ਪ੍ਰਧਾਨ ਮੰਤਰੀ ਦਫਤਰ

ਛੋਟੇ ਸ਼ਹਿਰ ਨਵੇਂ ਭਾਰਤ ਦਾ ਨੀਂਹ ਹਨ ; ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ 2024 ਤੱਕ 100 ਹੋਰ ਹਵਾਈ ਅੱਡੇ ਵਿਕਸਿਤ ਕੀਤੇ ਜਾਣਗੇ : ਪ੍ਰਧਾਨ ਮੰਤਰੀ

प्रविष्टि तिथि: 06 FEB 2020 7:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਵਿੱਚ ਅੱਜ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ‘ਤੇ ਹੋਈ ਚਰਚਾ ਦਾ ਉੱਤਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ਕਿ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥ ਵਿਵਸਥਾ ਦਾ ਉਦੇਸ਼ ਮਹੱਤਵਪੂਰਨ ਹੈ, ਲੇਕਿਨ ਸਾਨੂੰ ਬੜਾ ਸੋਚ ਕੇ ਅੱਗੇ ਵਧਣਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਦੀ ਅਰਥ-ਵਿਵਸਥਾ ਮਜ਼ਬੂਤ ਹੈ। ਭਾਰਤ ਪੂਰੀ ਗਤੀ ਅਤੇ ਪੂਰੀ ਸਮਰੱਥਾ ਨਾਲ 5 ਟ੍ਰਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਸੁਪਨਾ ਦੇਖ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਰਕਾਰ ਪਿੰਡ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ, ਐੱਮਐੱਸਐੱਮਈ, ਟੈਕਸਟਾਈਲ, ਟੈਕਨੋਲੋਜੀ ਅਤੇ ਟੂਰਿਜ਼ਮ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈਇਨ੍ਹਾਂ ਸਾਰੇ ਖੇਤਰਾਂ ਨੂੰ ਅੱਗੇ ਵਧਾਉਣ ਲਈ ਅਨੇਕ ਕਦਮ ਉਠਾਏ ਗਏ ਹਨ। ਮੇਕ ਇਨ ਇੰਡੀਆ ਨੂੰ ਗਤੀ ਪ੍ਰਦਾਨ ਕਰਨ ਲਈ ਟੈਕਸ ਢਾਂਚੇ ਸਮੇਤ ਸਾਰੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ। ਇਹ ਕਦਮ ਨਿਰਮਾਣ ਦੇ ਬਾਰੇ ਦੇਸ਼ ਵਿੱਚ ਨਵੇਂ ਉਤਸ਼ਾਹ ਨੂੰ ਸੁਨਿਸ਼ਚਿਤ ਕਰਨਗੇ। ਬੈਂਕਿੰਗ ਖੇਤਰ ਵਿੱਚ ਰਲੇਵੇਂ ਦੀ ਨੀਤੀ ਦੇ ਸਾਰਥਕ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ।

ਛੋਟੇ ਸ਼ਹਿਰ ਨਿਊ ਇੰਡੀਆ ਦੀ ਨੀਂਹ ਹਨ

ਪ੍ਰਧਾਨ ਮੰਤਰੀ ਨੇ ਕਿਹਾ, ’ ਦੇਸ਼ ਦੇ ਸਭ ਤੋਂ ਅਕਾਂਖੀ ਨੌਜਵਾਨ ਛੋਟੇ ਸ਼ਹਿਰਾਂ ਵਿੱਚ ਰਹਿੰਦੇ ਹਨ ਜੋ ਨਵੇਂ ਭਾਰਤ ਦੀ ਨੀਂਹ ਹਨ। ਅੱਜ ਦੇਸ਼ ਵਿੱਚ ਅੱਧੇ ਤੋਂ ਅਧਿਕ ਡਿਜੀਟਲ ਲੈਣ-ਦੇਣ ਛੋਟੇ ਸ਼ਹਿਰਾਂ ਵਿੱਚ ਹੋ ਰਹੇ ਹਨ। ਦੇਸ਼ ਵਿੱਚ ਰਜਿਸਟ੍ਰਡ ਹੋਣ ਵਾਲੇ ਸਟਾਰਟ ਅੱਪਸ ਵਿੱਚੋਂ ਅੱਧੇ, ਟੀਅਰ-2 ਟੀਅਰ-3 ਸ਼ਹਿਰਾਂ ਵਿੱਚ ਹਨ। ਇਹੀ ਕਾਰਨ ਹੈ ਕਿ ਅਸੀਂ ਟੀਅਰ-2, ਟੀਅਰ-3 ਸ਼ਹਿਰਾਂ ਵਿੱਚ ਆਧੁਨਿਕ ਬੁਨਿਆਦੇ ਢਾਂਚੇ ਦੇ ਨਿਰਮਾਣ ‘ਤੇ ਤੇਜ਼ੀ ਨਾਲ ਧਿਆਨ ਕੇਂਦਰਿਤ ਕਰ ਕਰ ਰਹੇ ਹਾਂਪ੍ਰਧਾਨ ਮੰਤਰੀ ਨੇ ਕਿਹਾ ਰਾਜ ਮਾਰਗ ਅਤੇ ਰੇਲ ਸੰਪਰਕ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।

2024 ਤੱਕ 100 ਤੋਂ ਅਧਿਕ ਨਵੇਂ ਹਵਾਈ ਅੱਡੇ

ਪ੍ਰਧਾਨ ਮੰਤਰੀ ਨੇ ਕਿਹਾ  ਕਿ ਹਾਲ ਹੀ ਵਿੱਚ ਉਡਾਨ ਯੋਜਨਾ ਦੇ ਤਹਿਤ 250 ਮਾਰਗ ਸ਼ੁਰੂ ਕੀਤੇ ਗਏ ਹਨ। ਇਸ ਨਾਲ ਵਾਯੂ ਸੰਪਰਕ ਕਿਫਾਇਤੀ ਹੋ ਗਿਆ ਹੈ ਅਤੇ ਭਾਰਤ ਦੇ 250 ਛੋਟੇ ਸ਼ਹਿਰਾਂ ਤੱਕ ਹਵਾਈ ਸੰਪਰਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਜ਼ਾਦੀ ਤੋਂ 2014 ਤੱਕ ਜਿੱਥੇ ਦੇਸ਼ ਵਿੱਚ ਕੇਵਲ 65 ਹਵਾਈ ਅੱਡੇ ਪਰਿਚਾਲਨ ਵਿੱਚ ਸਨ, ਉਨ੍ਹਾਂ ਦੀ ਸੰਖਿਆ ਪਿਛਲੇ 5 ਸਾਲ ਵਿੱਚ 100 ਤੋਂ ਅਧਿਕ ਹੋ ਗਈ ਹੈ। ਟੀਅਰ-2, ਟੀਅਰ-3 ਸਹਿਰਾਂ ਵਿੱਚ 2024 ਤੱਕ 100 ਹੋਰ ਹਵਾਈ ਅੱਡੇ ਬਣਾਉਣ ਦਾ ਟੀਚਾ ਹੈ।

https://twitter.com/PMOIndia/status/1225391526705893377

https://twitter.com/PMOIndia/status/1225391901513093122

https://twitter.com/PMOIndia/status/1225393905836781570

****

 

ਵੀਆਰਆਰਕੇ/ਵੀਜੇ
 


(रिलीज़ आईडी: 1602434) आगंतुक पटल : 238
इस विज्ञप्ति को इन भाषाओं में पढ़ें: English