ਪ੍ਰਧਾਨ ਮੰਤਰੀ ਦਫਤਰ

‘ਕਾਸ਼ੀ ਏਕ ਰੂਪ ਅਨੇਕ’ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 16 FEB 2020 7:28PM by PIB Chandigarh

ਹਰ-ਹਰ ਮਹਾਦੇਵ !!

ਭਾਰੀ ਸੰਖਿਆ ਵਿੱਚ ਇੱਥੇ ਪਧਾਰੇ ਹੋਏ ਬੁਣਕਰ ਅਤੇ ਕਾਰੀਗਰ ਭੈਣੋਂ ਅਤੇ ਭਾਈਓ !

ਕਾਸ਼ੀ ਵਿੱਚ ਇਹ ਮੇਰਾ ਅੱਜ ਦਾ ਤੀਜਾ ਪ੍ਰੋਗਰਾਮ ਹੈ। ਸਭ ਤੋਂ ਪਹਿਲਾਂ ਮੈਂ ਅਧਿਆਤਮ ਦੇ ਕੁੰਭ ਵਿੱਚ ਸੀ। ਫਿਰ ਆਧੁਨਿਕਤਾ ਦੇ ਕੁੰਭ ਵਿੱਚ ਗਿਆ, ਬਨਾਰਸ ਲਈ ਸੈਂਕੜੇਂ ਕਰੋੜ ਦੀਆਂ ਯੋਜਨਾਵਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਅਤੇ ਹੁਣ ਮੈਂ ਇੱਕ ਤਰ੍ਹਾਂ ਨਾਲ ਸਵੈ-ਰੋਜ਼ਗਾਰ ਦੇ ਇਸ ਕੁੰਭ ਵਿੱਚ ਪਹੁੰਚ ਗਿਆ ਹਾਂ।

ਇਥੇ ਭਾਂਤ-ਭਾਂਤ ਦੇ ਸ਼ਿਲਪਕਾਰ, ਕਲਾਕਾਰ ਇੱਕ ਹੀ ਛੱਤ ਦੇ ਨੀਚੇ ਉਨ੍ਹਾਂ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਇੱਕ-ਇੱਕ ਧਾਗੇ ਨੂੰ ਜੋੜ ਕੇ, ਮਿੱਟੀ ਦੇ ਕਣ-ਕਣ ਨੂੰ ਘੜ ਕੇ ਬਿਹਤਰੀਨ ਨਿਰਮਾਣ ਕਰਨ ਵਾਲਿਆਂ ਤੋਂ ਲੈ ਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਨੂੰ ਚਲਾਉਣ ਵਾਲੇ ਇੱਕ ਹੀ ਛੱਤ ਦੇ ਨੀਚੇ ਬੈਠੇ ਹਨ। ਅਜਿਹਾ ਦ੍ਰਿਸ਼, ਮਨ ਨੂੰ ਆਨੰਦਿਤ ਕਰਦਾ ਹੈ, ਇੱਕ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ, ਉਤਸ਼ਾਹ ਵਧਾ ਦਿੰਦਾ ਹੈ। ਸੱਚ ਵਿੱਚ ਕਾਸ਼ੀ ਇੱਕ ਹੈ, ਲੇਕਿਨ ਇਸ ਦੇ ਰੂਪ ਅਨੇਕ ਹਨ।

ਮੈਂ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਇਸ ਆਯੋਜਨ ਲਈ ਪ੍ਰਸ਼ੰਸਾ ਕਰਦਾ ਹਾਂ । ਯੂਪੀ ਦੇ ਉਤਪਾਦਾਂ ਨੂੰ ਦੇਸ਼-ਵਿਦੇਸ਼ ਦੇ ਬਜ਼ਾਰਾਂ ਤੱਕ ਪਹੁੰਚਾਉਣ, ਉਨ੍ਹਾਂ ਨੂੰ ਦੁਨੀਆ ਦੇ ਵਿਆਪਕ ਔਨਲਾਈਨ ਬਜ਼ਾਰ ’ਤੇ ਉਪਲੱਬਧ ਕਰਾਉਣ ਦਾ ਇਹ ਜੋ ਪ੍ਰਯਤਨ ਹੈ, ਇਸ ਤੋਂ ਪੂਰੇ ਦੇਸ਼ ਨੂੰ ਲਾਭ ਹੋਣ ਵਾਲਾ ਹੈ।  ਇਹੀ ਨਹੀਂ, ਸਾਡੇ ਬੁਣਕਰ ਸਾਥੀਆਂ ਨੂੰ, ਦੂਜੇ ਹਸਤਸ਼ਿਲਪੀਆਂ ਨੂੰ ਜੋ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ, ਬੈਂਕਾਂ ਤੋਂ ਜੋ ਲੋਨ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਅਨੇਕ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਇਹ ਸਾਰੀਆਂ ਗੱਲਾਂ ਬਹੁਤ-ਬਹੁਤ ਸ਼ਲਾਘਾਯੋਗ ਹਨ । ਅੱਜ ਵੀ ਜਿਨ੍ਹਾਂ ਨੂੰ ਇਹ ਸੁਵਿਧਾਵਾਂ ਇੱਥੇ ਮਿਲੀਆਂ ਹਨ, ਅਜਿਹੇ ਤਮਾਮ ਸਾਥੀਆਂ ਨੂੰ ਮੈਂ ਬਹੁਤ ਵਧਾਈ ਵੀ ਦਿੰਦਾ ਹਾਂ, ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ ।

