ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ ਕਾਨੂੰਨ (ਸੋਧ) ਬਿਲ, 2020 ਨੂੰ ਪ੍ਰਵਾਨਗੀ ਦਿੱਤੀ

Posted On: 05 FEB 2020 2:02PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਨੇ ਨਿਮਨਲਿਖਤ ਪ੍ਰਵਾਨਗੀ ਦਿੱਤੀ ਹੈ:-

  1. ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ ਕਾਨੂੰਨ (ਸੋਧ) ਬਿਲ, 2020 ਨੂੰ ਪੇਸ਼ ਕਰਨਾ।
  2. 20 ਆਈਆਈਆਈਟੀ (ਪੀਪੀਪੀ) ਵਿੱਚ ਹਰੇਕ ਅਤੇ ਆਈਆਈਆਈਟੀਡੀਐੱਮ ਕੁਰਨੂਲ (ਆਈਆਈਆਈਟੀ-ਸੀਐੱਫਟੀਆਈ)  ਵਿੱਚ ਇੱਕ ਪੋਸਟ ਸਮੇਤ, ਨਿਰਦੇਸ਼ਕ ਦੀਆਂ 21 ਪੋਸਟਾਂ ਦੀ ਕਾਰਜ ਉਪਰੰਤ ਪ੍ਰਵਾਨਗੀ।
  3. 20 ਆਈਆਈਆਈਟੀ (ਪੀਪੀਪੀ) ਵਿੱਚ ਹਰੇਕ ਅਤੇ ਆਈਆਈਆਈਟੀਡੀਐੱਮ ਕੁਰਨੂਲ (ਆਈਆਈਆਈਟੀ-ਸੀਐੱਫਟੀਆਈ)  ਵਿੱਚ ਇੱਕ ਪੋਸਟ ਸਮੇਤ, ਰਜਿਸਟਰਾਰ ਦੀਆਂ 21 ਪੋਸਟਾਂ ਦੀ ਕਾਰਜ ਉਪਰੰਤ ਪ੍ਰਵਾਨਗੀ।

ਪ੍ਰਭਾਵ

ਇਸ ਬਿਲ ਨਾਲ, ਬਾਕੀ 5 ਆਈਆਈਆਈਟੀ-ਪੀਪੀਪੀ ਦੇ ਨਾਲ-ਨਾਲ ਜਨਤਕ ਨਿਜੀ ਹਿੱਸੇਦਾਰੀ ਵਾਲੇ 15 ਮੌਜੂਦਾ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨਾਂ ਨੂੰ ਡਿਗਰੀ ਪ੍ਰਦਾਨ ਕਰਨ ਦੀਆਂ ਸ਼ਕਤੀਆਂ ਸਮੇਤ 'ਰਾਸ਼ਟਰੀ ਮਹੱਤਵ ਦੇ ਸੰਸਥਾਨ' ਵਜੋਂ ਐਲਾਨ ਕੀਤਾ ਜਾ ਸਕੇਗਾ। ਇਸ ਨਾਲ ਉਹ ਕਿਸੇ ਯੂਨੀਵਰਸਿਟੀ ਅਤੇ ਰਾਸ਼ਟਰੀ ਮਹੱਤਵ ਦੇ ਸੰਸਥਾਨ ਦੀ ਤਰ੍ਹਾਂ ਬੈਚੂਲਰ ਆਵ੍ ਟੈਕਨੋਲੋਜੀ (ਬੀਟੈੱਕ) ਅਤੇ ਮਾਸਟਰ ਆਵ੍ ਟੈਕਨੋਲੋਜੀ (ਐੱਮਟੈੱਕ) ਅਤੇ ਪੀਐੱਚਡੀ ਡਿਗਰੀ ਲਈ ਪਰਿਭਾਸ਼ਕ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਅਧਿਕਾਰੀ ਹੋ ਜਾਣਗੇ। ਇਸ ਨਾਲ ਇਹ ਸੰਸਥਾਨ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਦੇਸ਼ ਵਿੱਚ ਇੱਕ ਸਸ਼ਕਤ ਖੋਜ ਸੁਵਿਧਾ ਵਿਕਸਤ ਕਰਨ ਲਈ ਲੋੜੀਂਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਵੀ ਸਮਰੱਥ ਹੋ ਜਾਣਗੇ।

