ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਅਹਿਮਦਾਬਾਦ ਵਿੱਚ ਨਮਸਤੇ ਟਰੰਪ ਈਵੈਂਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 24 FEB 2020 4:08PM by PIB Chandigarh

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਨਮਸਤੇ ਟਰੰਪ, ਨਮਸਤੇ ਟਰੰਪ, ਮੈਂ ਕਹਾਂਗਾ India-US friendship ਤੁਸੀਂ ਬੋਲੋਗੇ long live long live. India-US friendship, India-US friendship, India-US friendship

ਨਮਸਤੇ ,

ਅੱਜ ਮੋਟੇਰਾ ਸਟੇਡੀਅਮ ਵਿੱਚ ਇੱਕ ਨਵਾਂ ਇਤਿਹਾਸ ਬਣ ਰਿਹਾ ਹੈ। ਅੱਜ ਅਸੀਂ ਇਤਿਹਾਸ ਨੂੰ ਦੁਹਰਾਉਂਦੇ ਹੋਏ ਵੀ ਦੇਖ ਰਹੇ ਹਾਂਪੰਜ ਮਹੀਨੇ ਪਹਿਲਾਂ ਮੈਂ ਆਪਣੀ ਅਮਰੀਕਾ ਯਾਤਰਾ ਦੀ ਸ਼ੁਰੂਆਤ Houston ਵਿੱਚ ਹੋਏ Howdy Modi ਈਵੈਂਟ ਤੋਂ ਕੀਤੀ ਸੀ ਅਤੇ ਅੱਜ ਮੇਰੇ ਦੋਸਤ President Donald Trump ਆਪਣੀ ਇਤਿਹਾਸਿਕ ਭਾਰਤ ਯਾਤਰਾ ਦੀ ਸ਼ੁਰੂਆਤ ਅਹਿਮਦਾਬਾਦ ਵਿੱਚ ਨਸਸਤੇ ਟਰੰਪ ਤੋਂ ਕਰ ਰਹੇ ਹਨਤੁਸੀਂ ਕਲਪਨਾ ਕਰ ਸਕਦੇ ਹੋ ਉਹ ਅਮਰੀਕਾ ਤੋਂ ਸਿੱਧੇ ਇੱਥੇ ਪਹੁੰਚੇ ਹਨ

ਇੰਨੀ ਲੰਮੀ journey ਦੇ ਬਾਅਦ ਭਾਰਤ ਵਿੱਚ ਉਤਰਦੇ ਹੀ President Trump ਅਤੇ ਉਨ੍ਹਾਂ ਦਾ ਪਰਿਵਾਰ ਸਿੱਧੇ ਸਾਬਰਮਤੀ ਆਸ਼ਰਮ ਗਿਆ ਅਤੇ ਫਿਰ ਇਸ ਈਵੈਂਟ ਵਿੱਚ ਆਇਆ ਹੈ। ਦੁਨੀਆ ਦੀ ਇਸ ਸਭ ਤੋਂ ਵੱਡੀ Democracy ਵਿੱਚ ਤੁਹਾਡਾ ਦਿਲੋਂ ਬਹੁਤ-ਬਹੁਤ ਸੁਆਗਤ ਹੈ। ਇਹ ਧਰਤੀ ਗੁਜਰਾਤ ਦੀ ਹੈ ਲੇਕਿਨ ਤੁਹਾਡੇ ਸੁਆਗਤ ਲਈ ਜੋਸ਼ ਪੂਰੇ ਹਿੰਦੁਸਤਾਨ ਦਾ ਹੈ। ਇਹ ਉਤਸ਼ਾਹ, ਇਹ ਅਸਮਾਨ ਤੱਕ ਗੂੰਜਦੀ ਆਵਾਜ਼, ਇਹ ਪੂਰਾ ਵਾਤਾਵਰਣ, ਏਅਰਪੋਰਟ ਤੋਂ ਲੈ ਕੇ ਇੱਥੇ ਸਟੇਡੀਅਮ ਤੱਕ ਹਰ ਤਰਫ ਭਾਰਤ ਦੀਆਂ ਵਿਵਿਧਤਾਵਾਂ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ।

ਅਤੇ ਇਨ੍ਹਾਂ ਸਾਰਿਆਂ ਦਰਮਿਆਨ President Trump, First Lady Melania Trump,  Ivanka ਅਤੇ Jared ਦੀ ਹਾਜ਼ਰੀ, President Trump ਦਾ ਆਪਣੇ ਪਰਿਵਾਰ ਦੇ ਨਾਲ ਇੱਥੇ ਆਉਣਾ, ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਇੱਕ ਪਰਿਵਾਰ ਜਿਹੀ ਮਿਠਾਸ ਅਤੇ ਨੇੜਤਾ ਦੀ ਪਹਿਚਾਣ  ਦੇ ਰਿਹਾ ਹੈ। India-USA Relations are no longer just another partnership,  it is a far, greater and closer relationship. ਇਸ ਈਵੈਂਟ ਦਾ ਜੋ ਨਾਮ ਹੈ – ‘ਨਮਸਤੇਉਸ ਦਾ ਮਤਲਬ ਵੀ ਬਹੁਤ ਗਹਿਰਾ ਹੈ। ਇਹ ਦੁਨੀਆ ਦੀ ਪ੍ਰਾਚੀਨਤਮ ਭਾਸ਼ਾਵਾਂ ਵਿੱਚੋਂ ਇੱਕ ਸੰਸਕ੍ਰਿਤ ਦਾ ਸ਼ਬਦ ਹੈ।