ਸਾਥੀਓ, ਭਾਰਤ ਦੀ ਹਮੇਸ਼ਾ ਤੋਂ ਹੀ ਇਹ ਸ਼ਕਤੀ ਰਹੀ ਹੈ ਕਿ ਇੱਥੋਂ ਦੇ ਹਰ ਖੇਤਰ, ਹਰ ਜ਼ਿਲ੍ਹੇ ਦੀ ਪਹਿਚਾਣ ਨਾਲ ਕੋਈ ਨਾ ਕੋਈ ਵਿਸ਼ੇਸ਼ ਕਲਾ, ਵਿਸ਼ੇਸ਼ ਆਰਟ ਅਤੇ ਵਿਸ਼ੇਸ਼ ਉਤਪਾਦ ਜੁੜਿਆ ਰਿਹਾ ਹੈ।  ਇਹ ਸਦੀਆਂ ਤੋਂ ਸਾਡੇ ਇੱਥੇ ਪਰੰਪਰਾ ਰਹੀ ਹੈ ਅਤੇ ਸਾਡੇ ਵਪਾਰੀਆਂ-ਕਾਰੋਬਾਰੀਆਂ ਨੇ ਇਸ ਪਰੰਪਰਾ ਦਾ ਪ੍ਰਚਾਰ-ਪ੍ਰਸਾਰ ਵੀ ਪੂਰੀ ਦੁਨੀਆ ਵਿੱਚ ਕੀਤਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਮਸਾਲੇ, ਅਲੱਗ-ਅਲੱਗ ਤਰ੍ਹਾਂ ਦਾ ਸਿਲਕ, ਕਿਤੇ ਕਾਟਨ, ਕਿਤੇ ਪਸ਼ਮੀਨਾ, ਕਿਤੇ ਮਿਨਰਲਸ ਨਾ ਜਾਣੇ ਕੀ ਨਹੀਂ ਹੈ ਭੰਡਾਰ-ਭੰਡਾਰ ਹੀ ਭਰੇ ਪਏ ਹਨ

ਸਾਡੇ ਹਰ ਜ਼ਿਲ੍ਹੇ ਦੇ ਪਾਸ ਇੱਕ ਪ੍ਰੋਡਕਟ ਹੈ ਅਤੇ ਹਰ ਪ੍ਰੋਡਕਟ ਦੀ ਆਪਣੀ ਇੱਕ ਵਿਸ਼ੇਸ਼ਤਾ ਹੈ, ਉਸ ਦੀ ਆਪਣੀ ਇੱਕ ਕਹਾਣੀ ਹੈ। ਸਾਡੇ ਆਦਿਵਾਸੀ ਅੰਚਲਾਂ ਵਿੱਚ ਵੀ ਬਿਹਤਰੀਨ ਆਰਟਿਸਟਿਕ ਪ੍ਰੋਡਕਟ ਬਣਾਏ ਜਾ ਰਹੇ ਹਨ । ਇਹੀ ਨਹੀਂ, ਅਜਿਹੇ ਅਨੇਕ ਹੈਂਡੀਕ੍ਰਾਫਟਸ ਹਨ, ਅਜਿਹੇ ਅਨੇਕ ਉਦਯੋਗ ਹਨਜੋ ਪਰੰਪਰਾਗਤ ਹਨ, ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਏ ਜਾ ਰਹੇ ਹਨ । ਅਤੇ ਇਹੀ ਮੇਕ ਇਨ ਇੰਡੀਆ ਅਤੇ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਜਿਹੇ ਵਿਚਾਰਾਂ ਦੇ ਪਿੱਛੇ, ਸਭ ਤੋਂ ਵੱਡੀ ਪ੍ਰੇਰਣਾ ਹੈ। ਭਾਰਤ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਦੇ ਪਿੱਛੇ ਵੀ ਭਾਰਤ ਦੀ ਇਹੀ ਤਾਕਤ ਹੈ ।

ਸਾਥੀਓ, ਸਾਡੇ ਕੋਲ ਸੰਸਾਧਨਾਂ ਦੀ ਅਤੇ ਹੁਨਰ ਦੀ ਕਦੇ ਕਮੀ ਨਹੀਂ ਰਹੀ ਹੈ, ਬਸ ਇੱਕ ਵਿਆਪਕ ਸੋਚ  ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਜ਼ਰੂਰਤ ਬਸ ਇਸ ਕਹਾਣੀ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਹੈ।  ਉੱਤਰ ਪ੍ਰਦੇਸ਼ ਇੰਸਟੀਟਿਊਟ ਆਵ੍ ਡਿਜ਼ਾਈਨ, ਇਸ ਕੰਮ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ । ਮੈਨੂੰ ਦੱਸਿਆ ਗਿਆ ਹੈ ਕਿ UPID ਦੁਆਰਾ ਪਿਛਲੇ 2 ਵਰ੍ਹਿਆਂ ਵਿੱਚ, 30 ਜ਼ਿਲ੍ਹਿਆਂ ਦੇ 3500 ਤੋਂ ਜ਼ਿਆਦਾ ਸ਼ਿਲਪਕਾਰਾਂ, ਬੁਣਕਰਾਂ ਨੂੰ ਡਿਜ਼ਾਈਨ ਵਿੱਚ ਸਹਾਇਤਾ ਦਿੱਤੀ ਗਈ ਹੈ।

ਕ੍ਰਾਫਟ ਨਾਲ ਜੁੜੇ ਉਤਪਾਦਾਂ ਵਿੱਚ ਸੁਧਾਰ ਲਈ ਇੱਕ ਹਜ਼ਾਰ ਕਲਾਕਾਰਾਂ ਨੂੰ tool kits ਵੀ ਦਿੱਤੀਆਂ ਗਈਆਂ ਹਨ ।  Buyers - Sellers meet  ਦੇ ਜ਼ਰੀਏ, ਸ਼ਿਲਪਕਾਰਾਂ-ਬੁਣਕਰਾਂ ਦੇ ਕੌਨਕਲੇਵ ਦੇ ਜ਼ਰੀਏਟੂਲ ਕਿੱਟ ਦੇ ਕੇ, ਅਨੇਕਾਂ ਵਰਕਸ਼ਾਪਾਂ ਆਯੋਜਿਤ ਕਰਕੇ UPID ਨੇ ਹਜ਼ਾਰਾਂ ਕਲਾਕਾਰਾਂ ਨੂੰ ਆਪਣਾ ਕਾਰੋਬਾਰ ਵਧਾਉਣ ਵਿੱਚ ਵੀ ਅਤੇ ਆਪਣੇ ਕਾਰੋਬਾਰ ਵਿੱਚ ਨਵਾਂਪਣ ਲਿਆਉਣ ਵਿੱਚ ਵੀ ਬਹੁਤ ਵੱਡੀ ਮਦਦ ਕੀਤੀ ਹੈ। ਦੁਨੀਆ ਵਿੱਚ, ਕ੍ਰਾਫਟ ਅਤੇ ਸ਼ਿਲਪਕਾਰੀ ਵਿੱਚ ਜੋ ਕੁਝ ਚਲ ਰਿਹਾ ਹੈ ਯੂਪੀ  ਦੇ ਕਲਾਕਾਰਾਂ ਲਈ UPID ਉਸ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਬਣ ਰਿਹਾ ਹੈ ।