ਵੇਰਵੇ

  1. ਸਾਲ 2014 ਅਤੇ 2017 ਦੇ ਪ੍ਰਮੁੱਖ ਐਕਟਾਂ ਵਿੱਚ ਸੋਧ ਲਈ, ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ ਕਾਨੂੰਨ (ਸੋਧ) ਬਿਲ, 2020 ਨੂੰ ਪੇਸ਼ ਕਰਨਾ।
  2. ਸੂਰਤ, ਭੋਪਾਲ, ਭਾਗਲਪੁਰ, ਅਗਰਤਲਾ ਤੇ ਰਾਏਚੂਰ ਵਿੱਚ ਜਨਤਕ ਨਿਜੀ ਹਿੱਸੇਦਾਰੀ ਤਹਿਤ 5 ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨਾਂ ਨੂੰ ਸੰਵਿਧਾਨਕ ਦਰਜਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਜਨਤਕ ਨਿਜੀ ਹਿੱਸੇਦਾਰੀ) ਐਕਟ, 2017 ਦੇ ਤਹਿਤ ਮੌਜੂਦਾ 15 ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨਾਂ ਦੇ ਨਾਲ-ਨਾਲ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਵਜੋਂ ਘੋਸ਼ਿਤ ਕਰਨਾ।

ਸੂਰਤ, ਭੋਪਾਲ, ਭਾਗਲਪੁਰ, ਅਗਰਤਲਾ ਅਤੇ ਰਾਏਚੂਰ ਦੇ ਆਈਆਈਆਈਟੀ ਸੰਸਥਾਨਾਂ ਦੀ ਫਾਰਮਲਾਈਜੇਸ਼ਨ ਕਰਨਾ, ਇਸ ਪ੍ਰਵਾਨਗੀ ਦਾ ਉਦੇਸ਼ ਹੈ। ਇਹ ਆਈਆਈਆਈਟੀ ਸੰਸਥਾਨ, ਸੋਸਾਇਟੀ ਰਜਿਸਟ੍ਰੇਸ਼ਨ ਐਕਟ, 1860 ਦੇ ਤਹਿਤ ਰਜਿਸਟ੍ਰਡ ਸੋਸਾਇਟੀਆਂ ਵਜੋਂ ਕੰਮ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਜਨਤਕ ਨਿਜੀ ਹਿੱਸੇਦਾਰੀ ਯੋਜਨਾ ਦੇ ਤਹਿਤ ਸਥਾਪਤ, ਹੋਰ 15 ਆਈਆਈਆਈਟੀ ਸੰਸਥਾਵਾਂ ਦੀ ਤਰ੍ਹਾਂ, ਆਈਆਈਆਈਟੀ (ਪੀਪੀਪੀ) ਐਕਟ, 2017 ਦੇ ਤਹਿਤ ਕਵਰ ਕੀਤਾ ਜਾਵੇਗਾ। ਇਸ ਦੇ ਇਲਾਵਾ, ਆਈਆਈਆਈਟੀ ਐਕਟ, 2014 ਦੇ ਅਨੁਸਾਰ ਆਈਆਈਆਈਟੀਐੱਮ ਕੁਰਨੂਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਹ ਆਈਆਈਆਈਟੀ ਇਲਾਹਾਬਾਦ, ਆਈਆਈਆਈਟੀਐੱਮ ਗਵਾਲੀਅਰ, ਆਈਆਈਆਈਟੀਡੀਐੱਮ ਜਬਲਪੁਰ, ਆਈਆਈਆਈਟੀਡੀਐੱਮ ਕਾਂਚੀਪੁਰਮ ਨਾਮੀ ਹੋਰ ਚਾਰ ਆਈਆਈਆਈਟੀ ਸੰਸਥਾਵਾਂ ਦੇ ਨਾਲ ਕੰਮ ਕਰ ਰਿਹਾ ਹੈ। ਇਨ੍ਹਾਂ ਆਈਆਈਆਈਟੀ ਸੰਸਥਾਵਾਂ ਵਿੱਚ ਡਾਇਰੈਕਟਰ ਅਤੇ ਰਜਿਸਟ੍ਰਾਰ ਦੀਆਂ ਪੋਸਟਾਂ ਪਹਿਲਾਂ ਤੋਂ ਮੌਜੂਦ ਹਨ ਅਤੇ ਮੌਜੂਦਾ ਪ੍ਰਸਤਾਵ ਉਨ੍ਹਾਂ ਨੂੰ ਬਿਨਾ ਕਿਸੇ ਅਤਿਰਿਕਤ ਵਿੱਤੀ ਖਰਚ ਦੇ ਕੇਵਲ ਰਸਮੀ ਰੂਪ ਪ੍ਰਦਾਨ ਕਰਦਾ ਹੈ।

*****

ਵੀਆਰਆਰਕੇ/ਐੱਸਸੀ
 


(Release ID: 1602091) Visitor Counter : 163


Read this release in: English