍ਰਕਾਰ ਦੇ ਸਹਾਇਕ ਉਪਕਰਨ 26,000 ਤੋਂ ਅਧਿਕ ਲਾਭਾਰਥੀਆਂ ਨੂੰ ਮੁਫਤ ਵੰਡੇ ਜਾਣਗੇ । ਇਨ੍ਹਾਂ ਉਪਕਰਨਾਂ ਦੀ ਕੀਮਤ 19 ਕਰੋੜ ਰੁਪਏ ਤੋਂ ਅਧਿਕ ਹੈ।

ਇਸ ਦਾ ਉਦੇਸ਼ ਦਿੱਵਯਾਂਗਜਨਾਂ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਸਹਾਇਕਾ ਉਪਕਰਨਾਂ ਜ਼ਰੀਏ ਉਨਾਂ ਦੇ ਰੋਜ਼ਾਨਾ ਜੀਵਨ ਅਤੇ ਸਮਾਜਿਕ-ਅਰਥਿਕ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ।

***

ਵੀਆਰਆਰਕੇ/ਏਕੇ
 



(Release ID: 1605104) Visitor Counter : 82


Read this release in: English