ਪ੍ਰਧਾਨ ਮੰਤਰੀ ਦਫਤਰ

ਅਮਰੀਕਾ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਬਿਆਨ

Posted On: 25 FEB 2020 4:02PM by PIB Chandigarh

ਮੇਰੇ ਮਿੱਤਰ ਅਤੇ ਅਮਰੀਕਾ ਦੇ ਰਾਸ਼ਟਰਪਤੀ Donald Trump,

ਅਮਰੀਕਾ delegation ਦੇ ਸਨਮਾਨਿਤ ਮੈਂਬਰ ਸਾਹਿਬਾਨ,

Ladies and gentlemen,

ਨਮਸਕਾਰ।

ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਇੱਕ ਵਾਰ ਫਿਰ ਹਾਰਦਿਕ ਸੁਆਗਤ ਹੈ। ਮੈਨੂੰ ਵਿਸ਼ੇਸ਼ ਖੁਸ਼ੀ ਹੈ ਕਿ ਇਸ ਯਾਤਰਾ ‘ਤੇ ਉਹ ਆਪਣੇ ਪਰਿਵਾਰ ਦੇ ਨਾਲ ਆਏ ਹਨ। ਪਿਛਲੇ ਅੱਠ ਮਹੀਨਿਆਂ ਵਿੱਚ ਰਾਸ਼ਟਰਪਤੀ Trump ਅਤੇ ਮੇਰੇ ਦਰਮਿਆਨ ਇਹ ਪੰਜਵੀਂ ਮੁਲਾਕਾਤ ਹੈ।

ਕਲ੍ਹ ਮੋਟੇਰਾ ਵਿੱਚ ਰਾਸ਼ਟਰਪਤੀ Trump ਦਾ unprecedented ਅਤੇ historical welcome ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੱਲ੍ਹ ਇਹ ਫਿਰ ਤੋਂ ਸਪਸ਼ਟ ਹੋਇਆ ਕਿ ਅਮਰੀਕਾ ਅਤੇ ਭਾਰਤ ਦੇ ਸਬੰਧ ਸਿਰਫ਼ ਦੋ ਸਰਕਾਰਾਂ ਦਰਮਿਆਨ ਨਹੀਂ ਹਨ, ਬਲਕਿ people-driven ਹਨ, people-centric ਹਨ। ਇਹ ਸਬੰਧ, 21ਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਪਾਰਟਨਰਸ਼ਿਪਸ ਵਿੱਚ ਹਨਅਤੇ ਇਸ ਲਈ ਅੱਜ ਰਾਸ਼ਟਰਪਤੀ Trump ਅਤੇ ਮੈਂ ਸਾਡੇ ਸਬੰਧਾਂ ਨੂੰ Comprehensive Global Strategic Partnership ਦੇ ਪੱਧਰ ‘ਤੇ ਇਹ ਜਾਣ ਦਾ ਨਿਰਣਾ ਕੀਤਾ ਹੈ। ਸਬੰਧਾਂ ਨੂੰ ਇਸ ਮੁਕਾਮ ਤੱਕ ਲਿਆਉਣ ਵਿੱਚ ਰਾਸ਼ਟਰਪਤੀ Trump ਦਾ ਅਮੁੱਲ ਯੋਗਦਾਨ ਰਿਹਾ ਹੈ।

