ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਨੋਵਲ ਕੋਰੋਨਾਵਾਇਰਸ ‘ਤੇ ਅੱਪਡੇਟ : 9400 ਤੋਂ ਜ਼ਿਆਦਾ ਲੋਕ ਨਿਗਰਾਨੀ ਹੇਠ, ਕੋਈ ਨਵਾਂ ਮਾਮਲਾ ਦਰਜ ਨਹੀਂ

Posted On: 09 FEB 2020 3:25PM by PIB Chandigarh

ਹਾਂਗਕਾਂਗ ਅਤੇ ਚੀਨ ਦੇ ਇਲਾਵਾ ਸਿੰਗਾਪੁਰ ਅਤੇ ਥਾਈਲੈਂਡ ਦੀਆਂ ਸਾਰੀਆਂ ਉਡਾਨਾਂ ਦੀ ਯੂਨੀਵਰਸਲ ਸਟਰੀਨਿੰਗ ਪਹਿਲਾਂ ਤੋਂ ਹੀ ਚੱਲ ਰਹੀ ਹੈ। ਯਾਤਰੀਆਂ ਦੀ ਨਿਗਰਾਨੀ ਹੁਣ ਸਾਰੇ 21 ਹਵਾਈ ਅੱਡਿਆਂ, ਅੰਤਰਰਾਸ਼ਟਰੀ ਬੰਦਰਗਾਹਾਂ ਅਤੇ ਸੀਮਾ ਪਾਰ ਦੇ ਰਸਤਿਆਂ ‘ਤੇ ਕੀਤੀ ਜਾ ਰਹੀ ਹੈ।

21 ਹਵਾਈ ਅੱਡਿਆਂ ‘ਤੇ ਹੁਣ ਤੱਕ 1,818 ਉੜਾਨਾਂ ਅਤੇ 1,97,192 ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨੋਵਲ ਕੋਰੋਨਾਵਾਇਰਸ ਦੇ ਕਾਰਨ ਉਤਪੰਨ ਹੋਣ ਵਾਲੀ ਸਥਿਤੀ ਨਾਲ ਨਿਪਟਣ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਵਰਤਮਾਨ ਸਮੇਂ ਵਿੱਚ, 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 9,452 ਲੋਕ ਕਮਿਊਨਿਟੀ ਨਿਗਰਾਨੀ ਵਿੱਚ ਹਨ। ਨਿਯੰਤਰਨ ਅਤੇ ਰੋਕਥਾਮ ਗਤੀਵਿਧੀਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਸਾਰੀਆਂ ਰਾਜ ਸਰਕਾਰਾਂ ਕਿਸੇ ਵੀ ਸਥਿਤੀ ਨਾਲ ਮੁਕਾਬਲਾ ਕਰਨ ਲਈ ਆਪਣੀਆਂ ਰੇਮੀਡ ਰਿਸਪੈਂਸ ਟੀਮਾਂ ਨੂੰ ਲਗਾਤਾਰ ਮਜ਼ਬੂਤ ਕਰ ਰਹੀਆਂ ਹਨ

1,510 ਨਮੂਨਿਆਂ ਦਾ ਟੈਸਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 1,507 ਨਮੂਨਿਆਂ ਨੂੰ ਨੈਗੇਟਿਵ ਪਾਇਆ ਗਿਆ ਹੈ,  3 ਸਾਕਾਰਾਤਮਿਕ ਨਮੂਨਿਆਂ ਨੂੰ ਛੱਡ ਕੇ, ਜਿਨ੍ਹਾਂ ਦਾ ਟੈਸਟ ਪਹਿਲਾਂ ਹੀ ਕੇਰਲ ਵਿੱਚ ਕੀਤਾ ਜਾ ਚੁੱਕਿਆ ਹੈ।

*******

ਐੱਮਵੀ
 


(Release ID: 1602800) Visitor Counter : 97


Read this release in: English