ਮੰਤਰੀ ਮੰਡਲ

ਕੇਂਦਰੀ ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਤਹਿਤ ਬੀਆਈਐੱਸਏਜੀ ਨੂੰ ਬੀਆਈਐੱਸਏਜੀ (ਐੱਨ) ਵਜੋਂ ਉੱਨਤੀ ਨੂੰ ਪ੍ਰਵਾਨਗੀ ਦਿੱਤੀ

Posted On: 19 FEB 2020 4:49PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਤਹਿਤ ਭਾਸਕਰਚਾਰੀਆ ਸਪੇਸ ਐਪਲੀਕੇਸ਼ਨਸ ਅਤੇ ਜੀਓ-ਇਨਫਰਮੈਟਿਕਸ ਸੰਸਥਾਨ, (ਬੀਆਈਐੱਸਏਜੀ) ਗੁਜਰਾਤ ਨੂੰ ਭਾਸਕਰਚਾਰੀਆ ਰਾਸ਼ਟਰੀ ਸਪੇਸ ਐਪਲੀਕੇਸ਼ਨਸ ਅਤੇ ਜੀਓ-ਇਨਫਰਮੈਟਿਕਸ ਸੰਸਥਾਨ (ਬੀਆਈਐੱਸਏਜੀ (ਐੱਨ)) ਦੇ ਰੂਪ ਵਿੱਚ ਉੱਨਤੀ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ

a. ਬੀਆਈਐੱਸਏਜੀ ਵਿੱਚ ਮੌਜੂਦਾ ਕੰਮ ਕਰ ਰਹੇ ਕੁਸ਼ਲ ਕਰਮਚਾਰੀਆਂ ਦੀ ਸੇਵਾ ਵਿੱਚ ਦਕਸ਼ਤਾ ਅਤੇ ਨਵੀਨਤਾ ਨੂੰ ਬਣਾਈ ਰੱਖਣਾ ਤਾਕਿ ਉਹ ਜਿਹੋ-ਜਿਹੇ ਹਨ ਅਤੇ ਜਿੱਥੇ ਹਨ ਦੇ ਅਧਾਰ ’ਤੇ, ਰਾਸ਼ਟਰੀ ਪੱਧਰ ਦੇ ਸੰਸਥਾਨ ਵਿੱਚ ਸ਼ਾਮਲ ਹੋ ਸਕਣ।

b. ਗਤੀਵਿਧੀਆਂ ਦੇ ਵਿਸਤਾਰਿਤ ਦਾਇਰੇ ਦੇ ਲਾਗੂਕਰਨ ਦੀ ਸੁਵਿਧਾ ਪ੍ਰਦਾਨ ਕਰਨਾ।

c. ਗਤੀਵਿਧੀਆਂ ਦੇ ਵਿਸਤਾਰਿਤ ਦਾਇਰੇ ਦੇ ਲਾਗੂਕਰਨ ਅਤੇ ਜੀਆਈ ਐੱਸ ਪ੍ਰੋਜੈਕਟਾਂ ਦੀ ਕੁਸ਼ਲ ਸ਼ੁਰੂਆਤ ਕਰਨਾ।

d. ਗਤੀਵਿਧੀਆਂ ਦੇ ਵਿਸਤਾਰਿਤ ਦਾਇਰੇ, ਸਹਾਇਤਾ, ਖੋਜ ਤੇ ਵਿਕਾਸ ਅਤੇ ਟੈਕਨੋਲੋਜੀ ਵਿਕਾਸ ਨੂੰ ਲਾਗੂ ਕਰਨਾ।

e. ਸਥਾਨਕ (ਸਪੇਸ਼ਲ) ਫੈਸਲੇ ਸਹਾਇਤਾ ਪ੍ਰਣਾਲੀ ਜ਼ਰੀਏ ਵਿਕਾਸ ਯੋਜਨਾ ਅਤੇ ਬਿਹਤਰ ਸ਼ਾਸਨ ਦੀ ਸੁਵਿਧਾ ਪ੍ਰਦਾਨ ਕਰਨਾ।

 

******

ਵੀਆਰਆਰਕੇ/ਐੱਸਸੀ 



(Release ID: 1603904) Visitor Counter : 134


Read this release in: English