Friends,

ਅੱਜ ਸਾਡੀ ਚਰਚਾ ਵਿੱਚ ਅਸੀਂ ਇਸ partnership ਦੇ ਹਰ ਅਹਿਮ ਪਹਿਲੂ ‘ਤੇ ਸਕਾਰਾਤਮਕ ਵਿਚਾਰ ਕੀਤਾ-ਚਾਹੇ ਉਹ defence and securityਹੋਵੇ, ਐਨਰਜੀ ਵਿੱਚ  strategic partnership ਹੋਵੇ, ਟੈਕਨੋਲੋਜੀ cooperation ਹੋਵੇ, global connectivityਹੋਵੇ, ਟ੍ਰੇਡ relations ਹੋਣ ਜਾਂ ਫਿਰ people to people tiesਭਾਰਤ ਅਤੇ ਅਮਰੀਕਾ ਦਰਮਿਆਨ ਵਧਦਾ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਾਡੀ strategic partnership ਦਾ ਇੱਕ ਬਹੁਤ ਅਹਿਮ ਹਿੱਸਾ ਹੈ। ਅਤੀ-ਆਧੁਨਿਕ ਰੱਖਿਆ ਉਪਕਰਣ ਅਤੇ platforms ‘ਤੇ ਸਹਿਯੋਗ ਨਾਲ ਭਾਰਤ ਦੀ ਡਿਫੈਂਸ ਸਮਰੱਥਾ ਵਿੱਚ ਵਾਧਾ ਹੋਇਆ ਹੈ। ਸਾਡੇ defence manufacturers ਇੱਕ ਦੂਜੇ ਦੀਆਂ supply chains ਦਾ ਹਿੱਸਾ ਬਣ ਰਹੇ ਹਨ। ਭਾਰਤੀ forces ਅੱਜ ਸਭ ਤੋਂ ਅਧਿਕ ਟ੍ਰੇਨਿੰਗ exercises, US ਦੀ forces ਦੇ ਨਾਲ ਕਰ ਰਹੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ, ਸਾਡੀਆਂ ਸੈਨਾਵਾਂ ਦਰਿਮਆਨ interoperability ਵਿੱਚ unprecedented ਵਾਧਾ ਹੋਇਆ ਹੈ।

Friends,

ਇਸੇ ਤਰ੍ਹਾਂ ਅਸੀਂ ਆਪਣੇ homelands ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਅਪਰਾਧ ਨਾਲ ਲੜਨ ਦੇ ਲਈ ਵੀ ਸਹਿਯੋਗ ਵਧਾ ਰਹੇ ਹਾਂਅੱਜ homeland security ‘ਤੇ ਹੋਏ ਨਿਰਣੇ ਨਾਲ ਇਸ ਸਹਿਯੋਗ ਨੂੰ ਹੋਰ ਬਲ ਮਿਲੇਗਾ। ਆਤੰਕ ਦੇ ਸਮਰੱਥਕਾਂ ਨੂੰ ਜ਼ਿੰਮੇਦਾਰ ਠਹਿਰਾਉਣ ਲਈ ਅੱਜ ਅਸੀਂ ਆਪਣੇ ਪ੍ਰਯਤਨਾਂ ਨੂੰ ਹੋਰ ਵਧਾਉਣ ਦਾ ਨਿਸ਼ਚਾ ਕੀਤਾ ਹੈ।   President Trump ਨੇ ਡਰੱਗਸ ਅਤੇ  opioid crisis ਨਾਲ ਲੜਾਈ ਨੂੰ ਪ੍ਰਾਥਮਿਕਤਾ ਦਿੱਤੀ ਹੈ। ਅੱਜ ਸਾਡੇ ਦਰਮਿਆਨ Drug trafficking, narco–terrorism ਅਤੇ organized crime ਜਿਹੀਆਂ ਗੰਭੀਰ ਸਮੱਸਿਆਵਾਂ ਦੇ ਬਾਰੇ ਵਿੱਚ ਇੱਕ ਨਵੇਂ mechanism ‘ਤੇ ਵੀ ਸਹਿਮਤੀ ਹੋਈ ਹੈ।

Friends,

ਕੁਝ ਹੀ ਸਮਾਂ ਪਹਿਲਾਂ ਸਥਾਪਿਤ ਸਾਡੀ Strategic Energy Partnership ਮਜ਼ਬੂਤ ਹੁੰਦੀ ਜਾ ਰਹੀ ਹੈ। ਅਤੇ ਇਸ ਖੇਤਰ ਵਿੱਚ ਆਪਸੀ ਨਿਵੇਸ਼ ਵਧਿਆ ਹੈ। ਤੇਲ ਅਤੇ ਗੈਸ ਦੇ ਲਈ ਅਮਰੀਕਾ, ਭਾਰਤ ਦਾ ਇੱਕ ਬਹੁਤ ਮਹੱਤਵਪੂਰਨ ਸਰੋਤ ਬਣ ਗਿਆ ਹੈ। ਪਿਛਲ਼ੇ ਚਾਰ ਵਰ੍ਹਿਆਂ ਵਿੱਚ ਸਾਡਾ ਕੁੱਲ energy ਵਪਾਰ ਕਰੀਬ 20 ਬਿਲੀਅਨ ਡਾਲਰ ਰਿਹਾ ਹੈ। Renewables ਹੋਣ ਜਾਂ ਨਿਊਕੀਲਅਰ energy, ਸਾਡੇ cooperation ਨੂੰ ਨਵੀਂ ਊਰਜਾ ਮਿਲ ਰਹੀ ਹੈ।

