ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇੰਡੀਆ/ਭਾਰਤ 2020 ਦਾ ਲੋਕਅਰਪਣ ਕੀਤਾ

Posted On: 19 FEB 2020 4:09PM by PIB Chandigarh

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਸਲਾਨਾ ਸੰਦਰਭ ਗ੍ਰੰਥ ਇੰਡੀਆ/ਭਾਰਤ 2020 ਦਾ ਲੋਕਅਰਪਣ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਸਹਿਤ ਸਾਰਿਆਂ ਲਈ ਸੰਪੂਰਨ ਸੰਦਰਭ ਗ੍ਰੰਥ ਹੈ। ਉਨ੍ਹਾਂ ਨੇ ਇਸ ਦੇ ਪ੍ਰਕਾਸ਼ਨ ਲਈ ਪ੍ਰਕਾਸ਼ਨ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸੰਦਰਭ ਗ੍ਰੰਥ ਇੱਕ ਪਰੰਪਰਾ ਬਣ ਗਿਆ ਹੈ ਅਤੇ ਪ੍ਰਤੀਦਿਨ ਮਕਬੂਲ ਹੋ ਰਿਹਾ ਹੈ।

ਸ਼੍ਰੀ ਜਾਵਡੇਕਰ ਨੇ ਪ੍ਰਕਾਸ਼ਨ ਦਾ ਈ-ਸੰਸਕਰਨ ਵੀ ਜਾਰੀ ਕੀਤਾ। ਈ-ਸੰਸਕਰਨ ਟੈਬਲਟ, ਕੰਪਿਊਟਰ, ਈ-ਰੀਡਰਸ ਅਤੇ ਸਮਾਰਟ ਫੋਨ ‘ਤੇ ਐਕਸੈੱਸ ਕੀਤਾ ਜਾ ਸਕਦਾ ਹੈ। ਈ-ਬੁੱਕ ਤਕਨੀਕੀ ਤੌਰ 'ਤੇ ਬਿਹਤਰੀਨ ਅੰਤਰਰਾਸ਼ਟਰੀ ਮਿਆਰਾਂ ਨੂੰ ਪੂਰਾ ਕਰਦੀ ਹੈ ਅਤੇ ਇਹ ਪ੍ਰਿੰਟ ਸੰਸਕਰਨ ਦੀ ਵਿਸ਼ਵਾਸਯੋਗ ਪ੍ਰਤਿਕ੍ਰਿਤੀ ਹੈ। ਈ-ਇੰਡੀਆ ਵਿੱਚ ਪਾਠਕ ਅਨੁਕੂਲ ਕਈ ਵਿਸ਼ੇਸ਼ਤਾਵਾਂ ਹਨ, ਜਿਵੇਂ ਹਾਈਪਰਲਿੰਕ, ਹਾਈਲਾਈਟਿੰਗ, ਬੁੱਕਮਾਰਕਿੰਗ ਅਤੇ ਇੰਟਰਐਕਟੀਵਿਟੀ।

Description: https://static.pib.gov.in/WriteReadData/userfiles/image/image001UPVB.jpg

ਇਸ ਪੁਸਤਕ ਦਾ ਮੁੱਲ 300 ਰੁਪਏ ਹੋਵੇਗਾ ਅਤੇ ਈ-ਬੁੱਕ 225 ਰੁਪਏ ਵਿੱਚ ਉਪਲੱਬਧ ਹੋਵੇਗੀ। ਇਹ ਪੁਸਤਕ 20 ਫਰਵਰੀ 2020 ਤੋਂ ਨਿਮਨਲਿਖਤ ਲਿੰਕ ‘ਤੇ ਪ੍ਰਕਾਸ਼ਨ ਡਿਵੀਜ਼ਨ ਦੀ ਵੈੱਬਸਾਈਟ ਤੋਂ ਔਨਲਾਈਨ ਖਰੀਦੀ ਜਾ ਸਕਦੀ ਹੈ।

https://www.publicationsdivision.nic.in/index.php?route=product/pbook

ਪੁਸਤਕਾਂ ਅਮੇਜ਼ਨ ਅਤੇ ਗੂਗਲ ਪਲੇ ਸਟੋਰ ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ।

