ਮੰਤਰੀ ਮੰਡਲ

ਮੰਤਰੀ ਮੰਡਲ ਨੇ ਸਹਾਇਕ ਪ੍ਰਜਨਨ ਟੈਕਨੋਲੋਜੀ ਰੈਗੂਲੇਸ਼ਨ, ਬਿਲ 2020 ਨੂੰ ਪ੍ਰਵਾਨਗੀ ਦਿੱਤੀ ਮਹਿਲਾਵਾਂ ਦੇ ਪ੍ਰਜਨਨ ਅਧਿਕਾਰਾਂ ਦੀ ਸੁਰੱਖਿਆ ਲਈ ਇਤਿਹਾਸਿਕ ਉਪਾਅ ਕੀਤੇ ਗਏ ਹਨ

Posted On: 19 FEB 2020 5:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਵਿੱਚ ਮਹਿਲਾਵਾਂ ਦੀ ਭਲਾਈ ਲਈ ਇੱਕ ਇਤਿਹਾਸਿਕ ਬਿਲ ‘ਸਹਾਇਕ ਪ੍ਰਜਨਨ ਟੈਕਨੋਲੋਜੀ ਰੈਗੂਲੇਸ਼ਨ ਬਿਲ 2020’ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੰਸਦ ਵਿੱਚ ‘ਸਰੋਗੇਸੀ ਰੈਗੂਲੇਸ਼ਨ ਬਿਲ 2020’ ਨੂੰ ਪੇਸ਼ ਕਰਨ ਅਤੇ ‘ਮੈਡੀਕਲ ਟਰਮੀਨੇਸ਼ਨ ਆਵ੍ ਪ੍ਰੈਗਨੈਂਸੀ ਸੋਧ ਬਿਲ 2020’ ਨੂੰ ਪ੍ਰਵਾਨਗੀ ਦੇਣ ਦੇ ਬਾਅਦ ਇਹ ਅਹਿਮ ਕਦਮ ਉਠਾਇਆ ਗਿਆ ਹੈ। ਇਹ ਵਿਧਾਈ ਉਪਾਅ ਮਹਿਲਾਵਾਂ ਦੇ ਪ੍ਰਜਨਨ ਅਧਿਕਾਰਾਂ ਦੀ ਸੁਰੱਖਿਆ ਲਈ ਇਤਿਹਾਸਿਕ ਕਦਮ ਹਨ।
ਸੰਸਦ ਵਿੱਚ ਪਾਸ ਹੋ ਜਾਣ ਅਤੇ ਇਸ ਬਿਲ ਦੇ ਕਾਨੂੰਨ ਦਾ ਰੂਪ ਲੈਣ ਦੇ ਬਾਅਦ ਕੇਂਦਰ ਸਰਕਾਰ ਇਸ ਐਕਟ ’ਤੇ ਅਮਲ ਦੀ ਮਿਤੀ ਨੂੰ ਨੋਟੀਫਾਈ ਕਰੇਗੀ। ਇਸ ਦੇ ਬਾਅਦ ਰਾਸ਼ਟਰੀ ਬੋਰਡ ਦਾ ਗਠਨ ਕੀਤਾ ਜਾਵੇਗਾ।
ਰਾਸ਼ਟਰੀ ਬੋਰਡ ਭੌਤਿਕ ਬੁਨਿਆਦੀ ਢਾਂਚਾ, ਪ੍ਰਯੋਗਸ਼ਾਲਾ ਅਤੇ ਡਾਇਗਨੌਸਟਿਕ ਉਪਕਰਣ ਅਤੇ ਕਲੀਨਿਕਾਂ ਅਤੇ ਬੈਂਕਾਂ ਵਿੱਚ ਰੱਖੇ ਜਾਣ ਵਾਲੇ ਮਾਹਿਰਾਂ ਲਈ ਨਿਊਨਤਮ ਮਿਆਰ ਤੈਅ ਕਰਨ ਲਈ ਆਚਾਰ ਸੰਹਿਤਾ ਨਿਰਧਾਰਿਤ ਕਰੇਗਾ, ਜਿਸ ਦਾ ਪਾਲਣ ਕਲੀਨਿਕ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕਰਨਾ ਹੋਵੇਗਾ ।  ਕੇਂਦਰ ਸਰਕਾਰ ਦੁਆਰਾ ਅਧਿਸੂਚਨਾ ਜਾਰੀ ਕਰਨ ਦੇ ਤਿੰਨ ਮਹੀਨਿਆਂ ਦੇ ਅੰਦਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਦੇ ਲਈ ਰਾਜ ਬੋਰਡਾਂ ਅਤੇ ਰਾਜ ਅਥਾਰਿਟੀਆਂ ਦਾ ਗਠਨ ਕਰਨਗੇ ।
