ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਹਿਲੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਉਦਘਾਟਨ ਕੀਤਾ
Posted On:
22 FEB 2020 9:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਵਿੱਚ ਵੀਡੀਓ ਲਿੰਕ ਰਾਹੀਂ ਪਹਿਲੇ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ’ ਦਾ ਉਦਘਾਟਨ ਕੀਤਾ । ਇਸ ਮੌਕੇ ’ਤੇ ਆਪਣੇ ਸੰਬਧੋਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੇਵਲ ਇੱਕ ਟੂਰਨਾਮੈਂਟ ਦੀ ਸ਼ੁਰੁਆਤ ਨਹੀਂ ਹੋ ਰਹੀ ਹੈ ਸਗੋਂ ਇਹ ਭਾਰਤ ਵਿੱਚ ਖੇਡ ਅੰਦੋਲਨ ਦੇ ਅਗਲੇ ਫੇਜ਼ ਦੀ ਸ਼ੁਰੂਆਤ ਹੈ। ਇੱਥੇ ਤੁਹਾਡੇ ਮੁਕਾਬਲੇ ਨਾ ਕੇਵਲ ਇੱਕ- ਦੂਜੇ ਦੇ ਨਾਲ ਹੋ ਰਹੇ ਹਨ, ਸਗੋਂ ਤੁਸੀਂ ਆਪਣੇ ਆਪ ਦੇ ਨਾਲ ਵੀ ਮੁਕਾਬਲੇ ਕਰ ਰਹੇ ਹੋ ।
ਉਨ੍ਹਾਂ ਨੇ ਕਿਹਾ, ਮੈਂ ਟੈਕਨੋਲੋਜੀ ਰਾਹੀਂ ਤੁਹਾਡੇ ਨਾਲ ਜੁੜ ਰਿਹਾ ਹਾਂ, ਲੇਕਿਨ ਉੱਥੋਂ ਦੇ ਉਤਸ਼ਾਹ, ਜਨੂੰਨ ਅਤੇ ਊਰਜਾ ਦੇ ਵਾਤਾਵਰਣ ਦੀ ਅਨੁਭੂਤੀ ਮੈਂ ਪ੍ਰਾਪਤ ਕਰ ਸਕਦਾ ਹਾਂ । ਭਾਰਤ ਦੇ ਇਤਿਹਾਸ ਵਿੱਚ ਪਹਿਲੇ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ’ ਦੀ ਸ਼ੁਰੂਆਤ ਅੱਜ ਓਡੀਸ਼ਾ ਵਿੱਚ ਹੋ ਰਹੀ ਹੈ। ਇਹ ਭਾਰਤ ਦੇ ਖੇਡਾਂ ਦੇ ਇਤਿਹਾਸ ਵਿੱਚ ਇੱਕ ਇਤਿਹਾਸਿਕ ਪਲ ਹੈ। ਇਹ ਭਾਰਤ ਵਿੱਚ ਖੇਡਾਂ ਦੇ ਭਵਿੱਖ ਲਈ ਵੀ ਇੱਕ ਵੱਡਾ ਕਦਮ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਅਭਿਯਾਨ ਨੇ ਖੇਡਾਂ ਦੇ ਪ੍ਰਤੀ ਰੁਚੀ ਨੂੰ ਹੁਲਾਰਾ ਦੇਣ ਅਤੇ ਦੇਸ਼ ਦੇ ਹਰੇਕ ਕੋਨੇ ਤੋਂ ਯੁਵਾ ਪ੍ਰਤਿਭਾ ਦੀ ਪਹਿਚਾਣ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਾਲ 2018 ਵਿੱਚ ਜਦੋਂ ਖੇਲੋ ਇੰਡੀਆ ਗੇਮਸ ਦੀ ਸ਼ੁਰੂਆਤ ਹੋਈ ਸੀ, ਤਦ ਇਸ ਵਿੱਚ 3,500 ਖਿਡਾਰੀਆਂ ਨੇ ਹਿੱਸਾ ਲਿਆ ਸੀ, ਲੇਕਿਨ ਸਿਰਫ਼ ਤਿੰਨ ਵਰ੍ਹਿਆਂ ਵਿੱਚ ਹੀ ਖਿਡਾਰੀਆਂ ਦੀ ਸੰਖਿਆ ਲਗਭਗ ਦੁੱਗਣੀ ਹੋ ਕੇ 6 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ ।
ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਾਲ, ਖੇਲੋ ਇੰਡੀਆ ਸਕੂਲਸ ਗੇਮਸ ਵਿੱਚ 80 ਰਿਕਾਰਡ ਤੋੜੇ ਗਏ ਹਨ, ਜਿਨ੍ਹਾਂ ਵਿਚੋਂ 56 ਰਿਕਾਰਡ ਸਾਡੀਆਂ ਬੇਟੀਆਂ ਦੇ ਨਾਮ ਹਨ, ਸਾਡੀਆਂ ਬੇਟੀਆਂ ਨੇ ਸਫਲਤਾ ਦਰਜ ਕੀਤੀ ਹੈ, ਸਾਡੀਆਂ ਬੇਟੀਆਂ ਨੇ ਚਮਤਕਾਰ ਦਿਖਾਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਅਭਿਯਾਨ ਦੇ ਤਹਿਤ ਅੱਗੇ ਆਉਣ ਵਾਲੀਆਂ ਪ੍ਰਤਿਭਾਵਾਂ ਵੱਡੇ ਸ਼ਹਿਰ ਦੀਆਂ ਨਹੀਂ, ਸਗੋਂ ਛੋਟੇ ਸ਼ਹਿਰਾਂ ਦੀਆਂ ਹਨ ।”
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪਿਛਲੇ 5-6 ਵਰ੍ਹਿਆਂ ਵਿੱਚ, ਭਾਰਤ ਵਿੱਚ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਉਸ ਵਿੱਚ ਭਾਗੀਦਾਰੀ ਵਧਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਯਤਨ ਕੀਤੇ ਗਏ ਹਨ । ਪ੍ਰਤਿਭਾ ਦੀ ਪਹਿਚਾਣ ਕਰਨ, ਸਿਖਲਾਈ ਦੇਣ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ, “ਇਹ ਉਹ ਖਿਡਾਰੀ ਹਨ ਜਿਨ੍ਹਾਂ ਦੀ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਯੋਜਨਾ ਦੇ ਮਾਧਿਅਮ ਨਾਲ ਲਾਭ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ, ਏਸ਼ਿਆਈ ਪੈਰਾ ਖੇਡਾਂ, ਯੁਵਾ ਓਲੰਪਿਕਸ ਵਰਗੇ ਕਈ ਖੇਡ ਆਯੋਜਨਾਂ ਵਿੱਚ ਦੇਸ਼ ਨੂੰ 200 ਤੋਂ ਜ਼ਿਆਦਾ ਮੈਡਲ ਦਿਵਾਏ ਹਨ । ਆਉਣ ਵਾਲੇ ਦਿਨਾਂ ਵਿੱਚ, 200 ਤੋਂ ਜ਼ਿਆਦਾ ਗੋਲਡ ਮੈਡਲ ਜਿੱਤਣ ਦਾ ਟੀਚਾ ਹੈ, ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰੋ ਅਤੇ ਆਪਣੀ ਸਮਰੱਥਾ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਓ।”
*****
ਵੀਆਰਆਰਕੇ/ਵੀਜੇ
(Release ID: 1604212)
Visitor Counter : 95