ਸਾਥੀਓ, ਇੱਥੇ ਆਉਣ ਤੋਂ ਪਹਿਲਾਂ ਮੈਂ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਨਾਲ ਜੁੜੀ ਇੱਕ ਬਹੁਤ ਸ਼ਾਨਦਾਰ ਪ੍ਰਦਰਸ਼ਨੀ ਨੂੰ ਵੀ ਦੇਖ ਕੇ ਆਇਆ ਹਾਂ, ਅਤੇ ਮੇਰੀ ਤੁਹਾਨੂੰ ਵੀ ਤਾਕੀਦ ਹੈ ਕਿ ਇਸ ਪ੍ਰਦਰਸ਼ਨੀ ਨੂੰ ਬਾਰੀਕੀ ਨਾਲ ਜ਼ਰੂਰ ਦੇਖੋ ਤੁਸੀਂਯੂਪੀ ਦੇ ਅਲੱਗ-ਅਲੱਗ ਹਿੱਸਿਆਂ ਦੇ ਉਤਪਾਦਾਂ ਦੀ ਸ਼ਾਨਦਾਰ ਕਲੈਕਸ਼ਨ ਉੱਥੇ ਹੈ। ਉੱਥੇ ਦੋਨਾ-ਪੱਤਲ ਬਣਾਉਣ ਵਾਲੇ ਕਾਰੀਗਰਾਂ ਨੂੰ ਆਧੁਨਿਕ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦਾ ‍ਆਤਮਵਿਸ਼ਵਾਸ ਦੇਖਦੇ ਹੀ ਬਣ ਰਿਹਾ ਸੀ ।

ਸਾਥੀਓ, ਹੁਣ ਜਦੋਂ ਭਾਰਤ ਨੇ 2022 ਤੱਕ ਸਿੰਗਲਯੂਜ਼ ਪਲਾਸਟਿਕ ਤੋਂ ਮੁਕਤੀ ਦਾ ਸੰਕਲਪ ਲਿਆ ਹੈ, ਪੂਰੀ ਦੁਨੀਆ ਪਲਾਸਟਿਕ ਦਾ ਵਿਕਲਪ ਢੂੰਡ ਰਹੀ ਹੈ। ਅਜਿਹੇ ਸਮੇਂ ਵਿੱਚ ਸਾਡੇ environment friendly ਸਮਾਧਾਨ, ਅਸੀਂ ਪੂਰੇ ਦੇਸ਼  ਦੇ ਨਾਲ-ਨਾਲ ਪੂਰੀ ਦੁਨੀਆ ਦੇ ਨਾਲ ਸਾਂਝੇ ਕਰ ਸਕਦੇ ਹਾਂ ।

 

ਸਾਥੀਓ, ਜ਼ਰੂਰਤ ਬਸ ਆਪਣੀ ਇਸ ਪੁਰਾਤਨ ਪਰੰਪਰਾ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਢਾਲਣ ਦੀ ਹੈ। ਆਪਣੇ ਉਤਪਾਦਾਂ ਨੂੰ ਹੋਰ ਨਿਖਾਰਨ ਕਰਨ - refine ਕਰਨ, ਉਸ ਵਿੱਚ ਸਮੇਂ ਦੇ ਹਿਸਾਬ ਨਾਲ ਜ਼ਰੂਰੀ ਬਦਲਾਅ ਲਿਆਉਣ, quality product ਬਣਾਉਣ ਦੀ ਹੈ। ਅਤੇ ਇਹ ਉਦੋਂ ਸੰਭਵ ਹੈ ਜਦੋਂ ਪਰੰਪਰਾ ਤੋਂ ਚਲ ਰਹੇ ਇਨ੍ਹਾਂ ਉਦਯੋਗਾਂ ਨੂੰ ਅਸੀਂ ਸੰਸਥਾਗਤ ਸਪੋਰਟ ਦੇਈਏਜਦੋਂ ਬਦਲਦੀ ਦੁਨੀਆ, ਬਦਲਦਾ ਸਮਾਂ, ਬਦਲਦੀ ਮੰਗ ਦੇ ਅਨੁਸਾਰ ਇਨ੍ਹਾਂ ਉਤਪਾਦਾਂ ਵਿੱਚ ਵੀ ਜ਼ਰੂਰੀ ਬਦਲਾਅ ਕਰੀਏਇਸ ਦੇ ਲਈ ਇਨ੍ਹਾਂ ਪਰੰਪਰਾਗਤ ਉਦਯੋਗਾਂ ਨਾਲ ਜੁੜੇ ਸਾਥੀਆਂ ਨੂੰ ਟ੍ਰੇਨਿੰਗ, ਆਰਥਿਕ ਮਦਦ, ਨਵੀਂ ਤਕਨੀਕ ਅਤੇ ਮਾਰਕਿਟਿੰਗ ਦੀ ਸੁਵਿਧਾ ਮਿਲੇ, ਇਹ ਬਹੁਤ ਜ਼ਰੂਰੀ ਹੈ

ਬੀਤੇ 5-ਸਾਢੇ 5 ਵਰ੍ਹਿਆਂ ਤੋਂ ਇਹੀ ਪ੍ਰਯਤਨ ਅਸੀਂ ਨਿਰੰਤਰ ਕਰ ਰਹੇ ਹਾਂ । ਇਹ ਸੋਲਰ ਚਰਖ਼ਾਇਹ ਸੋਲਰ ਲੂਮ, ਸੋਲਰ ਲਾਈਟ, ਇਲੈਕਟ੍ਰਿਕ ਚਾਕ, ਇਹ ਸਭ ਇਸੇ ਦੀਆਂ ਉਦਾਹਰਨਾਂ ਹਨਇੰਨਾ ਹੀ ਨਹੀਂਅੱਜ ਜਿਸ ਹਸਤਕਲਾ ਸੰਕੁਲ ਵਿੱਚ ਅਸੀਂ ਸਾਰੇ ਬੈਠੇ ਹਾਂ, ਇਹ ਵੀ ਸਰਕਾਰ ਦੀ ਇਸ ਸੋਚ ਅਤੇ ਅਪ੍ਰੋਚ ਦਾ ਨਤੀਜਾ ਹੈ। ਤੁਸੀਂ ਮੈਨੂੰ ਦੱਸੋ, ਸਾਲ 2014 ਤੋਂ ਪਹਿਲਾਂ ਬਨਾਰਸ ਦਾ, ਯੂਪੀ ਦਾ ਆਮ ਬੁਣਕਰਆਮ ਨਿਰਯਾਤਕ ਇਸ ਤਰ੍ਹਾਂ ਨਿਵੇਸ਼ਕਾਂ ਨਾਲ, ਔਨਲਾਈਨ ਪਲੇਟਫਾਰਮਸ ਤੋਂ ਸੰਵਾਦ ਕਰ ਸਕਦਾ ਸੀ ਕੀ ?

