ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਅੰਤਰ ਰਾਸ਼ਟਰੀ ਉਡਾਨਾਂ ਦੀ ਸ਼ੁਰੂਆਤ ਲਈ ਅਲਾਇੰਸ ਏਅਰ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ

Posted On: 05 FEB 2020 1:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਏਅਰ ਇੰਡੀਆ ਦੀ 100% ਸਹਾਇਕ ਕੰਪਨੀ ਮੈਸਰਜ਼ ਅਲਾਇੰਸ ਏਅਰ ਦੀ ਯੋਜਨਾ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਮੈਸਰਜ਼ ਅਲਾਇੰਸ ਏਅਰ ਦੁਆਰਾ ਨਿਊਨਤਮ 20 ਜਹਾਜ਼ਾਂ ਅਤੇ ਕੁੱਲ ਸਮਰੱਥਾ ਦੇ 20% ਜਹਾਜ਼ਾਂ ਦੀ ਤੈਨਾਤੀ ਹੋਣ ਤੱਕਘਰੇਲੂ ਸੰਚਾਲਨ ਲਈ ਜੋ ਅਧਿਕ ਹੋਵੇਅੰਤਰਿਮ ਅਵਧੀ ਲਈ ਇੱਕ ਵਿਸ਼ੇਸ਼ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਭਾਰਤ ਅਤੇ ਸ਼੍ਰੀਲੰਕਾ ਦੇ ਇੱਕ-ਦੂਜੇ ਨਾਲ ਨਜ਼ਦੀਕੀ ਦੁਵੱਲੇ ਸਬੰਧ ਹਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਕਨੈਕਟੀਵਿਟੀ ਵਧਾਉਣ  ਦੇ ਨਾਲ-ਨਾਲ, ਜਨ-ਜਨ ਦੇ ਵਿੱਚ ਸੰਪਰਕ ਦਾ ਵਿਸ‍ਤਾਰ ਕਰਨਾ ਸਾਡੇ ਹਿਤ ਵਿੱਚ ਹੈ।  ਵਿਦੇਸ਼ ਮੰਤਰਾਲੇ ਦੇ ਅਨੁਸਾਰਭਾਰਤ ਦੇ ਰਾਜਨੀਤਕ ਅਤੇ ਰਣਨੀਤਕ ਹਿਤਾਂ ਲਈ ਦੇਸ਼  ਦੇ ਦੱਖਣੀ ਹਿੱਸੇ ਤੋਂ ਪਾਲਾਲੀ ਅਤੇ ਬੱਟੀਕਲੋਵਾ ਮਹਾਨਗਰਾਂ  (ਉੱਤਰੀ ਅਤੇ ਪੂਰਬੀ ਸ਼੍ਰੀਲੰਕਾ)  ਤੱਕ ਉਡਾਨਾਂ ਦੀ ਸ਼ੁਰੂਆਤ ਕਰਨ ਦਾ ਪ੍ਰਸ‍ਤਾਵ ਮਹੱਤ‍ਵਪੂਰਨ ਹੈ ।  ਇਸ ਪ੍ਰਵਾਨਗੀ ਤੋਂ ਪਹਿਲਾਂਪਾਲਾਲੀ ਅਤੇ ਬੱਟੀਕਲੋਵਾ ਹਵਾਈ ਅੱਡਿਆਂ ਤੋਂ ਕੋਈ ਵੀ ਵਣਜਿਕ ਸੰਚਾਲਨ ਨਿਰਧਾਰਤ ਨਹੀਂ ਸੀ।

*********

 

ਵੀਆਰਆਰਕੇ/ਐੱਸਸੀ
 



(Release ID: 1602085) Visitor Counter : 105


Read this release in: English