ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਬਰਲੀਨੇਲ 2020 ਵਿੱਚ ਭਾਰਤੀ ਪ੍ਰਤੀਨਿਧੀਮੰਡਲ ਨੇ ਜੇਰੂਸਲਮ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਨਾਲ ਭਾਗੀਦਾਰੀ 'ਤੇ ਕੀਤੀ ਚਰਚਾ
प्रविष्टि तिथि:
22 FEB 2020 10:14PM by PIB Chandigarh
ਬਰਲੀਨੇਲ 2020 ਦੇ ਦੂਜੇ ਦਿਨ ਭਾਰਤੀ ਪ੍ਰਤੀਨਿਧੀਮੰਡਲ ਨੇ ਗਲੋਬਲ ਫਿਲਮ ਉਦਯੋਗ ਦੇ ਅਜਿਹੇ ਕਈ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਭਾਰਤ ਦੇ ਨਾਲ ਕੰਮ ਕਰਨ ਵਿੱਚ ਦਿਲਚਸਪੀ ਜ਼ਾਹਰ ਕੀਤੀ ਅਤੇ 51ਵੇਂ ਇੱਫੀ ਅੰਤਰਰਾਸ਼ਟਰੀ ਭਾਰਤੀ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ।
ਪ੍ਰਤੀਨਿਧਮੰਡਲ ਨੇ ਇਜ਼ਰਾਈਲ ਦੇ ਸੱਭਿਆਚਾਰਕ ਅਤੇ ਖੇਡ ਮੰਤਰੀ ਅਤੇ ਇਜ਼ਰਾਈਲੀ ਪੈਵੀਲੀਅਨ ਦੇ ਅਪਰੇਸ਼ਨ ਹੈੱਡ (ਇਜ਼ਰਾਈਲ ਫਿਲਮ ਕੋਸ਼) ਅਤੇ ਕਲਾਤਮਕ ਡਾਇਰੈਕਟਰ, ਸ਼੍ਰੀ ਲਿਓਰ ਸੈਸੋਨ ਨਾਲ ਮੁਲਾਕਾਤ ਕੀਤੀ। ਸ਼੍ਰੀ ਸੈਸੋਨ ਨੇ ਇੱਫੀ 2020 ਦੇ ਨਾਲ ਭਵਿੱਖ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਦਿਲਚਸਪੀ ਜ਼ਾਹਰ ਕੀਤੀ ਹੈ। ਦੋਵੇਂ ਪੱਖਾਂ ਨੇ ਜੇਰੂਸਲਮ ਫਿਲਮ ਫੈਸਟੀਵਲ, ਜੇਰੂਸਲਮ ਵਿੱਚ ਭਾਰਤ ਨੂੰ ਫੋਕਸ ਦੇਸ਼ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨ ਅਤੇ ਇੱਫੀ 2020 ਵਿੱਚ ਉਸ ਦੀ ਭਾਗੀਦਾਰੀ ਦੇ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ 'ਤੇ ਵੀ ਚਰਚਾ ਕੀਤੀ।

