ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਸ਼੍ਰੀ ਡੋਨਾਲਡ ਟ੍ਰੰਪ ਨੂੰ ਕਿਹਾ ਕਿ ਭਾਰਤ ਤੁਹਾਡੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ

Posted On: 24 FEB 2020 10:13AM by PIB Chandigarh

ਅਮਰੀਕੀ ਰਾਸ਼ਟਰਪਤੀ ਸ਼੍ਰੀ ਡੋਨਾਲਡ ਟ੍ਰੰਪ ਦੇ ਭਾਰਤ ਦੇ ਦੋ ਦਿਨਾ ਸਰਕਾਰੀ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘ਅਮਰੀਕੀ ਰਾਸ਼ਟਰਪਤੀ, ਸ਼੍ਰੀਮਾਨ ਡੋਨਾਲਡ ਟ੍ਰੰਪ, ਭਾਰਤ ਤੁਹਾਡੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ।’

ਆਪਣੇ ਟਵਿੱਟਰ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘ਤੁਹਾਡੀ ਯਾਤਰਾ ਨਾਲ ਨਿਸ਼ਚਿਤ ਤੌਰ ’ਤੇ ਸਾਡੇ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਹੋਰ ਵੀ ਮਜ਼ਬੂਤ ਹੋਵੇਗੀ। ਮੈਂ ਜਲਦੀ ਹੀ ਅਹਿਮਦਾਬਾਦ ਵਿੱਚ ਤੁਹਾਨੂੰ ਮਿਲਣ ਲਈ ਉਤਸੁਕ ਹਾਂ।’

ਰਾਸ਼ਟਰਪਤੀ ਸ਼੍ਰੀ ਡੋਨਾਲਡ ਟ੍ਰੰਪ ਅੱਜ ਅਹਿਮਦਾਬਾਦ ਪਹੁੰਚ ਰਹੇ ਹਨ, ਜਿੱਥੇ ਉਹ ਸਾਬਰਮਤੀ ਆਸ਼ਰਮ ਦੇ ਦੌਰੇ ਦੇ ਨਾਲ-ਨਾਲ ਮੋਟੇਰਾ ਸਟੇਡੀਅਮ ਵਿੱਚ ‘ਨਮਸਤੇ ਟ੍ਰੰਪ ਪ੍ਰੋਗਰਾਮ’ ਵਿੱਚ ਹਿੱਸਾ ਲੈਣਗੇ।

ਬਾਅਦ ਵਿੱਚ, ਸ਼੍ਰੀ ਟ੍ਰੰਪ ਸ਼ਾਮ ਨੂੰ ਨਵੀਂ ਦਿੱਲੀ ਪਹੁੰਚਣਗੇ। ਉਮੀਦ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕਰਨਗੇ।

 

https://twitter.com/narendramodi/status/1231778084766068737

 

****

ਵੀਆਰਆਰਕੇ/ਵੀਜੇ


(Release ID: 1604209) ਵਿਜ਼ੀਟਰ ਕਾਊਂਟਰ : 109
Read this release in: English