ਇਸ ਦਾ ਭਾਵ ਹੈ ਕਿ ਸਿਰਫ਼ ਵਿਅਕਤੀ ਨੂੰ ਹੀ ਨਹੀਂ ਉਸ ਦੇ ਅੰਦਰ ਵਿਆਪਤ divinity ਨੂੰ ਵੀ ਅਸੀਂ ਨਮਨ ਕਰਦੇ ਹਾਂਇੰਨ੍ਹੇ ਸ਼ਾਨਦਾਰ ਸਮਾਰੋਹ ਲਈ ਮੈਂ ਗੁਜਰਾਤ ਦੇ ਲੋਕਾਂ ਦਾ, ਗੁਜਰਾਤ ਵਿੱਚ ਰਹਿਣ ਵਾਲੇ ਹੋਰ ਰਾਜਾਂ ਦੇ ਲੋਕਾਂ ਦਾ ਅਭਿਨੰਦਨ ਕਰਦਾ ਹਾਂ ।  Mr. President, friends ਅੱਜ ਤੁਸੀਂ ਉਸ ਭੂਮੀ ’ਤੇ ਹੋ ਜਿੱਥੇ 5 ਹਜ਼ਾਰ ਸਾਲ ਪੁਰਾਣਾ planned city ਧੋਲਾਵੀਰਾ ਰਿਹਾ ਹੈ ਅਤੇ ਇੰਨਾ ਹੀ ਪੁਰਾਣਾ ਲੋਥਲ sea port ਵੀ ਰਿਹਾ ਹੈ। ਅੱਜ ਤੁਸੀਂ ਉਸ ਸਾਬਰਮਤੀ ਨਦੀ ਦੇ ਤਟ ’ਤੇ ਹੋ ਜਿਸ ਦਾ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਸਥਾਨ ਰਿਹਾ ਹੈ। ਅੱਜ ਤੁਸੀਂ ਵਿਵਿਧਤਾ ਨਾਲ ਭਰੇ ਉਸ ਭਾਰਤ ਵਿੱਚ ਹੋ ਜਿੱਥੇ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨਸੈਂਕੜੇ ਤਰ੍ਹਾਂ ਦੇ ਵਸਤਰ ਹਨ, ਸੈਂਕੜੇ ਤਰ੍ਹਾਂ  ਦੇ ਖਾਣ-ਪੀਣ (ਖਾਨ-ਪਾਨ) ਹਨ, ਅਨੇਕਾਂ ਪੰਥ ਅਤੇ ਭਾਈਚਾਰੇ (ਸਮੁਦਾਏ) ਹਨਸਾਡੀ ਇਹ Rich Diversity, Diversity ਵਿੱਚ Unity ਅਤੇ Unity ਦੀ Vibrancy ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ ਰਿਸ਼ਤੇ ਦਾ ਬਹੁਤ ਵੱਡਾ ਅਧਾਰ ਹੈ ।

ਇੱਕ Land of the Free ਹੈ, ਤਾਂ ਦੂਜਾ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦਾ ਹੈ। ਇੱਕ ਨੂੰ statue of liberty ’ਤੇ ਮਾਣ ਹੈ, ਤਾਂ ਦੂਜੇ ਨੂੰ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਸਰਦਾਰ ਪਟੇਲ ਦੀ Statue of Unity ਦਾ ਮਾਣ ਹੈ।  there is so much that we share ,  Shared Values and Ideals, Shared Spirit of Enterprise and Innovation ,  Shared Opportunities and Challenges, Shared Hopes and Aspirations .  ਮੈਨੂੰ ਖੁਸ਼ੀ ਹੈ ਕਿ President Trump ਦੀ ਲੀਡਰਸ਼ਿਪ ਵਿੱਚ ਭਾਰਤ ਅਤੇ ਅਮਰੀਕਾ ਦੀ friendship ਹੋਰ ਜ਼ਿਆਦਾ ਗਹਿਰੀ ਹੋਈ ਹੈ ਅਤੇ ਇਸ ਲਈ President Trump ਦੀ ਇਹ ਯਾਤਰਾ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦਾ ਨਵਾਂ ਅਧਿਆਇ ਹੈ ।  ਇੱਕ ਅਜਿਹਾ ਅਧਿਆਇ ਜੋ ਅਮਰੀਕਾ ਅਤੇ ਭਾਰਤ  ਦੇ ਲੋਕਾਂ ਲਈ progress and prosperity ਦਾ ਨਵਾਂ ਦਸਤਾਵੇਜ਼ ਬਣੇਗਾ ।