ਕਦੇ ਉਸ ਨੇ ਸੋਚਿਆ ਵੀ ਸੀ ਕੀ । ਇਹ ਸੰਭਵ ਹੀ ਨਹੀਂ ਸੀ, ਕਿਉਂਕਿ ਅਜਿਹਾ ਕੋਈ ਮੰਚ ਹੀ ਨਹੀਂ ਸੀਉਦੋਂ ਦੀਆਂ ਸਰਕਾਰਾਂ ਦੇ ਪਾਸ ਪੈਸਾ ਨਹੀਂ ਸੀ ਜਾਂ ਸਮਝ ਨਹੀਂ ਸੀ, ਅਜਿਹਾ ਤਾਂ ਅਸੀਂ ਨਹੀਂ ਕਹਿ ਸਕਦੇ । ਸਵਾਲ ਸੀ ਕਿ ਅਪ੍ਰੋਚ ਦੀ ਸਮੱਸਿਆ ਸੀ । ਹੁਣ ਦੇਸ਼ ਉਸ ਪੁਰਾਣੀ ਅਪ੍ਰੋਚ ਤੋਂ ਅੱਗੇ ਨਿਕਲ ਚੁੱਕਿਆ ਹੈ। ਦੇਸ਼ ਦੇ ਹਰ ਖੇਤਰ, ਹਰ ਵਿਅਕਤੀ ਨੂੰ ਸਸ਼ਕਤ ਅਤੇ ਆਤਮਨਿਰਭਰ ਬਣਾਉਣ ਦੀ ਸੋਚ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂਇਹੀ ਕਾਰਨ ਹੈ ਕਿ ਇਸ ਅੰਤਰਰਾਸ਼ਟਰੀ ਪੱਧਰ ਦੇ ਸੈਂਟਰ ਦੇ ਇਲਾਵਾ ਵੀ ਵਾਰਾਣਸੀ ਸਮੇਤ ਪੂਰੇ ਦੇਸ਼ ਵਿੱਚ ਅਨੇਕ ਅਜਿਹੇ ਕੇਂਦਰ ਬਣਾਏ ਗਏ ਹਨ, ਜਿੱਥੇ ਆਮ ਹਸਤਸ਼ਿਲਪੀ, ਆਮ ਕਾਰੋਬਾਰੀ, ਆਪਣੇ ਉਤਪਾਦ ਪ੍ਰਦਰਸ਼ਿਤ ਕਰ ਸਕਣ

ਮੈਂ, ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦੇਵਾਂਗਾ ਕਿ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਦੀ ਯੋਜਨਾ ਕੇਂਦਰ ਸਰਕਾਰ ਦੇ ਵਿਆਪਕ ਵਿਜ਼ਨ ਨੂੰ ਵੀ ਗਤੀ ਦੇ ਰਹੀ ਹੈ। ਅਜਿਹੇ ਹੀ ਪ੍ਰਯਤਨਾਂ ਦਾ ਨਤੀਜਾ ਹੈ ਕਿ ਬੀਤੇ 2 ਵਰ੍ਹਿਆਂ ਵਿੱਚ ਯੂਪੀ ਤੋਂ ਹੋਣ ਵਾਲੇ ਐਕਸਪੋਰਟ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਇਹ ਗਰੋਥ, ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਜਿਹੀਆਂ ਯੋਜਨਾਵਾਂ ਅਤੇ MSMEs ਨੂੰ ਮਿਲ ਰਹੀਆਂ ਸਹੂਲਤਾਂ  ਦੇ ਕਾਰਨ ਹੀ ਸੰਭਵ ਹੋ ਰਹੀ ਹੈ। ਹੁਣ ਇਸ ਵਿੱਚ ਹੁਣੇ ਲਾਂਚ ਕੀਤਾ ਗਿਆ e-Commerce ਪੋਰਟਲ ਵੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਮਦਦ ਕਰੇਗਾ ।

ਸਾਥੀਓ, ਇਸ ਵਾਰ ਦਾ ਜੋ ਬਜਟ ਹੈ, ਉਸ ਨੇ ਵੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਨੂੰ ਸਪਸ਼ਟ ਕਰ ਦਿੱਤਾ ਹੈ। ਸਿਰਫ਼ ਇਸ ਸਾਲ ਲਈ ਨਹੀਂ ਸਗੋਂ ਆਉਣ ਵਾਲੇ 5 ਵਰ੍ਹਿਆਂ ਲਈ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਵਿਕਾਸ ਦਾ ਇੱਕ ਖਾਕਾ ਖਿੱਚਿਆ ਗਿਆ ਹੈ। ਇਸ ਬਜਟ ਵਿੱਚ ਜਿਨ੍ਹਾਂ ਖੇਤਰਾਂ ’ਤੇ ਸਭ ਤੋਂ ਅਧਿਕ ਫੋਕਸ ਰਿਹਾ ਹੈ, ਉਹ ਹੈ ਮੈਨੂਫੈਕਚਰਿੰਗ ਅਤੇ ease of doing business. ਇਸ ਵਿੱਚ ਵੀ MSMEs ਅਤੇ Start Ups ਪ੍ਰਮੁੱਖ ਰਹੇ ਹਨ । ਇਹੀ ਮੇਕ ਇਨ ਇੰਡੀਆ ਦੇ, ਦੇਸ਼ ਵਿੱਚ ਵੱਡੀ ਸੰਖਿਆ ਵਿੱਚ ਰੋਜ਼ਗਾਰ ਨਿਰਮਾਣ ਦੇ ਵੱਡੇ ਮਾਧਿਅਮ ਹਨ