ਪ੍ਰਤੀਨਿਧੀਮੰਡਲ ਨੇ ਨੈਸ਼ਨਲ ਫਿਲਮ ਐਂਡ ਵੀਡੀਓ ਫਾਊਡੇਸ਼ਨ ਆਵ੍ ਅਫਰੀਕਾ (ਐੱਨਐੱਫਵੀਐੱਫ) ਦੀ ਮੁੱਖ ਕਾਰਜਕਾਰੀ ਅਧਿਕਾਰੀ ਮਖੋਸਾਜਾਨਾ ਖੈਨਾਇਲ ਨੇ ਨਾਲ ਮੁਲਾਕਾਤ ਕੀਤੀ। ਮੀਟਿੰਗ ਦੇ ਦੌਰਾਨ ਸੁਸ਼੍ਰੀ ਖੈਨਾਇਲ ਨੇ ਏਨੀਮੇਸ਼ਨ,ਗੇਮਿੰਗ ਅਤੇ ਬੀਆਰ/ਏਆਰ ਖੇਤਰ ਅਤੇ ਇੱਫੀ 'ਤੇ ਭਾਰਤ ਦੇ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਡਿਜੀਟਲ ਅਤੇ ਗੇਮਿੰਗ ਦੋਨਾਂ ਵਿੱਚ ਕੌਸ਼ਲ ਦੇ ਅਦਾਨ-ਪ੍ਰਦਾਨ 'ਤੇ ਭਾਰਤ ਦੇ ਨਾਲ ਰਣਨੀਤੀਆਂ ਵਿਕਸਿਤ ਕਰਨ 'ਤੇ ਵੀ ਜ਼ੋਰ ਦਿੱਤਾ। ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ ਇੰਡੀਆ) ਦੀ ਐੱਨਐੱਫਵੀਐੱਫ ਦੇ ਨਾਲ ਸਹਿ ਨਿਰਮਾਣ ਸੰਧੀ ਹੈ।

ਭਾਰਤੀ ਪ੍ਰਤੀਨਿਧੀਮੰਡਲ ਨੇ ਰਾਈਟ ਸਟੱਫ ਦੀ ਸੁਸ਼੍ਰੀ ਬੇਂਡੀ ਬੇਂਡਰੇਂਡ, ਐੱਮਡੀਐੱਮ ਔਨਲਾਈਨ (ਜਰਮਨ ਫਿਲਮ ਡਿਵੈਲਪਮੈਂਟ ਬੋਰਡ ਐਂਡ ਫਿਲਮ ਫੰਡ) ਦੇ ਸੀਈਓ, ਸ਼੍ਰੀ ਕਲਾਸ ਡੈਨਿਯਲਸਨਮ ਉਜ਼ਬੇਕਿਸਤਾਨ ਨੈਸ਼ਨਲ ਫਿਲਮ ਕਮਿਸ਼ਨ ਦੀ ਚੇਅਰਮੈਨ, ਸੁਸ਼੍ਰੀ ਮੁਖਲੀਸਾ ਆਜਿਜੋਬਾ, ਸੁਡਾਂਸ ਫਿਲਮ ਇੰਸਟੀਟਿਊਟ ਦੇ ਸੀਨੀਅਰ ਮੈਨੇਜਰ (ਫੀਚਰ ਪ੍ਰੋਜੈਕਟ ਇੰਟਰਨੈਸ਼ਨਲ) ਸ਼੍ਰੀ ਮੈਥਿਯੂ ਤਕਾਤਾ ਅਤੇ ਲੰਚਬੌਕਸ ਫਿਲਮ ਦੇ ਸਹਿ-ਨਿਰਮਾਤਾ, ਸ਼੍ਰੀ ਮਾਰਕ ਬੈਸ਼ੇਟ ਅਤੇ ਸਪੇਨ ਸਹਿਤ ਕਈ ਦੇਸ਼ਾਂ ਦੇ ਪ੍ਰਤੀਨਿਧੀਮੰਡਲਾਂ ਦੇ ਨਾਲ ਗੱਲਬਾਤ ਕੀਤੀ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀਆਈਆਈ) ਦੇ ਸਹਿਯੋਗ ਨਾਲ ਬਰਲੀਨੇਲ ਵਿੱਚ ਭਾਰਤੀ ਪੈਵੀਲੀਅਨ ਦਾ ਆਯੋਜਨ ਕੀਤਾ। ਬਰਲੀਨੇਲ 2020 ਵਿੱਚ 40 ਤੋਂ ਜ਼ਿਆਦਾ ਭਾਰਤੀ ਫਿਲਮ ਕੰਪਨੀਆਂ ਹਿੱਸਾ ਲੈ ਰਹੀਆਂ ਹਨ।
******
ਐੱਸਐੱਸ
(रिलीज़ आईडी: 1604134)
आगंतुक पटल : 117
इस विज्ञप्ति को इन भाषाओं में पढ़ें:
English