Friends,

President Trump ਬਹੁਤ ਵੱਡਾ ਸੋਚਦੇ ਹਨ ਅਤੇ ਅਮਰੀਕਨ ਡ੍ਰੀਮ ਨੂੰ ਸਾਕਾਰ ਕਰਨ ਦੇ ਲਈ ਉਨ੍ਹਾਂ ਨੇ ਜੋ ਕੁਝ ਕੀਤਾ ਹੈ ਦੁਨੀਆ ਉਸ ਤੋਂ ਭਲੀ-ਭਾਂਤ ਜਾਣੂ ਹੈ। ਅੱਜ ਅਸੀਂ ਪੂਰੇ ਟਰੰਪ ਪਰਿਵਾਰ ਦਾ ਵਿਸ਼ੇਸ਼ ਅਭਿਨੰਦਨ ਕਰਦੇ ਹਾਂ, first lady Melania Trump, ਤੁਹਾਡਾ ਇੱਥੇ ਹੋਣਾ ਸਾਡੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ। Healthy ਅਤੇ Happy ਅਮਰੀਕਾ ਦੇ ਲਈ ਤੁਸੀਂ ਜੋ ਕੀਤਾ ਹੈ ਉਸ ਦੇ ਚੰਗੇ ਨਤੀਜੇ ਮਿਲ ਰਹੇ ਹਨ। ਸਮਾਜ ਵਿੱਚ ਬੱਚਿਆਂ ਦੇ ਲਈ ਤੁਸੀਂ ਜੋ ਕਰ ਰਹੇ ਹੋ, ਉਹ ਪ੍ਰਸ਼ੰਸਾਯੋਗ ਹੈ।

ਤੁਸੀਂ ਕਹਿੰਦੇ ਹੋ- Be Best! ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਅੱਜ ਦੇ ਸੁਆਗਤ ਸਮਾਰੋਹ ਵਿੱਚ ਵੀ ਲੋਕਾਂ ਦੀ ਇਹੀ ਭਾਵਨਾ ਪ੍ਰਗਟ ਹੁੰਦੀ ਹੈ। Ivanka ਦੋ ਸਾਲ ਪਹਿਲਾਂ ਤੁਸੀਂ ਭਾਰਤ ਆਏ ਸੀ, ਉਦੋਂ ਤੁਸੀਂ ਕਿਹਾ ਸੀ ਕਿ ਮੈਂ ਦੁਬਾਰਾ ਭਾਰਤ ਆਉਣਾ ਚਾਹਾਂਗੀ। ਮੈਨੂੰ ਖੁਸ਼ੀ ਹੈ ਕਿ ਅੱਜ ਤੁਸੀਂ ਫਿਰ ਤੋਂ ਸਾਡੇ ਦਰਮਿਆਨ ਹੋਤੁਹਾਡਾ ਸੁਆਗਤ ਹੈ।  Jared ਤੁਹਾਡੀ ਵਿਸ਼ੇਸ਼ਤਾ ਹੈ ਕਿ ਤੁਸੀਂ ਲਾਈਮ-ਲਾਈਟ ਤੋਂ ਦੂਰ ਰਹਿੰਦੇ ਹੋ ਲੇਕਿਨ ਤੁਸੀਂ ਜੋ ਕੰਮ ਕਰਦੇ ਹੋ ਉਸ ਦਾ ਪ੍ਰਭਾਵ ਬਹੁਤ ਹੁੰਦਾ ਹੈ, ਉਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ। ਜਦੋਂ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਤੁਸੀਂ ਆਪਣੇ ਭਾਰਤੀ ਦੋਸਤਾਂ ਦੀ ਭਰਪੂਰ ਚਰਚਾ ਵੀ ਕਰਦੇ ਰਹਿੰਦੇ ਹੋਤੁਹਾਨੂੰ ਮਿਲ ਕੇ, ਅੱਜ ਤੁਹਾਨੂੰ ਇੱਥੇ ਦੇਖਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ

ਸਾਥੀਓ, ਅੱਜ ਇਸ ਮੰਚ ’ਤੇ ਹਰ ਭਾਰਤੀ ਅਤੇ ਅਮਰੀਕਾ ਦੇ ਨਾਲ ਹੀ ਪੂਰੀ ਦੁਨੀਆ President Trump ਨੂੰ ਸੁਣਨਾ ਚਾਹੁੰਦੀ ਹੈ। ਉਨ੍ਹਾਂ ਦੇ ਸੰਬੋਧਨ ਦੇ ਬਾਅਦ ਮੈਂ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਤੁਹਾਡੇ ਨਾਲ ਹੋਰ ਕੁਝ ਗੱਲਾਂ ਜ਼ਰੂਰ ਕਰਾਂਗਾ।

ਮੈਂ 130 ਕਰੋੜ ਭਾਰਤੀਆਂ ਵੱਲੋਂ President Trump ਨੂੰ ਸੱਦਾ ਦਿੰਦਾ ਹਾਂ Friends, I present to you my friend , India’s friend The President of The United states of America- Mr. Donald Trump.

 

*****

ਵੀਆਰਆਰਕੇ/ਕੇਪੀ



(Release ID: 1604315) Visitor Counter : 78


Read this release in: English