ਮੰਤਰੀ ਮੰਡਲ

ਮੰਤਰੀ ਮੰਡਲ ਨੇ ਟਿਕਾਊ ਮੱਛੀ ਪਾਲਣ ਵਿਕਾਸ ਦੇ ਖੇਤਰ ਵਿੱਚ ਭਾਰਤ ਅਤੇ ਆਈਸਲੈਂਡ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 12 FEB 2020 4:07PM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਆਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਟਿਕਾਊ ਮੱਛੀ ਪਾਲਣ ਵਿਕਾਸ ਦੇ ਖੇਤਰ ਵਿੱਚ ਭਾਰਤ ਅਤੇ ਆਈਸਲੈਂਡ ਦਰਮਿਆਨ ਹਸਤਾਖਰ ਹੋਏ ਸਹਿਮਤੀ ਪੱਤਰ ਬਾਰੇ ਜਾਣੂ ਕਰਾਇਆ ਗਿਆ। ਇਸ ਸਮਝੌਤੇ ‘ਤੇ 10 ਸਤੰਬਰ, 2019 ਨੂੰ ਹਸਤਾਖਰ ਕੀਤੇ ਗਏ ਸਨ। 

ਸਹਿਮਤੀ ਪੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

  1. ਤਟ ਤੋਂ ਦੂਰ ਅਤੇ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਪੂਰੇ ਖੇਤਰ ਵਿੱਚ ਵਿਗਿਆਨੀਆਂ ਅਤੇ ਤਕਨੀਕੀ ਮਾਹਰਾਂ  ਦੇ ਆਦਾਨ- ਪ੍ਰਦਾਨ ਅਤੇ ਵਿਸ਼ੇਸ਼ ਕਰਕੇ ਸਹੀ ਸਥਾਨਾਂ ‘ਤੇ ਇਨ੍ਹਾਂ ਦੀ ਨਿਯੁਕਤੀ ਲਈ ਸੁਵਿਧਾਵਾਂ ਜੁਟਾਉਣਾ।
  2. ਆਧੁਨਿਕ ਮੱਛੀ ਪਾਲਣ ਪ੍ਰਬੰਧਨ ਅਤੇ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਮੱਛੀ ਪਾਲਣ ਪੇਸ਼ੇਵਰਾਂ ਦੀ ਸਿਖਲਾਈ ਦੀ ਵਿਵਸਥਾ।
  3. ਮੱਛੀ ਪਾਲਣ ਦੇ ਖੇਤਰ ਵਿੱਚ ਵਿਗਿਆਨਿਕ ਸਾਹਿਤ ਖੋਜ ਤੋਂ ਪ੍ਰਾਪਤ ਜਾਣਕਾਰੀਆਂ ਅਤੇ ਹੋਰ ਸੂਚਨਾਵਾਂ ਨੂੰ ਸਾਂਝਾ ਕਰਨਾ
  4. ਉੱਦਮਤਾ ਦੇ ਵਿਕਾਸ ਲਈ ਡੂੰਘੇ ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੇ ਮੱਛੀ ਉਤਪਾਦਾਂ ਦੀ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਮਾਹਰਾਂ ਅਤੇ ਮੁਹਾਰਤਾਂ ਦਾ ਆਦਾਨ - ਪ੍ਰਦਾਨ ਕਰਨਾ

ਇਹ ਸਹਿਮਤੀ ਪੱਤਰ ਭਾਰਤ ਅਤੇ ਆਈਸਲੈਂਡ ਦਰਮਿਆਨ ਮਿੱਤਰਤਾਪੂਰਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਮੱਛੀ ਪਾਲਣ ਖੇਤਰ ਦੇ ਨਾਲ ਹੀ ਦੁਵੱਲੇ ਮੁੱਦਿਆਂ ਨਾਲ ਜੁੜੇ ਵਿਸ਼ਿਆਂ ਵਿੱਚ ਆਪਸੀ ਸਲਾਹ-ਮਸ਼ਵਰੇ ਅਤੇ ਸਹਿਯੋਗ ਨੂੰ ਵਧਾਵੇਗਾ

*****

ਵੀਆਰਆਰਕੇ/ਐੱਸਸੀ
 



(Release ID: 1602983) Visitor Counter : 166


Read this release in: English