ਕੇਂਦਰ ਸਰਕਾਰ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਤਿੰਨ ਮਹੀਨੇ ਅੰਦਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਟੇਟ ਬੋਰਡ ਅਤੇ ਸਟੇਟ ਅਥਾਰਿਟੀਆਂ ਦਾ ਗਠਨ ਕਰਨਗੇ।
ਰਾਜ ਬੋਰਡ ’ਤੇ ਸਬੰਧਿਤ ਰਾਜ ਵਿੱਚ ਕਲੀਨਿਕਾਂ ਅਤੇ ਬੈਂਕਾਂ ਲਈ ਰਾਸ਼ਟਰੀ ਬੋਰਡ ਵੱਲੋਂ ਨਿਰਧਾਰਿਤ ਨੀਤੀਆਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਹੋਵੇਗੀ।
ਬਿਲ ਵਿੱਚ ਕੇਂਦਰੀ ਡੇਟਾਬੇਸ ਦੇ ਰੱਖ-ਰਖਾਅ ਅਤੇ ਰਾਸ਼ਟਰੀ ਬੋਰਡ ਦੇ ਕੰਮਕਾਜ ਵਿੱਚ ਉਸ ਦੀ ਸਹਾਇਤਾ ਲਈ ਰਾਸ਼ਟਰੀ ਰਜਿਸਟਰੀ ਅਤੇ ਰਜਿਸਟ੍ਰੇਸ਼ਨ ਅਥਾਰਿਟੀ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਬਿਲ ਵਿੱਚ ਉਨ੍ਹਾਂ ਲੋਕਾਂ ਲਈ ਸਖ਼ਤ ਸਜ਼ਾ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ, ਜੋ ਲਿੰਗ ਜਾਂਚ,  ਮਾਨਵ ਭਰੂਣ ਅਤੇ ਜਨਨਕੋਸ਼ ਦੀ ਵਿਕਰੀ ਦਾ ਕੰਮ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਗ਼ੈਰ-ਕਾਨੂੰਨੀ ਕਾਰਜਾਂ ਲਈ ਏਜੰਸੀਆਂ/ਘੋਟਾਲੇ/ਸੰਗਠਨ ਚਲਾਉਂਦੇ ਹਨ ।
ਲਾਭ
ਇਸ ਕਾਨੂੰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਹ ਦੇਸ਼ ਵਿੱਚ ਸਹਾਇਕ ਪ੍ਰਜਨਨ ਟੈਕਨੋਲੋਜੀ ਸੇਵਾਵਾਂ ਨੂੰ ਰੈਗੂਲੇਟ ਕਰੇਗਾ। ਇਸ ਲਈ ਇਹ ਕਾਨੂੰਨ ਬਾਂਝ ਦੰਪਤੀਆਂ ਵਿੱਚ ਸਹਾਇਕ ਪ੍ਰਜਨਨ ਤਕਨੀਕ (ਏਆਰਟੀ) ਦੇ ਤਹਿਤ ਨੈਤਿਕ ਤੌਰ-ਤਰੀਕਿਆਂ ਨੂੰ ਅਪਣਾਏ ਜਾਣ ਦੇ ਸਬੰਧ ਵਿੱਚ ਹੋਰ ਅਧਿਕ ਭਰੋਸਾ ਪੈਦਾ ਕਰੇਗਾ।
******
ਵੀਆਰਆਰਕੇ/ਐੱਸਸੀ

 



(Release ID: 1603911) Visitor Counter : 140


Read this release in: English