ਸਾਥੀਓ, ਟੈਕਸਟਾਈਲ ਉਦਯੋਗ, ਕੱਪੜਾ ਉਦਯੋਗ, ਦੇਸ਼ ਵਿੱਚ, ਉੱਤਰ ਪ੍ਰਦੇਸ਼ ਵਿੱਚ ਰੋਜ਼ਗਾਰ ਨਿਰਮਾਣ ਦਾ ਬਹੁਤ ਵੱਡਾ ਮਾਧਿਅਮ ਹੈ। ਇਹ ਪੂਰਾ ਖੇਤਰ ਤਾਂ ਬੁਣਕਰਾਂ ਦਾ, ਕਾਲੀਨ ਉਦਯੋਗ ਨਾਲ ਜੁੜੇ ਕਲਾਕਾਰਾਂ ਅਤੇ ਮਜਦੂਰਾਂ ਦਾ ਇੱਕ ਤਰ੍ਹਾਂ ਨਾਲ ਮੁੱਖ ਕੇਂਦਰ ਹੈ। ਲੱਖਾਂ ਪਰਿਵਾਰਾਂ ਦਾ ਜੀਵਨ, ਕੱਪੜਾ ਅਤੇ ਕਾਲੀਨ ਉਦਯੋਗ ’ਤੇ ਚੱਲਦਾ ਹੈ। ਇਸ ਟੈਕਸਟਾਈਲ ਉਦਯੋਗ ਨੂੰ ਨਵਾਂ ਆਯਾਮ ਦੇਣ ਦਾ ਪ੍ਰਯਤਨ, ਇਸ ਸਾਲ ਦੇ ਬਜਟ ਵਿੱਚ ਕੀਤਾ ਗਿਆ ਹੈ। ਜਿਵੇਂ-ਜਿਵੇਂ ਦੇਸ਼ ਵਿੱਚ ਸਿਹਤ ਸੁਵਿਧਾਵਾਂ ਵਧ ਰਹੀਆਂ ਹਨ, ਆਟੋਮੋਬਾਈਲ ਸੈਕਟਰ ਦਾ ਵਿਸਤਾਰ ਹੋਇਆ ਹੈ, ਟੂਰਿਜ਼ਮ ਵੱਧ ਰਿਹਾ ਹੈ, ਡਿਫੈਂਸ ਅਤੇ ਐਗਰੀਕਲਚਰ ਸੈਕਟਰ ਵਿਸਤ੍ਰਿਤ ਹੋ ਰਿਹਾ ਹੈ। ਤਿਵੇਂ-ਤਿਵੇਂ ਇਨ੍ਹਾਂ ਸੈਕਟਰਾਂ ਵਿੱਚ ਟੈਕਸਟਾਈਲ ਦੀ ਡਿਮਾਂਡ ਵੀ ਅਤੇ ਉਹ ਵੀ ਟੈਕਨੀਕਲ ਟੈਕਸਟਾਈਲ ਦੀ ਡਿਮਾਂਡ ਵੀ ਬਹੁਤ ਵਿਆਪਕ ਹੋ ਰਹੀ ਹੈ।

ਤੁਸੀਂ ਕਲਪਨਾ ਕਰ ਸਕਦੇ ਹੋਅੱਜ ਭਾਰਤ ਹਰ ਵਰ੍ਹੇ ਕਰੋੜਾਂ ਰੁਪਇਆਂ ਤੋਂ ਜ਼ਿਆਦਾ ਦਾ ਟੈਕਨੀਕਲ ਟੈਕਸਟਾਈਲ ਆਯਾਤ ਕਰਦਾ ਹੈ। ਲੇਕਿਨ ਜਿਤਨਾ ਕਾਰਪੈੱਟ ਅਸੀਂ ਐਕਸਪੋਰਟ ਕਰਦੇ ਹਾਂ, ਉਸ ਤੋਂ ਜ਼ਿਆਦਾ ਟੈਕਨੀਕਲ ਟੈਕਸਟਾਈਲ ਅਸੀਂ ਇੰਪੋਰਟ ਕਰਦੇ ਹਾਂਇਸ ਸਥਿਤੀ ਨੂੰ ਬਦਲਣ ਲਈ ਇਸ ਦੇ ਰਾ-ਮਟੀਰੀਅਲ ਯਾਨੀ polymer fiber ਤੇ ਡੰਪਿੰਗ ਡਿਊਟੀ ਇਸ ਬਜਟ ਦੇ ਅੰਦਰ ਖਤਮ ਕਰ ਦਿੱਤੀ ਗਈ ਹੈ। ਟੈਕਸਟਾਈਲ ਦੀ ਇਸ ਦੁਨੀਆ ਨਾਲ ਜੁੜੇ ਲੋਕ ਦਹਾਕਿਆਂ ਤੋਂ ਇਸ ਦੀ ਮੰਗ ਕਰ ਰਹੇ ਸਨ, ਲੇਕਿਨ ਉਸ ਕੰਮ ਨੂੰ ਇਸ ਸਰਕਾਰ ਨੇ ਇਸ ਵਾਰ ਪੂਰਾ ਕਰ ਦਿੱਤਾ ਹੈ। ਇਸ ਦੇ ਇਲਾਵਾ National Technical Textiles Mission ਵੀ ਸ਼ੁਰੂ ਕੀਤਾ ਗਿਆ ਹੈ, ਜਿਸ ’ਤੇ ਆਉਣ ਵਾਲੇ 4 ਵਰ੍ਹਿਆਂ ਵਿੱਚ 1500 ਕਰੋੜ ਰੁਪਏ ਖਰਚ ਕੀਤੇ ਜਾਣਗੇ । ਦੇਸ਼ ਵਿੱਚ ਟੈਕਨੀਕਲ ਟੈਕਸਟਾਈਲ ਦੇ ਨਿਰਮਾਣ ਨਾਲ ਜੁੜੀਆਂ ਜ਼ਰੂਰੀ ਸੁਵਿਧਾਵਾਂ ਦਾ, ਇੰਫਰਾਸਟਰਕਚਰ ਦਾ ਅਤੇ skills ਦਾ ਨਿਰਮਾਣ ਕੀਤਾ ਜਾਵੇਗਾ ।