Friends,

ਇਸੇ ਤਰ੍ਹਾਂ, Industry 4.0 ਅਤੇ 21st Century ਦੀਆਂ ਹੋਰ ਉੱਭਰਦੀਆਂ ਟੈਕਨੋਲੋਜੀਜ਼ ‘ਤੇ ਵੀ ਇੰਡੀਆ- US partnership, innovation ਅਤੇ enterprise ਦੇ ਨਵੇਂ ਮੁਕਾਮ ਸਥਾਪਿਤ ਕਰ ਰਹੀ ਹੈ। ਭਾਰਤੀ professionals ਦੇ ਟੈਲੇਂਟ (ਪ੍ਰਤਿਭਾ) ਨੇ ਅਮਰੀਕੀ companiesਦੀ ਟੈਕਨੋਲੋਜੀ leadership ਨੂੰ ਮਜ਼ਬੂਤ ਕੀਤਾ ਹੈ।

ਭਾਰਤ ਅਤੇ ਅਮਰੀਕਾ ਆਰਥਿਕ ਖੇਤਰ ਵਿੱਚ openness ਅਤੇ Fair and Balanced trade ਲਈ ਪ੍ਰਤੀਬੱਧ ਹਨ। ਪਿਛਲੇ ਤਿੰਨ ਸਾਲਾਂ ਵਿੱਚ ਸਾਡੇ ਦੁਵੱਲੇ ਵਪਾਰ ਵਿੱਚ double-digit growth ਹੋਈ ਹੈ, ਅਤੇ ਉਹ ਜ਼ਿਆਦਾ ਸੰਤੁਲਿਤ ਵੀ ਹੋਇਆ ਹੈ। ਅਗਰ energy, civil aircrafts, defence, ਅਤੇ higher Education ਲਈਏ ਤਾਂ ਪਿਛਲੇ ਚਾਰ-ਪੰਜ ਸਾਲਾਂ ਵਿੱਚ ਸਿਰਫ ਇਨ੍ਹਾਂ ਚਾਰ sectors ਨੇ ਹੀ ਭਾਰਤ-ਅਮਰੀਕਾ ਦੇ ਆਰਥਿਕ ਸਬੰਧਾਂ ਵਿੱਚ ਲਗਭਗ 70 ਬਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਹੈ। ਇਸ ਵਿੱਚ ਕਾਫੀ ਕੁਝ ਰਾਸ਼ਟਰਪਤੀ  Trump ਦੀਆਂ ਨੀਤੀਆਂ ਅਤੇ ਫ਼ੈਸਲਿਆਂ ਦੇ ਕਾਰਨ ਸੰਭਵ ਹੋਇਆ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਅੰਕੜਾ ਕਾਫੀ ਵਧ ਜਾਵੇਗਾ। ਜਿੱਥੋਂ ਤੱਕ  bilateral trade ਦਾ ਸਵਾਲ ਹੈ, ਸਾਡੇ Commerce Ministers ਦਰਮਿਆਨ ਸਕਾਰਾਤਮਕ ਹੋਈਆਂ ਹਨ। ਰਾਸ਼ਟਰਪਤੀ ਟਰੰਪ ਅਤੇ ਮੈਂ ਸਹਿਮਤ ਹਾਂ ਕਿ ਸਾਡੇ Commerce Ministersਦਰਮਿਆਨ ਜੋ understanding ਬਣੀ ਹੈ ਉਸ ਨੂੰ ਸਾਡੀਆਂ teams, legal ਰੂਪ ਦੇਣਅਸੀਂ ਇੱਕ ਵੱਡੀ trade deal ਦੇ ਲਈ negotiation ਸ਼ੁਰੂ  ਕਰਨ ‘ਤੇ ਵੀ ਸਹਿਮਤ ਹੋਏ ਹਾਂਸਾਨੂੰ ਉਮੀਦ ਹੈ ਕਿ ਆਪਸੀ ਹਿਤ ਵਿੱਚ ਇਸ ਦੇ ਚੰਗੇ ਨਤੀਜੇ ਨਿਕਲਣਗੇ।