ਇਸ ਸਮਾਗਮ ਵਿੱਚ ਸ਼੍ਰੀ ਰਵੀ ਮਿੱਤਲ, ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ; ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਪੁਸਤਕ ਬਾਰੇ ਜਾਣਕਾਰੀ


ਦ ਰੈਫਰੈਂਸ ਐਨੂਅਲ- ਇੰਡੀਆ/ਭਾਰਤ- 2020 ਵਿੱਚ ਸਾਲ ਦੇ ਦੌਰਾਨ ਭਾਰਤ ਅਤੇ ਇਸ ਦੇ ਕਈ ਸਰਕਾਰੀ ਮੰਤਰਾਲਿਆਂ/ ਵਿਭਾਗਾਂ/ਸੰਗਠਨਾਂ ਦੀਆਂ ਗਤੀਵਿਧੀਆਂ, ਪ੍ਰਗਤੀ ਅਤੇ ਉਪਲੱਬਧੀਆਂ ਬਾਰੇ ਵਿਸਤ੍ਰਿਤ ਅਤੇ ਵਿਆਪਕ ਜਾਣਕਾਰੀ ਉਪਲੱਬਧ ਹੈ। ਇਹ ਸੰਕਲਨ ਦਾ 64ਵਾਂ ਸੰਸਕਰਨ ਹੈ।

ਪ੍ਰਕਾਸ਼ਨ ਵਿਭਾਗ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ, ਭਾਰਤ ਦੇ ਸਮ੍ਰਿੱਧ (ਖੁਸ਼ਹਾਲ) ਸੱਭਿਆਚਾਰ ਅਤੇ ਸਾਹਿਤਕ ਵਿਰਾਸਤ ਨੂੰ ਦਰਸਾਉਂਦੀਆਂ ਪੁਸਤਕਾਂ ਅਤੇ ਰਸਾਲਿਆਂ ਦਾ ਸੰਗ੍ਰਾਹਕ ਹੈ। 40 ਦੇ ਦਹਾਕੇ ਵਿੱਚ ਆਪਣੀ ਸਥਾਪਨਾ ਤੋਂ ਬਾਅਦ, ਪ੍ਰਕਾਸ਼ਨ ਵਿਭਾਗ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ-ਨਾਲ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਕਿਫ਼ਾਇਤੀ ਮੁੱਲ ‘ਤੇ ਪੁਸਤਕਾਂ ਦਾ ਪ੍ਰਕਾਸ਼ਨ ਕਰ ਰਿਹਾ ਹੈ। 

ਪਿਛਲੇ ਕੁਝ ਵਰ੍ਹਿਆਂ ਵਿੱਚ ਪ੍ਰਕਾਸ਼ਨ ਵਿਭਾਗ ਨੇ ਸਾਹਿਤ ਤੇ ਸਾਹਿਤਕ ਹਸਤੀਆਂ ਦੇ ਨਾਲ-ਨਾਲ ਵਿਭਿੰਨ ਵਿਸ਼ਿਆਂ ‘ਤੇ ਗੁਣਵੱਤਾਪੂਰਨ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਹੈ। ਅਜਿਹੀਆਂ ਪੁਸਤਕਾਂ ਸੰਗ੍ਰਹਿ ਵਿੱਚ ਤਾਜ਼ਗੀ ਲਿਆਉਣ ਦੇ ਇਲਾਵਾ ਇਸ ਨੂੰ ਪੜ੍ਹਨਯੋਗ ਅਤੇ ਪ੍ਰਾਸੰਗਿਕਤਾ ਦੀਆਂ ਰੁਕਾਵਟਾਂ ਤੋਂ ਮੁਕਤ ਬਣਾਉਂਦੀਆਂ ਹਨ

ਸੰਦਰਭ ਕਵਰ ਇਮੇਜ਼

 

Description: https://static.pib.gov.in/WriteReadData/userfiles/image/image00266UM.jpg Description: https://static.pib.gov.in/WriteReadData/userfiles/image/image0032UV2.jpg

 

**********

ਐੱਸਸੀ/ਐੱਸਐੱਸ
 



(Release ID: 1604132) Visitor Counter : 117


Read this release in: English