ਸਾਥੀਓ, ਇਸ ਸਾਲ ਦੇ ਬਜਟ ਵਿੱਚ, ਯੂਪੀ ਵਿੱਚ ਬਣ ਰਹੇ ਡਿਫੈਂਸ ਕੌਰੀਡੋਰ ਲਈ ਵੀ ਲਗਭਗ 3700 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਹਾਲ ਹੀ ਵਿੱਚ, ਲਖਨਊ ਵਿੱਚ ਦੁਨੀਆ ਭਰ ਦੀਆਂ ਡਿਫੈਂਸ ਕੰਪਨੀਆਂ ਨੇ ਇੱਥੇ ਉਦਯੋਗ ਲਗਾਉਣ ਦੀ ਰੁਚੀ ਦਿਖਾਈ ਹੈ। ਕਈ ਕੰਪਨੀਆਂ ਸਮਝੌਤੇ ਵੀ ਕਰ ਚੁੱਕੀਆਂ ਹਨ । ਇਸ ਡਿਫੈਂਸ ਕੌਰੀਡੋਰ ਤੋਂ ਮੌਜੂਦਾ ਛੋਟੇ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਵੀ ਲਾਭ ਹੋਵੇਗਾ ਅਤੇ ਅਨੇਕ ਨਵੇਂ ਲਘੂ ਉਦਯੋਗਾਂ ਲਈ ਵੀ ਰਸਤਾ ਖੁੱਲ੍ਹੇਗਾ । ਇਸ ਕੌਰੀਡੋਰ ਦੇ ਨਿਰਮਾਣ ਦੇ ਦੌਰਾਨ ਰੋਜਗਾਰ ਦੇ ਹਜ਼ਾਰਾਂ ਨਵੇਂ ਅਵਸਰ ਵੀ ਬਣਨਗੇ ।

ਸਾਥੀਓ, New India ਦੀ ਇੱਕ ਪਹਿਚਾਣ, wealth creators ’ਤੇ ਵਿਸ਼ਵਾਸ, ਉਨ੍ਹਾਂ ਦਾ ਸਨਮਾਨ ਵੀ ਹੈ। ਅੱਜ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਆਮ ਵਿਅਕਤੀ ਨੂੰ ਅਤੇ ਆਮ ਕਾਰੋਬਾਰੀ ਨੂੰ ਕਾਗਜ਼ਾਂ  ਦੇ, ਦਸਤਾਵੇਜ਼ਾਂ ਦੇ ਬੋਝ ਤੋਂ ਮੁਕਤ ਕੀਤਾ ਜਾਵੇ । ਸਰਕਾਰੀ ਪ੍ਰਕਿਰਿਆਵਾਂ ਉਲਝਾਉਣ ਦੀ ਬਜਾਏ ਸੁਲਝਾਉਣ ਵਾਲੀਆਂ ਹੋਣ, ਰਸਤਾ ਦਿਖਾਉਣ ਵਾਲੀਆਂ ਹੋਣ, ਇਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ ।

ਇੱਥੇ ਜੋ MSMEs ਨਾਲ ਜੁੜੇ ਉੱਦਮੀ ਸਾਥੀ ਹਨ, ਤੁਹਾਡੀ ਆਡਿਟ ਵਾਲੀ ਇੱਕ ਬਹੁਤ ਵੱਡੀ ਸ਼ਿਕਾਇਤ ਰਹਿੰਦੀ ਸੀ । ਸਿਰਫ਼ 1 ਕਰੋੜ ਰੁਪਏ ਤੱਕ ਦੀ ਟਰਨਓਵਰ ਵਾਲੇ ਉਦਯੋਗਾਂ ਵਿੱਚ ਵੀ ਤੁਹਾਨੂੰ ਕਾਗਜ਼ਾਂ ਵਿੱਚ ਉਲਝੇ ਰਹਿਣਾ ਪੈਂਦਾ ਸੀ । ਅਤੇ Chartered Accountant ਰਖਵਾਉਣਾ ਪੈਂਦਾ ਸੀਆਡਿਟ ਦਾ certificate ਲੈਣਾ ਪੈਂਦਾ ਸੀ, ਕਿੰਨਾ ਗ਼ੈਰ-ਜ਼ਰੂਰੀ ਖਰਚ ਅਤੇ ਸਮੇਂ ਦੀ ਵੀ ਬਰਬਾਦੀ ਇਨ੍ਹਾਂ ਸਭ ਚੀਜ਼ਾਂ ’ਤੇ ਕਰਨੀ ਪੈਂਦੀ ਸੀ । ਇਸ ਬਜਟ ਵਿੱਚ ਤੁਹਾਨੂੰ ਇਸ ਤੋਂ ਮੁਕਤੀ ਮਿਲੀ ਹੈ। ਹੁਣ ਆਡਿਟ ਸਿਰਫ਼ 5 ਕਰੋੜ ਤੋਂ ਜ਼ਿਆਦਾ ਟਰਨਓਵਰ ਵਾਲੇ ਉਦਯੋਗਾਂ ਲਈ ਹੀ ਰੱਖਿਆ ਗਿਆ ਹੈ ।

ਸਾਥੀਓ, ਸਰਕਾਰ ਦੇ ਅਲੱਗ-ਅਲੱਗ ਵਿਭਾਗਾਂ ਵਿੱਚ ਕਈ ਵਾਰ ਲੰਮੀਆਂ ਪ੍ਰਕਿਰਿਆਵਾਂ ਦੀ ਵਜ੍ਹਾ ਨਾਲ ਛੋਟੇ ਉੱਦਮੀਆਂ ਨੂੰ ਕੈਸ਼ਫਲੋ ਦੀ ਸਮੱਸਿਆ ਵੀ ਆਉਂਦੀ ਰਹੀ ਹੈ। ਹੁਣ ਕਾਨੂੰਨ ਵਿੱਚ ਸੰਸ਼ੋਧਨ ਕੀਤਾ ਗਿਆ ਹੈ, ਜਿਸ ਦੇ ਬਾਅਦ ਤੁਹਾਡੇ ਸਮਾਨ ਦੇ ਬਿਲ ਅਤੇ invoice ਦੇ ਅਧਾਰ ’ਤੇ NBFCs ਤੁਹਾਨੂੰ ਕਰਜ਼ੇ ਦੇ ਸਕਣਗੀਆਂ । ਲੋਨ ਦੀ ਸਹੂਲਤ ਨੂੰ ਹੋਰ ਅਸਾਨ ਬਣਾਉਣ ਲਈ mobile app ਅਧਾਰਿਤ Invoice Financing Loans Product ਵੀ ਲਾਂਚ ਕਰਨ ਦੀ ਯੋਜਨਾ ਹੈ। ਤੁਸੀਂ ਆਪਣੇ ਮੋਬਾਈਲ ਫੋਨ ਦੁਆਰਾ ਲੋਨ ਲੈ ਸਕਦੇ ਹੋ, ਇਹ ਸਥਿਤੀ ਬਣ ਜਾਵੇਗੀ । ਇਸ ਦੇ ਇਲਾਵਾ ਵਰਕਿੰਗ ਕੈਪੀਟਲ ਲਈ ਵੀ MSMEs ਲਈ ਨਵੀਂ ਯੋਜਨਾ ਬਣਾਉਣ ਦਾ ਐਲਾਨ ਕੀਤਾ ਗਿਆ ਹੈ ।