Friends,

ਗਲੋਬਲ ਪੱਧਰ ‘ਤੇ ਭਾਰਤ ਅਤੇ ਅਮਰੀਕਾ ਦਾ ਸਹਿਯੋਗ, ਸਾਡੀਆਂ ਸਮਾਨ ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਉਦੇਸ਼ਾਂ ‘ਤੇ ਅਧਾਰਿਤ ਹੈ। ਖਾਸ ਕਰਕੇ Indo-Pacific ਅਤੇ global commons ਵਿੱਚ rule based international order ਲਈ ਇਹ ਸਹਿਯੋਗ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਸੀਂ ਦੋਵੇਂ ਦੇਸ਼, ਵਿਸ਼ਵ ਵਿੱਚ connectivity infrastructure ਦੇ ਵਿਕਾਸ ਵਿੱਚ sustainable and transparent financing ਦੇ ਮਹੱਤਵ ‘ਤੇ ਸਹਿਮਤ ਹਾਂਸਾਡਾ ਇਹ ਆਪਸੀ ਤਾਲਮੇਲ ਇੱਕ ਦੂਜੇ ਦੇ ਹੀ ਨਹੀਂ, ਬਲਕਿ ਵਿਸ਼ਵ ਦੇ ਹਿਤ ਵਿੱਚ ਹੈ।

Friends,

ਭਾਰਤ ਅਤੇ ਅਮਰੀਕਾ ਦੀ ਇਸ ਸਪੈਸ਼ਲ ਮਿੱਤਰਤਾ ਦੀ ਸਭ ਤੋਂ ਮਹੱਤਵਪੂਰਨ ਨੀਂਹ ਸਾਡੇ people to people relations ਹਨ। ਚਾਹੇ ਉਹ professionals ਹੋਣ ਜਾਂ students, US ਵਿੱਚ Indian Diaspora ਦਾ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਭਾਰਤ ਦੇ ਇਹ ambassadors ਨਾ ਸਿਰਫ਼ ਆਪਣੇ ਟੈਲੇਂਟ ਅਤੇ ਮਿਹਨਤ ਨਾਲ US ਦੀ ਅਰਥਵਿਵਸਥਾ ਵਿੱਚ contribute ਕਰ ਰਹੇ ਹਨ ਬਲਕਿ ਆਪਣੀਆਂ democratic ਕਦਰਾਂ-ਕੀਮਤਾਂ ਅਤੇ ਸਮ੍ਰਿੱਧ (ਖੁਸ਼ਹਾਲ) culture ਨਾਲ ਅਮਰੀਕਨ society ਨੂੰ ਵੀ enrich ਕਰ ਰਹੇ ਹਨ। ਮੈਨੂੰ ਰਾਸ਼ਟਰਪਤੀ ਟਰੰਪ ਨੇ ਬੇਨਤੀ ਕੀਤੀ ਹੈ ਕਿ ਸਾਡੇ professionals ਦੇ social-security contribution ‘ਤੇ totalisation agreement ਸਬੰਧੀ ਚਰਚਾ ਨੂੰ ਦੋਵੇਂ ਪੱਖ ਅੱਗੇ ਵਧਾਉਣਇਹ ਆਪਸੀ ਹਿਤ ਵਿੱਚ ਹੋਵੇਗਾ। 

Friends,

ਇਨ੍ਹਾਂ ਸਾਰੇ ਆਯਾਮਾਂ ਵਿੱਚ ਸਾਡੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਰਾਸ਼ਟਰਪਤੀ ਟਰੰਪ ਦੀ ਯਾਤਰਾ ਨੇ ਇਤਿਹਾਸਿਕ ਭੂਮਿਕਾ ਨਿਭਾਈ ਹੈ। ਇੱਕ ਵਾਰ ਫਿਰ, ਮੈਂ President Trump ਦਾ ਭਾਰਤ ਆਉਣ ਦੇ ਲਈ, ਅਤੇ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਹਾਰਦਿਕ ਧੰਨਵਾਦ ਕਰਦਾ ਹਾਂ।

Thank you.

*****

ਵੀਆਰਆਰਕੇ/ਬੀਜੇ/ਬੀਐੱਮ



(Release ID: 1604651) Visitor Counter : 96


Read this release in: English