ਸਾਥੀਓ, ਇਹੀ ਨਹੀਂ, ਸਰਕਾਰੀ ਖਰੀਦ ਤੋਂ ਲੈ ਕੇ ਲੌਜਿਸਟਿਕਸ ਤੱਕ ਵੀ ਅਨੇਕ ਅਜਿਹੇ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਦਾ ਸਿੱਧਾ ਲਾਭ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਹੋਣ ਵਾਲਾ ਹੈ। ਗਵਰਨਮੈਂਟ E - market place ਯਾਨੀ GeM ਦੇ ਬਣਨ ਨਾਲ ਸਰਕਾਰ ਨੂੰ ਸਮਾਨ ਵੇਚਣ ਵਿੱਚ ਛੋਟੇ ਉੱਦਮੀਆਂ ਨੂੰ ਬਹੁਤ ਅਸਾਨੀ ਹੋਈ ਹੈ। ਇਸ ਨਾਲ ਸਰਕਾਰੀ ਖਰੀਦ ਵਿੱਚ ਪਾਰਦਰਸ਼ਤਾ ਵੀ ਆਈ ਹੈ। ਹੁਣ ਇਸ ਸਿਸਟਮ ਨੂੰ ਹੋਰ ਅਸਾਨ ਬਣਾਉਣ ਲਈ Unified Procurement System ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਸਰਕਾਰ ਛੋਟੇ ਉੱਦਮੀਆਂ ਦੇ ਦੁਆਰਾ ਦਿੱਤੇ ਜਾਣ ਵਾਲੇ Goods ,  Services ਅਤੇ works, ਸਾਰਿਆਂ ਨੂੰ ਇੱਕ ਹੀ ਪਲੇਟਫਾਰਮ ਤੋਂ procure ਕਰ ਸਕੇਗੀ

ਸਾਥੀਓ, exporters ਲਈ refunding ਦੀ ਡਿਜਿਟਲ ਵਿਵਸਥਾ ਤਿਆਰ ਕੀਤੀ ਜਾ ਰਹੀ ਹੈ ।  ਇਸ ਨਾਲ ਨਿਰਯਾਤਕਾਂ ਨੂੰ ਰਿਫੰਡ ਦੀ ਸਹੂਲਤ ਤੇਜ਼ੀ ਨਾਲ ਅਤੇ ਅਸਾਨੀ ਨਾਲ ਸੁਨਿਸ਼ਚਿਤ ਹੋ ਸਕੇਗੀ।  ਸਾਥੀਓ, ਇੱਕ ਹੋਰ ਬਹੁਤ ਵੱਡਾ ਰਿਫਾਰਮ ਹੈ ਜਿਸ ਦੇ ਨਾਲ ਇਸ ਹਾਲ ਵਿੱਚ ਬੈਠੇ ਸਾਰੇ ਸਟੇਕਹੋਲਡਰਸ ਨੂੰ ਲਾਭ ਹੋਣ ਵਾਲਾ ਹੈ। GST ਲਾਗੂ ਹੋਣ ਨਾਲ ਦੇਸ਼ ਦੇ ਲੌਜਿਸਟਿਕਸ ਵਿੱਚ ਇੱਕ ਵਿਆਪਕ ਬਦਲਾਅ ਆਇਆ ਹੈ। ਹੁਣ ਇਸ ਬਦਲਾਅ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ।

ਦੇਸ਼ ਵਿੱਚ ਪਹਿਲੀ ਵਾਰ ਨੈਸ਼ਨਲ ਲੌਜਿਸਟਿਕਸ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ। ਇਸ ਨਾਲ Single window e - logistics market ਦਾ ਨਿਰਮਾਣ ਹੋਵੇਗਾ । ਇਸ ਨਾਲ ਲਘੂ ਉਦਯੋਗ ਜ਼ਿਆਦਾ competitive ਹੋਣਗੇ ਅਤੇ ਰੋਜ਼ਗਾਰ ਨਿਰਮਾਣ ਵਿੱਚ ਵੀ ਮਦਦ ਮਿਲੇਗੀ । MSMEs ਨੂੰ ਸਸ਼ਕਤ ਕਰਨ ਲਈ ਅਜਿਹੇ ਪ੍ਰੋਡਕਟਸ ਦੇ ਆਯਾਤ ਨੂੰ ਘੱਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲੋਂ ਬਿਹਤਰ ਉਤਪਾਦ, ਭਾਰਤ ਵਿੱਚ ਹੀ ਬਣ ਰਿਹਾ ਹੈ ।

ਸਾਥੀਓ, ਟੈਕਸ ਸਿਸਟਮ ਵਿੱਚ ਸੁਧਾਰ, ਚਾਹੇ ਉਹ ਇਨਕਮ ਟੈਕਸ ਹੋਵੇ, ਕਾਰਪੋਰੇਟ ਟੈਕਸ ਹੋਵੇ ਜਾਂ ਫਿਰ GST ਹੋਵੇ, ਇਸ ਦਾ ਵੀ ਵਿਆਪਕ ਲਾਭ ਆਪ ਸਾਰਿਆਂ ਨੂੰ, ਦੇਸ਼ ਦੇ ਹਰ ਸਾਥੀ ਨੂੰ ਹੋਣ ਵਾਲਾ ਹੈਦੇਸ਼ ਦੇ Wealth Creators ਨੂੰ ਬੇਲੋੜੀ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਪਹਿਲੀ ਵਾਰ ਟੈਕਸਪੇਅਰਸ ਚਾਰਟਰ ਬਣਾਇਆ ਜਾ ਰਿਹਾ ਹੈ। ਦੁਨੀਆ ਦੇ ਬਹੁਤ ਦੇਸ਼ ਹੋਣਗੇ ਜਿੱਥੇ ਇਸ ਤਰ੍ਹਾਂ ਦੀ ਸੋਚ ਨਹੀਂ ਹੈ ਇਸ ਨਾਲ ਟੈਕਸ ਪੇਅਰ ਦੇ ਅਧਿਕਾਰ ਤੈਅ ਹੋਣਗੇ । ਟੈਕਸ ਪੇਅਰ ਨੂੰ ਇਸ ਦੇ ਕਾਰਨ ਸਾਹਮਣੇ ਤੋਂ ਕੋਈ ਵੀ ਆਵੇਗਾ ਤਾਂ ਉਸ ਨੂੰ ਪੁੱਛਣ ਦੀ ਤਾਕਤ ਮਿਲੇਗੀ । ਇੱਕ ਤਰ੍ਹਾਂ ਨਾਲ ਬਹੁਤ ਵੱਡਾ assurance ਟੈਕਸ ਪੇਅਰ ਨੂੰ ਮਿਲ ਰਹੀ ਹੈ ।

ਟੈਕਸ ਕਲੈਕਸ਼ਨ ਨੂੰ faceless ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਟੈਕਸ ਨੂੰ 15% ਤੱਕ ਕੀਤਾ ਗਿਆ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਬਹੁਤ ਘੱਟ ਦੇਸ਼ਾਂ ਵਿੱਚੋਂ ਹੈ ਜਿੱਥੇ ਕਾਰਪੋਰੇਟ ਟੈਕਸ ਦੀਆਂ ਦਰਾਂ ਇੰਨੀਆਂ ਘੱਟ ਹਨ । Investors ਨੂੰ ਅਸਾਨੀ ਹੋਵੇ, ਇਸ ਦੇ ਲਈ ਇੱਕ Investment Clearance Cell ਬਣਾਉਣ ਦੀ ਵੀ ਯੋਜਨਾ ਹੈ। ਇਹ ਇੱਕ ਔਨਲਾਈਨ ਪੋਰਟਲ ਦੇ ਮਾਧਿਅਮ ਨਾਲ ਕੰਮ ਕਰੇਗਾ । ਇਸ ਨਾਲ ਨਿਵੇਸ਼ਕਾਂ ਨੂੰ ਸੈਂਟਰ ਅਤੇ ਸਟੇਟ ਲੈਵਲ ’ਤੇ ਜ਼ਰੂਰੀ ਕਲੀਅਰੈਂਸ ਅਤੇ ਜ਼ਰੂਰੀ ਜਾਣਕਾਰੀ ਲੈਣੀ ਅਸਾਨ ਹੋ ਜਾਵੇਗੀ

ਸਾਥੀਓ, ਇਹ ਤਮਾਮ ਕਦਮ ਹਰ ਭਾਰਤੀ ਦੇ ਲਈ, ਹਰ ਸਟੇਕਹੋਲਡਰ ਦੇ ਲਈ, ਹਰ ਨਿਵੇਸ਼ਕ ਦੇ ਲਈ, ਹਰ ਉੱਦਮੀ ਦੇ ਹਿਤ ਵਿੱਚ ਹਨ । ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੇ ਟੀਚੇ ਤੱਕ ਪਹੁੰਚਾਉਣ ਲਈ ਜੋ ਵੀ ਕਦਮ ਉਠਾਉਣੇ ਹੋਣਗੇ, ਉਹ ਅੱਗੋਂ ਵੀ ਉਠਾਏ ਜਾਣਗੇ । ਸਾਡੇ ਬੁਣਕਰਾਂ, ਹਸਤਸ਼ਿਲਪੀਆਂ, ਛੋਟੇ ਉਦਯੋਗ ਨਾਲ ਜੁੜੇ ਮਜ਼ਦੂਰਾਂ ਦੇ ਹਿਤ ਵਿੱਚ ਲਏ ਜਾ ਰਹੇ ਫੈਸਲੇ ਅੱਗੇ ਵੀ ਹੁੰਦੇ ਹੀ ਰਹਿਣਗੇ । ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਫਿਰ ਉੱਤਰ ਪ੍ਰਦੇਸ਼ ਦੀ ਸਰਕਾਰ ਹੋਵੇ, ਸਾਡੇ ਵੱਲੋਂ ਕੋਈ ਕਸਰ ਨਹੀਂ ਰਹੇਗੀ । ਭਾਰਤ ਨੂੰ Manufacturing Powerhouse ਬਣਾਉਣ, ਅਤੇ Products ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ।

ਮੈਂ ਇੱਕ ਵਾਰ ਫਿਰ, ਇਸ ਸ਼ਾਨਦਾਰ ਆਯੋਜਨ ਲਈ, ਇੱਕ focus initiative ਦੇ ਲਈ ਅਤੇ ਗਲੋਬਲ ਪਹਿਚਾਣ ਬਣਾਉਣ ਦੇ ਲਈ, ਇਹ ਜੋ ਯੋਜਨਾ ਬਣਾਈ ਹੈ, ਜੋ ਅੱਜ ਦਾ ਸਮਾਰੋਹ ਆਯੋਜਿਤ ਕੀਤਾ ਹੈ ਆਪ ਸਭ ਅਭਿਨੰਦਨ ਦੇ ਅਧਿਕਾਰੀ ਹੋ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨਅਤੇ ਕੁਝ ਹੀ ਦਿਨ ਦੇ ਬਾਅਦ ਬਨਾਰਸ ਦਾ ਸਭ ਤੋਂ ਪਿਆਰਾ ਮਹਾਸ਼ਿਵਰਾਤ੍ਰੀ ਦਾ ਪੁਰਬ ਆ ਰਿਹਾ ਹੈ, ਮਹਾਸ਼ਿਵਰਾਤ੍ਰੀ ਦੇ ਲਈ ਵੀ ਮੈਂ ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਵਧਾਈ ਦਿੰਦਾ ਹਾਂ

ਧੰਨਵਾਦ !!!

*****

 

ਵੀ.ਰਵੀ ਰਾਮਾ ਕ੍ਰਿਸ਼ਣਾ/ਕੰਚਨ ਪਤਿਯਾਲ/ਬਾਲਮੀਕਿ ਮਹਤੋ



(Release ID: 1603605) Visitor Counter : 52


Read this release in: English